ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵਿਦਿਆਰਥੀਆਂ ਨੂੰ ਨਾਜ਼ੁਕ ਅਤੇ ਬੇਜ਼ੁਬਾਨਾਂ ਲਈ ਦੂਤ ਬਣਨ ਦਾ ਹੋਕਾ

Posted On March - 21 - 2017

ਪੱਤਰ ਪ੍ਰੇਰਕ
ਰੂਪਨਗਰ, 20 ਮਾਰਚ

ਪਿੰਡ ਬੱਲਮਗੜ੍ਹ ਮੰਦਵਾੜਾ ਵਿੱਚ ਰੁੱਖ ’ਤੇ ਚਿੜੀ ਲਈ ਬਨਾਉਟੀ ਆਲ੍ਹਣਾ ਬਣਾਉਂਦਾ  ਹੋਇਆ ਇੱਕ ਬੱਚਾ। -ਫੋਟੋ: ਬਹਾਦਰਜੀਤ

ਪਿੰਡ ਬੱਲਮਗੜ੍ਹ ਮੰਦਵਾੜਾ ਵਿੱਚ ਰੁੱਖ ’ਤੇ ਚਿੜੀ ਲਈ ਬਨਾਉਟੀ ਆਲ੍ਹਣਾ ਬਣਾਉਂਦਾ ਹੋਇਆ ਇੱਕ ਬੱਚਾ। -ਫੋਟੋ: ਬਹਾਦਰਜੀਤ

ਅਜੋਕੇ ਤਕਨਾਲੋਜੀ ਦੇ ਯੁੱਗ ਕਾਰਨ ਸੰਸਾਰ ਪੱਧਰ ਉੱਤੇ ਖਤਮ ਹੋ ਰਹੀਆਂ ਚਿੜੀਆਂ ਸਬੰਧੀ ਮੁੱਦੇ ਬਾਰੇ ਬੱਚਿਆਂ ਨੂੰ  ਸੰਵੇਦਨਸ਼ੀਲ ਕਰਨ ਦੇ ਉਦੇਸ਼ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬੱਲਮਗੜ੍ਹ ਮੰਦਵਾੜਾ ਵਿਚ ਵਿਸ਼ਵ ਚਿੜੀ ਦਿਵਸ ਨੂੰ ਸਮਰਪਿਤ ਇਕ ਵਰਕਸ਼ਾਪ ਲਾਈ ਗਈ। ਸਮਾਗਮ ਦਾ ਆਰੰਭ ਵਿਦਿਆਰਥੀਆਂ ਨੂੰ ਚਿੜੀਆਂ ਦੇ ਲੁਪਤ ਹੋਣ ਦੇ ਕਾਰਨ ਅਤੇ ਬਚਾਅ ਦੇ ਢੰਗ ਨੂੰ ਪ੍ਰਤੀਮਾਨ ਕਰਦੀ ਇਕ ਦਸਤਾਵੇਜੀ ਫਿਲਮ ਰਾਹੀਂ ਕੀਤਾ ਗਿਆ। ਬੈਂਗਲੁਰੂ ਦੇ ਕਲਾਕਾਰਾਂ ਵੱਲੋਂ ਤਿਆਰ ਕੀਤੀ ਇਸ ਦਸਤਾਵੇਜੀ ਫਿਲਮ ਵਿੱਚ ਆਧੁਨਿਕ ਸ਼ਹਿਰੀ ਦੌੜ ਭਰੀ ਜ਼ਿੰਦਗੀ ਵਿੱਚ ਚਿੜੀਆਂ ਦੀ ਸਾਰ ਲੈਣ ਦੀ ਗਾਥਾ ਪ੍ਰਗਟਾਈ ਗਈ ਹੈ। ਇੱਕੋ ਘਰ ਵਿੱਚ ਹਜ਼ਾਰਾਂ ਚਿੜੀਆਂ ਨੂੰ ਬਿਨਾਂ ਕਿਸੇ ਖਰਚੇ ਦੇ ਕੁਝ ਕੁ ਹਿੰਮਤ ਰਾਹੀਂ ਚਿੜੀਆਂ ਨੁੰ ਸਾਂਭਣ ਦੀ ਦਾਸਤਾਂ ਇਸ ਫਿਲਮ ਰਾਹੀਂ ਬੱਚਿਆਂ ਨੇ ਨੀਝ ਨਾਲ ਵੇਖੀ।
ਸਕੂਲ ਦੇ ਵਿਦਿਆਰਥੀਆਂ ਦਾ ਇਸ ਪ੍ਰਕਾਰ ਦੇ ਪਹਿਲੇ ਅਨੁਭਵ ਦਰਮਿਆਨ ਚਿੜੀਆਂ ਦੇ ਨਕਲੀ ਆਲ੍ਹਣੇ ਬਣਾਉਣ ਦੀ ਸਿਖਲਾਈ ਦਿੱਤੀ ਗਈ। ਸਕੂਲ ਦੇ ਮੁੱਖ ਅਧਿਆਪਕ ਰਮਨ ਮਿੱਤਲ ਨੇ  ਬੱਚਿਆਂ ਨੂੰ ਦੱਸਿਆ ਕਿ ਪੰਛੀਆਂ ਤੇ ਚਿੜੀਆਂ ਦਾ ਲੁਪਤ ਹੋਣਾ ਕੁਦਰਤੀ ਸੰਤੁਲਨ ਦੀ ਗੰਭੀਰ ਖਾਮੀ ਹੈ। ਉਨ੍ਹਾਂਂ ਵਿਦਿਆਰਥੀਆਂ ਨੂੰ ਨਾਜ਼ੁਕ ਅਤੇ ਬੇਜ਼ੁਬਾਨਾਂ ਲਈ ਦੂਤ ਬਣਨ ਦਾ ਹੋਕਾ ਦਿੱਤਾ। ਇਸ ਕਾਰਜਸ਼ਾਲਾ ਵਿੱਚ ਲੁਪਤ ਹੋ ਗਈਆਂ ਨਸਲਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਤੀਜੇ ਅਸੀਂ ਕੁਦਰਤੀ ਆਫਤਾਂ ਰਾਹੀਂ ਪਹਿਲਾਂ ਹੀ ਝੱਲ ਰਹੇ ਹਾਂ। ਸਕੂਲ ਦੀ ਪ੍ਰੇਰਣਾ ਨਾਲ ਬੱਚਿਆਂ ਨੇ ਇਸ ਕਾਰਜਸ਼ਾਲਾ ਨੂੰ ਵਿਵਹਾਰਿਕ ਰੂਪ ਵਿੱਚ ਤਬਦੀਲ ਕਰਦਿਆਂ ਚਿੜੀਆਂ ਦੇ ਨਕਲੀ ਘਰ ਕਬਾੜ ਦੀਆਂ ਵਸਤੂਆਂ ਨਾਲ ਬਣਾਏ ਗਏ। ਇਸ ਦੌਰਾਨ ਗਰਮੀਆਂ ਦੇ ਮੌਸਮ ਵਿੱਚ ਪੰਛੀਆਂ ਦੇ ਪੀਣ ਲਈ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਹੈ। ਕੋਲਡ ਡਰਿੰਕ ਦੀਆਂ ਫਾਲਤੂ ਬੋਤਲਾਂ ਨੂੰ ਪਾਣੀ ਦਾ ਸਰੋਤ ਬਣਾ ਕੇ ਰੁਖਾਂ ਉੱਤੇ ਟੰਗਿਆ ਗਿਆ ਹੈ।ਕਾਰਜਸ਼ਾਲਾ ਦੌਰਾਨ ਇਲਾਕੇ ਦੇ ਦੇਸੀ ਪੰਛੀਆਂ ਦੀ ਪ੍ਰਦਸ਼ਨੀ ਨੇ ਬੱਚਿਆਂ ਨੂੰ ਗਹਿਰਾਈ ਨਾਲ ਗਿਆਨ ਦੇਣ ਦੀ ਕੋਸ਼ਿਸ਼ ਵਿੱਚ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਮੁੱਖ ਅਧਿਆਪਕ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾ ਵਿੱਚ ਸੈਂਕੜੇ ਹੀ ਪਾਣੀ ਦੇ ਸਰੋਤਾਂ ਦਾ ਇੰਤਜ਼ਾਮ ਇਨ੍ਹਾਂ ਬੇਜ਼ੁਬਾਨਾਂ ਲਈ ਕਰ ਦਿੱਤਾ ਜਾਵੇਗਾ। ਇਸ ਮੌਕੇ ਸਕੂਲ ਵੱਲੋਂ ਬੱਚਿਆਂ ਤੋਂ ਚਿੜੀਆਂ ਦੇ ਖੰਭਾਂ ਨੂੰ ਇਕੱਤਰ ਕਰਵਾ ਕੇ ਵੱਖ-ਵੱਖ ਨਸਲਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਵਿੱਚ ਪੂਜਾ ਸੈਣੀ, ਸੋਨੀਆ ਸਿੰਗਲਾ, ਨਿਤਾਸ਼ਾ ਗਰਗ, ਦਲਜੀਤ ਸਿੰਘ, ਭਾਰਤ ਭੂਸ਼ਨ, ਰਵਿੰਦਰ ਕੌਰ, ਗੀਤੂ, ਗੰਗਾ ਦੇਵੀ ਆਦਿ ਤੋਂ ਇਲਾਵਾ ਸਕੂਲ ਪ੍ਰੰਬਧਕ ਕਮੇਟੀ ਦੇ ਆਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।


Comments Off on ਵਿਦਿਆਰਥੀਆਂ ਨੂੰ ਨਾਜ਼ੁਕ ਅਤੇ ਬੇਜ਼ੁਬਾਨਾਂ ਲਈ ਦੂਤ ਬਣਨ ਦਾ ਹੋਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.