ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵਿਧਵਾਵਾਂ ਦੀਆਂ ਮੰਗਾਂ ਦੇ ਹੱਕ ’ਚ ਮਿੰਨੀ ਸਕੱਤਰੇਤ ਬਾਹਰ ਧਰਨਾ

Posted On March - 20 - 2017

ਹਰਪ੍ਰੀਤ ਕੌਰ
ਹੁਸ਼ਿਆਰਪੁਰ, 20 ਮਾਰਚ

ਲੇਬਰ ਪਾਰਟੀ ਭਾਰਤ ਦੇ ਮੈਂਬਰ ਅਤੇ ਵਿਧਵਾ ਔਰਤਾਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੰਦੀ ਹੋਈਆਂ।

ਲੇਬਰ ਪਾਰਟੀ ਭਾਰਤ ਦੇ ਮੈਂਬਰ ਅਤੇ ਵਿਧਵਾ ਔਰਤਾਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੰਦੀ ਹੋਈਆਂ।

ਵਿਧਵਾ ਔਰਤਾਂ ਦੀਆਂ ਮੁਸ਼ਕਿਲਾਂ, ਹੋ ਰਹੇ ਵਿਤਕਰੇ ਅਤੇ ਸਰਕਾਰ ਵਲੋਂ ਨਾਮਾਤਰ ਸ਼ਰਤਾਂ ਦੇ ਅਧਾਰ ਉਤੇ ਮਿਲ ਰਹੀਆਂ ਸਹੂਲਤਾਂ ਵਾਰੇ ਮੁੜ ਵਿਚਾਰ ਕਰਨ ਅਤੇ ਵਿਧਵਾਵਾਂ ਲਈ ਸਹਾਇਤਾ ਨੂੰ ਸ਼ਰਤਾਂਮੁਕਤ ਕਰਨ ਨੂੰ ਲੈ ਕੇ ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਵਿਧਵਾ ਔਰਤਾਂ ਦੀ ਅਗਵਾਈ ਕਰ ਰਹੀ ਲੇਬਰ ਪਾਰਟੀ ਆਗੂ ਸਰਬਜੀਤ ਕੌਰ ਵੀ ਅਗਵਾਈ ਹੇਠ ਸਥਾਨਕ ਮਿੰਨੀ ਸਕਤੱਰੇਤ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਧੀਮਾਨ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਦਿੱਤੀ ਜਾਂਦੀ ਪੈਨਸ਼ਨ ਸਕੀਮ ਤਹਿਤ ਰਾਸ਼ੀ ਬਿਲਕੁਲ ਨਾਮਾਤਰ ਹੈ ਅਤੇ ਉਹ ਵੀ ਖੱਜਲ- ਖੁਆਰ ਕਰਕੇ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਫੈਮਲੀ ਬੈਨੀਫਿਟ ਸਕੀਮ ਤਹਿਤ ਵਿਧਵਾ ਔਰਤਾਂ ਨੂੰ ਮਿਲਣ ਵਾਲੀ ਨਾਮਾਤਰ 20 ਹਜ਼ਾਰ ਰੁਪਏ ਦੀ ਰਾਸ਼ੀ ਲੈਣੀ ਵੀ ਕੋਈ ਸੌਖੀ ਨਹੀਂ। ਇਸ ਸਕੀਮ ਵਿੱਚ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਬਹੁਤ ਸਾਰੀਆਂ ਬੇਲੋੜੀਆਂ ਸ਼ਰਤਾਂ ਲਗਾ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਥੋੜ੍ਹੀ ਬਹੁਤੀ ਪੈਨਸ਼ਨ ਮਿਲਦੀ ਹੈ ਉਹ ਵੀ ਸਮੇਂ ਸਿਰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਵਿਧਵਾ ਔਰਤਾ ਹਨ ਜਿਨ੍ਹਾਂ ਨੂੰ ਅਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਸ੍ਰੀ ਧੀਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨੈਸ਼ਨਲ ਫੈਮਲੀ ਬੇਨੈਫਿਟ ਸਕੀਮ ਤਹਿਤ ਲਾਭ ਨੂੰ ਬਿਨਾਂ ਸ਼ਰਤ 5 ਲੱਖ ਰੁਪਏ ਕੀਤਾ ਜਾਵੇ, ਵਿਧਵਾ ਔਰਤਾਂ ਦੇ ਬੱਚਿਆਂ ਦੀ ਪੜ੍ਹਾਈ ਮੁਫ਼ਤ ਕੀਤੀ ਜਾਵੇ, ਵਿਧਵਾ ਔਰਤਾਂ ਨੂੰ ਹਰ ਰੋਜ਼ 4 ਘੰਟੇ ਕੰਮ ਦਿੱਤਾ ਜਾਵੇ, ਵਿਧਵਾ ਪੈਨਸ਼ਨ ਹਰ 15 ਦਿਨਾਂ ਬਾਅਦ 2500 ਰੁਪਏ ਦਿੱਤੀ ਜਾਵੇ ਅਤੇ ਵਿਧਵਾ ਔਰਤਾਂ ਦੇ ਪਰਿਵਾਰ ਦਾ ਲੋੜ ਪੈਣ ਉੱਤੇ ਸਾਰਾ ਮੈਡੀਕਲ ਮੁਫ਼ਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਲੇਬਰ ਪਾਰਟੀ ਵਿਧਵਾ ਔਰਤਾਂ ਨੂੰ ਸੰਵਿਧਾਨਕ ਅਧਿਕਾਰ ਦਿਵਾਉਣ ਲਈ ਉਨ੍ਹਾਂ ਨੂੰ ਲਾਮਬੰਦ ਕਰੇਗੀ ਅਤੇ ਉਨ੍ਹਾਂ ਦੀਆਂ ਮੰਗਾਂ ਲਈ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਵਿਧਵਾ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਅਧਿਕਾਰਾਂ ਲਈ ਵਿਧਵਾ ਅਧਿਕਾਰ ਮੂਵਮੈਂਟ ਪੰਜਾਬ ਨਾਲ ਜੁੜਣ ਲਈ ਲਾਮਬੰਦ ਹੋਣ।   ਇਸ ਮੌਕੇ ਅਮਨਦੀਪ ਕੌਰ, ਕਮਲਜੀਤ ਕੌਰ, ਚਰਨਜੀਤ ਕੌਰ, ਕੁਲਵੀਰ ਕੌਰ, ਮਾਇਆ ਦੇਵੀ, ਪਰਮਜੀਤ ਕੌਰ, ਕਸ਼ਮੀਰ ਕੌਰ, ਹਰਜੀਤ ਸਿੰਘ, ਜਗਤਾਰ ਸਿੰਘ, ਮਨਜਿੰਦਰ ਕੁਮਾਰ ਆਦਿ   ਹਾਜ਼ਰ ਸਨ।

ਹਾਰ ਲਈ ਜ਼ਿੰਮੇਵਾਰ ਆਗੂ ਖ਼ਿਲਾਫ਼ ਕਾਰਵਾਈ ਮੰਗੀ

ਪੱਤਰ ਪ੍ਰੇਰਕ
ਫਗਵਾੜਾ 20 ਮਾਰਚ
ਮਹਿਲਾ ਕਾਂਗਰਸ ਹਲਕਾ ਵਿਧਾਨਸਭਾ ਫਗਵਾੜਾ ਦੀ ਮੀਟਿੰਗ ਬਲਾਕ ਪ੍ਰਧਾਨ ਪ੍ਰੇਮ ਕੌਰ ਚਾਨਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਨੈਸ਼ਨਲ ਬ੍ਰਿਗੇਡ ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਮੀਨਾਕਸ਼ੀ ਵਰਮਾ, ਜ਼ਿਲ੍ਹਾ ਕੋ ਚੇਅਰਮੈਨ ਸ਼ਵਿੰਦਰ ਨਿਸ਼ਚਲ, ਬਲਾਕ ਕੋ ਚੇਅਰਮੈਨ ਸੀਤਾ ਦੇਵੀ, ਜ਼ਿਲ੍ਹਾ ਕਪੂਰਥਲਾ ਮਹਿਲਾ ਵਿੰਗ ਦੀ ਜਨਰਲ ਸਕੱਤਰ ਸੁਮਨ ਬਘਾਣੀਆ, ਗਰਿਵੇਂਸੀ ਸੈਲ ਦੀ ਜਨਰਲ ਸਕੱਤਰ ਸੁਮਨ ਸ਼ਰਮਾ ਸਮੇਤ ਕੋਂਸਲਰ ਸੰਗੀਤਾ ਗੁਪਤਾ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਮੀਟਿੰਗ ਦੌਰਾਨ ਵਿਧਾਨਸਭਾ ਚੋਣਾਂ ਵਿੱਚ ਫਗਵਾੜਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਦੀ ਲਗਪਗ ਦੋ ਹਜ਼ਾਰ ਵੋਟਾਂ ਨਾਲ ਹੋਈ ਹਾਰ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਵੱਖ ਵੱਖ ਮਹਿਲਾ ਆਗੂਆਂ ਨੇ ਕਿਹਾ ਕਿ ਫਗਵਾੜਾ ਵਿੱਚ ਕਾਂਗਰਸ ਪਾਰਟੀ ਦੀ ਹਾਰ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਇਕ ਆਗੂ ਦੀ ਸ਼ਹਿ ’ਤੇ ਉਸਦੇ ਸਮਰਥਕਾਂ ਨੇ ਵੋਟਰਾਂ ਨੂੰ ਵਰਗਲਾ ਕੇ ਕਾਂਗਰਸ ਖਿਲਾਫ ਵੋਟਾਂ ਭੁਗਤਾਈਆਂ, ਜਿਸ ਕਰਕੇ ਫਗਵਾੜਾ ਸੀਟ ਤੋਂ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਅਜਿਹੇ ਆਗੂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਇਸ ਲਈ ਉਹ ਪਾਰਟੀ ਹਾਈਕਮਾਂਡ ਅਤੇ ਖਾਸ ਤੌਰ ’ਤੇ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੀਆਂ ਹਨ ਕਿ ਫਗਵਾੜਾ ਸੀਟ   ਤੋਂ ਕਾਂਗਰਸ ਪਾਰਟੀ ਦੀ ਹਾਰ          ਨੂੰ ਗੰਭੀਰਤਾ ਨਾਲ ਲੈਂਦਿਆਂ     ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਆਗੂ ਖਿਲਾਫ਼ ਕਾਰਵਾਈ ਕਰਦੇ ਉਸ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ।
ਇਸ ਮੌਕੇ ਚੰਚਲ ਵਰਮਾ, ਕੁਲਵਿੰਦਰ ਕੌਰ, ਕਮਲੇਸ਼, ਰਣਜੀਤ ਕੌਰ,      ਸੀਮਾ ਪ੍ਰਧਾਨ, ਬਿੰਦਰ ਕੌਰ, ਗੁਰਬਖਸ਼ ਕੌਰ ਬੈਂਸ, ਬਲਵੀਰ ਕੌਰ, ਵਿਜੇ ਲਕਸ਼ਮੀ, ਮਨਜੀਤ ਕੌਰ ਸੈਣੀ  ਵੀ ਹਾਜ਼ਰ ਸਨ।


Comments Off on ਵਿਧਵਾਵਾਂ ਦੀਆਂ ਮੰਗਾਂ ਦੇ ਹੱਕ ’ਚ ਮਿੰਨੀ ਸਕੱਤਰੇਤ ਬਾਹਰ ਧਰਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.