ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਵਿਧਾਇਕ ਕੋਟਭਾਈ ਧਾਰਮਿਕ ਸਥਾਨਾਂ ’ਤੇ ਹੋਏ ਨਤਮਸਤਕ

Posted On March - 20 - 2017
ਭੁੱਚੋ ਮੰਡੀ ਦੇ ਪੀਰਖਾਨੇ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰਬੰਧਕਾਂ ਨਾਲ ਵਿਧਾਇਕ ਪ੍ਰੀਤਮ ਕੋਟਭਾਈ। -ਫੋਟੋ: ਪਵਨ

ਭੁੱਚੋ ਮੰਡੀ ਦੇ ਪੀਰਖਾਨੇ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰਬੰਧਕਾਂ ਨਾਲ ਵਿਧਾਇਕ ਪ੍ਰੀਤਮ ਕੋਟਭਾਈ। -ਫੋਟੋ: ਪਵਨ

ਪੱਤਰ ਪ੍ਰੇਰਕ
ਭੁੱਚੋ ਮੰਡੀ, 20 ਮਾਰਚ
ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਅੱਜ ਸ਼ੁਕਰਾਨੇ ਵਜੋਂ ਇਲਾਕੇ ਦੇ ਧਾਰਮਿਕ ਸਥਾਨਾਂ ਅਗਰਵਾਲ ਪੀਰਖਾਨਾ ਅਤੇ ਮੰਦਿਰ ਕਮੇਟੀ ਅਤੇ ਗੁਰਦੁਆਰਾ ਲਵੇਰੀਸਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਹ ਧਾਰਮਿਕ ਦੌਰਾ ਗੁਪਤ ਰੱਖੇ ਜਾਣ ਦੇ ਬਾਵਜੂਦ ਸ਼ਹਿਰ ਦੇ ਆਗੂ ਅਤੇ ਵਰਕਰ ਪੀਰਖਾਨੇ ਵਿਖੇ ਪਹੁੰਚ ਗਏ। ਇਸ ਤੋਂ ਇਲਾਵਾ ਟਰੱਕ ਅਪਰੇਟਰਾਂ ਸਮੇਤ ਕੁਝ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਵੀ ਪੁੱਜੇ। ਇਸ ਦੌਰਾਨ ਵਿਧਾਇਕ ਕੋਟਭਾਈ ਨੇ ਕਿਹਾ ਕਿ ਅੱਜ ਉਹ ਧਾਰਮਿਕ ਦੌਰੇ ‘ਤੇ ਹਨ ਤੇ ਕੱਲ੍ਹ ਉਹ ਸਮੱਸਿਆਵਾਂ ਸੁਣਨ ਲਈ ਭੁੱਚੋ ਪਹੁੰਚਣਗੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਭਾਸ਼ ਕੁਮਾਰ, ਬਾਬਾ ਸੁੱਖੂ, ਬਾਬਾ ਬਲਵੀਰ ਚੰਦ, ਬਾਬਾ ਜਗਦੀਸ਼ ਕਾਮਰੇਡ, ਸੱਤਪਾਲ ਗਰਗ, ਕੌਂਸਲਰ ਨਰਦੀਪ ਗਰਗ, ਸ਼ਿਵਨੰਦਨ ਗਰਗ, ਸੁਨੀਲ ਗਰਗ, ਬਰਿੰਦਰ ਬੇਗਾ, ਭੂਸ਼ਨ ਜਿੰਦਲ ਅਤੇ ਜੀਵਨ ਲਾਲ ਗਰਗ ਹਾਜ਼ਰ ਸਨ।
ਨਥਾਣਾ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਚੋਣਾਂ ’ਚ ਮਿਲੀ ਜਿੱਤ ਦੇ ਸ਼ੁਕਰਾਨੇ ਵਜੋਂ ਅੱਜ ਇੱਥੇ ਮੰਦਰ ਬਾਬਾ ਕਾਲੂ ਨਾਥ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕਰਵਾ ਕੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਗੁਰਦਵਾਰਾ ਲੱਖੀ ਜੰਗਲ, ਟਿਕਾਣਾ ਭਾਈ ਜਗਤਾ ਜੀ, ਮੰਦਰ ਸ੍ਰੀ ਬਾਲਾ ਜੀ ਨਹੀਆਂ ਵਾਲਾ, ਡੇਰਾ ਬਾਬਾ ਰੂੰਮੀ ਵਾਲਾ, ਮੰਦਰ ਮਾਈਸਰਖਾਨਾ ਅਤੇ ਤਖਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਆਪਸੀ ਭਾਈਚਾਰਾ ਮਜ਼ਬੂਤ ਕਰਨ ਲਈ ਅਰਦਾਸ ਕਰਵਾਈ। ਇਸ ਮੌਕੇ ਗੈਰਰਸਮੀ ਗੱਲਬਾਤ ਦੌਰਾਨ ਸ੍ਰੀ ਕੋਟਭਾਈ ਨੇ ਕਿਹਾ ਕਿ ਉਹ ਦਿਹਾਤੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਇਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਯਤਨ ਕਰਨਗੇ।


Comments Off on ਵਿਧਾਇਕ ਕੋਟਭਾਈ ਧਾਰਮਿਕ ਸਥਾਨਾਂ ’ਤੇ ਹੋਏ ਨਤਮਸਤਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.