ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਵਿਮੈਨ ਏਰਾ ਐਵਾਰਡ ਨਾਲ 40 ਮਹਿਲਾਵਾਂ ਦਾ ਸਨਮਾਨ

Posted On March - 20 - 2017
ਵਿਮੈਨ ਏਰਾ ਐਵਾਰਡ ਨਾਲ ਸਨਮਾਨਤ ਮਹਿਲਾਵਾਂ ਯਾਦਗਾਰੀ ਫੋਟੋ ਖਿਚਵਾਉਂਦੀਆਂ ਹੋਈਆਂ| -ਫੋਟੋ: ਭਿੰਡਰ

ਵਿਮੈਨ ਏਰਾ ਐਵਾਰਡ ਨਾਲ ਸਨਮਾਨਤ ਮਹਿਲਾਵਾਂ ਯਾਦਗਾਰੀ ਫੋਟੋ ਖਿਚਵਾਉਂਦੀਆਂ ਹੋਈਆਂ| -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 20 ਮਾਰਚ
ਨਾਰੀ ਸ਼ਕਤੀ ਦਾ ਸਨਮਾਨ ਕਰਨ ਲਈ ਰਾਸ਼ਟਰੀ ਜਯੋਤੀ ਕਲਾ ਮੰਚ ਵੱਲੋਂ ਦੀ ਪਟਿਆਲਾ ਹੈਂਡੀਕਰਾਫਟ ਡਬਲਿਊ ਅਤੇ ਭਾਈ ਘਨ੍ਹੱਈਆ ਇੰਸਟੀਚਿਊਟ ਆਫ ਮੈਡੀਕਲ ਸਟੱਡੀਜ਼ ਦੇ ਸਹਿਯੋਗ ਨਾਲ ਸਥਾਨਕ ਹੋਟਲ ਫਲਾਈ ਓਵਰ ਵਿੱਚ ਵਿਮੈਨ ਏਰਾ ਐਵਾਰਡਸ-2017 ਸਮਾਗਮ ਕਰਵਾਇਆ ਗਿਆ| ਇਸ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 40 ਮਹਿਲਾਵਾਂ ਨੂੰ ‘ਵਿਮੈਨ ਏਰਾ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ|
ਇਸ ਮੌਕੇ ਮਨਜੋਤ ਕੌਰ (ਆਈਆਰਐਸ) ਡਿਪਟੀ ਕਮਿਸ਼ਨਰ ਕਸਟਮ ਐਂਡ ਐਕਸਾਈਜ਼ ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਰਾਸ਼ਟਰੀ ਜਯੋਤੀ ਕਲਾ ਮੰਚ ਦੇ ਡਾਇਰੈਕਟਰ ਰਾਕੇਸ਼ ਠਾਕੁਰ ਹਰ ਸਾਲ ਉਦਮ ਕਰਕੇ ਨਾਰੀ ਦੇ ਸਨਮਾਨ ਵਿੱਚ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਕਿਹਾ ਕਿ ਕੇਵਲ ਇਕ ਦਿਨ ਹੀ ਨਹੀਂ ਸਗੋਂ ਹਰ ਦਿਨ ਮਹਿਲਾ ਦਿਵਸ ਹੋਣਾ ਚਾਹੀਦਾ ਹੈ| ਸ੍ਰੀਮਤੀ ਰੇਖਾ ਮਾਨ ਨੇ ਕਿਹਾ ਕਿ ਅੱਜ ਹਰ ਖੇਤਰ ਵਿਚ ਨਾਰੀ ਤਰੱਕੀ ਕਰ ਰਹੀ ਹੈ| ਇਸ ਮੌਕੇ ਸ੍ਰੀਮਤੀ ਪਰਮਿੰਦਰ ਜੀਤ ਕੌਰ ਬਜਾਜ, ਸ੍ਰੀਮਤੀ ਰੇਖਾ ਮਾਨ, ਡਾ. ਦਵਿੰਦਰ ਕੌਰ ਬਸਰਾ, ਸ੍ਰੀਮਤੀ ਰਣਜੀਤ ਕੌਰ ਗਿੱਲ, ਡਾ. ਕਿਰਨਜੋਤ ਕੌਰ, ਸ਼ਵੇਤਾ ਭਾਰਦਵਾਜ, ਲਖਵਿੰਦਰ ਕੌਰ, ਡਾ. ਰੋਜ਼ੀ ਵੈਦ, ਰੀਤੂ ਗਰਗ, ਮਨਮੀਤ ਕੌਰ, ਸੱਤਿਆ ਜੈਨ, ਸੁਰਿੰਦਰ ਕੌਰ ਸੇਖੋਂ, ਬਲਵਿੰਦਰ ਕੌਰ, ਡਾ. ਸਿੰਮੀ ਭਟਨਾਗਰ, ਸੀਮਾ ਜੈਨ, ਸੀਮਾ ਚੋਪੜਾ, ਪ੍ਰੀਤੀ ਗੁਪਤਾ, ਨਿਰਮਲ ਗੋਇਲ, ਪ੍ਰੋ. ਦਿਵਿਆ ਗੁਪਤਾ, ਤਰਨਦੀਪ ਕੌਰ ਅਰੋੜਾ, ਮਨਜੀਤ ਕੌਰ, ਸਰੋਜ ਪ੍ਰਭਾਕਰ, ਕਵਿਤਾ ਜੋਸ਼ੀ, ਮੀਨੂੰ ਗੁਪਤਾ, ਚੰਦਰ ਕਲਾ, ਕੁਮੁਦ ਸੱਭਰਵਾਲ, ਪੁਸ਼ਪਾ ਦੇਵੀ, ਸਰਿਤਾ ਨੋਰੀਆ, ਲਲਿਤਾ ਸ਼ਰਮਾ, ਮਨਦੀਪ ਸ਼ਰਮਾ, ਸਾਧਨਾ ਗੁਪਤਾ, ਸਵਿਤਾ ਆਰੀਆ, ਕ੍ਰਿਸ਼ਨਾ ਗੁਪਤਾ, ਬਲਵਿੰਦਰ ਕੌਰ, ਡਾ. ਅਨੁਰਾਧਾ ਅਰੋੜਾ, ਸਰਪ੍ਰੀਤ ਕੌਰ, ਰੇਖਾ ਗੁਪਤਾ, ਸ੍ਰੀਮਤੀ ਨਿਟੀ, ਡਾ. ਰਿਚਾ ਗੋਇਲ, ਸੁਮੀਤ ਕੌਰ ਹੁੰਦਲ ਅਤੇ ਰਾਜਦੀਪ ਅਰੋੜਾ ਨੂੰ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਸੇਵਾ, ਭਾਵਨਾ, ਲਗਨ ਅਤੇ ਸਮਰਪਣ ਭਾਵਨਾ ਨੂੰ ਵੇਖਦਿਆਂ ਹੋਇਆਂ ਸਨਮਾਨਤ ਕੀਤਾ ਗਿਆ| ਸਮਾਗਮ ਦੌਰਾਨ ਮੰਚ ਦਾ ਸੰਚਾਲਨ ਡਾ. ਅਖਿਲੇਸ਼ ਬਾਤਿਸ਼ ਅਤੇ ਸ੍ਰੀਮਤੀ ਅਨੀਤਾ ਗੁਪਤਾ ਨੇ ਸਾਹਿਤਕ ਅਤੇ ਮਰਿਆਦਿਤ ਢੰਗ ਨਾਲ ਕੀਤਾ|


Comments Off on ਵਿਮੈਨ ਏਰਾ ਐਵਾਰਡ ਨਾਲ 40 ਮਹਿਲਾਵਾਂ ਦਾ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.