ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

‘ਵਿਸ਼ਵ ਚਿੜੀ ਦਿਵਸ’ ਮੌਕੇ ਆਲ੍ਹਣੇ ਲਾਏ

Posted On March - 20 - 2017
‘ਵਿਸ਼ਵ ਚਿੜੀ ਦਿਵਸ’ ਮੌਕੇ ਸ਼ੀਤਲ ਜੈਨ ਤੇ ਉਨ੍ਹਾਂ ਦੇ ਸਾਥੀ ਮਸਨੂਈ ਆਲ੍ਹਣੇ ਦਰੱਖਤਾਂ ਨਾਲ ਟੰਗਦੇ ਹੋਏ।

‘ਵਿਸ਼ਵ ਚਿੜੀ ਦਿਵਸ’ ਮੌਕੇ ਸ਼ੀਤਲ ਜੈਨ ਤੇ ਉਨ੍ਹਾਂ ਦੇ ਸਾਥੀ ਮਸਨੂਈ ਆਲ੍ਹਣੇ ਦਰੱਖਤਾਂ ਨਾਲ ਟੰਗਦੇ ਹੋਏ।

ਰਾਮ ਗੋਪਾਲ ਰਾਏਕੋਟੀ
ਰਾਏਕੋਟ, 20 ਮਾਰਚ
ਅੱਜ ‘ਵਿਸ਼ਵ ਚਿੜੀ ਦਿਵਸ’ ਮੌਕੇ ਵਾਤਾਵਰਣ ਪ੍ਰੇਮੀ ਸ਼ੀਹਤਲ ਜੈਨ ਅਤੇ ਉਸ ਦੇ ਸਾਥੀਆਂ ਨੇ ਰਲ ਕੇ ਸ਼ਹਿਰ ਅਤੇ ਲਾਗਲੇ ਪਿੰਡਾਂ ਵਿੱਚ ਚਿੜੀਆਂ ਲਈ ਮਿੱਟੀ ਦੇ ਮਸਨੂਈਆਲ੍ਹਣੇ ਦਰੱਖਤਾਂ ‘ਤੇ ਟੰਗੇ।   ਇਸ ਮੌਕੇ ਸ਼ੀਤਲ ਜੈਨ ਨੇ ਕਿਹਾ ਕਿ ਚਿੜੀ ਇੱਕ ਅਜਿਹਾ ਪੰਛੀ ਹੈ ਜਿਸ ਦਾ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਹੈ।
ਪੰਜਾਬ ਦੇ ਲੋਕ ਗੀਤ ਚਿੜੀਆਂ ਦੇ ਜ਼ਿਕਰ ਨਾਲ ਭਰੇ ਪਏ ਹਨ।  ਅੱਜ ਇਹ ਅਲੋਪ ਹੋ ਚੁੱਕੀ ਹੈ ਇਸ ਦੀ ਹੋਂਦ ਨੂੰ ਕਾਇਮ ਰੱਖਣ ਲਈ ਪੂਰੀ ਦੁਨੀਆਂ ‘ਚ 20 ਮਾਰਚ ਨੂੰ ‘ਵਿਸ਼ਵ ਚਿੜੀ ਦਿਵਸ’ ਮਨਾਇਆ ਜਾਂਦਾ ਹੈ। ਅੱਜ ‘ਵਿਸ਼ਵ ਚਿੜੀ ਦਿਵਸ’ ‘ਤੇ ਸੈਕੜੇ ਮਸਨੂਈਆਲ੍ਹਣੇ ਲਗਾਏ। ਸ੍ਰੀ ਜੈਨ ਨੇ ਕਿਹਾ ਕਿ ਕੱਚੇ ਘਰਾਂ, ਬਾਲਿਆਂ ਵਾਲੀਆਂ ਛੱਤਾਂ, ਸੰਘਣੀ ਛਾਂ ਵਾਲੇ ਦਰੱਖਤ ਤੇ ਝਾੜੀਆਂ ਦੀ ਅਣਹੋਂਦ ਕਾਰਨ ਚਿੜੀਆਂ ਖਤਮ ਹੋ ਰਹੀਆਂ ਹਨ। ਇਸ ਨੂੰ ਬਚਾਉਣ ਦੀ ਲੋੜ ਹੈ। ਆਲ੍ਹਣੇ ਟੰਗਣ ਮੌਕੇ ਸ਼ੀਤਲ ਜੈਨ ਤੋਂ ਇਲਾਵਾ ਰਮਨਦੀਪ ਬੰਟੀ, ਅਮਿਤ ਜੈਨ, ਗੌਰਵ ਗੋਇਲ, ਜਗਦੀਸ਼ ਸਿੰਘ ਲਿੱਟ, ਨਿਤਨ ਜੈਨ, ਰਾਜੀਵ ਗੋਇਲ ਆਦਿ ਹਾਜ਼ਰ ਸਨ।


Comments Off on ‘ਵਿਸ਼ਵ ਚਿੜੀ ਦਿਵਸ’ ਮੌਕੇ ਆਲ੍ਹਣੇ ਲਾਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.