ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਵੈਲਫੇਅਰ ਸੁਸਾਇਟੀ ਵੱਲੋਂ ਸੰਘਰਸ਼ ਦੀ ਚਿਤਾਵਨੀ

Posted On March - 20 - 2017

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 20 ਮਾਰਚ
ਵੈਲਫੇਅਰ ਸੁਸਾਇਟੀ ਵਾਰਡ ਨੰ. 20 ਭਾਦਸੋਂ ਰੋਡ ਪਟਿਆਲਾ ਦੀ ਮੀਟਿੰਗ ਡਾ. ਦਰਸ਼ਨ ਪਾਲ ਦੀ ਪ੍ਰਧਾਨਗੀ ਹੇਠ ਹੋਈ| ਇਸ ਵਿੱਚ ਵਾਰਡ ਨੰ.2 ਦੀਆਂ ਕਲੋਨੀਆਂ ਆਦਰਸ਼ ਕਲੋਨੀ, ਦਰਸ਼ਨ ਕਲੋਨੀ, ਪ੍ਰੇਮ ਨਗਰ ਅਤੇ ਨਾਰਥ ਐਵੇਨਿਊ ਦੇ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ| ਇਸ ਮੌਕੇ ਆਹਿਦ ਲਿਆ ਗਿਆ ਕਿ ਜੇ ਪ੍ਰਸ਼ਾਸਨ ਨੇ ਕਲੋਨੀਆਂ ਦੀਆਂ ਦਰਪੇਸ਼ ਸਮਸਿਆਵਾਂ ਦੇ ਹੱਲ ਲਈ ਗੌਰ ਨਾ ਕੀਤੀ ਤਾਂ ਸਾਂਝਾ ਸੰਘਰਸ਼ ਛੇੜਿਆ ਜਾ ਸਕਦਾ ਹੈ| ਮੀਟਿੰਗ ਵਿੱਚ ਨਗਰ ਨਿਗਮ ਅਧਿਕਾਰੀਆਂ ਦੀ ਟਾਲ ਮਟੋਲ ਨੀਤੀ ਬਾਰੇ ਚਰਚਾ ਹੋਈ। ਆਦਰਸ਼ ਕਲੋਨੀ ਵਿੱਚ ਪੰਜ ਸਾਲ ਪਹਿਲਾਂ ਸੀਵਰੇਜ ਪੈਣ ਦੇ ਬਾਵਜੂਦ ਗਲੀਆਂ, ਨਾਲੀਆਂ ਅਤੇ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ| ਜਦੋਂਕਿ 1 ਕਰੋੜ 63 ਲੱਖ ਦਾ ਤਖਮੀਨਾ ਪਾਸ ਹੋ ਚੁੱਕਿਆ ਹੈ ਅਤੇ ਉਸਾਰੀ ਲਈ ਕਾਰਵਾਈਆਂ ਮੁਕੰਮਲ ਹੋ ਚੁੱਕੀਆਂ ਹਨ| ਮੀਟਿੰਗ ਵੱਲੋਂ ਮੰਗ ਕੀਤੀ ਗਈ ਕਿ ਇਲਾਕਾ ਨਿਵਾਸੀਆਂ ਨੂੰ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ ਤੇ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਤੋਂ ਰਾਹਤ ਦਿਵਾਈ ਜਾਵੇ| ਭਾਦਸੋਂ ਰੋਡ ਤੇ ਜੇਲ੍ਹ ਦੀ ਕੰਧ ਨਾਲ ਬਣਾਇਆ ਕੂੜੇ ਦਾ ਡੰਪ ਕਿਸੇ ਹੋਰ ਥਾਂ ਤੇ ਲਿਜਾਇਆ ਜਾਵੇ।
ਪੁਰਾਣੀ ਚੁੰਗੀ ਤੋਂ ਭਾਖੜਾ ਨਹਿਰ ਤੱਕ ਸੜਕ  ਚੌੜੀ ਕਰਕੇ ਵਿਚਕਾਰ ਡਿਵਾਈਡਰ ਬਣਾਇਆ ਜਾਵੇ, ਆਵਾਜਾਈ ਲਈ ਸੜਕ ਤੇ ਲੱਗਦੀਆਂ ਰੇਹੜੀਆਂ ਨੂੰ ਯੋਗ ਥਾ ’ਤੇ ਲਗਵਾਇਆ ਜਾਵੇ, ਸਟਰੀਟ ਲਾਈਟ ਦੇ ਖਰਾਬ ਪੁਆਇੰਟ ਠੀਕ ਕਰਵਾਏ ਜਾਣ ਤੇ ਹੋਰ ਨਵੇਂ ਪੁਆਇੰਟ ਲਗਵਾਏ ਜਾਣ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਕਿਹਾ ਗਿਆ ਕਿ ਜੇ ਨਿਗਮ ਅਧਿਕਾਰੀਆਂ ਨੇ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ| ਮੀਟਿੰਗ ਵਿੱਚ  ਕਰਮ ਚੰਦ ਭਾਰਦਵਾਜ ਜਨਰਲ ਸਕੱਤਰ, ਧਰਮ ਸਿੰਘ, ਜਸਵੰਤ ਸਿੰਘ ਹਾਜ਼ਰ ਸਨ |


Comments Off on ਵੈਲਫੇਅਰ ਸੁਸਾਇਟੀ ਵੱਲੋਂ ਸੰਘਰਸ਼ ਦੀ ਚਿਤਾਵਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.