ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵੋਡਾਫੋਨ ਤੇ ਆਈਡੀਆ ਦਾ ਰਲੇਵਾਂ

Posted On March - 20 - 2017

ਮੁਲਕ ਦਾ ਸਭ ਤੋਂ ਵੱਡਾ ਟੈਲੀਕੌਮ ਅਪਰੇਟਰ ਹੋਂਦ ’ਚ ਆਇਆ

ਮੁੰਬਈ, 20 ਮਾਰਚ
ਬਰਤਾਨਵੀ ਟੈਲੀਕੌਮ ਕੰਪਨੀ ਵੋਡਾਫੋਨ ਅਤੇ ਆਦਿੱਤਿਆ ਬਿਰਲਾ ਸਮੂਹ ਦੀ ਟੈਲੀਕੌਮ ਕੰਪਨੀ ਆਈਡੀਆ ਸੈਲੂਲਰ ਦਾ ਰਲੇਵਾਂ ਹੋ ਗਿਆ ਹੈ। ਇਸ ਰਲੇਵੇਂ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਟੈਲੀਕੌਮ ਅਪਰੇਟਰ ਬਣ ਗਿਆ ਹੈ।
ਇਹ ਰਲੇਵੇਂ ਵਾਲੀ ਕੰਪਨੀ ਅਗਲੇ ਦੋ ਸਾਲਾਂ ਵਿੱਚ ਕੰਮ ਸ਼ੁਰੂ ਕਰੇਗੀ, ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਹੋਣਗੇ, ਜੋ ਇਸ ਕੰਪਨੀ ਦੀ ਅਗਵਾਈ ਕਰਨਗੇ। ਵੋਡਾਫੋਨ ਦੇ ਸੀਈਓ ਵਿਟੋਰੀਓ ਕੋਲਾਓ ਨੇ ਕਿਹਾ ਕਿ ਵੋਡਾਫੋਨ ਦਾ ਉਮੀਦਵਾਰ ਇਸ ਦਾ ਮੁੱਖ ਵਿੱਤ ਅਫ਼ਸਰ ਹੋਵੇਗਾ। ਇਸ ਕੰਪਨੀ ਵਿੱਚ ਵੋਡਾਫੋਨ ਦੇ 45.1 ਫ਼ੀਸਦੀ ਹਿੱਸੇਦਾਰੀ ਹੋਵੇਗੀ। ਆਈਡੀਆ ਸੈਲੂਲਰ ਦਾ ਇਸ ਰਲੇਵੇਂ ਵਾਲੀ ਕੰਪਨੀ ਵਿੱਚ 26 ਫ਼ੀਸਦੀ ਹਿੱਸਾ ਹੋਵੇਗਾ ਜਦੋਂਕਿ ਬਾਕੀ ਹਿੱਸਾ ਆਮ ਹਿੱਸੇਦਾਰਾਂ ਦਾ ਹੋਵੇਗਾ। ਆਈਡੀਆ ਅਤੇ ਵੋਡਾਫੋਨ ਅਨੁਸਾਰ ਇਹ ਕੰਪਨੀ ਵੋਡਾਫੋਨ ਤੇ ਆਦਿੱਤਿਆ ਬਿਰਲਾ ਸਮੂਹ ਵੱਲੋਂ ਹਿੱਸੇਦਾਰਾਂ ਦੇ ਸਮਝੌਤੇ ਅਨੁਸਾਰ ਚਲਾਈ ਜਾਵੇਗੀ।
ਟਰਾਈ ਦੇ ਡੇਟਾ ਅਨੁਸਾਰ ਦਸੰਬਰ 2016 ਤਕ ਵੋਡਾਫੋਨ ਦੇ 204.68 ਮਿਲੀਅਨ ਗਾਹਕ ਤੇ 18.16 ਫ਼ੀਸਦੀ ਮਾਰਕੀਟ ਹਿੱਸੇਦਾਰੀ ਸੀ, ਜਦੋਂਕਿ ਆਈਡੀਆ ਦੇ 190.51 ਮਿਲੀਅਨ ਗਾਹਕ ਤੇ 16.9 ਫ਼ੀਸਦੀ ਮਾਰਕੀਟ ਹਿੱਸੇਦਾਰੀ ਸੀ। ਏਅਰੈਟੈੱਲ ਇਨ੍ਹਾਂ ਦੋਵਾਂ ਤੋਂ ਅੱਗੇ ਸੀ। ਵੋਡਾਫੋਨ ਦੇ ਮੁਖੀ ਨੇ ਕਿਹਾ ਕਿ ਨਵੀਂ ਕੰਪਨੀ ਦੇ ਬੋਰਡ ਵਿੱਚ ਦੋਵਾਂ ਕੰਪਨੀਆਂ ਦੇ ਤਿੰਨ-ਤਿੰਨ ਪ੍ਰਤੀਨਿਧੀ ਹੋਣਗੇ। ਉਨ੍ਹਾਂ ਕਿਹਾ ਕਿ ਦੋਵੇਂ ਕੰਪਨੀਆਂ ਆਪਣੀਆਂ ਸ਼ਕਤੀਆਂ ਦਾ ਧਿਆਨ ਰੱਖਣਗੀਆਂ ਤੇ ਆਪਣੇ ਤੌਰ ’ਤੇ ਕੰਮ ਕਰਦੀਆਂ ਰਹਿਣਗੀਆਂ।
ਬਿਰਲਾ ਨੇ ਕਿਹਾ ਕਿ ਵੋਡਾਫੋਨ ਦੇ 4.9 ਫ਼ੀਸਦੀ ਸ਼ੇਅਰ ਲੈਣ ਲਈ ਫੰਡ ਸਮਰਥਕਾਂ ਵੱਲੋਂ ਮਿਲੇ ਹਨ ਨਾ ਕਿ ਆਈਡੀਆ ਵੱਲੋਂ। ਇਸ ਰਲੇਵੇਂ ਵਿੱਚ ਵੋਡਾਫੋਨ ਇੰਡੀਆ (ਵੀਆਈਐਲ) ਤੇ ਇਸ ਦੀ ਸਹਾਇਕ ਕੰਪਨੀ ਵੋਡਾਫੋਨ ਮੋਬਾਈਲ ਸਰਵਿਸਿਜ਼ (ਵੀਐਮਐਸਐਲ) ਵੀ ਸ਼ਾਮਲ ਹਨ।

-ਪੀਟੀਆਈ


Comments Off on ਵੋਡਾਫੋਨ ਤੇ ਆਈਡੀਆ ਦਾ ਰਲੇਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.