ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਵੱਧ ਬਿਜਲੀ ਬਿੱਲ ਆਉਣ ਨਾਲ ਲਖਮੜੀ ਵਾਸੀਆਂ ਨੂੰ ਲੱਗਿਆ ਝਟਕਾ

Posted On March - 20 - 2017

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਮਾਰਚ

ਪਿੰਡ ਲਖਮੜੀ ਦੇ ਵਸਨੀਕ ਬਿਜਲੀ ਬਿੱਲਾਂ ਦੇ ਵਾਧੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਸਤਨਾਮ ਸਿੰਘ

ਪਿੰਡ ਲਖਮੜੀ ਦੇ ਵਸਨੀਕ ਬਿਜਲੀ ਬਿੱਲਾਂ ਦੇ ਵਾਧੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।
-ਫੋਟੋ: ਸਤਨਾਮ ਸਿੰਘ

ਬਿਜਲੀ ਵਿਭਾਗ ਦੀ ਤਾਨਾਸ਼ਾਹੀ ਖ਼ਿਲਾਫ਼  ਆਖਰਕਾਰ ਪਿੰਡ ਲਖਮੜੀ  ਦੇ ਲੋਕਾਂ ਦਾ ਗੁੱਸਾ ਫੁੱਟ ਪਿਆ। ਪਿੰਡ ਦੇ ਸੈਂਕੜੇ ਲੋਕਾਂ ਨੇ  ਨਾ ਸਿਰਫ  ਬਿਜਲੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ  ਬਲਕਿ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ  ਜੇਕਰ ਉਨ੍ਹਾਂ ਨੇ ਆਪਣਾ ਗੈਰ ਜ਼ਿੰਮੇਵਰਾਨਾ  ਰਵੱਈਆ ਨਹੀਂ ਬਦਲਿਆ  ਤਾਂ ਪਿੰਡ ਵਾਸੀ ਬਿੱਲ ਭਰਨੇ ਬੰਦ ਕਰ ਦੇਣਗੇ।
ਲਖਮੜੀ ਦੇ ਸਾਬਕਾ  ਸਰਪੰਚ  ਡਾ. ਸਤਪਾਲ ਸੈਣੀ, ਅਜੀਤ ਸਿੰਘ,  ਰਾਜ ਕੁਮਾਰ, ਜੀਤ ਰਾਮ,  ਦਲਜੀਤ ਬਾਲਮੀਕੀ,  ਗੁਰਮੇਲ ਸਿੰਘ,  ਰਾਮ ਕੁਮਾਰ, ਮਹਿੰਦਰ ਸਿੰਘ ਤੇ  ਜੋਗਿੰਦਰ ਸਿੰਘ ਆਦਿ ਨੇ ਦੋਸ਼ ਲਾਇਆ ਕਿ  ਵਿਭਾਗ ਨੇ ਉਨ੍ਹਾਂ  ਦੇ ਬਿੱਲ ਬਿਜਲੀ ਖਪਤ ਨਾਲੋਂ ਜ਼ਿਆਦਾ ਭੇਜ ਦਿੱਤੇ ਹਨ ਜਿਸ ਨੂੰ ਭਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ  ਪਿਛਲੇ ਦੋ ਮਹੀਨੇ  ਵਿੱਚ ਬਿਜਲੀ ਦੀ ਖਪਤ ਤਾਂ ਸੈਕੜੇ ਯੂਨਿਟਾਂ ਵਿੱਚ ਸੀ ਪਰ ਵਿਭਾਗ ਨੇ  ਉਪਭੋਗਤਾਵਾਂ ਨੂੰ ਬਿੱਲ 4 ਤੋਂ ਲੈ ਕੇ 10 ਹਜ਼ਾਰ ਰੁਪਏ ਤਕ ਦੇ ਦਿੱਤੇ ਹਨ।   ਗ਼ਰੀਬ ਲੋਕ ਇੰਨੇ ਮੋਟੇ ਬਿੱਲ ਭਰਨ ਤੋਂ ਅਸਮਰਥ ਹਨ।

ਤਕਨੀਕੀ ਗ਼ਲਤੀ ਨਾਲ ਵਾਧੂ ਬਿੱਲ ਭੇਜੇ ਗਏ: ਜੇਈ
ਵਿਭਾਗ ਦੇ ਜੇਈ ਨੇ ਦੱਸਿਆ ਕਿ  ਪਿੰਡ ਵਿੱਚ ਨਵੇਂ ਮੀਟਰ ਬਦਲੇ ਗਏ ਹਨ।  ਨਵੇਂ ਮੀਟਰਾਂ ਦੀ ਰੀਡਿੰਗ ਸਮੇਂ ’ਤੇ  ਨਾ ਆਉਣ ਕਰਕੇ  ਕੰਪਿਊਟਰ ਦੀ ਗਲਤੀ  ਨਾਲ  ਉਪਭੋਗਤਾਵਾਂ ਕੋਲ ਜ਼ਿਆਦਾ ਰਕਮ ਦੇ ਬਿਲ ਬਣ ਕੇ ਚਲੇ ਗਏ ਹਨ। ਸਾਰੇ ਬਿਲ ਠੀਕ ਕਰ ਦਿੱਤੇ ਜਾਣਗੇ ਤੇ ਜੋ ਬਿੱਲ ਜ਼ਿਆਦਾ ਬਣ ਕੇ ਗਏ ਹਨ ਉਹ ਭਰਨ ਦੀ ਲੋੜ ਨਹੀਂ।


Comments Off on ਵੱਧ ਬਿਜਲੀ ਬਿੱਲ ਆਉਣ ਨਾਲ ਲਖਮੜੀ ਵਾਸੀਆਂ ਨੂੰ ਲੱਗਿਆ ਝਟਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.