ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸ਼ਰਾਬ ਦੀਆਂ 526 ਬੋਤਲਾਂ ਬਰਾਮਦ

Posted On March - 21 - 2017

ਪੱਤਰ ਪ੍ਰੇਰਕ
ਕਾਹਨੂੰਵਾਨ, 20 ਮਾਰਚ

ਤੁਗਲਵਾਲ ਪੁਲੀਸ ਚੌਕੀ ਵੱਲੋਂ ਬਰਾਮਦ ਕੀਤੇ ਅਲਕੋਹਲ ਦੇ 13 ਕੈਨ। -ਫੋਟੋ: ਜਾਗੋਵਾਲ

ਤੁਗਲਵਾਲ ਪੁਲੀਸ ਚੌਕੀ ਵੱਲੋਂ ਬਰਾਮਦ ਕੀਤੇ ਅਲਕੋਹਲ ਦੇ 13 ਕੈਨ। -ਫੋਟੋ: ਜਾਗੋਵਾਲ

ਪੰਜਾਬ ਸਰਕਾਰ ਅਤੇ ਜ਼ਿਲ੍ਹਾ ਗੁਰਦਾਸਪੁਰ ਪੁਲੀਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸ਼ਕੰਜਾ ਕੱਸੇ ਜਾਣ ਤੋਂ ਬਾਅਦ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਵੱਡੀ ਖੇਪ ਖੇਤਾਂ ਵਿੱਚ ਲਾਵਾਰਸ ਛੱਡ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਹਨੂੰਵਾਨ ਅਧੀਨ ਪੈਂਦੀ ਪੁਲੀਸ ਚੌਕੀ ਤੁਗਲਵਾਲ ਦੇ ਮੁਖੀ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਰਿਆੜਕੀ ਕਾਲਜ ਦੇ ਸਾਹਮਣੇ ਜੀਟੀ ਰੋਡ ਵਾਲੇ ਪਾਸੇ ਕਣਕ ਦੇ ਖੇਤਾਂ ਵਿੱਚ ਨਸ਼ੇ ਦੇ ਕੁੱਝ ਵੱਡੇ ਕੈਨ ਲਾਵਾਰਸ ਪਏ ਹੋਏ ਹਨ। ਜਦੋਂ ਉਨ੍ਹਾਂ ਨੇ ਪੁਲੀਸ ਪਾਰਟੀ ਸਮੇਤ ਜਾ ਕੇ ਦੇਖਿਆ ਤਾਂ ਉੱਥੇ 13 ਵੱਡੇ ਪਲਾਸਟਿਕ ਕੈਨ ਕਣਕ ਦੇ ਖੇਤਾਂ ਵਿੱਚ ਪਏੇ ਮਿਲੇ। ਇਹ ਸ਼ਰਾਬ 3 ਲੱਖ 90 ਹਜ਼ਾਰ ਮਿਲੀ ਲੀਟਰ (526 ਬੋਤਲਾਂ) ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਹ ਰਾਤ ਦੇ ਹਨੇਰੇ ਵਿੱਚ ਨਸ਼ਾ ਤਸਕਰਾਂ ਵੱਲੋਂ ਛੁਪਾ ਕੇ ਰੱਖੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖ਼ਤਰਨਾਕ ਅਲਕੋਹਲ ਨਾਲ 5 ਗੁਣਾ ਵੱਧ ਗੈਰ ਕਾਨੂੰਨੀ ਅਤੇ ਮਨੁੱਖ ਸਿਹਤ ਲਈ ਅੱਤ ਖ਼ਤਰਨਾਕ ਜਾਨਲੇਵਾ ਸ਼ਰਾਬ ਤਿਆਰ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਸ਼ਰਾਬ ਪੀ ਕੇ ਪੰਜਾਬ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਦਰਜਨਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪੁਲੀਸ ਵੱਲੋਂ ਥਾਣਾ ਕਾਹਨੂੰਵਾਨ ਵਿੱਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਤਫ਼ਤੀਸ਼ ਜਾਰੀ ਰੱਖੀ ਹੋਈ ਹੈ।


Comments Off on ਸ਼ਰਾਬ ਦੀਆਂ 526 ਬੋਤਲਾਂ ਬਰਾਮਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.