ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਸ਼ੇਅਰ ਬਾਜ਼ਾਰਾਂ ਵਿੱਚ ਨਿਵੇਸ਼ ਵਧਾ ਸਕਦਾ ਈਪੀਐਫਓ

Posted On March - 19 - 2017

ਹੈਦਰਾਬਾਦ, 19 ਮਾਰਚ
ਸ਼ੇਅਰ ਬਾਜ਼ਾਰ ਦੀ ਚੜ੍ਹਤ ਤੋਂ ਉਤਸ਼ਾਹਤ ‘ਐਂਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜੇਸ਼ਨ’ (ਈਪੀਐਫਓ) ਅਗਲੇ ਵਿੱਤੀ ਵਰ੍ਹੇ ਦੌਰਾਨ ਆਪਣੀ ਕੁੱਲ ਨਿਵੇਸ਼ਯੋਗ ਰਕਮ ਦਾ 15 ਫੀਸਦੀ ਸ਼ੇਅਰ ਬਾਜ਼ਾਰਾਂ ਵਿੱਚ ਨਿਵੇਸ਼ ਕਰਨ ਦੀ ਤਜਵੀਜ਼ ਪੇਸ਼ ਕਰ ਸਕਦਾ ਹੈ।
ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਅ ਨੇ ਦੱਸਿਆ ਕਿ ‘‘ਅਸੀਂ ਅਗਲੇ ਸਾਲ ਦੌਰਾਨ 15 ਫੀਸਦੀ ਨਿਵੇਸ਼ ਦੀ ਤਜਵੀਜ਼ ਕਰ ਰਹੇ ਹਾਂ। ਟਰੱਸਟੀਆਂ ਦੇ ਸੈਂਟਰਲ ਬੋਰਡ ਦੀ 30 ਮਾਰਚ ਨੂੰ ਮੀਟਿੰਗ ਹੋਵੇਗੀ। ਅਸੀਂ ਉਸ ਤੋਂ ਰਾਇ ਮੰਗਾਂਗੇ। ਪਿਛਲੇ ਡੇਢ ਸਾਲ ਦੌਰਾਨ ਅਸੀਂ 18,069 ਕਰੋੜ ਰੁਪਏ ਸ਼ੇਅਰ ਬਾਜ਼ਾਰ ਵਿੱਚ ਲਾਏ, ਜਿਸ ਤੋਂ ਚੰਗੀ ਕਮਾਈ ਹੋਈ। ਇਸ ਕਾਰਨ ਅਸੀਂ ਉਤਸ਼ਾਹਤ ਹਾਂ।’’ ਮੰਤਰੀ ਅਨੁਸਾਰ ਮੌਜੂਦਾ ਵਰ੍ਹੇ ਵਿੱਚ ਹੁਣ ਤੱਕ ਇਸ ਪ੍ਰਾਵੀਡੈਂਟ ਫੰਡ ਸੰਸਥਾ ਨੇ ਮੁੰਬਈ ਸ਼ੇਅਰ ਬਾਜ਼ਾਰ ਦੇ ‘ਸੈਂਸੈਕਸ’ ਤੇ ਨੈਸ਼ਨਲ ਸਟਾਕ ਐਕਸਚੇਂਜ ਦੇ ‘ਨਿਫਟੀ’ ਵਿੱਚ ਨਿਵੇਸ਼ ਕੀਤਾ, ਜਿਸ ਦੀ ਵਾਪਸੀ 18.13 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਨਿਵੇਸ਼ ਤਜਵੀਜ਼ ਅੰਤਮ ਫੈਸਲੇ ਲਈ 30 ਮਾਰਚ ਨੂੰ ਹੋਣ ਵਾਲੀ ਸੀਬੀਟੀ ਮੀਟਿੰਗ ਵਿੱਚ ਰੱਖੀ ਜਾਵੇਗੀ।
ਸ੍ਰੀ ਦੱਤਾਤ੍ਰੇਅ ਨੇ ਕਿਹਾ ਕਿ ਈਪੀਐਫਓ ਨੇ ਫੰਡ ਮੈਨੇਜਰਾਂ ਰਾਹੀਂ ਮੌਜੂਦਾ ਵਿੱਤੀ ਵਰ੍ਹੇ ਵਿੱਚ ਈਟੀਐਫ ਵਿੱਚ 14,700 ਕਰੋੜ ਨਿਵੇਸ਼ ਕੀਤੇ ਸਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿੱਤ ਮੰਤਰਾਲੇ ਨੇ ਈਪੀਐਫਓ ਨੂੰ ਹਰ ਸਾਲ ਆਪਣੀ ਨਿਵੇਸ਼ਯੋਗ ਕਮਾਈ ਦਾ ਪੰਜ ਤੋਂ 15 ਫੀਸਦੀ ਨਿਵੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਹੈ।    -ਪੀਟੀਆਈ


Comments Off on ਸ਼ੇਅਰ ਬਾਜ਼ਾਰਾਂ ਵਿੱਚ ਨਿਵੇਸ਼ ਵਧਾ ਸਕਦਾ ਈਪੀਐਫਓ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.