ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

Posted On March - 17 - 2017

ਮੁਖ਼ਤਾਰ ਗਿੱਲ

ਪਿੰਡ ਦਾ ਗੁਰਦੁਆਰਾ।

ਪਿੰਡ ਦਾ ਗੁਰਦੁਆਰਾ।

ਅੰਮ੍ਰਿਤਸਰ ਤੋਂ ਪੱਛਮ ਦੀ ਬਾਹੀ ਵੱਲ ਰਾਣੀਂਆਂ ਬਾਰਡਰ ਸੜਕ ’ਤੇ 40 ਕੁ ਕਿਲੋਮੀਟਰ ਦੂਰ ਸਥਿਤ ਰਾਵੀ ਦਰਿਆ ਕੰਢੇ ਹਿੰਦ ਪਾਕਿ ਸਰਹੱਦ ’ਤੇ ਵਸਦਾ ਹੈ ਪਿੰਡ ਕੱਕੜ ਕਲਾਂ। ਇਹ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਭਾਗਾਂਭਰੀ ਧਰਤੀ ’ਤੇ ਵਸਿਆ ਹੋਇਆ ਇਤਿਹਾਸਕ ਪਿੰਡ ਹੈ। ਪਿੰਡ ਕੱਕੜ ਦੀ ਆਬਾਦੀ 8000 ਅਤੇ ਵੋਟਾਂ ਕਰੀਬ 3000 ਹਨ। ਪਿੰਡ ਦਾ ਕੁੱਲ ਵਾਹੀਯੋਗ ਰਕਬਾ 4200 ਏਕੜ ਹੈ। ਕੌਮਾਂਤਰੀ ਸਰਹੱਦ ਨੇੜੇ ਲਗਾਈ ਕੰਡਿਆਲੀ ਤਾਰ ਤੋਂ ਪਾਰ ਪਿੰਡ ਦੀ 800 ਏਕੜ ਦੇ ਕਰੀਬ ਜ਼ਮੀਨ ਆ ਗਈ ਹੈ। ਇਸ ਜ਼ਮੀਨ ਨੂੰ ਵਾਹੁਣ ਬੀਜਣ ਅਤੇ ਸਾਂਭ-ਸੰਭਾਲ ਲਈ ਮਾਲਕ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਡਿਆਲੀ ਤਾਰ ਅਤੇ ਦਰਿਆ ਰਾਵੀ ਤੋਂ ਪਾਰਲੀ ਜ਼ਮੀਨ ਦੀ ਵਾਹੀ ਲਈ ਖੇਤੀ ਸੰਦ ਲਿਜਾਣੇ ਵੀ ਕਿਸਾਨਾਂ ਲਈ ਇੱਕ ਵੱਡੀ ਮੁਸੀਬਤ ਹਨ। ਬੀ.ਐਸ.ਐਫ. ਵੱਲੋਂ ਗੇਟ ਖੋਲ੍ਹਣ ਦੇ ਸਮੇਂ ਨੂੰ ਲੈ ਕੇ ਵੀ ਕਿਸਾਨਾਂ ਨੂੰ ਅਕਸਰ ਪਰੇਸ਼ਾਨ ਕੀਤਾ ਜਾਂਦਾ ਹੈ। ਉੱਚੀਆਂ ਫ਼ਸਲਾਂ ਬੀਜਣ ਦੀ ਵੀ ਮਨਾਹੀ ਹੈ ਅਤੇ ਤਾਰੋਂ ਪਾਰ ਖੇਤੀ ਲਈ ਜਾਣ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸ਼ਨਾਖਤੀ ਕਾਰਡ ਬਣਵਾਉਣ ਲਈ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਛੇਂਵੀ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਆਉਂਦਿਆਂ ਜਿਥੇ ਦਰਿਆ ਰਾਵੀ ਪਾਰ ਕਰਕੇ ਟਾਹਲੀ ਹੇਠ ਆਰਾਮ ਕੀਤਾ ਸੀ, ਉਸ ਜਗ੍ਹਾ ਅੱਜਕੱਲ੍ਹ ਗੁਰਦੁਆਰਾ ਰਾਮ ਟਾਹਲੀ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਤੋਂ ਇਲਾਵਾ ਇੱਥੇ ਇੱਕ ਲੰਗਰ ਹਾਲ ਤੇ ਸਰੋਵਰ ਹੈ। ਇਸ ਪਾਵਨ ਅਸਥਾਨ ’ਤੇ ਭਾਦੋਂ ਮਹੀਨੇ ਸਾਲਾਨਾ ਜੋੜ ਮੇਲਾ ਹੁੰਦਾ ਹੈ। ਪਹਿਲਵਾਨ ਬਾਬਾ ਹਰਭਜਨ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਨੇ ਇਮਾਰਤ ਦੀ ਕਾਰ ਸੇਵਾ ਕਰਵਾਈ। ਸੰਤ ਬਾਬਾ ਮੰਗਲ ਸਿੰਘ ਨੇ ਵੀ ਇੱਥੇ ਤਪੱਸਿਆ ਕੀਤੀ ਸੀ। ਉਨ੍ਹਾਂ ਦੀ ਭੈਣ ਦੀ ਯਾਦ ਵਿੱਚ ਉਸ ਸਥਾਨ ’ਤੇ ਭੂਆ ਦਾ ਗੁਰਦੁਆਰਾ ਸੁਸ਼ੋਭਿਤ ਹੈ। ਪਿੰਡ ਦੇ ਬਾਹਰਵਾਰ ਮਾਤਾ ਕੌੜੀ (ਸੇਵਕਾ ਬਾਬਾ ਚੰਨਣ ਤਪਾ) ਦਾ ਮੰਦਿਰ ਹੈ। ਪਿੰਡ ਵਿੱਚ ਪੀਰਾਂ ਦੀਆਂ ਦਰਗਾਹਾਂ ਹਨ।
ਜੇ ਸਹੂਲਤਾਂ ਦੀ ਗੱਲ ਕਰੀਏ ਤਾਂ ਪਿੰਡ ਵਿੱਚ 25 ਸਾਲ ਪਹਿਲਾਂ ਯੂ.ਕੋ. ਬੈਂਕ ਦੀ ਬਰਾਂਚ ਖੁੱਲ੍ਹੀ ਸੀ। ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਅਤੇ ਹਾਈ ਸਕੂਲ ਹਨ। ਪਿੰਡ ਦੀਆਂ ਬਿਜਲੀ ਦੀਆਂ ਲੋੜਾਂ ਦੀ ਪੂਰਤੀ ਲਈ ਬਿਜਲੀਘਰ, ਪਸ਼ੂ ਹਸਪਤਾਲ, ਮੁੱਢਲਾ ਸਿਹਤ ਕੇਂਦਰ ਅਤੇ ਕੋਆਪ੍ਰੇਟਿਵ ਸੁਸਾਇਟੀ ਦਾ ਪੈਟਰੋਲ ਪੰਪ ਹੈ। ਪਿੰਡ ਨੂੰ ਸੁੰਦਰ ਗਰਾਮ ਸਕੀਮ ਵਿੱਚ ਲਿਆਂਦਾ ਗਿਆ ਸੀ ਜਿਸ ਦਾ ਪਿੰਡ ਵਾਸੀਆਂ ਨੂੰ ਕੋਈ ਬਹੁਤਾ ਫ਼ਾਇਦਾ ਨਹੀਂ ਹੋਇਆ। ਗਲੀਆਂ ਨਾਲੀਆਂ (ਗੰਦੇ ਪਾਣੀ ਦੇ ਨਿਕਾਸ) ਦਾ ਹਾਲ ਖ਼ਸਤਾ ਬਣਿਆ ਹੋਇਆ ਹੈ ਜਿਸ ਕਾਰਨ ਪਿੰਡ ਵਾਸੀਆਂ ਮੀਹਾਂ ਦੇ ਦਿਨਾਂ ਵਿੱਚ ਕਾਫ਼ੀ ਦਿਕਤਾਂ ਆਉਂਦੀਆਂ ਹਨ। ਸਕੂਲ ਦਾ ਦਰਜਾ ਵਧਾ ਕੇ ਬਾਰ੍ਹਵੀਂ ਜਮਾਤ ਤਕ ਕਰਨ ਦੀ ਮੰਗ ਵੀ ਪਿੰਡ ਵਾਸੀ ਸਿਆਸਤ ਨਾਲ ਜੁੜੇ ਲੋਕਾਂ ਨੂੰ ਹਰ ਵਾਰ ਕਰਦੇ ਹਨ, ਪਰ ਅਜੇ ਤਕ ਸੁਣੀ ਨਹੀਂ ਗਈ।
ਪਿੰਡ ਦਾ ਨਾਂ ਰੌਸ਼ਨ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਹਰਦੀਪ ਸਿੰਘ ਬੀ.ਐਸ.ਐਫ. ਅਤੇ ਸ਼ਮਸ਼ੇਰ ਸਿੰਘ ਏਅਰ ਫੋਰਸ ਵਿੱਚ ਵਰੰਟ ਅਫ਼ਸਰ ਸਨ। ਪ੍ਰਮਿੰਦਰ ਕੌਰ (ਅਧਿਆਪਕਾ), ਜਸਵੰਤ ਸਿੰਘ (ਅਧਿਆਪਕ), ਜੋਗਿੰਦਰ ਸਿੰਘ ਗਿੱਲ (ਪੀ.ਆਰ.ਓ) ਆਦਿ ਸਨ। ਪਿੰਡ ਦੇ ਸਰਦਾਰ ਬਹਾਦਰ ਸਰਦਾਰ ਸਾਧੂ ਸਿੰਘ ਆਨਰੇਰੀ ਮਜਿਸਟ੍ਰੇਟ ਸਨ ਜਿਹੜੇ ਅਦਾਲਤ ਲਾਉਂਦੇ ਸਨ। ਜਥੇਦਾਰ ਦਇਆ ਸਿੰਘ ਕੱਕੜ ਸੀਨੀਅਰ ਅਕਾਲੀ ਆਗੂ ਹਨ। ਉਹ 1983-98 ਤਕ ਪਿੰਡ ਦੇ ਸਰਪੰਚ ਰਹੇ। ਉਹ ਧਰਮਯੁੱਧ ਮੋਰਚੇ ਦੌਰਾਨ ਗ੍ਰਿਫ਼ਤਾਰ ਵੀ ਹੋਏ ਸਨ। ਸ੍ਰੀ ਹਰਮੰਦਿਰ ਸਾਹਿਬ ਨੂੰ ਫ਼ੌਜ ਤੋਂ ਮੁਕਤ ਕਰਵਾਉਣ ਲਈ ਸ਼ਹੀਦੀ ਜਥੇ ਦੀ ਅਗਵਾਈ ਵੀ ਜਥੇਦਾਰ ਕੱਕੜ ਨੇ ਕੀਤੀ ਸੀ।
ਸੰਪਰਕ: 98140-82217


Comments Off on ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.