ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਰਕਾਰ ਦੇ ਹੁਕਮਾਂ ਨੂੰ ਜਾਣਿਆ ਟਿੱਚ

Posted On March - 20 - 2017

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਮਾਰਚ
ਭਾਵੇਂ ਨਵੀਂ ਸਰਕਾਰ ਨੇ ਉਦਘਾਟਨੀ ਨੀਂਹ ਪੱਥਰ ਰੱਖਣ ਨੂੰ ਆਪਣੀ ਪਾਲਿਸੀ ਵਿੱਚ ਕੱਢ ਦਿੱਤਾ ਹੈ, ਪਰ ਇਸ ਦੇ ਬਾਵਜੂਦ ਲੁਧਿਆਣਾ ਵਿੱਚ ਉਦਘਾਟਨਾਂ ਦੀ ਕ੍ਰੈਡਿਟ ਵਾਰ ਚੱਲ ਰਹੀ ਹੈ। ਸੋਮਵਾਰ ਲੁਧਿਆਣਾ ਦੀ ਇੱਕ ਸੜਕ ਦਾ ਤਿੰਨ ਵਾਰ ਉਦਘਾਟਨ ਕੀਤਾ ਗਿਆ। ਡਾਬਾ ਤੋਂ ਸ਼ੁਰੂ ਹੁੰਦੀ ਵਾਹਿਗੁਰੂ ਰੋਡ, ਬੇਦੀ ਚੌਕ, ਇੱਟਾਂ ਵਾਲਾ ਚੌਕ ਤੋਂ ਗਿੱਲ ਰੋਡ ਨੂੰ ਜਾਂਦੀ ਏਟੀਆਈ ਕਾਲਜ ਰੋਡ ਦਾ ਉਦਘਾਟਨ ਪਹਿਲਾਂ ਵਾਰਡ ਨੰਬਰ 65 ਤੋਂ ਅਕਾਲੀ ਕੌਂਸਲਰ ਸਵਰਨ ਸਿੰਘ ਮਹੋਲੀ ਨੇ ਕੀਤਾ, ਫਿਰ ਮੌਕ ’ਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਸਾਥੀਆਂ ਸਮੇਤ ਪਹੁੰਚੇ ਉਨ੍ਹਾਂ ਆਉਦੇਂ ਹੀ ਚੱਲ ਰਹੇ ਕੰਮ ਨੂੰ ਚੈਕ ਕੀਤਾ ਅਤੇ ਮੌਕੇ ’ਤੇ ਖੜ੍ਹੇ ਨਗਰ ਨਿਗਮ ਦੇ ਸਹਾਇਕ ਇੰਜਨੀਅਰ ਅਤੇ ਜੂਨੀਅਰ ਇੰਜਨੀਅਰ ਤੋਂ ਸੜਕ ਦੇ ਕੰਮ ਬਾਰੇ ਪੁੱਛ ਪੜਤਾਲ ਕੀਤੀ। ਇਸ ਦੀ ਭਿਣਕ ਜਦੋਂ ਬੈਂਸ ਧੜੇ ਦੇ ਵਾਰਡ ਨੰਬਰ 71 ਦੇ ਕੌਂਸਲਰ ਨੂੰ ਪਈ ਤਾਂ ਅਰਜਨ ਸਿੰਘ ਚੀਮਾ, ਵਾਰਡ ਨੰਬਰ 66 ਦੀ ਕੌਂਸਲਰ ਦੇ ਪਤੀ ਰਣਜੀਤ ਸਿੰਘ ਬਿੱਟੂ ਘਟੋੜਾ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ ਤੇ ਉਨ੍ਹਾਂ ਠੇਕੇਦਾਰ ਦੇ ਮੁਲਾਜ਼ਮਾਂ ਨੂੰ ਬੁਲਾਇਆ ਅਤੇ ਇਸੇ ਸੜਕ ਦਾ ਬੇਦੀ ਚੌਕ ਵਿੱਚ ਉਦਘਾਟਨ ਕਰ ਦਿੱਤਾ। ਕੌਂਸਲਰ ਸਵਰਨ ਸਿੰਘ ਮਹੋਲੀ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਕੰਮ ਨੂੰ ਪਾਸ ਕਰਵਾਉਣ ਲਈ ਬਹੁਤ ਮਿਹਨਤ ਕੀਤੀ।  ਉਧਰ ਕਮਲਜੀਤ ਸਿੰਘ ਕੜਵਲ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਕੋਲ ਇਸ ਸੜਕ ਦੇ ਨਾਲ ਨਾਲ ਚਿਮਨੀ ਰੋਡ ਅਤੇ ਡਾਬਾ ਰੋਡ ਦਾ ਮਸਲਾ ਆਇਆ ਸੀ, ਉਨ੍ਹਾਂ ਨਗਰ ਨਿਗਮ ਤੋਂ ਇਨ੍ਹਾਂ ਸੜਕਾਂ ਨੂੰ ਬਣਾਉਣ ਲਈ ਕੰਮ ਪਾਸ ਕਰਵਾਇਆ ਸੀ।


Comments Off on ਸਰਕਾਰ ਦੇ ਹੁਕਮਾਂ ਨੂੰ ਜਾਣਿਆ ਟਿੱਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.