ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਰਜੀਕਲ ਸਟਰਾਈਕ ਦੇ ਕਮਾਂਡਰ ਮੇਜਰ ਸੂਰੀ ਦਾ ਕੀਰਤੀ ਚੱਕਰ ਨਾਲ ਸਨਮਾਨ

Posted On March - 21 - 2017

ਨਵੀਂ ਦਿੱਲੀ, 20 ਮਾਰਚ

ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ਬਹਾਦਰੀ ਸਨਮਾਨ ਹਾਸਲ ਕਰਨ ਤੋਂ ਬਾਅਦ ਫ਼ੌਜੀ ਅਧਿਕਾਰੀ ਤੇ ਜਵਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਪਤਵੰਤਿਆਂ ਨਾਲ। -ਫੋਟੋ: ਪੀਟੀਆਈ

ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ਬਹਾਦਰੀ ਸਨਮਾਨ ਹਾਸਲ ਕਰਨ ਤੋਂ ਬਾਅਦ ਫ਼ੌਜੀ ਅਧਿਕਾਰੀ ਤੇ ਜਵਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਪਤਵੰਤਿਆਂ ਨਾਲ। -ਫੋਟੋ: ਪੀਟੀਆਈ

ਭਾਰਤੀ ਫ਼ੌਜ ਵੱਲੋਂ ਐਲਓਸੀ ਤੋਂ ਪਾਰ ਮਕਬੂਜ਼ਾ ਕਸ਼ਮੀਰ ਵਿੱਚ ਕੀਤੀ ਗਈ ਸਰਜੀਕਲ ਸਟਰਾਈਕ ਦੀ ਅਗਵਾਈ ਕਰਨ ਵਾਲੇ ਮੇਜਰ ਰੋਹਿਤ ਸੂਰੀ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਅਮਨ ਦੇ ਦੌਰ ਦੇ ਦੂਜੇ ਸਭ ਤੋਂ ਵੱਡੇ ਫ਼ੌਜੀ ਐਵਾਰਡ ਕੀਰਤੀ ਚੱਕਰ ਨਾਲ ਸਨਮਾਨਤ ਕੀਤਾ। ਬੀਤੇ ਸਾਲ ਪਠਾਨਕੋਟ ਏਅਰਬੇਸ ਉਤੇ ਅਤਿਵਾਦੀ ਹਮਲੇ ਵਿੱਚ ਬਹਾਦਰੀ ਦਿਖਾਉਣ ਵਾਲੇ ਭਾਰਤੀ ਹਵਾਈ ਫ਼ੌਜ ਦੇ ਕਾਰਪੋਰਲ ਗੁਰਸੇਵਕ ਸਿੰਘ ਨੂੰ ਮਰਨ ਪਿੱਛੋਂ ਸੂਰਿਆ ਚੱਕਰ ਨਾਲ ਸਨਮਾਨਿਆ ਗਿਆ ਹੈ।
ਇਸੇ ਤਰ੍ਹਾਂ ਸੇਵਾ ਪੱਖੋਂ ਫ਼ੌਜ ਦੇ ਸਭ ਤੋਂ ਸੀਨੀਅਰ ਅਫ਼ਸਰ ਤੇ ਪੂਰਬੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਪ੍ਰਵੀਨ ਬਖ਼ਸ਼ੀ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਆ ਗਿਆ ਹੈ। ਇਹ ਬਹਾਦਰੀ ਸਨਮਾਨ ਅੱਜ ਰਾਸ਼ਟਰਪਤੀ ਭਵਨ ਵਿੱਚ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਦੀ ਹਾਜ਼ਰੀ ਵਿੱਚ ਰਾਸ਼ਟਰਪਤੀ ਨੇ ਸੌਂਪੇ। ਵਾਈਸ ਐਡਮਿਰਲ ਗਿਰੀਸ਼ ਲੂਥਰਾ, ਵਾਈਸ ਐਡਮਿਰਲ ਹਰੀਸ਼ ਚੰਦਰ ਅਤੇ ਏਅਰ ਮਾਰਸ਼ਲ ਜਸਬੀਰ ਵਾਲੀਆ ਨੂੰ ਵੀ ਪਰਮ ਵਸ਼ਿਸ਼ਟ ਸੇਵਾ ਮੈਡਲ ਦਿੱਤੇ ਗਏ। ਨਾਇਬ ਸੂਬੇਦਾਰ ਵਿਜੇ ਕੁਮਾਰ ਨੂੰ ਦੋ ਦਹਿਸ਼ਤਗਰਦਾਂ ਦੇ  ਖ਼ਾਤਮੇ ਲਈ ਸੂਰਿਆ ਚੱਕਰ ਦਿੱਤਾ ਗਿਆ। ਲੈਫਟੀਨੈਂਟ ਜਨਰਲ ਦੇਵਰਾਜ ਅੰਬੂ, ਲੈਫਟੀਨੈਂਟ ਜਨਰਲ ਅਭੈ ਕ੍ਰਿਸ਼ਨਾ ਤੇ ਲੈਫਟੀਨੈਂਟ ਜਨਰਲ ਰਾਜਿੰਦਰ ਨਿੰਭੋਰਕਰ ਨੂੰ ਉਤਮ ਯੁੱਧ ਸੇਵਾ ਮੈਡਲ, ਕੁੱਲ 22 ਅਧਿਕਾਰੀਆਂ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ ਤੇ 15 ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲਾਂ ਨਾਲ ਸਨਮਾਨਿਆ ਗਿਆ।     -ਪੀਟੀਆਈ


Comments Off on ਸਰਜੀਕਲ ਸਟਰਾਈਕ ਦੇ ਕਮਾਂਡਰ ਮੇਜਰ ਸੂਰੀ ਦਾ ਕੀਰਤੀ ਚੱਕਰ ਨਾਲ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.