ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਸਹਾਇਕ ਧੰਦਿਆਂ ਦੀ ਧਨੀ ਬੀਬੀ

Posted On March - 17 - 2017

ਕੁਲਵੀਰ ਕੌਰ
11703cd _gurdip kaurਪਟਿਆਲਾ ਜ਼ਿਲ੍ਹੇ  ਦੇ ਪਿੰਡ ਅਲੌਹਰਾ ਕਲਾਂ ਨਾਲ ਸਬੰਧਿਤ 51 ਸਾਲਾ ਬੀਬੀ ਗੁਰਦੀਪ ਕੌਰ ਮਿਹਨਤ ਦੀ ਵਿਲੱਖਣ ਮਿਸਾਲ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ  ਬੀਬੀ  ਗੁਰਦੀਪ ਦੀ ਮਿਹਨਤ ਦੀ ਕਦਰ ਕਰਦਿਆਂ 2014 ਵਿੱਚ ਕਿਸਾਨ ਮੇਲੇ ਦੌਰਾਨ ਉਸ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ। ਯੂਨੀਵਰਸਿਟੀ ਅਤੇ ਹੋਰ ਕਿੱਤਾ ਸਿਖਲਾਈ ਸੰਸਥਾਵਾਂ ਤੋਂ ਸਿਖਲਾਈ ਹਾਸਲ ਕਰਕੇ  ਉਸ ਨੇ ਸਹਾਇਕ ਧੰਦਿਆਂ ਵਿੱਚ ਮਿਸਾਲਯੋਗ ਪਛਾਣ ਬਣਾਈ ਹੈ। ਘੱਟ ਵਿਦਿਅਕ ਯੋਗਤਾ ਅਤੇ ਹੋਰ ਪਰਿਵਾਰਕ ਸਮੱਸਿਆਵਾਂ ਨੂੰ ਉਸ ਨੇ ਦ੍ਰਿੜ੍ਹ ਇਰਾਦੇ ਨਾਲ ਨਜਿੱਠਿਆ ਹੈ। ਇਸ ਪਰਿਵਾਰ ਕੋਲ ਵਾਹੀਯੋਗ ਜ਼ਮੀਨ ਨਹੀਂ ਹੈ ਪਰ ਫਿਰ ਵੀ ਸਹਾਇਕ ਧੰਦਿਆਂ ਰਾਹੀਂ ਸਫ਼ਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਤੋਂ  ਵੱਖ ਵੱਖ ਖਾਣਯੋਗ ਪਦਾਰਥਾਂ ਨੂੰ ਤਿਆਰ ਕਰਨ, ਉਨ੍ਹਾਂ ਦੀ ਸਾਂਭ-ਸੰਭਾਲ, ਡੱਬਾਬੰਦੀ ਅਤੇ ਲੇਬਲਿੰਗ ਸਬੰਧੀ ਸਿਖਲਾਈ ਹਾਸਲ ਕੀਤੀ। ਸ਼ੁਰੂਆਤ ਵਿੱਚ ਬੀਬੀ ਗੁਰਦੀਪ ਕੌਰ ਨੇ ਬੇਲ ਦਾ ਸ਼ਰਬਤ ਤਿਆਰ ਕੀਤਾ। ਫਿਰ ਸੋਇਆਬੀਨ ਦੀ ਪ੍ਰੋਸੈਸਿੰਗ ਸਬੰਧੀ ਭੋਪਾਲ ਤੋਂ ਸਿਖਲਾਈ ਹਾਸਲ ਕੀਤੀ ਅਤੇ ‘ਪ੍ਰੋਟੀਨ ਸ਼ਕਤੀ’ ਨਾਂ ਦਾ ਉਤਪਾਦ ਬਜ਼ਾਰ ਵਿੱਚ ਲਿਆਂਦਾ। ਬੀਬੀ ਗੁਰਦੀਪ ਕੌਰ ਦਾ ਬਣਾਇਆ ਸੋਇਆ ਪਨੀਰ ਭਾਰਤ ਸਰਕਾਰ ਵੱਲੋਂ  ਵੀ ਪ੍ਰਮਾਣਿਤ ਹੈ। ਪੀ.ਏ.ਯੂ. ਦੇ ਮਾਈਕ੍ਰੋਬਾਇਓਲੋਜੀ ਵਿਭਾਗ ਤੋਂ ਸਿਖਲਾਈ ਹਾਸਲ ਕਰਕੇ ਗੰਨੇ, ਸੇਬ ਅਤੇ ਅੰਗੂਰਾਂ ਤੋਂ ਇਲਾਵਾ ਜਾਮਣ ਦਾ ਸਿਰਕਾ ਵੀ ਤਿਆਰ  ਕੀਤਾ ਹੈ।
ਉਨ੍ਹਾਂ ਨੇ ਅਲੌਹਰਾ ਕਲਾਂ ਲੇਡੀਜ਼ ਸੈਲਫ ਹੈਲਪ ਗਰੁੱਪ  ਵੀ ਸਥਾਪਿਤ ਕੀਤਾ ਹੈ। ਇਸ ਗਰੁੱਪ ਦੀਆਂ ਬੀਬੀਆਂ ਰਲ ਮਿਲ ਕੇ ਵੱਖ ਵੱਖ ਖਾਣ ਵਾਲੇ ਉਤਪਾਦ ਤਿਆਰ ਕਰਦੀਆਂ ਹਨ। ਇਨ੍ਹਾਂ ਉਤਪਾਦਾਂ ਦੀ ਵਿਕਰੀ ਤੋਂ ਬਾਅਦ ਹੋਣ ਵਾਲੀ ਕਮਾਈ ਨਾਲ ਉਹ ਆਪੋ-ਆਪਣੇ ਪਰਿਵਾਰਾਂ ਦਾ ਖ਼ਰਚਾ ਚਲਾਉਂਦੀਆਂ ਹਨ। ਬੀਬੀ ਗੁਰਦੀਪ ਕੌਰ ਨੂੰ ਆਪਣੇ ਉਤਪਾਦ ਵੇਚਣ ਲਈ ਕੋਈ ਦਿੱਕਤ ਨਹੀਂ ਆਉਂਦੀ। ਆਤਮਾ ਹੱਟ ਵੱਲੋਂ ਹਰ ਤਰ੍ਹਾਂ ਨਾਲ ਉਸ ਦੀ ਮਦਦ ਕੀਤੀ ਜਾਂਦੀ ਹੈ। ਨਾਭਾ ਸ਼ਹਿਰ ਦੀ ਮਾਰਕੀਟ ਵਿੱਚ ਸਾਰਾ ਸਾਮਾਨ ਹੱਥੋਂ-ਹੱਥੀਂ  ਵਿਕ ਜਾਂਦਾ ਹੈ। ਉਸ ਨੇ 1995 ਵਿੱਚ ਹੁਸ਼ਿਆਰਪੁਰ ਤੋਂ ਖੁੰਬਾਂ ਦੀ ਸਿਖਲਾਈ ਪ੍ਰਾਪਤ ਕੀਤੀ ਸੀ। ਸ਼ੁਰੂ ਵਿੱਚ ਉਸ ਨੇ 10 ਕੁਇੰਟਲ ਤੂੜੀ ਤੋਂ ਖੁੰਬਾਂ ਤਿਆਰ ਕੀਤੀਆਂ ਅਤੇ ਹੁਣ 70-80 ਕੁਇੰਟਲ ਤੂੜੀ ਤੋਂ ਖੁੰਬਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
*ਡਾਇਰੈਕਟੋਰੇਟ ਪਸਾਰ ਸਿੱਖਿਆ, ਪੀ.ਏ.ਯੂ. ਲੁਧਿਆਣਾ।


Comments Off on ਸਹਾਇਕ ਧੰਦਿਆਂ ਦੀ ਧਨੀ ਬੀਬੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.