ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਾਡੇ ਵਿਧਾਇਕ

Posted On March - 21 - 2017

ਜੰਡਿਆਲਾ ਗੁਰੂ:  ਸੁਖਵਿੰਦਰ ਸਿੰਘ ਡੈਨੀ

12003CD _10 MAR_ SUKHWINDER SINGH DANY(1)CONG4ਜੰਡਿਆਲਾ ਗੁਰੂ: ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਕਾਂਗਰਸ ਪਾਰਟੀ ਦੇ 39 ਸਾਲਾ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਪਹਿਲੀ ਵਾਰ ਵਿਧਾਇਕ ਬਣੇ ਹਨ। ਸੁਖਵਿੰਦਰ ਸਿੰਘ ਡੈਨੀ ਦਾ ਜਨਮ 4 ਮਾਰਚ 1977 ਨੂੰ ਹੋਇਆ। ਸੁਖਵਿੰਦਰ ਸਿੰਘ ਡੈਨੀ ਦਾ ਜੱਦੀ ਪਿੰਡ ਬੰਡਾਲਾ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਜੰਡਿਆਲਾ ਵਿੱਚ ਹੈ। ਮੁਢਲੀ ਵਿਦਿਆ ਸੈਂਟ ਫਰਾਂਸਿਸ ਸਕੂਲ ਅੰਮ੍ਰਿਤਸਰ ਤੋਂ ਹਾਸਲ ਕੀਤੀ ਉਪਰੰਤ ਖਾਲਸਾ ਕਾਲਜ ਤੋਂ ਬੀਕਾਮ ਅਤੇ ਐਮਏ ਪੁਲੀਟੀਕਲ ਸਾਇੰਸ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ 2005 ਵਿੱਚ ਯੂਕੇ ਤੋਂ ਐਮਬੀਏ ਕਰਨ ਉਪਰੰਤ ਵਾਪਸ ਭਾਰਤ ਆ ਕੇ ਯੂਥ ਕਾਂਗਰਸ ਪੰਜਾਬ ਦੇ ਸੂਬਾ ਉਪ ਪ੍ਰਧਾਨ ਬਣੇ। 2009 ਵਿੱਚ ਲੋਕ ਸਭਾ ਦੀ ਚੋਣ ਕਾਂਗਰਸ ਪਾਰਟੀ ਵੱਲੋਂ ਫਰੀਦਕੋਟ ਤੋਂ ਲੜੀ ਜਿਸ ਵਿੱਚ ਕਾਮਯਾਬ ਨਹੀਂ ਹੋਏ। ਹੁਣ ਫਿਰ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੀ ਚੋਣ ਹਲਕਾ ਜੰਡਿਆਲਾ ਗੁਰੂ ਤੋਂ ਲੜੀ ਤੇ ਵਿਧਾਇਕ ਬਣੇ। ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਸਰਦੂਲ ਸਿੰਘ ਬੰਡਾਲਾ ਕਾਂਗਰਸ ਪਾਰਟੀ ਦੇ ਦੋ ਵਾਰ ਕੈਬਨਿਟ ਮੰਤਰੀ ਰਹਿ ਚੁੱਕੇ ਹਨ।

-ਸਿਮਰਤ ਪਾਲ ਸਿੰਘ ਬੇਦੀ

ਡੇਰਾ ਬਾਬਾ ਨਾਨਕ:  ਸੁਖਜਿੰਦਰ ਸਿੰਘ ਰੰਧਾਵਾ
12003CD _MLA FROM DERA BABA NANAK SUKHJINDER S RANDHAWAਹਲਕਾ ਡੇਰਾ ਬਾਬਾ ਨਾਨਕ: ਵਿਧਾਇਕ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਉਰਫ਼ ਸੁੱਖੀ ਰੰਧਾਵਾ ਇੱਥੋਂ ਦੂਸਰੀ ਵਾਰ ਚੁਣੇ ਗਏ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਐਸਜੀਪੀਸੀ ਮੈਂਬਰ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ 1070 ਵੋਟਾਂ ਦੇ ਫਸਵੇਂ ਮੁਕਾਬਲੇ ਨਾਲ ਹਰਾਇਆ। ਸੁੱਖੀ ਰੰਧਾਵਾ ਨੇ 2002 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਤਤਕਾਲੀ ਕੈਬਨਿਟ ਮੰਤਰੀ ਨਿਰਮਲ ਸਿੰਘ ਕਾਹਲੋਂ ਨੂੰ ਹਰਾਇਆ। ਸ੍ਰੀ ਰੰਧਾਵਾ ਦੇ ਪਿਤਾ ਮਰਹੂਮ ਸੰਤੋਖ ਸਿੰਘ ਰੰਧਾਵਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਰਹੇ। ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਪਿੰਡ ਧਾਰੋਵਾਲੀ ’ਚ ਉਨ੍ਹਾਂ ਦਾ ਜਨਮ 1959 ਵਿੱਚ ਹੋਇਆ। ਉਹ ਬੀਏ ਪਾਸ ਹਨ। ਡੇਰਾ ਬਾਬਾ ਨਾਨਕ ਹਲਕਾ ਜੋ ਕੌਮਾਂਤਰੀ ਸੀਮਾ ਨਾਲ ਲੱਗਦਾ ਹੈ, ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਹ ਜਿੱਥੇ ਨੇੜੇ ਤੋਂ ਸਮਝਦੇ ਹਨ, ਉਥੇ ਕੰਡਿਆਲੀ ਤਾਰ ਤੋਂ ਪਾਰ ਰਹਿੰਦੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਵੀ ਉਠਾਉਂਦੇ ਰਹੇ ਹਨ।

-ਦਲਬੀਰ ਸੱਖੋਵਾਲੀਆ

ਅਟਾਰੀ:  ਤਰਸੇਮ ਸਿੰਘ ਡੀਸੀ
12003CD _ATTARI_ TARSEM SINGH DC MLA ATTARIਅਟਾਰੀ (ਰਾਖਵਾਂ): ਵਿਧਾਨ ਸਭਾ ਹਲਕਾ ਅਟਾਰੀ (ਰਾਖਵਾਂ) ਤੋਂ ਕਾਂਗਰਸ ਦੇ ਪਹਿਲੀ ਵਾਰ ਵਿਧਾਇਕ ਬਣੇ ਤਰਸੇਮ ਸਿੰਘ ਡੀਸੀ (1978 ਬੈਚ ਦੇ) ਆਈਆਰਐਸ ਹਨ ਜਿਨ੍ਹਾਂ ਨੇ 2006 ਵਿੱਚ ਬਤੌਰ ਇਨਕਮ ਟੈਕਸ ਕਮਿਸ਼ਨਰ ਦੇ ਅਹੁਦੇ ਤੋਂ ਵੀਆਰਐਸ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਸ੍ਰੀ ਤਰਸੇਮ ਸਿੰਘ ਡੀਸੀ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ। ਉਨ੍ਹਾਂ 2007 ਵਿੱਚ ਹਲਕਾ ਖਡੂਰ ਸਾਹਿਬ ਤੋਂ ਪਹਿਲੀ ਵਾਰ ਚੋਣ ਲੜੀ ਅਤੇ ਅਕਾਲੀ ਉਮੀਦਵਾਰ ਕੋਲੋਂ ਹਾਰ ਗਏ। 2012 ਵਿੱਚ ਉਨ੍ਹਾਂ ਹਲਕਾ ਅਟਾਰੀ (ਰਾਖਵਾਂ) ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਦੂਜੀ ਵਾਰ ਚੋਣ ਲੜੀ ਅਤੇ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਕੋਲੋਂ 4983 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ।

-ਦਿਲਬਾਗ ਸਿੰਘ ਗਿੱਲ


Comments Off on ਸਾਡੇ ਵਿਧਾਇਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.