ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

‘ਸਾਥੀ ਪੌਦਿਆਂ’ ਦੀ ਮਦਦ ਨਾਲ ਕੀੜਿਆਂ ਤੋਂ ਛੁਟਕਾਰਾ

Posted On March - 3 - 2017

ਅਮਰਜੀਤ ਸਾਹੀਵਾਲ

10303cd _rose 1ਆਧੁਨਿਕ ਯੁੱਗ ਵਿੱਚ ਖੇਤੀ ਦੀਆਂ ਵੰਨ-ਸੁਵੰਨੀਆਂ ਅਨੇਕਾਂ ਤਕਨੀਕਾਂ ਉਪਲੱਬਧ ਹਨ। ਵਧੀਆ ਪੈਦਾਵਾਰ ਲਈ ਚੰਗੇ ਬੀਜ, ਜੈਵਿਕ ਖਾਦ, ਖਾਦ ਦੇ ਟੀਕੇ, ਨਿੰਮ ਦਾ ਤੇਲ ਦਾ ਸਪਰੇਅ, ਗੰਡੋਏ ਦੀ ਖਾਦ, ਫ਼ਸਲੀ ਕੀੜਿਆਂ ਨੂੰ ਮਾਰਨ ਲਈ ਕਈ ਤਰ੍ਹਾਂ ਦੇ ਜ਼ਹਰੀਲੇ ਰਸਾਇਣਕ ਸਪਰੇਅ ਤੇ ਰਸਾਇਣਕ ਖਾਦਾਂ ਆਦਿ ਬਾਜ਼ਾਰਾਂ ਵਿੱਚ ਭਰੇ ਪਏ ਹਨ। ਕਈ ਵਾਰ ਅਜਿਹੇ ਪਦਾਰਥਾਂ ਦੀ ਵਰਤੋਂ ਫ਼ਸਲਾਂ ਉੱਪਰ ਬੁਰੇ ਪ੍ਰਭਾਵ ਵੀ ਪਾਉਂਦੀ ਹੈ। ਫਲ ਤੇ ਸਬਜ਼ੀਆਂ ਵਾਰ ਵਾਰ ਧੋਣ ’ਤੇ ਵੀ ਸਪਰੇਅ ਆਦਿ ਦਾ ਅਸਰ ਨਹੀਂ ਜਾਂਦਾ। ਜੇ ਤੁਸੀਂ ਆਪਣੇ ਘਰ ਦੀ ਬਗ਼ੀਚੀ ਵਿੱਚ ਸਬਜ਼ੀਆਂ ਤੇ ਫਲ ਲਾਉਣਾ ਚਾਹੁੰਦੇ ਹੋ ਤਾਂ ਚਿਰਕਾਲ ਤੋਂ ਚਲਦੀ ਆ ਰਹੀ ‘ਸਾਥੀ ਪੌਦੇ’ ਵਿਧੀ ਨਾਲ ਖੇਤੀ ਕਰਨਾ ਇੱਕ ਵਧੀਆ ਵਿਕਲਪ ਹੈ।
ਸਾਥੀ ਪੌਦੇ ਉਹ ਸਰਲ ਵਿਧੀ ਹੈ ਜਿਸ ਦੀ ਵਰਤੋਂ ਤੁਸੀਂ ਆਪਣੀ ਬਗ਼ੀਚੀ ਵਿੱਚ, ਭਾਵੇਂ ਉਹ ਜ਼ਮੀਨ, ਵੱਡੇ ਸ਼ਹਿਰਾਂ ਦੇ ਫਲੈਟ ਦੀ ਛੱਤ ’ਤੇ ਜਾਂ ਬਾਲਕਨੀ ਵਿੱਚ ਹੋਵੇ, ਬੜੇ ਆਸਾਨ ਤਰੀਕੇ ਨਾਲ ਕਰ ਸਕਦੇ ਹੋ। ਇਸ ਵਿੱਚ ਦੋ-ਤਿੰਨ ਤਰ੍ਹਾਂ ਦੇ ਵੱਖ ਵੱਖ ਪੌਦੇ ਜਿਵੇਂ ਸਬਜ਼ੀ, ਫੁੱਲ ਜਾਂ ਮਸਾਲਿਆਂ ਵਿੱਚ ਕੰਮ ਆਉਣ ਵਾਲੇ ਪੌਦਿਆਂ ਨੂੰ ਥੋੜ੍ਹੀ ਥੋੜ੍ਹੀ ਵਿੱਥ ’ਤੇ ਬੀਜ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਨੁਕਸਾਨ ਦੀ ਭਰਪਾਈ ਦੇ ਨਾਲ ਨਾਲ ਫ਼ਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੀੜਿਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਸ ਤਰ੍ਹਾਂ ਹਰ ਵਿਅਕਤੀ ਦਾ ਆਪਣਾ ਸੁਭਾਅ ਹੁੰਦਾ ਹੈ, ਕਿਸੇ ਨੂੰ ਨਮਕ ਤੇ ਕਿਸੇ ਨੂੰ ਮਿੱਠਾ ਪਸੰਦ ਹੈ। ਇਸੇ ਤਰ੍ਹਾਂ ਹੀ ਕੁਦਰਤ ਨੇ ਕੁਝ ਅਜਿਹੇ ਫੁੱਲ, ਫਲ, ਸਬਜ਼ੀਆਂ, ਫਲੀਆਂ ਤੇ ਆਨਾਜ ਦੇ ਪੌਦੇ ਬਣਾਏ ਹਨ। ਅਜਿਹੇ ਪੌਦਿਆਂ ਨੂੰ ਜੇ ਉਨ੍ਹਾਂ ਦੇ ਸੁਭਾਅ ਤੇ ਤਾਸੀਰ ਮੁਤਾਬਿਕ ਬੀਜਿਆ ਜਾਵੇ ਤਾਂ ਉਹ ਵਾਤਾਵਰਣ ਵਿੱਚ ਸੰਤੁਲਨ ਬਣਾ ਕੇ ਰੱਖਣ, ਫ਼ਸਲੀ ਕੀੜਿਆਂ ਤੋਂ ਰਾਹਤ ਦਿਵਾਉਣ ਤੋਂ ਇਲਾਵਾ ਸਬਜ਼ੀਆਂ ਦੇ ਸਵਾਦ ਨੂੰ ਵਧਾਉਣ ਦਾ ਕੰਮ ਵੀ ਕਰਦੇ ਹਨ।
ਗੁਲਾਬ ਦਾ ਫੁੱਲ ਜਿੰਨਾ ਸੋਹਣਾ ਹੈ, ਉਨੀਂ ਹੀ ਇਸ ਦੀ ਸਾਂਭ-ਸੰਭਾਲ ਵੀ ਕਰਨੀ ਪੈਂਦੀ ਹੈ। ਪੱਤਿਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਸਪਰੇਅ ਕੀਤਾ ਜਾਂਦਾ ਹੈ। ਬੂਟੇ ਨੂੰ ਮਿੱਟੀ ਵਿੱਚ ਲਾਉਣ ਤੋਂ ਪਹਿਲਾਂ ਉਸ ਨੂੰ ਰਸਾਇਣਾਂ ਵਿੱਚ ਸੋਧਿਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਉਪਾਅ ਕਰਨੇ ਪੈਂਦੇ ਹਨ, ਪਰ ਕਈ ਵਾਰ ਗੱਲ ਨਹੀਂ ਬਣਦੀ। ਇਸ ਦੇ ਸੌਖੇ ਹੱਲ ਲਈ ਸਾਥੀ ਪੌਦੇ ਦੀ ਤਕਨੀਕ ਰਾਹੀਂ ਜੇ ਗੁਲਾਬ ਦੇ ਪੌਦਿਆਂ ਦੇ ਨਾਲ ਥੋੜ੍ਹੀ ਦੂਰੀ ’ਤੇ ਲੱਸਣ ਦੀਆਂ ਪੰਜ-ਛੇ ਤੁਰੀਆਂ ਬੀਜੀਆਂ ਜਾਣ ਤਾਂ ਲੱਸਣ ਦੀ ਭੂਕਾਂ ਦੀ ਬਦਬੋ ਨਾਲ ਇਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਦੂਰ ਰਹਿੰਦੇ ਹਨ। ਇੰਜ ਹੀ ਬਗ਼ੀਚੀ ਵਿੱਚ ਜੇ ਗਲੇਡੋਲਾਈਸ ਦੇ ਫੁੱਲਾਂ ਦੇ ਨਾਲ ਨਾਲ ਜਾਂ ਅੱਗੇ-ਪਿੱਛੇ ਜਾਫਰੀ ਗੇਂਦਾ ਜਾਂ ਗੇਂਦੇ ਦੀ ਕੋਈ ਵੀ ਕਿਸਮ ਲਗਾ ਦਿੱਤੀ ਜਾਵੇ ਤਾਂ ਗਲੇਡੋਲਾਈਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਗੇਂਦੇ ਦੇ ਪੱਤਿਆਂ ਦੀ ਗੰਧ ਨਾਲ ਅੱਗੇ ਨਹੀਂ ਵਧਦੇ। ਗੇਂਦੇ ’ਤੇ ਹੀ ਮੰਡਰਾਉਂਦੇ ਰਹਿੰਦੇ ਹਨ ਤੇ ਪਰਾਗਣ ਦਾ ਕੰਮ ਵੀ ਕਰਦੇ ਹਨ ਤੇ ਨਾਲ ਹੀ ਮੱਛਰਾਂ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ।

ਅਮਰਜੀਤ ਸਾਹੀਵਾਲ

ਅਮਰਜੀਤ ਸਾਹੀਵਾਲ

ਖੀਰੇ ਦੀ ਜੋੜੀ ਮੱਕੀ ਤੇ ਫਲੀਆਂ ਨਾਲ ਬਣਦੀ ਹੈ। ਇਨ੍ਹਾਂ ਤਿੰਨਾਂ ਦਾ ਸੁਭਾਅ ਇੱਕੋ ਜਿਹਾ ਹੈ। ਇਨ੍ਹਾਂ ਨੂੰ ਵਧਣ-ਫੁੱਲਣ ਲਈ ਥੋੜ੍ਹੀ ਜਿਹੀ ਗਰਮੀ, ਜ਼ਰਖ਼ੇਜ਼ ਜ਼ਮੀਨ ਤੇ ਨਮੀ ਦੀ ਲੋੜ ਹੁੰਦੀ ਹੈ। ਜੇ ਹੋਰ ਵੀ ਵਧੀਆ ਜੋੜੀ ਬਣਾਉਣੀ ਹੈ ਤਾਂ ਸੂਰਜਮੁਖੀ ਦੇ ਫੁੱਲਾਂ ਨਾਲ ਖੀਰੇ ਦੀ ਵੇਲ ਲਾਈ ਜਾ ਸਕਦੀ ਹੈ। ਵੇਲ ਨੂੰ ਚੜ੍ਹਨ ਲਈ ਸੂਰਜਮੁਖੀ ਦਾ ਪੌਦਾ ਮਿਲ ਜਾਵੇਗਾ। ਖੀਰੇ ਨੂੰ ਗਾਜਰ, ਚੁਕੰਦਰ ਤੇ ਮੂਲੀ ਨਾਲ ਵੀ ਲਾਇਆ ਜਾ ਸਕਦਾ ਹੈ। ਖੀਰੇ ਨੂੰ ਲੱਗਣ ਵਾਲਾ ਖੀਰਾ ਬੀਟਲਸ ਮੂਲੀ ਦੀ ਬਦਬੋ ਬਰਦਾਸ਼ਤ ਨਹੀਂ ਕਰ ਸਕਦਾ। ਜੇ ਦਿਲ ਦਾ ਪੌਦਾ ਨਾਲ ਲਾ ਦਿਓਗੇ ਤਾਂ ਵਿਦੇਸ਼ਾਂ ਵਾਂਗ ਇੱਥੇ ਵੀ ਦਿਲ ਤੇ ਖੀਰੇ ਦਾ ਵਧੀਆ ਜੋੜ ਹੋਵੇਗਾ। ਫ਼ਸਲਾਂ ਦੇ ਕਈ ਕੀੜੇ ਫ਼ਸਲਾਂ ਦੇ ਮੀਤ ਵੀ ਹੁੰਦੇ ਹਨ। ਦਿਲ ਦਾ ਪੌਦਾ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੁੰਦਾ ਹੈ ਅਤੇ ਖੀਰਾ ਵਧੀਆ ਰਸਦਾਰ ਨਿਕਲਦਾ ਹੈ। ਖੇਤੀ ਮਾਹਿਰਾਂ ਮੁਤਾਬਿਕ ਕੀੜੇ ਸੁੱਕੀ ਜ਼ਮੀਨ ’ਤੇ ਘੱਟ ਹੀ ਆਉਂਦੇ ਹਨ। ਉਹ ਹਰੀ ਥਾਂ ਲੱਭਦੇ ਹੋਏ ਇੱਕ ਤੋਂ ਦੂਜੇ ਪੌਦੇ ਤਕ ਉੱਡਦੇ ਹੋਏ ਆਪਣੀ ਮਨਪਸੰਦ ਥਾਂ ਲਭਦੇ ਹਨ। ਆਪਣੀ ਮਨਪਸੰਦ ਥਾਂ ਨਾ ਮਿਲਣ ’ਤੇ ਉਹ ਫ਼ਸਲ ਤੋਂ ਦੂਰ ਚਲੇ ਜਾਂਦੇ ਹਨ। ਸਾਥੀ ਪੌਦੇ ਉਨ੍ਹਾਂ ਨੂੰ ਭਜਾਉਣ ਵਿੱਚ ਮਦਦਗਾਰ ਹੁੰਦੇ ਹਨ।
ਮੱਕੀ ਤੇ ਫਲੀਆਂ ਜੇ ਇਕੱਠੀਆਂ ਉਗਾਈਆਂ ਜਾਣ ਤਾਂ ਫਲੀਆਂ ਮੱਕੀ ’ਤੇ ਚੜ੍ਹ ਜਾਂਦੀਆਂ ਹਨ। ਜ਼ਮੀਨ ਨੂੰ ਨਾਈਟ੍ਰੋਜ਼ਨ ਦੇ ਪੌਸ਼ਕ ਤੱਤਾਂ ਨਾਲ ਭਰ ਦਿੰਦੀਆਂ ਹਨ। ਤੋਰੀ ਦੀ ਵੇਲ ਤੇ ਪੇਠੇ ਦੇ ਵੱਡੇ ਵੱਡੇ ਪੱਤੇ ਜ਼ਮੀਨ ’ਤੇ ਫੈਲ ਕੇ ਮਲਚਿੰਗ ਦਾ ਕੰਮ ਕਰਦੇ ਹੋਏ ਪਾਣੀ ਨੂੰ ਸੋਖਦਿਆਂ ਨਮੀ ਬਰਕਰਾਰ ਰੱਖਦੇ ਹਨ ਤੇ ਨਾਲ ਹੀ ਜ਼ਮੀਨ ’ਤੇ ਛਾਂ ਕਰਦਿਆਂ ਨਦੀਨਾਂ ਨੂੰ ਉੱਗਣ ਤੋਂ ਵੀ ਰੋਕਦੇ ਹਨ। ਤੁਲਸੀਕੁਲ ਦਾ ਪੌਦਾ ਟਮਾਟਰ ਦੇ ਪੌਦੇ ਨੇੜੇ ਲਗਾਇਆ ਜਾਵੇ ਤਾਂ ਫ਼ਸਲ ’ਤੇ ਕੀੜੇ ਹਮਲਾ ਨਹੀਂ ਕਰਦੇ। ਇੰਜ ਹੀ ਗੁਲਸਰਫੀ ਜਾਂ ਕੈਲੇਨਡੂਲਾ ਫੁੱਲ ਦਾ ਪੌਦਾ ਟਮਾਟਰ ਦੇ ਕੀੜਿਆਂ ਨੂੰ ਭਜਾਉਣ ਦਾ ਕੰਮ ਕਰਦਾ ਹੈ। ਜੇ ਮੂਲੀ, ਤੋਰੀ ਅਤੇ ਪੇਠੇ ਕੋਲ ਲਗਾਈ ਜਾਵੇ ਤਾਂ ਤੋਰੀ ਤੇ ਪੇਠੇ ਨੂੰ ਲੱਗਣ ਵਾਲਾ ਕੀੜਾ ਦੂਰ ਰਹਿੰਦਾ ਹੈ।
ਬਗ਼ੀਚੀ ਵਿੱਚ ਸਰ੍ਹੋਂ ਹੋਵੇ ਤਾਂ ਅਸੀਂ ਤੇਲੇ ਤੋਂ ਪ੍ਰੇਸ਼ਾਨ ਹੁੰਦੇ ਹਾਂ। ਗੋਭੀ ’ਤੇ ਹਰੀ, ਲਾਲ, ਭੁਰੀ, ਗੁਲਾਬੀ ਤੇ ਪੀਲੀ ਪੱਤਿਆਂ ਦਾ ਰਸ ਚੂਸਣ ਵਾਲੀ ਸੁੰਡੀ ਪੱਤਿਆਂ ’ਤੇ ਇੱਕ ਖ਼ਾਸ ਕਿਸਮ ਦੀ ਲਾਰ ਛੱਡਦੀ ਹੈ, ਜਿਸ ਨੂੰ ਹਨੀ ਡਿਊ ਕਿਹਾ ਜਾਂਦਾ ਹੈ। ਇਸੇ ਰਸ ’ਤੇ ਕੀੜੀਆਂ ਪੱਲਣ ਲੱਗ ਪੈਂਦੀਆਂ ਹਨ। ਤੇਲੇ ਉੱਪਰ ਵੀ ਕੀੜੀਆਂ ਆਉਣ ਲੱਗ ਜਾਂਦੀਆਂ ਹਨ। ਕੀੜੀਆਂ ਤੋਂ ਰਾਹਤ ਪਾਉਣ ਲਈ ਪੌਦੇ ਦੇ ਹੇਠਾਂ ਦੀਆਂ ਪੱਤੀਆਂ ਤੋੜ ਦਿਓ। ਬੂਟੇ ਦੇ ਤਣੇ ਨਾਲ ਰੋਟੀ ਲਪੇਟਨ ਵਾਲਾ ਟਿਨਫਾਇਲ ਪੇਪਰ ਲਪੇਟ ਦਿਓ। ਇਸ ਨਾਲ ਕੀੜੀ ਉੱਪਰ ਨਹੀਂ ਜਾਂਦੀ। ਜੇ ਪੌਦੇ ਥੋੜ੍ਹੀ ਗਿਣਤੀ ਵਿੱਚ ਹਨ ਤਾਂ ਦਸਤਾਨੇ ਪਾ ਕੇ ਹੱਥ ਨਾਲ ਸੰਡੀਆਂ ਫੜ ਕੇ ਸਾਬਣ ਦੇ ਘੋਲ ਵਾਲੇ ਪਾਣੀ ਵਿੱਚ ਪਾ ਕੇ ਖ਼ਤਮ ਕਰ ਦਿਓ। ਸਾਬਣ ਵਾਲੇ ਘੋਲ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਛਿੜਕਾਅ ਰੌਸ਼ਨੀ ਵਿੱਚ ਦਿਨ ਚੜ੍ਹੇ ਅਤੇ ਪੱਤਿਆਂ ਦੇ ਹੇਠਾਂ ਜ਼ਰੂਰ ਕਰੋ। ਜੇ ਹੋ ਸਕੇ ਤਾਂ ਬਗ਼ੀਚੀ ਵਿੱਚ ਨੈਸਟਰੇਸ਼ੀਅਮ, ਹੋਲੀ ਹਾਕਸ ਜਾਂ ਕੋਸਮੋਸ ਦਾ ਪੌਦਾ ਲਗਾ ਦਿਓ। ਏਫਿਡ, ਨੈਸਟਰੇਸ਼ੀਅਮ ਦੇ ਪੱਤਿਆਂ ’ਤੇ ਅੰਡੇ ਦਿੰਦੀ ਹੈ ਤੇ ਇਸ ਨਾਲ ਗੋਭੀ ਦੀ ਫ਼ਸਲ ਬਚ ਜਾਵੇਗੀ।
ਖੇਤੀ ਮਾਹਿਰਾਂ ਮੁਤਾਬਿਕ ਜੇ ਮਸਾਲੇਦਾਰ ਖ਼ੁਸ਼ਬੋ ਵਾਲੇ ਪੌਦੇ ਜਿਵੇਂ ਬੇਸਿਲ, ਫਲੀਆਂ, ਚੀਵ, ਲੱਸਣ, ਪਿਆਜ਼, ਫਨਲ, ਅਰੈਗਨੋ, (ਇਤਾਲਵੀ ਖਾਣੇ ਦਾ ਮਸਾਲਾ) ਦੂਜੀ ਸਬਜ਼ੀਆਂ ਦੇ ਪੌਦਿਆਂ ਦੇ ਨਾਲ ਲਗਾ ਦਿੱਤੇ ਜਾਣ ਤਾਂ ਉਨ੍ਹਾਂ ਦੀ ਖੁਸ਼ਬੋ ਦੇ ਨਾਲ ਤੇਲ ਦੀ ਮਿਕਦਾਰ ਵੀ ਵਧ ਜਾਂਦੀ ਹੈ। ਟਮਾਟਰ, ਸ਼ਿਮਲਾ ਮਿਰਚ ਤੇ ਐਸਪੈਰਾਗਸ ਦੇ ਪੌਦਿਆਂ ਨਾਲ ਬੇਸਿਲ ਦਾ ਪੌਦਾ ਲਾਉਣ ਸਦਕਾ ਸਬਜ਼ੀਆਂ ਵਿੱਚ ਖੁਸ਼ਬੂ ਦੇ ਨਾਲ ਨਾਲ ਮੱਛਰਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਚੀਵ ਦੀ ਭੂਕਾਂ ਦੀ ਤੇਜ਼ ਗੰਧ ਫ਼ਸਲੀ ਕੀੜਿਆਂ ਨੂੰ ਦੂਰ ਰੱਖਦੀ ਹੈ। ਇੰਜ ਹੀ ਅਕਸਰ ਮਕੜੀਆਂ ਅਤੇ ਦੀਮਕ ਦਾ ਖਦਸ਼ਾ ਪਾਲਕ ਦੀ ਕਿਆਰੀ ਕੋਲ ਲੱਗਾ ਰਹਿੰਦਾ ਹੈ। ਇਸ ਤੋਂ ਬਚਾਅ ਲਈ ਧਨੀਆ ਵਿੱਚ ਵਿੱਚ ਬੀਜ ਦਿਓ। ਜੇਕਰ ਫੁੱਲ ਗੋਭੀ ਨੂੰ ਨੁਕਸਾਨ ਪਹੁੰਚ ਰਿਹਾ ਹੈ ਤਾਂ ਜਾਮੁਨੀ ਰੰਗ ਦੇ ਲੈਵੇਂਡਰ ਦੇ ਫੁੱਲਾਂ ਦੀ ਪੌਧ ਵੀ ਨਾਲ ਹੀ ਲਗਾ ਦਿਓ। ਇਸ ਨਾਲ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਫੁੱਲ ਦੀ ਖੁਸ਼ਬੋ ਨਾਲ ਤਿੱਤੀਆਂ ’ਤੇ ਭੱਜੀਆਂ ਆਉਣਗੀਆਂ ਤੇ ਕੀੜੇ ਦੂਰ ਭੱਜਣਗੇ। ਬੈਂਗਣ ਲਈ ਗੁਲਸ਼ਰਫੀ ਤੇ ਕੈਲਨਡੂਲਾ ਬਚਾਅ ਕਰਦੇ ਹਨ।

ਸੰਪਰਕ: 94638-44944


Comments Off on ‘ਸਾਥੀ ਪੌਦਿਆਂ’ ਦੀ ਮਦਦ ਨਾਲ ਕੀੜਿਆਂ ਤੋਂ ਛੁਟਕਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.