ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਾਹਿਤਕ ਮੰਚ ਭੰਗਾਲਾ ਵੱਲੋਂ ਸੁਰਜੀਤ ਪਾਤਰ ਦਾ ਪਹਿਲੇ ‘ਬਚਵਾਹੀ ਐਵਾਰਡ’ ਨਾਲ ਸਨਮਾਨ

Posted On March - 21 - 2017
ਡਾ. ਸੁਰਜੀਤ ਪਾਤਰ ਨੂੰ ਪਹਿਲਾ ‘ਬਚਵਾਹੀ ਐਵਾਰਡ’ ਭੇਟ ਕਰਦੇ ਹੋਏ ਗੁਰਮੀਤ ਹਯਾਤਪੁਰੀ ਤੇ ਪਤਵੰਤੇ। -ਫੋਟੋ: ਜਗਜੀਤ

ਡਾ. ਸੁਰਜੀਤ ਪਾਤਰ ਨੂੰ ਪਹਿਲਾ ‘ਬਚਵਾਹੀ ਐਵਾਰਡ’ ਭੇਟ ਕਰਦੇ ਹੋਏ ਗੁਰਮੀਤ ਹਯਾਤਪੁਰੀ ਤੇ ਪਤਵੰਤੇ। -ਫੋਟੋ: ਜਗਜੀਤ

ਪੱਤਰ ਪ੍ਰੇਰਕ
ਮੁਕੇਰੀਆਂ, 20 ਮਾਰਚ
ਪੰਜਾਬੀ ਸਾਹਿਤਕ ਮੰਚ ਭੰਗਾਲਾ ਵੱਲੋਂ ਦੇਸ਼ ਪ੍ਰਦੇਸ਼ ਪੰਜਾਬੀ ਲੇਖਕ ਮੰਚ ਦੇ ਸਹਿਯੋਗ ਨਾਲ ਕਾਫਲਾ ਭਵਨ ਪਿੰਡ ਹਿਯਾਤਪੁਰ ਵਿਖੇ ਪੰਜਾਬ ਪੱਧਰੀ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਸੁਰਜੀਤ ਪਾਤਰ, ਕੁਲਦੀਪ ਸਿੰਘ ਬੇਦੀ, ਪ੍ਰੋ. ਅਜੀਤ ਲੰਗੇਰੀ, ਲਖਵਿੰਦਰ ਰੰਧਾਵਾ ਅਤੇ ਡਾ. ਸਰਬਜੀਤ ਕੌਰ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਬੇਬੀ ਤਨਵੀਰ ਨੇ ‘ਤਿੱਤਲੀਏ-ਤਿੱਤਲੀਏ ਸੁਣ ਮੇਰੀ ਗੱਲ’ ਕਵਿਤਾ ਨਾਲ ਹੋਈ।
ਇਸ ਮੌਕੇ ਸ਼ਾਇਰ ਗੁਰਮੀਤ ਹਯਾਤਪੁਰੀ ਦੇ ਮਾਤਾ ਕੁੰਨਣ ਕੌਰ ਦੀ ਯਾਦ ਵਿੱਚ ਨਾਮਵਰ ਸ਼ਾਇਰ ਪਦਮਸ੍ਰੀ ਡਾ. ਸੁਰਜੀਤ ਪਾਤਰ ਨੂੰ ਉਨ੍ਹਾਂ ਦੇ ਪੰਜਾਬੀ ਸਾਹਿਤਕ ਜਗਤ ਵਿੱਚ ਵਡੇਰੇ ਯੋਗਦਾਨ ਦੇ ਚੱਲਦਿਆਂ ਪਹਿਲਾ ‘ਬਚਵਾਹੀ ਐਵਾਰਡ’ ਦਿੱਤਾ ਗਿਆ। ਐਵਾਰਡ ਵਿੱਚ ਦਸ ਹਜ਼ਾਰ ਰੁਪਏ ਨਕਦ ਰਾਸ਼ੀ, ਸਨਮਾਨ ਚਿਨ੍ਹ ਅਤੇ ਦੋਸ਼ਾਲਾ ਭੇਟ ਕੀਤਾ ਗਿਆ।
ਸ਼੍ਰੀ ਸੁਰਜੀਤ ਪਾਤਰ ਨੇ ‘ਬਚਵਾਹੀ ਐਵਾਰਡ’ ਲਈ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ  ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਕਿਉਂਕਿ ਪਿੰਡਾਂ ਦੇ ਸਨਮਾਨ ਮਿੱਟੀ ਨਾਲ ਜੁੜੇ ਸਨਮਾਨ ਹੁੰਦੇ ਹਨ।
ਬਚਵਾਹੀ ਖੇਤਰ ਤੇ ਬਚਵਾਹੀ ਐਵਾਰਡ ਬਾਰੇ ਜਾਣਕਾਰੀ ਗੁਰਦਿਆਲ ਕੋਟਲੀ ਨੇ ਸਾਂਝੀ ਕੀਤੀ। ਇਸ ਮੌਕੇ ਸ੍ਰੀ ਪਾਤਰ ਦੀ ਸ਼ਾਇਰੀ ਬਾਰੇ ਬੋਲਦਿਆਂ ਡਾ. ਸਰਬਜੀਤ ਕੌਰ ਨੇ ਕਿਹਾ ਕਿ ਸੁਰਜੀਤ ਪਾਤਰ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਸਿਰਲੇਖ ਕਿਹਾ ਜਾ ਸਕਦਾ ਹੈ। ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ 1953 ਵਿੱਚ ‘ਹਨੇਰੇ ’ਚ ਸੁਲਗਦੀ ਵਰਣਮਾਲਾ’ ਲਈ ਸਾਹਿਤ ਅਕਾਦਮੀ ਸਨਮਾਨ ਅਤੇ 1999 ਵਿੱਚ ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ ਵੱਲੋਂ ਪੰਚਨਾਦ ਪੁਰਸਕਾਰ ਸਮੇਤ ਕਈ ਪੁਰਸਕਾਰ ਦਿੱਤੇ ਗਏ। ਪ੍ਰੋ. ਬਲਬੀਰ ਮੁਕੇਰੀਆਂ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਦੀ ਸ਼ਾਇਰੀ ਆਮ ਜਨਜੀਵਨ ਦੀ ਸ਼ਾਇਰੀ ਹੈ। ਇਸ ਦੌਰਾਨ ਉੱਘੇ ਪੱਤਰਕਾਰ ਕੁਲਦੀਪ ਸਿੰਘ ਬੇਦੀ ਅਤੇ ਪ੍ਰੋ. ਅਜੀਤ ਲੰਗੇਰੀ ਦਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਸਰਬਜੀਤ ਕੌਰ ਨੇ ਪ੍ਰੋ. ਅਜੀਤ ਲੰਗੇਰੀ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਪ੍ਰੋ. ਲੰਗੇਰੀ ਨੇ ਸਾਰੀ ਉਮਰ ਭਾਵੇਂ ਅੰਗਰੇਜੀ ਵਿਸ਼ਾ ਪੜ੍ਹਾਇਆ ਪਰ ਉਨ੍ਹਾਂ ਸੈਂਕੜੇ ਵਿਦਿਆਰਥੀਆਂ ਨੂੰ ਪੰਜਾਬੀ ਅਤੇ ਅੰਗਰੇਜੀ ਸਾਹਿਤ ਨਾਲ ਜੋੜ ਕੇ ਉਨ੍ਹਾਂ ਦੀ ਜ਼ਿੰਦਗੀ ਰੁੱਖ ਹੀ ਬਦਲ ਦਿੱਤਾ। ਵਿਦਿਅਕ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹਲਕਾ ਮੁਕੇਰੀਆਂ ਦੇ ਦੋ ਪ੍ਰਾਇਮਰੀ ਅਧਿਆਪਕਾਂ ਰਮਨਦੀਪ ਸਿੰਘ ਅਤੇ ਸੁਦੇਸ਼ ਕੁਮਾਰੀ ਨੂੰ ਸਭਾ ਵੱਲੋਂ ਪ੍ਰਸੰਸਾ ਪੱਤਰ ਦਿੱੱਤੇ ਗਏ।
ਦੂਸਰੇ ਸੈਸ਼ਨ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਡਾ. ਸੁਰਜੀਤ ਪਾਤਰ ਤੋਂ ਇਲਾਵਾ ਮੋਹਨ ਮਤਿਆਲਵੀ, ਮਨਮੋਹਨ ਪੰਛੀ, ਸਰਬਜੀਤ ਸਿੰਘ ਵਿਰਦੀ, ਸ਼ਿਵਦੱਤ ਅਕਸ, ਬੂਟਾ ਰਾਮ ਅਜ਼ਾਦ, ਪ੍ਰੀਤ ਲਿਖਾਰੀ, ਗੁਰਬਚਨ ਸਿੰਘ ਲਾਡਪੁਰੀ, ਪੰਮੀ ਦਿਵੇਦੀ, ਹਰਮਿੰਦਰ ਸੋਹਲ, ਰੋਜ਼ੀ ਸਿੰਘ, ਲਖਵਿੰਦਰ ਕੌਰ ਲੱਕੀ, ਬਲਜੀਤ ਕੌਰ ਸੈਣੀ, ਸੁਰਜੀਤ ਸੂਫ਼ੀ, ਜਗੀਰ ਜੋਸਣ, ਅਰਮਨਪ੍ਰੀਤ, ਮਲਕੀਤ ਜੌੜਾ, ਗੁਰਮੀਤ ਹਯਾਤਪੁਰੀ, ਮਦਨ ਵੀਰਾ, ਨਵਤੇਜ ਗੜ੍ਹਦੀਵਾਲ, ਗੁਰਮੀਤ ਸਿੰਘ ਸਰਾਂ, ਅਜੀਬ ਦਿਵੇਦੀ, ਕਰਨੈਲ ਸਿੰਘ ਨੇਕਨਾਮਾ, ਜਨਕਪ੍ਰੀਤ ਆਦਿ ਪੰਜਾਬ ਭਰ ਤੋਂ ਆਏ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਗਾਈ।


Comments Off on ਸਾਹਿਤਕ ਮੰਚ ਭੰਗਾਲਾ ਵੱਲੋਂ ਸੁਰਜੀਤ ਪਾਤਰ ਦਾ ਪਹਿਲੇ ‘ਬਚਵਾਹੀ ਐਵਾਰਡ’ ਨਾਲ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.