ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਸਿਆਸਤ ’ਚੋਂ ਕਿੱਧਰ ਗਈ ਨੈਤਿਕਤਾ ?

Posted On March - 1 - 2017

ਰਾਗਿਨੀ ਜੋਸ਼ੀ

12602cd _takdiਮੈਨੂੰ ਬਚਪਨ ਤੋਂ ਹੀ ਰਾਜਨੀਤਕ ਮਾਮਲਿਆਂ ਅਤੇ ਵੱਖੋ-ਵੱਖਰੀਆਂ ਪਾਰਟੀਆਂ ਦੀਆਂ ਵਿਚਾਰਧਾਰਾਵਾਂ ਬਾਰੇ ਜਾਣਕਾਰੀ ਰੱਖਣ ਦਾ ਸ਼ੌਕ   ਸੀ। ਮੇਰੀ ਇਸ ਦਿਲਚਸਪੀ ਵਿੱਚ ਉਸ ਸਮੇਂ ਵਾਧਾ ਹੋਇਆ ਜਦੋਂ ਮੇਰੇ ਮਾਮਾ ਜੀ ਸਾਡੇ ਕੋਲ ਰਹਿਣ ਆਏ। ਉਹ ਵੀ ਰਾਜਨੀਤਿਕ ਮਾਮਲਿਆਂ ਵਿੱਚ ਬਹੁਤ ਦਿਲਚਸਪੀ ਲੈਂਦੇ ਸਨ।
ਉਨ੍ਹਾਂ ਨਾਲ ਰਹਿਣ ਕਰਕੇ ਮੇਰਾ ਝੁਕਾਅ ਇਸ  ਪਾਸੇ ਹੋਰ ਵਧ ਗਿਆ। ਅਸੀਂ ਹਰ ਪਾਰਟੀ ਤੇ ਹਰ ਰਾਜਨੀਤਿਕ    ਮੁੱਦੇ ’ਤੇ ਵਿਚਾਰ ਚਰਚਾ ਕਰਦੇ   ਰਹਿੰਦੇ ਤੇ ਸਿਆਸੀ ਆਗੂਆਂ ਦੀ ਬਹਿਸ ਸੁਣਦੇ। ਹਰ ਵਿਧਾਇਕ ਆਪਣੇ ਆਪ ਨੂੰ ਵਿਕਾਸ ਦਾ ਦੇਵਤਾ ਕਹਿੰਦਾ ਪਰ ਜੋ ਵੀ ਬਹਿਸ ਹੁੰਦੀ, ਉਸ ਤੋਂ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲਦਾ।
ਪਹਿਲਾਂ ਰਾਜਨੀਤਿਕ ਬਹਿਸ ਵਿੱਚ ਵੀ ਸਮਾਜਿਕ ਮੁੱਦੇ ਹੋਇਆ ਕਰਦੇ ਸਨ ਪਰ ਅੱਜ ਦੇ ਸਮੇਂ ਵਿੱਚ ਰਾਜਨੀਤੀ ਵੱਖਰਾ ਹੀ ਰੁਖ਼ ਅਖ਼ਤਿਆਰ ਕਰਦੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਆਉਣ ਨਾਲ ਜਿੱਥੇ ਆਮ ਆਦਮੀ ਤੱਕ ਸਾਰੇ ਗੁੱਝੇ ਭੇਤ ਆਸਾਨੀ ਨਾਲ ਪਹੁੰਚ ਰਹੇ ਹਨ, ਉਥੇ ਹੀ ਲੋਕਾਂ ਦੀ ਜਾਗਰੂਕਤਾ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਉਧਰ, ਹਰ ਸਿਆਸੀ ਪਾਰਟੀ ਸੋਸ਼ਲ ਮੀਡੀਆ ਨੂੰ ਹਥਿਆਰ ਵਾਂਗ ਵਰਤ ਰਹੀ ਹੈ, ਜਿਸ ਦੌਰਾਨ ਨੈਤਿਕਤਾ ਦੀਆਂ ਸੀਮਾਵਾਂ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਜਾਂਦਾ। ਚੋਣਾਂ ਕਾਰਨ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਸਿਆਸੀ ਆਗੂਆਂ ਦੀਆਂ ਇਤਰਾਜ਼ਯੋਗ ਵੀਡੀਓ ਕਲਿਪਸ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ।
ਬਹੁਤੇ ਆਗੂਆਂ ਨੇ ਅਜਿਹੀਆਂ ਵੀਡੀਓਜ਼ ਨੂੰ ਨਕਲੀ ਤੇ ਝੂਠਾ ਦੱਸ ਕੇ ਮਾਮਲੇ ਤੋਂ ਭਾਵੇਂ ਪੱਲਾ ਝਾੜ ਲਿਆ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਕੀ ਇਹ ਮੁੱਦੇ ਰਾਜਨੀਤੀ ਦਾ ਹਿੱਸਾ ਹਨ ਜਾਂ ਪਹਿਲਾਂ ਕਦੇ ਇਹ ਮਾਮਲੇ ਰਾਜਨੀਤੀ ਦਾ ਹਿੱਸਾ ਰਹੇ ਹਨ?  ਇਨ੍ਹਾਂ ਮਾਮਲਿਆਂ ਵਿੱਚ ਉਲਝਣ   ਜਾਂ ਉਲਝਾਉਣ ਦੇ ਚੱਕਰ ਵਿੱਚ   ਅਸੀਂ ਸੂਬੇ ਦੀ ਭਲਾਈ ਨਾਲ ਜੁੜੇ  ਹੋਰ ਮਹੱਤਵਪੂਰਨ ਮਸਲਿਆਂ ਨੂੰ ਅਣਗੌਲਿਆਂ ਤਾਂ ਨਹੀਂ ਕਰ ਰਹੇ ? ਜਨਤਾ ਨੂੰ ਇੰਤਜ਼ਾਰ ਹੈ ਕਿ ਕਦੋਂ ਸਿਆਸੀ ਆਗੂ ਸਿਰਫ਼ ਸੂਬੇ ਦੀ ਭਲਾਈ ਅਤੇ ਸਮਾਜਿਕ ਮੁੱਦਿਆਂ  ’ਤੇ ਚਾਨਣਾ ਪਾਉਂਦੀ ਸਾਫ-ਸੁੱਥਰੀ ਰਾਜਨੀਤੀ ਨਾਲ ਜੁੜਨਗੇ।

ਸੰਪਰਕ: 78146-68387


Comments Off on ਸਿਆਸਤ ’ਚੋਂ ਕਿੱਧਰ ਗਈ ਨੈਤਿਕਤਾ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.