ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ

Posted On March - 17 - 2017

ਮਾਸਟਰ ਨਰੰਜਨ ਸਿੰਘ
11603cd _poorਅੱਜ ਪ੍ਰਾਈਵੇਟ ਸਕੂਲਾਂ ਨੇ ਸਾਡੇ ਵਿਦਿਅਕ ਢਾਂਚੇ ’ਤੇ ਆਪਣੀ ਪਕੜ ਬਣਾ ਰੱਖੀ ਹੈ। ਇਨ੍ਹਾਂ ਸਕੂਲਾਂ ਦੀਆਂ ਆਲੀਸ਼ਾਨ ਇਮਾਰਤਾਂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਵਿਦਿਆਰਥੀਆਂ ਵੰਨ-ਸੁਵੰਨੀਆਂ ਵਰਦੀਆਂ ਵਿੱਚ ਸਜ ਕੇ ਇਨ੍ਹਾਂ ਸਕੂਲਾਂ ਵਿੱਚ ਜਾਂਦੇ ਹਨ। ਅਮੀਰ ਵਰਗ ਦੀ ਰੀਸ ਨਾਲ ਮੱਧ ਅਤੇ ਗ਼ਰੀਬ ਵਰਗ ਦੇ ਲੋਕ ਵੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦੀ ਦੌੜ ਵਿੱਚ ਸ਼ਾਮਿਲ ਹੋ ਗਏ ਹਨ। ਵਿਦਿਅਕ ਸੰਸਥਾਵਾਂ ਦੀਆਂ ਆਲੀਸ਼ਾਨ ਇਮਾਰਤਾਂ ਤੇ ਬੱਚਿਆਂ ਦੇ ਰਹਿਣ ਦਾ ਪੱਧਰ ਉੱਚਾ ਹੋਣਾ ਚੰਗੀ ਗੱਲ ਹੈ, ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਮੋਟੀਆਂ ਫੀਸਾਂ ਭਰਕੇ ਵੀ ਸਾਡੇ ਬੱਚੇ ਮਿਆਰੀ ਸਿੱਖਿਆ ਨਹੀਂ ਲੈ ਰਹੇ ਅਤੇ ਨਾ ਹੀ ਬੱਚਿਆਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਜੇ ਧਿਆਨ ਨਾਲ ਦੇਖੀਏ ਤਾਂ ਬੱਚਿਆਂ ਦਾ ਮਾਨਸਿਕ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਅੱਜ ਦੇ ਵਿਦਿਆਰਥੀਆਂ ਵਿੱਚੋਂ ਕਿਰਤ ਸੱਭਿਆਚਾਰ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਉਹ ਪੜ੍ਹਨ ਪਿੱਛੋਂ ਹੱਥੀਂ ਕੰਮ ਕਰਨਾ ਪਸੰਦ ਨਹੀਂ ਕਰਦੇ ਜਦੋਂਕਿ ਬਾਹਰਲੇ ਦੇਸ਼ਾਂ ਵਿੱਚ ਨੌਜਵਾਨ ਹੱਥੀਂ  ਕੰਮ ਕਰਨ ਵਿੱਚ ਆਪਣਾ ਮਾਣ  ਸਮਝਦੇ ਹਨ।
ਪ੍ਰਾਇਵੇਟ ਸਕੂਲਾਂ ਵਿੱਚ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਨੂੰ ਮਾਧਿਅਮ ਬਣਾਇਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਨੂੰ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਤ ਭਾਸ਼ਾ ਵੱਲੋਂ ਮੁੱਖ ਮੋੜ ਲੈਣਾ ਮਾੜੀ ਗੱਲ ਹੈ। ਸਕੂਲਾਂ ਤੇ ਕਾਲਜਾਂ ਦੀਆਂ ਪੁਸਤਕਾਂ ਦੇ ਪਾਠਕ੍ਰਮ ਵਿਗਿਆਨਕ ਸੋਚ ਵਾਲੇ ਹੋਣੇ ਚਾਹੀਦੇ ਹਨ। ਅੰਧ ਵਿਸ਼ਵਾਸ ਅਤੇ ਵਹਿਮਾਂ-ਭਰਮਾਂ ਦੇ ਪਾਠਕ੍ਰਮ ਬੰਦ ਹੋਣੇ ਚਾਹੀਦੇ ਹਨ। ਸਕੂਲਾਂ ਤੇ ਕਾਲਜਾਂ ਵਿੱਚ ਹੀ ਵਿਦਿਆਰਥੀਆਂ ਨੂੰ ਆਪਣੀ ਗੁਣਵੱਤਾ ਅਤੇ ਸ਼ਖ਼ਸੀਅਤ ਨਿਖਾਰਨ ਦਾ ਮੌਕਾ ਮਿਲਦਾ ਹੈ।
ਇਸ ਤੋਂ ਇਲਾਵਾ ਸਰਕਾਰ ਦੀ ਸਿੱਖਿਆ ਨੀਤੀ ਹੈ ਕਿ ਕਿਸੇ ਵੀ ਵਿਦਿਆਰਥੀ ਨੂੰ ਕਿਸੇ ਵੀ ਕਿਸਮ ਦੀ ਸਜ਼ਾ ਨਹੀਂ ਦੇਣੀ ਅਤੇ ਨਾ ਹੀ ਅੱਠਵੀਂ ਤਕ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਕਰਨਾ ਹੈ। ਇਸ ਨੀਤੀ ਦੇ ਚਲਦਿਆਂ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਘਟ ਰਹੀ ਹੈ। ਇਸੇ ਕਰਕੇ ਅੱਠਵੀਂ ਤਕ ਦੇ ਕਈ ਬੱਚੇ ਗਣਿਤ ਦੇ ਸਾਧਾਰਨ ਸਵਾਲ ਤਾਂ ਹੱਲ ਕਰਕੇ ਦੂਰ ਦੀ ਗੱਲ ਹੈ ਆਪਣਾ ਨਾਂ ਤਕ ਸਹੀ ਨਹੀਂ ਲਿਖ ਸਕਦੇ। ਸਰਕਾਰਾਂ ਨੇ ਅਧਿਆਪਕ ਨੂੰ ਪੜ੍ਹਾਉਣ ਦੇ ਨਾਲ ਨਾਲ ਹੋਰ ਕਿੰਨੇ ਹੀ ਕੰਮ ਦੇ ਦਿੱਤੇ ਹਨ ਜੋ ਉਸ ਦਾ ਸਮਾਂ ਖ਼ਰਾਬ ਕਰਵਾਉਣ ਲਈ ਕਾਫ਼ੀ ਹਨ। ਅਜਿਹੇ ਮਾਹੌਲ ਨੂੰ ਦੇਖ ਕੇ ਅਧਿਆਪਕ ਵੀ ਤੰਗ ਟਪਾਊ ਨੀਤੀ ਅਪਣਾ ਲੈਂਦਾ ਹੈ। ਇਸ ਦਾ ਖ਼ਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈਂਦਾ ਹੈ। ਅੱਜ ਧੜਾਧੜ ਪ੍ਰਾਈਵੇਟ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵੀ ਹੋਂਦ ਵਿੱਚ ਆ ਰਹੀਆਂ ਹਨ। ਇਸ ਨਾਲ ਸਿੱਖਿਆ ਪ੍ਰਾਈਵੇਟ ਹੱਥਾਂ ਵਿੱਚ ਜਾ ਰਹੀ ਹੈ। ਧਨਾਢ ਲੋਕ ਸਿੱਖਿਆ ਨੂੰ ਵਪਾਰ ਬਣਾ ਕਿ ਮੁਨਾਫ਼ਾ ਕਮਾ ਰਹੇ ਹਨ ਜਿਸ ਕਰਕੇ ਉੱਚ ਸਿੱਖਿਆ ਗ਼ਰੀਬ ਵਿਦਿਆਰਥੀਆਂ ਲਈ ਸੁਪਨਾ ਬਣ ਗਈ ਹੈ।


Comments Off on ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.