ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਿੱਖਿਆ ਪ੍ਰਣਾਲੀ ਵਿੱਚੋਂ ਲੋਪ ਹੋ ਰਿਹਾ ਹੈ ਨੈਤਿਕਤਾ ਦਾ ਸਬਕ

Posted On March - 16 - 2017

11503CD _HIGHER EDUCATION 1ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਕਈ ਕਮੀਆਂ ਨਾਲ ਜੂਝ ਰਹੀ ਹੈ। ਵਿਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਵਿਦਿਆ ਗ੍ਰਹਿਣ ਕਰਨ ਨਾਲ ਹੀ ਮਨੁੱਖ ਗਿਆਨਵਾਨ ਬਣਦਾ ਹੈ। ਖ਼ਾਸ ਕਰਕੇ ਉਚੇਰੀ ਸਿੱਖਿਆ ਮਨੁੱਖ ਨੂੰ ਰੁਜ਼ਗਾਰ ਦਿਵਾਉਣ ਦੇ ਨਾਲ ਸ਼ਖ਼ਸੀਅਤ ਉਸਾਰੀ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ, ਬਾਸ਼ਰਤੇ ਕਿ ਸਿੱਖਿਆ ਮਿਆਰੀ ਹੋਵੇ ਪਰ ਸਾਡੀ ਸਿੱਖਿਆ ਪ੍ਰਣਾਲੀ ਵਿੱਚੋਂ ਕਦਰਾਂ-ਕੀਮਤਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਕਈ ਊਣਤਾਈਆਂ ਹਨ। ਇਹ ਸਿੱਖਿਆ ਪ੍ਰਣਾਲੀ ਸਾਨੂੰ ਰੁਜ਼ਗਾਰ ਜੋਗੀਆਂ ਡਿਗਰੀਆਂ ਤਾਂ ਦੇ ਰਹੀ ਹੈ ਪਰ ਨੈਤਿਕ ਕਦਰਾਂ-ਕੀਮਤਾਂ ਅਣਡਿੱਠ ਕਰ ਰਹੀ ਹੈ।
ਪੰਜਾਬ ਦੀ ਗੱਲ ਕੀਤੇ ਜਾਵੇ ਤਾਂ ਇਸ ਨੂੰ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਗੁਰੂਆਂ ਪੀਰਾਂ ਨੇ ਸਾਨੂੰ ਅਜਿਹਾ ਗਿਆਨ ਵੰਡਿਆ ਹੈ, ਜੋ ਨੈਤਿਕ ਕਦਰਾਂ-ਕੀਮਤਾਂ ਨਾਲ ਲਿਬਰੇਜ਼ ਹੈ ਪਰ ਅੱਜ ਅਸੀ ਨੈਤਿਕਤਾ ਦੇ ਰਾਹ ਨੂੰ ਭੁੱਲਦੇ ਜਾ ਰਹੇ ਹਾਂ। ਰਿਸ਼ਤੇਦਾਰਾਂ ਦੀ ਕਦਰ ਘਟ ਰਹੀ ਹੈ ਅਤੇ ਮਾਂ-ਬਾਪ ਆਪਣੇ ਹੀ ਬੱਚਿਆਂ ਦੇ ਪਿਆਰ ਲਈ ਤੜਫ ਰਹੇ ਹਨ। ਨਵੀ ਤਕਨਾਲੋਜੀ ਨੇ ਵੀ ਕਦਰਾਂ-ਕੀਮਤਾਂ ਨੂੰ ਢਾਹ ਲਾਈ ਹੈ। ਨੌਜਵਾਨ ਮੋਬਾਈਲਾਂ ਦੇ ਬੁਰੀ ਤਰ੍ਹਾਂ ਆਦੀ ਹੋ ਗਏ ਹਨ। ਸਾਡੀ ਸਿੱਖਿਆ ਪ੍ਰਣਾਲੀ ਨੂੰ ਕਰਮ ਸਿਧਾਂਤ, ਵਿਵੇਕ ਤੇ ਪ੍ਰਸ਼ਨ ਤਹਿਜ਼ੀਬ ਦਾ ਹਿੱਸਾ ਨਹੀਂ ਬਣਾਇਆ ਗਿਆ। ਮਾਂ-ਬੋਲੀ ਨੂੰ ਸਿੱਖਿਆ ਪ੍ਰਣਾਲੀ ਦਾ ਲਾਜ਼ਮੀ ਹਿੱਸਾ ਨਹੀਂ ਬਣਾਇਆ ਗਿਆ, ਜੋ ਜ਼ਰੂਰੀ ਹੈ। ਅੱਜ ਇਸ ਮੁੱਦੇ

ਡਾ. ਆਰ. ਕੇ. ਉੱਪਲ

ਡਾ. ਆਰ. ਕੇ. ਉੱਪਲ

ਉਤੇ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਉਚੇਰੀ ਸਿੱਖਿਆ ਵਿੱਚ ਕਦਰਾਂ-ਕੀਮਤਾਂ ਅਤੇ ਪ੍ਰੰੰਪਰਾਵਾਂ ਦਾ ਸਬਕ ਜੋੜਿਆ ਜਾਵੇ। ਨੌਜਵਾਨਾਂ ਨੂੰ ਨੈਤਿਕਤਾ ਦਾ ਪਾਠ ਕਿਵੇਂ ਪੜ੍ਹਾਇਆ ਜਾਵੇ। ਸਾਡੇ ਦੇਸ਼ ਵਿੱਚ ਜਨਤਾ ਦੇ ਨੁਮਾਇੰਦੇ ਹੀ ਸੰਸਦ ਵਿੱਚ ਲੜਦੇ-ਭਿੜਦੇ ਅਤੇ ਗਾਲੀ-ਗਲੋਚ ਹੁੰਦੇ ਦੇਖੇ ਜਾ ਸਕਦੇ ਹਨ। ਸੰਸਦ ਵਿੱਚ ਲੋਕ ਮੁੱਦਿਆਂ ਉਤੇ ਬਹਿਸ ਚੱਲਣ ਦੀ ਬਜਾਏ ਕੁਰਸੀਆਂ ਚੱਲਦੀਆਂ ਹਨ। ਜਿਨ੍ਹਾਂ ਨੇ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਦਾਖ਼ਲਾ ਕਰਾਉਣਾ ਹੈ, ਉਹੀ ਨੁਮਾਇੰਦੇ ਅਨੈਤਿਕ ਵਿਵਹਾਰ ਕਰਦੇ ਦੇਖੇ ਜਾਂਦੇ ਹਨ, ਜੋ ਬਹੁਤ ਚਿੰਤਾਜਨਕ ਹੈ।
ਸਿੱਖਿਆ ਲਗਾਤਾਰ ਮਹਿੰਗੀ ਹੋ ਰਹੀ ਹੈ ਅਤੇ ਰੁਜ਼ਗਾਰ ਦੇ ਮੌਕੇ ਘਟ ਰਹੇ ਹਨ। ਬੱਚਿਆ ਅਤੇ ਮਾਂ-ਬਾਪ ਦਾ ਉੱਚ ਸਿੱਖਿਆ ਵਿੱਚ ਵਿਸ਼ਵਾਸ ਘਟ ਰਿਹਾ ਹੈ। ਪੰਜਾਬ ਵਿੱਚ ਸਰਕਾਰ ਨੇ ਦਾਅਵੇ ਕੀਤੇ ਹਨ ਕਿ ਪਿਛਲੇ ਇੱਕ ਦਹਾਕੇ ਵਿੱਚ ਉੱਚ ਸਿੱਖਿਆ ਦਾ ਅਥਾਹ ਪਸਾਰ ਕੀਤਾ ਹੈ। ਅਕਾਲੀ ਸਰਕਾਰ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਕਾਂਗਰਸ ਦੇ ਰਾਜ ਦੌਰਾਨ 2002-07 ਵਿੱਚ ਕਿਸੇ ਵੀ ਕੇਂਦਰੀ ਸੰਸਥਾ ਦਾ ਵਿਕਾਸ ਨਹੀਂ ਹੋਇਆ ਪਰ 2007-2016 ਤੱਕ ਅਕਾਲੀ-ਭਾਜਪਾ ਸਰਕਾਰ ਨੇ ਇੰਡੀਅਨ ਸਕੂਲ ਆਫ ਬਿਜ਼ਨਸ ਆਈਆਈਟੀ, ਰੋਪੜ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਅਮ੍ਰਿਤਸਰ ਆਦਿ ਤੋਂ ਇਲਾਵਾ ਕਈ ਵਿਦਿਅਕ ਅਦਾਰੇ ਪੰਜਾਬ ਵਿੱਚ ਬਣਵਾਏ। ਲਗਾਤਾਰ ਦਸ ਸਾਲ ਰਾਜ ਕਰਨ ਵਾਲੀ ਅਕਾਲੀ ਸਰਕਾਰ ਦਾ ਦਾਅਵਾ ਕੀਤਾ ਕਿ ਹਜ਼ਾਰਾਂ ਨਵੇਂ ਅਧਿਆਪਕ ਰੱਖੇ, ਸਕੂਲ ਅਪਗਰੇਡ ਕੀਤੇ, ਆਦਰਸ਼ ਸਕੂਲ ਤੇ ਮੈਰੀਟੋਰੀਅਸ ਸਕੂਲ ਖੋਲ੍ਹੇ। ਇਸ ਤਰ੍ਹਾਂ ਅਕਾਲੀ ਸਰਕਾਰ ਨੇ ਪੰਜਾਬ ਨੂੰ ਵਿਦਿਆ ਦੇ ਖੇਤਰ ਵਿੱਚ ਭਾਰਤ ਦਾ ਨੰਬਰ ਵਨ ਸੂਬਾ ਦੱਸਿਆ, ਪਰ ਸੱਚਾਈ ਕੁਝ ਹੋਰ ਹੀ ਜਾਪਦੀ ਹੈ। ਸੂਬੇ ਦੀਆਂ ਕਈ ਯੁੂਨੀਵਰਸਿਟੀਆਂ ਅਤੇ ਪ੍ਰਾਈਵੇਟ ਅਦਾਰੇ ਮਹਿਜ਼ ਡਿਗਰੀਆਂ ਦੇਣ ਤੱਕ ਸੀਮਤ ਹਨ। ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜ ਵਿਦਿਆਰਥੀਆਂ ਦੀ ਸਿੱਧੇ-ਅਸਿੱਧੇ ਤਰੀਕੇ ਨਾਲ ਵਿੱਤੀ ਲੁੱਟ ਕਰ ਰਹੇ ਹਨ। ਅਜਿਹੇ ਵਿਦਿਅਕ ਅਦਾਰਿਆਂ ਦੀਆਂ ਵੈੱਬ-ਸਾਈਟਸ ਉਤੇ ਕੁਝ ਹੋਰ ਪਾਇਆ ਜਾਂਦਾ ਹੈ, ਜਦਕਿ ਅਸਲੀਅਤ ਕੁਝ ਹੋਰ ਹੁੰਦੀ ਹੈ। ਇਸ ਦੇ ਬਾਵਜੂੁਦ ਸਰਕਾਰਾਂ ਨਿੱਜੀਕਰਨ ਦੇ ਪੱਖ ਵਿੱਚ ਹਨ। ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਇਖ਼ਲਾਕੀ ਸਿੱਖਿਆ ਨੂੰ ਸ਼ਾਮਲ ਕਰਨਾ ਬੇਹੱਦ ਜ਼ਰੂਰੀ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਉਚਾ ਚੁੱਕਿਆ ਜਾਣਾ ਚਾਹੀਦਾ ਹੈ। ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੀਆਂ ਫੀਸਾਂ ਘਟਾਈਆਂ ਜਾਣ। ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ। ਸਕਿੱਲ ਡਿਵੈਲਪਮੈਂਟ ਸੈਂਟਰ ਹਰ ਸੂਬੇ ਦੇ ਹਰ ਕਸਬੇ ਵਿੱਚ ਬਣਾਏ ਜਾਣ। ਪ੍ਰਾਈਵੇਟ ਅਦਾਰਿਆਂ ਨੂੰ ਮਾਨਤਾ ਦੇਣ ਤੋਂ ਪਹਿਲਾਂ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਅਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਅਦਾਰਿਆਂ ਉਤੇ ਨਕੇਲ ਪਾਈ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਹੁੰਦੀ ਅੰਨ੍ਹੀ ਲੁੱਟ ਨੂੰ ਠੱਲ੍ਹ ਪਾਈ ਜਾ ਸਕੇ।
ਸੰਪਰਕ: 94789-09640


Comments Off on ਸਿੱਖਿਆ ਪ੍ਰਣਾਲੀ ਵਿੱਚੋਂ ਲੋਪ ਹੋ ਰਿਹਾ ਹੈ ਨੈਤਿਕਤਾ ਦਾ ਸਬਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.