ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

‘ਸਿੱਖ ਵੋਟਰਾਂ ਨੇ ਕੀਤਾ ਜੱਥੇਦਾਰ ਉਂਕਾਰ ਸਿੰਘ ਥਾਪਰ ਦਾ ਸਨਮਾਨ’

Posted On March - 20 - 2017

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਉਂਕਾਰ ਸਿੰਘ ਥਾਪਰ ਅਤੇ ਚੇਅਰਮੇਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਦੇ ਨਿਵਾਸ ਅਸਥਾਨ ’ਤੇ ਇਲਾਕੇ ਦੀਆਂ ਪ੍ਰਤੀਨਿਧ ਹਸਤੀਆਂ ਨੇ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ । ਪ੍ਰਮੁੱਖ ਰੂਪ ਵਿੱਚ ਗੁਰੂ ਨਾਨਕਪੁਰਾ ਦੇ ਸਮੂਹ ਪ੍ਰਬੰਧਕ ਮਨਮੋਹਨ ਸਿੰਘ ਜੌਲੀ ਦੀ ਅਗਵਾਈ ਵਿੱਚ ਆਏ।ਇਸੇ ਤਰ੍ਹਾਂ ਬੀ-2 ਬਲਾਕ ਜਨਕਪੁਰੀ, ਬੀ-1 ਬਲਾਕ ਜਨਕਪੁਰੀ, ਪ੍ਰੇਮ ਨਗਰ, ਸ਼ਿਵ ਨਗਰ, ਸੰਤਾਂ ਦਾ ਗੁਰਦੁਆਰਾ, ਗੁਰਦੁਆਰਾ ਰਾਮਗੜ੍ਹੀਆ ਸਭਾ, ਗੁਰਦੁਆਰਾ ਲਾਜਵੰਤੀ ਗਾਰਡਨ, ਡੀ ਬਲਾਕ ਜਨਕਪੁਰੀ ਦੇ ਮੈਂਬਰਾਂ ਨੇ ਜਥੇਦਾਰ ਥਾਪਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਜਥੇਦਾਰ ਥਾਪਰ ਦੀ ਸਿਹਤਯਾਬੀ ਲਈ ਅਰਦਾਸ ਕੀਤੀ।   ਸ਼ਿਵ ਨਗਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੱਗੀ, ਜਨਰਲ ਸਕੱਤਰ ਐਸ ਐਸ ਸੂਦਨ, ਸਾਬਕਾ ਪ੍ਰਧਾਨ ਜਸਪਾਲ ਸਿੰਘ ਪਾਲੀ, ਮੌਜੂਦਾ ਸਕੱਤਰ ਸਤਿੰਦਰ ਸਿੰਘ ਜੱਗੀ, ਮੀਤ ਪ੍ਰਧਾਨ ਮਲਕੀਤ ਸਿੰਘ ਪਾਹਵਾ, ਚੌਧਰੀ ਸਤਿੰਦਰ ਸਿੰਘ ਅੇਡਵੋਕੇਟ ਅਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਭਰ ਕੇ ਜਥੇਦਾਰ ਥਾਪਰ ਦਾ ਮੂੰਹ ਮਿੱਠਾ ਕਰਵਾਇਆ । ਜੱਥੇਦਾਰ ਥਾਪਰ ਨੇ ਇਸ ਮੌਕੇ ਕਿਹਾ ਕਿ ਇਲਾਕੇ ਵਿੱਚ ਚਾਹੇ ਕਿਸੇ ਦੀ ਫੀਸ ਮੁਆਫ ਕਰਨੀ ਹੋਵੇ, ਕਿਸੇ ਦੇ ਬੱਚੇ ਦਾ ਵਿਆਹ ਹੋਵੇ, ਕਿਸੇ ਨੂੰ ਕਿਤਾਬਾਂ ਚਾਹੀਦੀਆਂ ਹੋਣ ਜਾਂ ਕਿਸੇ ਪ੍ਰਕਾਰ ਦੀ ਮਦਦ ਹੋਵੇ ਇਸ ਲਈ ਉਹ ਹਰ ਵਕਤ ਮਦਦ ਲਈ ਤਿਆਰ ਹਨ।


Comments Off on ‘ਸਿੱਖ ਵੋਟਰਾਂ ਨੇ ਕੀਤਾ ਜੱਥੇਦਾਰ ਉਂਕਾਰ ਸਿੰਘ ਥਾਪਰ ਦਾ ਸਨਮਾਨ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.