ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਿੱਧੂ ਦੇ ਟੀਵੀ ਸ਼ੋਅ ਦੇ ਮਾਮਲੇ ਦੀ ਹੋਵੇਗੀ ਕਾਨੂੰਨੀ ਪਰਖ: ਕੈਪਟਨ

Posted On March - 21 - 2017

ਰਾਜਮੀਤ ਸਿੰਘ
ਚੰਡੀਗੜ੍ਹ, 20 ਮਾਰਚ
Punjab pageFormer M P Amritsar Navjot Singh Sidhuਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੀਤੇ ਦਿਨੀਂ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਟੀਵੀ ਸ਼ੋਅ ਕਾਰਨ ‘ਹਿੱਤਾਂ ਦੇ ਟਕਰਾਅ’ ਸਬੰਧੀ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਸ੍ਰੀ ਸਿੱਧੂ ਵੱਲੋਂ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿੱਚ ਹਿੱਸਾ ਲਏ ਜਾਣ ਦੇ ਮੁੱਦੇ ਉਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਉਹ ਕਾਨੂੰਨੀ ਰਾਇ ਲੈਣ ਲਈ ਇਹ ਮਾਮਲਾ ਪੰਜਾਬ ਦੇ ਐਡਵੋਕੇਟ ਜਨਰਲ ਕੋਲ ਭੇਜਣਗੇ। ਇਕ ਖ਼ਬਰ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੇ ਸ੍ਰੀ ਸਿੱਧੂ ਨਾਲ ਵਧੀਆ ਰਿਸ਼ਤੇ ਹਨ, ਪਰ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਟੀਵੀ ਸ਼ੋਅ ਵਿੱਚ ਹਿੱਸਾ ਲਏ ਜਾਣ ਦੀ ਕਾਨੂੰਨੀ ਨਿਰਖ-ਪਰਖ ਕੀਤੀ ਜਾਵੇਗੀ। ਉਂਜ ਸ੍ਰੀ ਸਿੱਧੂ ਦਾ ਮਾਮਲਾ ਐਡਵੋਕੇਟ ਜਨਰਲ ਕੋਲ ਭੇਜਣ ਨਾਲ ਵੀ ਸਰਕਾਰ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਕਿਉਂਕਿ ਇਸ ਨਾਲ ਹੋਰ ਮੰਤਰੀਆਂ ਦੇ ਕਰੋੜਾਂ ਰੁਪਿਆਂ ਦੇ ਨਿਜੀ ਕਾਰੋਬਾਰ ਸਬੰਧੀ ਵੀ ਸਵਾਲ ਉਠਣਗੇ।


Comments Off on ਸਿੱਧੂ ਦੇ ਟੀਵੀ ਸ਼ੋਅ ਦੇ ਮਾਮਲੇ ਦੀ ਹੋਵੇਗੀ ਕਾਨੂੰਨੀ ਪਰਖ: ਕੈਪਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.