ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਸੂਫ਼ੀ ਗਾਇਕੀ ਵਿੱਚ ਅੱਗੇ ਵਧਣ ਲਈ ਸੰਘਰਸ਼ਸ਼ੀਲ

Posted On March - 4 - 2017

12202cd _ajmer diwana 1ਪ੍ਰਮੋਦ ਧੀਰ
ਜ਼ਿਲ੍ਹਾ ਹੁਸ਼ਿਆਰਪੁਰ ਨੇ ਕਈ ਕਲਾਕਾਰ ਅਤੇ ਲਿਖਾਰੀ ਪੈਦਾ ਕੀਤੇ ਹਨ। ਇਨ੍ਹਾਂ ਵਿੱਚ ਢਾਡੀ ਅਮਰ ਸਿੰਘ ਸ਼ੌਂਕੀ, ਢਾਡੀ ਚਰਨ ਸਿੰਘ ਸਫਰੀ, ਮਨਮੋਹਨ ਵਾਰਿਸ, ਦੇਬੀ ਮਕਸੂਸਪੁਰੀ, ਸ਼ੰਕਰ ਸ਼ਾਹਨੀ, ਤਰਸੇਮ ਦੀਵਾਨਾ, ਸ਼ਾਇਰ ਆਰ.ਪੀ. ਦੀਵਾਨਾ ਤੇ ਕਈ ਹੋਰ ਕਲਾਕਾਰ ਤੇ ਲਿਖਾਰੀ ਸੰਗੀਤ ਦੇ ਅੰਬਰ ’ਤੇ ਲਿਸ਼ਕ ਰਹੇ ਹਨ। ਨਵੀਂ ਪੀੜ੍ਹੀ ਵਿੱਚ ਵੀ ਇਹ ਕਲਾ ਮੌਜੂਦ ਹੈ। ਇਨ੍ਹਾਂ ਵਿੱਚੋਂ ਹੀ ਹੈ 17 ਸਾਲ ਦੀ ਉਮਰ ਦਾ ਅਜਮੇਰ ਦੀਵਾਨਾ।
ਸੂਫ਼ੀ ਗਾਇਕੀ ਵਿੱਚ ਚੰਗਾ ਨਾਮਣਾ ਖੱਟ ਰਹੇ ਗਾਇਕ ਤਰਸੇਮ ਦੀਵਾਨਾ ਅਤੇ ਗੀਤਾ ਰਾਣੀ (ਬੱਧਣ) ਦੇ ਲਾਡਲੇ ਅਜਮੇਰ ਦੀਵਾਨਾ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਗਾਇਨ ਕਲਾ ਪ੍ਰਤੀ ਚਿਣਗ ਲੱਗ ਗਈ ਸੀ। ਉਸ ਦੇ ਸੰਗੀਤ ਪ੍ਰਤੀ ਝੁਕਾਅ ਨੂੰ ਦੇਖਦਿਆਂ ਉਸ ਦੇ ਪਿਤਾ ਨੇ ਉਸ ਨੂੰ ਛੋਟੀ ਉਮਰ ਵਿੱਚ ਇਲਾਕੇ ਦੇ ਨਾਮਵਾਰ ਸੰਗੀਤ ਦੇ ਉਸਤਾਦਾਂ ਦੇ ਚਰਨੀ ਲਾ ਦਿੱਤਾ। ਸਿੱਟੇ ਵਜੋਂ ਉਹ ਗਾਇਕੀ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟ ਰਿਹਾ ਹੈ। ਗਾਇਕੀ ਦੇ ਨਾਲ ਨਾਲ ਉਹ ਪੜ੍ਹਾਈ ਵਿੱਚ ਵੀ ਅੱਗੇ ਹੈ ਜਿਸ ਸਦਕਾ ਉਹ ਸਾਥੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਅੱਖਾਂ ਦਾ ਤਾਰਾ ਬਣ ਚੁੱਕਿਆ ਹੈ।
ਗੁਰਦਾਸ ਮਾਨ ਦੇ ਗੀਤਾਂ ਤੇ ਅੰਦਾਜ਼ ਦਾ ਆਸ਼ਕ ਅਜਮੇਰ ਆਪਣੇ ਮਨ ਵਿੱਚ ਉਸ ਵਰਗੀ ਹੀ ਗਾਇਕੀ ਗਾਉਣ ਦਾ ਟੀਚਾ ਵਸਾਈ ਬੈਠਾ ਹੈ। ਇਹੋ ਕਾਰਨ ਹੈ ਕਿ ਸੰਜੀਦਾ ਅਤੇ ਸੂਫ਼ੀਆਨਾ ਗਾਇਕੀ ਉਸ ਦਾ ਪਹਿਲਾ ਪਿਆਰ ਹੈ। ਜਲੰਧਰ ਜ਼ਿਲ੍ਹੇ ਵਿੱਚ ਕਸਬਾ ਭੋਗਪੁਰ ਲਾਗਲੇ ਪਿੰਡ ਲੁਹਾਰਾਂ ਚਾੜ੍ਹਕੇ ਦੇ ਇਸ ਹੋਣਹਾਰ ਗਾਇਕ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗਿਆਂ ਦੀਆਂ ਸੂਰਮਗਤੀ ਦੀਆਂ ਗਾਥਾਵਾਂ ਸੁਣਨਾ ਤੇ ਗਾਉਣਾ ਬਹੁਤ ਪਸੰਦ ਹੈ।
ਸੰਪਰਕ: 98550-31081


Comments Off on ਸੂਫ਼ੀ ਗਾਇਕੀ ਵਿੱਚ ਅੱਗੇ ਵਧਣ ਲਈ ਸੰਘਰਸ਼ਸ਼ੀਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.