ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸੇਖੜੀ ਵੱਲੋਂ ਸਰਕਾਰੀ ਕਾਰ ਮੋੜਨ ਤੋਂ ਇਨਕਾਰ

Posted On March - 20 - 2017

ਨਿੱਜੀ ਪੱਤਰ ਪ੍ਰੇਰਕ
ਬਟਾਲਾ, 20 ਮਾਰਚ
ASHWANI-SEKHRIਵਿਧਾਨ ਸਭਾ ਹਲਕਾ ਬਟਾਲਾ ਤੋਂ ਕਾਂਗਰਸ ਪਾਰਟੀ ਦੇ ਹਾਰੇ ਉਮੀਦਵਾਰ ਅਸ਼ਵਨੀ ਸੇਖੜੀ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਮਿਲੀ ਸਰਕਾਰੀ ਕਾਰ ਦੇਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੂੰ ਸਬੰਧਿਤ ਵਿਭਾਗ ਵੱਲੋਂ 2012 ਵਿੱਚ ਇੱਥੋਂ ਵਿਧਾਇਕ ਬਣਨ ’ਤੇ ਕੈਮਰੀ ਕਾਰ ਮਿਲੀ ਸੀ। ਇਸ ਵਾਰ ਚੋਣਾਂ ਵਿੱਚ ਹਾਰੇ ਅਸ਼ਵਨੀ ਸੇਖੜੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਕੋਲੋਂ ਹੁਣ ਤਕ ਕਾਰ ਲੈਣ ਲਈ ਕੋਈ ਨਹੀਂ ਆਇਆ ਹੈ, ਜਦੋਂ ਵੀ ਉਨ੍ਹਾਂ ਕੋਲ ਲਿਖਤੀ ਆਦੇਸ਼ ਆਉਣਗੇ ਉਹ ਤੁਰੰਤ ਕਾਰ ਦੇ ਦੇਣਗੇ ਤੇ ਇਹ ਵੀ ਦੱਸਿਆਂ ਕਿ ਉਨ੍ਹਾਂ 11 ਮਾਰਚ ਤੋਂ ਬਾਅਦ ਇਸ ਕਾਰ ਨੂੰ ਨਹੀਂ ਵਰਤਿਆ। ਰੋਚਕ ਤੱਥ ਇਹ ਹੈ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ 2012 ਵਿੱਚ 60 ਇਨੋਵਾ ਗੱਡੀਆ ਜੇਤੂ ਉਮੀਦਵਾਰਾਂ ਨੂੰ ਅਲਾਟ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ 59 ਗੱਡੀਆ ਵਾਪਸ ਆ ਚੁੱਕੀਆਂ ਹਨ।
ਸਟੇਟ ਟਰਾਂਸਪੋਰਟ ਵਿਭਾਗ ਵੱਲੋਂ 2012 ਵਿੱਚ ਸ੍ਰੀ ਸੇਖੜੀ ਨੂੰ ਇਨੋਵਾ ਕਾਰਨ ਨੰਬਰ (ਪੀਬੀ11-ਬੀਯੂ-6839) ਅਲਾਟ ਕੀਤੀ ਗਈ ਸੀ। ਪਰ ਇਸ ਵਾਰ ਹੋਈਆਂ ਵਿਧਾਨ ਸਭਾ ਚੋਣਾ ਵਿੱਚ ਉਹ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀਨੰਗਲ ਤੋਂ ਮਹਿਜ਼ 485 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਸਬੰਧਤ ਵਿਭਾਗ ਨੇ ਹਾਰੇ ਹੋਏ ਵਿਧਾਇਕਾਂ ਤੋਂ ਗੱਡੀਆਂ ਵਾਪਸ ਲੈਣ ਦੀ ਪ੍ਰਕਿਰਿਆਂ ਆਰੰਭ ਦਿੱਤੀ ਹੈ ਤਾਂ ਜੋ ਹੁਣ ਦੇ ਜੇਤੂ ਵਿਧਾਇਕਾਂ ਨੂੰ ਇਹ ਵਾਹਨ ਅਲਾਟ ਕੀਤੇ ਜਾ ਸਕਣ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਉਸ ਕੋਲ ਆਪਣੀਆਂ 9-10 ਕਾਰਾਂ ਹਨ ਪਰ ਉਹ ਚਾਹੁੰਦੇ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦੁਆਰਾ ਕੋਈ ਲਿਖਤੀ ਆਦੇਸ਼ ਜਾਂ ਕੋਈ ਜ਼ਿਮੇਂਵਾਰ ਆਦਮੀ ਕਾਰ ਲੈਣ ਆਏ।


Comments Off on ਸੇਖੜੀ ਵੱਲੋਂ ਸਰਕਾਰੀ ਕਾਰ ਮੋੜਨ ਤੋਂ ਇਨਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.