ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਸੇਬੀ ਕਰੇਗਾ ਡਿਫਾਲਟਰਾਂ ਦੇ ਗਹਿਣੇ ਨਿਲਾਮ

Posted On March - 20 - 2017

ਨਵੀਂ ਦਿੱਲੀ, 20 ਮਾਰਚ
ਕਈ ਡਿਫਾਲਟਰਾਂ ਦੀਆਂ ਜ਼ਮੀਨਾਂ ਤੇ ਮਕਾਨਾਂ ਦੀ ਨਿਲਾਮੀ ਬਾਅਦ ਹੁਣ ਸੇਬੀ ਵੱਲੋਂ ਲੋਕਾਂ ਤੋਂ ਗ਼ੈਰਕਾਨੂੰਨੀ ਯੋਜਨਾਵਾਂ ਰਾਹੀਂ ਲੋਕਾਂ ਤੋਂ ਹਜ਼ਾਰਾਂ ਕਰੋੜ ਠੱਗਣ ਵਾਲੇ ਮਹਾਰਾਸ਼ਟਰ ਦੇ ਗਰੁੱਪ ਦੇ ਗਹਿਣਿਆਂ ਦੀ ਨਿਲਾਮੀ ਕੀਤੀ ਜਾਵੇਗੀ।
ਉਗਰਾਹੀ ਪ੍ਰਕਿਰਿਆ ਤਹਿਤ ਸੇਬੀ ਵੱਲੋਂ ਈ-ਆਕਸ਼ਨ ਰਾਹੀਂ ਅਗਲੇ ਮਹੀਨੇ ਸਾਈ ਪ੍ਰਸਾਦ ਗਰੁੱਪ ਦੇ ਸੋਨੇ (3.21 ਕਿਲੋਗ੍ਰਾਮ) ਦੇ 48 ਗਹਿਣਿਆਂ ਦੀ ਨਿਲਾਮੀ ਕੀਤੀ ਜਾਵੇਗੀ, ਜਿਨ੍ਹਾਂ ਨੂੰ ਸੇਬੀ ਨੇ ਅਟੈਚ ਕਰ ਦਿੱਤਾ ਸੀ। ਇਸ ਤੋਂ ਇਲਾਵਾ 50 ਕੈਰੇਟ ਦੇ ਹੀਰੇ ਤੇ 254 ਗ੍ਰਾਮ ਸੋਨੇ ਦੇ ਜ਼ੇਵਰਾਂ ਦੀ ਵੀ ਨਿਲਾਮੀ ਹੋਵੇਗੀ। ਸੋਨੇ ਦੇ ਗਹਿਣਿਆਂ ਲਈ ਘੱਟੋ ਘੱਟ ਕੀਮਤ 68.85 ਲੱਖ ਰੁਪਏ ਤੈਅ ਕੀਤੀ ਗਈ ਹੈ ਜਦੋਂ ਕਿ ਹੀਰੇ ਤੇ ਸੋਨੇ ਦੇ ਜ਼ੇਵਰਾਂ ਲਈ 82.2 ਲੱਖ ਰੁਪਏ ਕੀਮਤ ਰੱਖੀ ਗਈ ਹੈ। ਇਹ ਬੋਲੀ 11 ਅਪਰੈਲ ਨੂੰ ਹੋਵੇਗੀ।

-ਪੀਟੀਆਈ


Comments Off on ਸੇਬੀ ਕਰੇਗਾ ਡਿਫਾਲਟਰਾਂ ਦੇ ਗਹਿਣੇ ਨਿਲਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.