ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸੈਂਸਰ ਬੋਰਡ ਨੇਮਾਂ ’ਚ ਸੋਧ ਹੋਵੇ: ਅਨੁਪਮ

Posted On March - 20 - 2017

11209cd _Anupam_Kherਨਵੀਂ ਦਿੱਲੀ, 20 ਮਾਰਚ
ਅਦਾਕਾਰ ਅਨੂਪਮ ਖੇਰ ਨੇ ਕਿਹਾ ਹੈ ਕਿ ਸੈਂਸਰ ਬੋਰਡ ਨੂੰ ਆਪਣੇ ਨਿਯਮਾਂ ਵਿੱਚ ਸੋਧ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਲਿਖੇ ਨੂੰ ਛੇ ਦਹਾਕਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ।
ਪਹਿਲਾਜ ਨਿਹਲਾਨੀ ਦੀ ਅਗਵਾਈ ਵਾਲੇ ਫਿਲਮ ਸਰਟੀਫਿਕੇਸ਼ਨ ਬਾਰੇ ਕੇਂਦਰੀ ਬੋਰਡ (ਸੀਬੀਐਫਸੀ) ਫਿਲਮਾਂ ਵਿੱਚ ਕੱਟ ਲਾਉਣ ਦੇ ਆਪਹੁਦਰੇ ਸੁਝਾਵਾਂ ਕਾਰਨ ਵਿਵਾਦਾਂ ਵਿੱਚ ਫਸਿਆ ਹੋਇਆ ਹੈ। ਕਈ ਉੱਘੇ ਫਿਲਮਸਾਜ਼ਾਂ ਨੇ ਭਾਰਤ ਵਿੱਚ ਫਿਲਮਾਂ ਨੂੰ ਸਰਟੀਫਿਕੇਟ ਦੇਣ ਦੇ ਤਰੀਕਿਆਂ ਵਿੱਚ ਤਬਦੀਲੀ ਦੀ ਮੰਗ ਕੀਤੀ ਹੈ। ਸਰਕਾਰ ਨੇ ਸੁਝਾਵਾਂ ਲਈ ਪ੍ਰਸਿੱਧ ਫਿਲਮਸਾਜ਼ ਸ਼ਿਆਮ ਬੈਨੇਗਲ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਸੀ ਪਰ ਇਨ੍ਹਾਂ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਬੈਨੇਗਲ ਨੇ ਨਾਬਾਲਗਾਂ ਲਈ ਦੋ ਸ਼੍ਰੇਣੀਆਂ ਸੁਝਾਈਆਂ ਸਨ। ਇਕ 12 ਸਾਲਾਂ ਤੋਂ ਵੱਧ ਵਾਲਿਆਂ ਲਈ ਅਤੇ ਦੂਜੇ 15 ਸਾਲਾਂ ਤੋਂ ਵੱਧ ਵਾਲਿਆਂ ਲਈ। ਅਕਤੂਬਰ 2003 ਤੋਂ 2004 ਤੱਕ ਸੈਂਸਰ ਬੋਰਡ ਦੇ ਮੁਖੀ ਰਹੇ ਖੇਰ ਨੇ ਕਿਹਾ ਕਿ ਭਾਵੇਂ ਬੈਨੇਗਲ ਦੀਆਂ ਸਿਫ਼ਾਰਸ਼ਾਂ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ ਪਰ ਲੋਕ ਮਸਲਿਆਂ ਨੂੰ ਆਮ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਕਈ ਉਸਾਰੂ ਗੱਲਾਂ ਵੀ ਵਾਪਰ ਰਹੀਆਂ ਹਨ।

-ਪੀਟੀਆਈ


Comments Off on ਸੈਂਸਰ ਬੋਰਡ ਨੇਮਾਂ ’ਚ ਸੋਧ ਹੋਵੇ: ਅਨੁਪਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.