ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਸੋਚ ਸ਼ਕਤੀ ਦਾ ਕਮਾਲ

Posted On March - 4 - 2017

ਸੰਤੋਖ ਸਿੰਘ ਭਾਣਾ

12202cd _maninder buttar imagesਹਰ ਚੀਜ਼ ਦਾ ਪ੍ਰਤੀਬਿੰਬ ਉਸ ਦੇ ਬਿੰਬ ਅਨੁਸਾਰ ਹੀ ਬਣਦਾ ਹੈ। ਕੋਈ ਵੀ ਵਸਤੂ ਸਾਨੂੰ ਉਸੇ ਤਰ੍ਹਾਂ ਹੀ ਦਿਸੇਗੀ ਜਿਸ ਤਰ੍ਹਾਂ ਦਾ ਉਸ ਦੇ ਬਾਰੇ ਸਾਡਾ ਵਿਚਾਰ ਹੋਵੇਗਾ। ਤੁਸੀਂ ਭੈਅ ਛੱਡ ਕੇ ਨਿਰਭੈਅ ਬਣੋ। ਆਲਸ ਤਿਆਗੋ, ਮਿਹਨਤੀ ਬਣੋ। ਰਾਹਾਂ ਵਿੱਚ ਝੁੱਲਦੇ ਝੱਖੜਾਂ ਤੋਂ ਨਾ ਡਰੋ, ਇਹ ਤਾਂ ਕੇਵਲ ਤੁਹਾਨੂੰ ਉੱਚਾ ਚੁੱਕਣ ਲਈ ਹੀ ਝੂਲਦੇ ਹਨ। ਸੱਚਾ ਸੁੱਖ ਪ੍ਰਾਪਤ ਕਰਨ ਲਈ ਮਨ ਵਿੱਚੋਂ ਦੁੱਖਾਂ ਦਾ ਭੈਅ ਕੱਢ ਦਿਓ। ਤੁਸੀਂ ਭਾਵੇਂ ਕਿੰਨੇ ਵੀ ਗ਼ਰੀਬ ਕਿਉਂ ਨਾ ਹੋਵੇ, ਪਰ ਇਹ ਆਸ ਕਦੇ ਨਾ ਛੱਡੋ ਕਿ ਤੁਸੀਂ ਅਮੀਰ ਨਹੀਂ ਬਣ ਸਕਦੇ।
ਤਨ ਅਤੇ ਮਨ ਦਾ ਆਪਸੀ ਮੇਲ ਅਤਿ ਜ਼ਰੂਰੀ ਹੈ। ਮਨ ਦੀ ਕਲਪਨਾ ਨਾਲ ਹੀ ਸਾਰੇ ਸਰੀਰਕ ਕਾਰਜ ਸ਼ੁਰੂ ਹੁੰਦੇ ਹਨ। ਤੁਹਾਡਾ ਆਪਣਾ ਪੱਕਾ ਵਿਸ਼ਵਾਸ ਤੁਹਾਡੀ ਸਫਲਤਾ ਦੇ ਬੂਹੇ ਖੋਲ੍ਹ ਦਿੰਦਾ ਹੈ। ਜ਼ਰੂਰਤ ਅਤੇ ਕਲਪਨਾ ਇਹ ਦੋਨੋਂ ਹੀ ਮਿਲਕੇ ਸੰਘਰਸ਼ ਨੂੰ ਜਨਮ ਦਿੰਦੀਆਂ ਹਨ। ਸੰਘਰਸ਼ ਸਫਲਤਾ ਨੂੰ ਜਨਮ ਦਿੰਦਾ ਹੈ। ਆਤਮ ਵਿਸ਼ਵਾਸ ਸਫਲਤਾ ਦੀ ਕੁੰਜੀ ਹੈ। ਜੋ ਬੰਦਾ ਖ਼ੁਦ ’ਤੇ ਭਰੋਸਾ ਰੱਖਦਾ ਹੈ, ਉਹ ਆਪਣੀ ਯੋਗਤਾ ਅਨੁਸਾਰ ਆਤਮ ਵਿਸ਼ਵਾਸੀ ਹੁੰਦਾ ਹੋਇਆ ਆਪਣੇ ਉਦੇਸ਼ ਦੀ ਪ੍ਰਾਪਤੀ ਬਾਰੇ ਸੋਚਦਾ ਹੈ। ਜਿਹੜੇ ਬੰਦੇ ਆਪਣੀਆਂ ਨਜ਼ਰਾਂ ਨੂੰ ਨਿਰੰਤਰ ਆਪਣੇ ਟੀਚੇ ’ਤੇ ਇਕਾਗਰ ਕਰਕੇ ਰੱਖਦੇ ਹਨ, ਉਹੀ ਸਫਲਤਾ ਦੇ ਪੈਂਡੇ ਤੈਅ ਕਰਦੇ ਹਨ। ਮਨ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੋ। ਚੜ੍ਹਦੀ ਕਲਾ ਉੱਚੇ ਵਿਚਾਰਾਂ ਅਤੇ ਨਿਰਮਲ ਸੋਚ ਨਾਲ ਬਣਦੀ ਹੈ। ਆਪਣੇ ਆਪ ਉੱਤੇ ਅਤੇ ਆਪਣੀ ਕਾਰਜ ਸ਼ਕਤੀ ਉੱਤੇ ਕਦੇ ਵੀ ਸ਼ੱਕ ਨਾ ਕਰੋ, ਫਿਰ ਤੁਸੀਂ ਜਿਹੜਾ ਵੀ ਕੰਮ ਕਰੋਗੇ ਉਸ ਵਿੱਚ ਜ਼ਰੂਰ ਸਫਲ ਹੋਵੋਗੇ। ਇਸ ਤਰ੍ਹਾਂ ਤੁਹਾਡੀਆਂ ਉਮੀਦਾਂ ਦੇ ਮਹਿਕਦੇ ਫੁੱਲ ਖਿੜ ਉੱਠਣਗੇ।
ਕਦੇ ਵੀ ਹਾਲਾਤ ਦਾ ਗ਼ੁਲਾਮ ਨਾ ਬਣੋ। ਹਾਲਾਤ ਦਾ ਮੁਕਾਬਲਾ ਕਰਨ ਦੀ ਖ਼ੁਦ ਵਿੱਚ ਸ਼ਕਤੀ ਪੈਦਾ ਕਰੋ। ਬਿਨਾਂ ਵਜ੍ਹਾ ਕੋਈ ਵੀ ਕੰਮ ਨਹੀਂ ਹੁੰਦਾ, ਇਸ ਦੀ ਮੁੱਢਲੀ ਵਜ੍ਹਾ ਮਾਨਸਿਕ ਹੀ ਹੁੰਦੀ ਹੈ। ਮਨ ਦੀ ਪ੍ਰਵਿਰਤੀ ਹੀ ਕਾਮਯਾਬੀ ਜਾਂ ਨਾ-ਕਾਮਯਾਬੀ ਲਈ ਵਾਤਾਵਰਣ ਦਾ ਨਿਰਮਾਣ ਕਰਦੀ ਹੈ। ਸਾਡੇ ਕੰਮਾਂ ਦਾ ਫਲ਼ ਉਸੇ ਤਰ੍ਹਾਂ ਦਾ ਹੀ ਹੋਵੇਗਾ ਜਿਸ ਤਰ੍ਹਾਂ ਦੀ ਸਾਡੀ ਸੋਚ ਹੋਵੇਗੀ। ਸੋਚ ਦੀ ਸ਼ਕਤੀ ਨਾਲ ਹੀ ਤਨ ਦੀ ਸ਼ਕਤੀ ਕਾਰਜ ਕਰਦੀ ਹੈ। ਸਾਡੇ ਵਿਚਾਰਾਂ ਦਾ ਪ੍ਰਭਾਵ ਸਾਡੇ ਪੂਰੇ ਸਰੀਰ ’ਤੇ ਜ਼ਰੂਰ ਪੈਂਦਾ ਹੈ। ਸਾਡਾ ਸੁਭਾਅ ਅਤੇ ਸਾਡੀਆਂ ਆਦਤਾਂ ਇਹ ਸਭ ਸਾਡੇ ਵਿਚਾਰਾਂ ਦਾ ਹੀ ਪ੍ਰਤੀਬਿੰਬ ਹੁੰਦੀਆਂ ਹਨ। ਇਨ੍ਹਾਂ ਦਾ ਸਾਡੇ ਕਾਰਜਾਂ ’ਤੇ ਪੂਰਾ ਅਸਰ ਪੈਂਦਾ ਹੈ। ਅਸੀਂ ਜਿਹੜੇ ਕੰਮ ਨੂੰ ਕਰਨ ਦਾ ਇਰਾਦਾ ਕਰ ਲਿਆ ਹੈ ਉਸ ਨੂੰ ਪੂਰਾ ਕਰਨ ਵਿੱਚ ਸਾਡਾ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ। ਉਸ ਦੀ ਸਫਲਤਾ ਵਿੱਚ ਸਾਨੂੰ ਭੋਰਾ ਵੀ ਸ਼ੱਕ ਨਹੀਂ ਹੋਣਾ ਚਾਹੀਦਾ। ਇਸ ਕੰਮ ਲਈ ਤਨ ਮਨ ਲਾ ਦੇਣਾ ਹੀ ਸਾਡਾ ਫਰਜ਼ ਹੈ। ਮਨ ਵਿੱਚ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੇਰੀਆਂ ਮਾਨਸਿਕ ਸ਼ਕਤੀਆਂ ਇਸ ਕੰਮ ਨੂੰ ਨੇਪਰੇ ਚਾੜ੍ਹ ਕੇ ਹੀ ਦਮ ਲੈਣਗੀਆਂ।
ਜੇਕਰ ਸਾਡੇ ਮਨ ਵਿੱਚ ਇਹ ਗੱਲ ਘਰ ਕਰ ਲੈਂਦੀ ਹੈ ਕਿ ਮੈਂ ਕੁਝ ਵੀ ਨਹੀਂ ਹਾਂ, ਮੈਂ ਤੁੱਛ ਹਾਂ, ਬਿਮਾਰ ਹਾਂ, ਮੇਰੇ ਵਿੱਚ ਕੋਈ  ਯੋਗਤਾ ਨਹੀਂ ਹੈ। ਬਸ ਫਿਰ ਕੀ ਹੈ? ਇਹ ਭਾਵਨਾਵਾਂ ਹੌਲੀ ਹੌਲੀ ਸਾਡੇ ਅੰਦਰ ਜੜ੍ਹ ਫੜਦੀਆਂ ਜਾਂਦੀਆਂ ਹਨ। ਅਜਿਹੀ ਨਿਰਾਸ਼ਵਾਦੀ ਸੋਚ ਵਿੱਚੋਂ ਉਪਜੀਆਂ ਭਾਵਨਾਵਾਂ ਦਾ ਮਾਨਵ ਮਨ ਵਿੱਚ ਪੈਦਾ ਹੋਣਾ ਸਭ ਤੋਂ ਜ਼ਿਆਦਾ ਘਾਤਕ ਸਿੱਧ ਹੁੰਦਾ ਹੈ। ਉਤਸ਼ਾਹ ਅਤੇ ਸ਼ਕਤੀਸ਼ਾਲੀ ਉੱਚੀਆਂ ਭਾਵਨਾਵਾਂ ਨਾਲ ਭਰਪੂਰ ਜ਼ਿੰਦਗੀ ਦਾ ਨਾਮ ਹੀ ਉਮੰਗਾਂ ਅਤੇ ਖੁਸ਼ੀਆਂ ਭਰਿਆ ਅਸਲੀ ਜੀਵਨ ਹੈ। ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਨ ਲਈ ਆਤਮ ਵਿਸ਼ਵਾਸ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ। ਆਤਮ ਵਿਸ਼ਵਾਸੀ ਸੋਚ ਵਾਲੇ ਲੋਕ ਮੁਸ਼ਕਿਲਾਂ ਭਰੇ ਪੈਂਡਿਆਂ ਵਿੱਚੋਂ ਵੀ ਆਪਣੇ ਰਾਹਾਂ ਨੂੰ ਲੱਭ ਲੈਂਦੇ ਹਨ।

ਸੰਪਰਕ: 98152-96475  


Comments Off on ਸੋਚ ਸ਼ਕਤੀ ਦਾ ਕਮਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.