ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸ੍ਰੀ ਭਾਗਵਤ ਕਥਾ ਸਪਤਾਹ ਮਨਾਇਆ

Posted On March - 20 - 2017

ਭਦੌੜ: ਗਿਆਰਾਂ ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲੀ ਵਿਖੇ ਜੈ ਵਿਵੇਕ ਸਤਿਸੰਗ ਕਮੇਟੀ ਭਦੌੜ ਵੱਲੋਂ ਸ੍ਰੀ ਭਾਗਵਤ ਕਥਾ ਸਪਤਾਹ ਸਮਾਗਮ ਕਰਵਾਇਆ ਗਿਆ। ਇਸ ਮੌਕੇ  ਸਵਾਮੀ ਰਾਮ ਤੀਰਥ ਹਰਿਦੁਆਰ ਵਾਲਿਆਂ ਨੇ ਸਤਿਸੰਗ ਦੌਰਾਨ ਭਗਵਾਨ  ਸ੍ਰੀ ਕ੍ਰਿਸ਼ਨ ਦੀ ਲੀਲਾ ਦਾ ਗੁਣਗਾਨ ਕਰਦਿਆਂ ਕਿਹਾ ਕਿ ਜਿਸ ਵੀ  ਵਿਅਕਤੀ ਨੇ ਇਸ ਸੰਸਾਰ ਅੰਦਰ ਜਨਮ ਲਿਆ ਹੈ, ਉਸ ਨੂੰ ਸੱਚ, ਇਮਾਨਦਾਰੀ ਅਤੇ ਸਤਿਸੰਗ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਭਗਵਾਨ ਸ੍ਰੀ ਕ੍ਰਿਸ਼ਨ  ਦੇ ਭਜਨ ‘ਯਸ਼ੋਧਾ ਤੇਰਾ ਨੰਦ ਲਾਲਾ ਮਾਖਨ ਕਰ ਗਿਆ ਚੋਰੀ,’ ‘ਜਿੰਨੇ ਮਰਜ਼ੀ ਦੁੱਖ ਦੇ ਦੇ ਦੁੱਖ ਸਹਿਣ ਦੀ ਆਦਤ ਪੈ ਗਈ ਹੈ’, ‘ਹਮ ਨਾ ਭੂਲੇਂਗੇ ਤੁਮਕੋ ਕਨ੍ਹੱਈਆ, ਤੁਮ ਨਾ ਭੂਲਾਨੇ ਦੀ ਕੋਸ਼ਿਸ਼ ਕਰਨਾ,’ ਅਤੇ ‘ਆਓ ਮੇਰੀ ਸਖ਼ੀਓ ਮਹਿੰਦੀ ਲਗਾਓ’ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਸਵੇਰ ਦੀ ਕਥਾ ਦੀ ਸਮਾਪਤੀ ’ਤੇ ਭੋਗ ਪੈਣ ਉਪਰੰਤ ਸਵਾਮੀ ਰਾਮ ਤੀਰਥ ਕਲਸ਼ ਯਾਤਰਾ ਕਰਨ ਵਾਲੀਆਂ ਔਰਤਾਂ ਅਤੇ ਪੰਡਤਾਂ ਦਾ ਸਨਮਾਨ ਕੀਤਾ ਗਿਆ ਅਤੇ ਭੰਡਾਰਾ ਲਗਾਇਆ ਗਿਆ। ਇਸ ਸਮੇਂ ਬਾਬਾ ਵਿਨੋਦ ਕੁਮਾਰ, ਸੁਮਨਦੀਪ ਸ਼ਰਮਾ, ਰਾਜਬੀਰ ਸਿੰਗਲਾ, ਸੁਰਜੀਤ ਸਿੰਘ ਗੁੰਦਾਰਾ, ਮਾ. ਭਗਵਾਨ ਦਾਸ, ਮਾ. ਗੀਤਾ ਰਾਜ ਤੇ ਡਾ. ਸੰਜੀਵ ਕੁਮਾਰ ਹਾਜ਼ਰ ਸਨ।

 -ਪੱਤਰ ਪ੍ਰੇਰਕ


Comments Off on ਸ੍ਰੀ ਭਾਗਵਤ ਕਥਾ ਸਪਤਾਹ ਮਨਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.