ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਸੰਕਟ ਤਾਂ ਹੱਲ ਹੋਇਆ ਹੀ, ਉਮੀਦ ਵੀ ਜਾਗੀ

Posted On March - 6 - 2017
ਨਰਿੰਦਰ ਦੇ ਇਲਾਜ ਲਈ ਸਹਾਇਤਾ ਰਾਸ਼ੀ ਭੇਟ ਕਰਨ ਦਾ ਦ੍ਰਿਸ਼

ਨਰਿੰਦਰ ਦੇ ਇਲਾਜ ਲਈ ਸਹਾਇਤਾ ਰਾਸ਼ੀ ਭੇਟ ਕਰਨ ਦਾ ਦ੍ਰਿਸ਼

ਰਵਿੰਦਰ ਕੌਰ
‘ਪੰਜਾਬੀ ਟ੍ਰਿਬਿਊਨ’ ਦੇ 28 ਫਰਵਰੀ ਦੇ ਅੰਕ ਵਿੱਚ ਪ੍ਰਕਾਸਿ਼ਤ ਹੋਏ ਮੇਰੇ ਲੇਖ ‘ਜਾਨ ਤਾਂ ਬਚ ਗਈ, ਪਰ ਸੰਕਟ ਅਜੇ ਬਾਕੀ’ ਨੇ ਮੈਨੂੰ ਅਖ਼ਬਾਰ ਦੀ ਮਹੱਤਤਾ ਦਾ ਅਹਿਸਾਸ ਉਦੋਂ ਦਿਵਾਇਆ ਜਦੋਂ ਵੱਖ ਵੱਖ ਪਾਠਕਾਂ ਦੇ ਤਿੰਨ ਦਿਨ ਲਗਾਤਾਰ ਫੋਨ ਆਉਂਦੇ ਰਹੇ। ਕਿਸੇ ਪਾਠਕ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਮੈਂ ਇੱਕ ਅਣਜਾਣ ਬੰਦੇ ਜਿਸ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਸੀ, ਬਾਰੇ ਲਿਖਿਆ। ਕਿਸੇ ਨੇ ਉਸਦੇ ਦਰਦ ਨਾਲ ਆਪਣਾ ਦਰਦ ਜੋੜ ਕੇ ਪੀੜ ਨੂੰ ਮਹਿਸੂਸ ਕੀਤਾ, ਪਰ ਹੈਰਾਨੀ ਇਹ ਸੀ ਕਿ ਬਹੁਤ ਸਾਰੇ ਪਾਠਕਾਂ ਨੇ ਨਰਿੰਦਰ ਦੀ ਮਦਦ ਕਰਨ ਦੀ ਇੱਛਾ ਪ੍ਰਗਟਾਈ। ਇੱਕ ਪਾਠਕ ਮਨਜੀਤ ਸਿੰਘ ਨੇ ਤਾਂ ਪੰਜਾਹ ਹਜ਼ਾਰ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਹੀ ਜਮ੍ਹਾਂ ਕਰਵਾ ਦਿੱਤੇ। ਗੁਰਪਾਲ ਸਿੰਘ ਨਾਮੀ ਇੱਕ ਪਾਠਕ ਨੇ ਦੱਸਿਆ ਕਿ ਉਹ ਵੀ ਕਿਡਨੀ ਦੇ ਰੋਗੀ ਰਹੇ ਹਨ, ਪਰ ਹੁਣ ਠੀਕ ਹੋਣ ’ਤੇ ਨਰਿੰਦਰ ਦੀ ਮਦਦ ਕਰਨਾ ਚਾਹੁੰਦੇ ਹਨ। ਈਨਾ ਖੇੜਾ ਸਥਿਤ ਆਦਰਸ਼ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੀ ਪ੍ਰਿੰਸੀਪਲ ਮਨਿੰਦਰਜੀਤ ਕੌਰ ਨੂੰ ਸਹਾਇਤਾ ਦੀ ਰਾਸ਼ੀ ਦੇ ਕੇ ਮੇਰੇ ਘਰ ਹੀ ਭੇਜ ਦਿੱਤਾ। ਮੈਂ ਪਾਠਕਾਂ ਨੂੰ ਨਰਿੰਦਰ ਦਾ ਬੈਂਕ ਖਾਤਾ ਨੰਬਰ ਦੇਣ ਵਿੱਚ ਤਿੰਨ ਦਿਨ ਰੁੱਝੀ ਰਹੀ।
ਇੱਕ ਫੋਨ ਅਜਿਹਾ ਆਇਆ ਜਿਸਨੇ ਅੱਖਾਂ ਹੀ ਨਮ ਕਰ ਦਿੱਤੀਆਂ ਕਿ ਇਸੇ ਤਰ੍ਹਾਂ ਦਾ ਇੱਕ ਰੋਗੀ ਅਤੇ ਉਸਦਾ ਪਰਿਵਾਰ ਕਿਸੇ ਵੱਲੋਂ ਮਦਦ ਨਾ ਕਰਨ ’ਤੇ ਖ਼ਤਮ ਹੀ ਹੋ ਗਿਆ। ਮੈਂ ਜ਼ਿੰਦਗੀ ਵਿੱਚ ਬਹੁਤ ਇਨਾਮ ਜਿੱਤੇ ਹਨ, ਪਰ ਮੈਨੂੰ ਐਨੀ ਖੁਸ਼ੀ ਕਦੇ ਨਹੀਂ ਹੋਈ ਜਿਨ੍ਹੀ ਓਦੋਂ ਹੋਈ ਜਦੋਂ ਤਜਿੰਦਰ ਸਿੰਘ ਸੋਥਾ, ਸੰਤੋਸ਼ ਕੁਮਾਰੀ, ਸਵਾਤੀ ਬਵੇਜਾ ਮਲੋਟ, ਗੁਰਨਾਮ ਸਿੰਘ ਥਾਂਦੇਵਾਲਾ, ਇਕਬਾਲ ਸਿੰਘ ਮੁਕਤਸਰ, ਭਗਤਾ (ਬਠਿੰਡਾ) ਤੋਂ ਨਵਜੋਤ ਬਜਾਜ ਗੱਗੂ, ਪੂਨਮ ਰਾਣੀ ਅਬੋਹਰ, ਮਿੱਠੂ ਸਿੰਘ ਸੰਗੂਧੌਣ ਨੇ ਵੀ ਖਾਤਾ ਨੰਬਰ ਲੈ ਕੇ ਗੁਪਤਦਾਨ ਦਾ ਭਰੋਸਾ ਦਿਵਾਇਆ। ਮਾਨਵਤਾ ਦੇ ਭਲੇ ਦੇ ਇਸ ਕਾਰਜ ਲਈ ਮੈਂ ਅਖ਼ਬਾਰ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਅਸਲ ਵਿੱਚ ਮੀਡੀਆ ਦਾ ਸਹੀ ਰੋਲ ਵੀ ਇਹੀ ਹੈ। ਇਸ ਰਾਹੀਂ ਨਰਿੰਦਰ ਦੇ ਸੰਕਟ ਦਾ ਹੱਲ ਤਾਂ ਹੋ ਗਿਆ, ਪਰ ਇਸ ਨਾਲ ਸਰਬੱਤ ਦੇ ਭਲੇ ਦੀ ਉਮੀਦ ਜਾਗੀ ਹੈ ਕਿਉਂਕਿ ਅਜਿਹੇ ਬਹੁਤ ਲੋਕ ਹਨ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਬਿਮਾਰੀ ਦੇ ਇਲਾਜ ਲਈ ਸਹਾਇਤਾ ਦੀ ਲੋੜ ਹੁੰਦੀ ਹੈ।
ਸੰਪਰਕ: 90415-13518


Comments Off on ਸੰਕਟ ਤਾਂ ਹੱਲ ਹੋਇਆ ਹੀ, ਉਮੀਦ ਵੀ ਜਾਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.