ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸੰਤੋਸ਼ ਟਰਾਫੀ: ਮਿਜ਼ੋਰਮ ਨੂੰ ਹਰਾ ਕੇ ਕੇਰਲਾ ਸੈਮੀ ਫਾਈਨਲ ’ਚ

Posted On March - 19 - 2017

ਵਾਸਕੋ, 19 ਮਾਰਚ
ਅਸ਼ਰੂਦੀਨ ਦੇ ਦੋ ਗੋਲਾਂ ਦੀ ਮਦਦ ਨਾਲ ਅੱਜ ਇੱਥੇ ਗਰੁੱਪ ਏ ਦੇ ਆਖਰੀ ਦੌਰ ’ਚ ਕੇਰਲਾ ਨੇ ਮਿਜ਼ੋਰਮ ’ਤੇ 4-1 ਦੀ ਜਿੱਤ ਦਰਜ ਕਰਕੇ 71ਵੀਂ ਸੰਤੋਸ਼ ਟਰਾਫੀ ਦੇ ਸੈਮੀ ਫਾਈਨਲ ’ਚ ਪ੍ਰਵੇਸ਼ ਕੀਤਾ। ਅਸ਼ਰੂਦੀਨ (64ਵੇਂ ਤੇ 84ਵੇਂ) ਤੋਂ ਇਲਾਵਾ ਜੋਬੀ ਜਸਟਿਨ (ਸੱਤਵੇਂ) ਅਤੇ ਸੀਸਾਨ ਐੱਸ (ਨੌਵੇਂ) ਨੇ ਕੇਰਲ ਲਈ ਗੋਲ ਦਾਗ਼ੇ ਜਿਸ ਨਾਲ ਉਹ ਤਿੰਨ ਮੈਚਾਂ ’ਚ ਸੱਤ ਅੰਕਾਂ ਨਾਲ ਅੰਕ ਸੂਚੀ ਦੇ ਸਿਖਰ ’ਤੇ ਪਹੁੰਚ ਗਿਆ। ਕੇਰਲ ਦੀ ਟੀਮ ਹੋਰ ਵੱਡੇ ਫਰਕ ਨਾਲ ਜਿੱਤ ਸਕਦੀ ਸੀ ਜੇਕਰ ਉਸ ਨੇ ਕੁਝ ਮੌਕੇ ਨਾ ਗੁਆਏ ਹੁੰਦੇ। ਮਿਜ਼ੋਰਮ ਲਈ ਇੱਕਲੌਤਾ ਗੋਲ ਲਾਲਰਾਮਾਵੀਆ ਰਾਮਵੀਆ ਨੇ 86ਵੇਂ ਮਿੰਟ ’ਚ ਕੀਤਾ। ਇਸ ਤਰ੍ਹਾਂ ਕੇਰਲ ਦੀ ਟੀਮ ਪੱਛਮੀ ਬੰਗਾਲ ਮਗਰੋਂ ਸੈਮੀ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਜਦਕਿ ਮਿਜ਼ੋਰਮ ਤਿੰਨ ਮੈਚਾਂ ’ਚ ਚਾਰ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।
ਬੈਂਬੋਲਿਮ: ਇਸੇ ਦੌਰਾਨ ਮਹਾਂਰਾਸ਼ਟਰ ਨੇ ਅੱਜ ਇੱਥੇ ਗਰੁੱਪ ਬੀ ’ਚ ਪੰਜਾਬ ਨੂੰ 1-0 ਨਾਲ ਹਰਾ ਕੇ ਸੰਤੋਸ਼ ਟਰਾਫੀ ਦੇ ਸੈਮੀ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਅੱਜ ਦੀ ਹਾਰ ਤੋਂ ਬਾਅਦ ਪੰਜਾਬ ਦੇ ਪੰਜ ਅੰਕ ਹਨ ਅਤੇ ਉਹ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਹੈ ਜਦਕਿ ਕੇਰਲ ਨੇ ਸੱਤ ਅੰਕਾਂ ਨਾਲ ਸੈਮੀ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਮਹਾਂਰਾਸ਼ਟਰ ਨੇ ਤਿੰਨ ਅੰਕਾਂ ਨਾਲ ਅੱਜ ਖਾਤਾ ਖੋਲ੍ਹਿਆ ਹੈ ਅਤੇ ਉਹ ਰੇਲਵੇ ਦੇ ਬਰਾਬਰ ਹੈ।    -ਪੀਟੀਆਈ


Comments Off on ਸੰਤੋਸ਼ ਟਰਾਫੀ: ਮਿਜ਼ੋਰਮ ਨੂੰ ਹਰਾ ਕੇ ਕੇਰਲਾ ਸੈਮੀ ਫਾਈਨਲ ’ਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.