ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਹਨੇਰੇ ਵਿੱਚ ਰੌਸ਼ਨੀ ਦੀ ਕਿਰਨ

Posted On March - 12 - 2017

 ਡਾ. ਅਮਰ ਕੋਮਲ

ਲੇਖਕ: ਦਲੀਪ ਸਿੰਘ ਵਾਸਨ ਕੀਮਤ: 200 ਰੁਪਏ ਸੰਗਮ ਪਬਲੀਕੇਸ਼ਨਜ਼, ਸਮਾਣਾ।

ਲੇਖਕ: ਦਲੀਪ ਸਿੰਘ ਵਾਸਨ
ਕੀਮਤ: 200 ਰੁਪਏ
ਸੰਗਮ ਪਬਲੀਕੇਸ਼ਨਜ਼, ਸਮਾਣਾ।

ਦਲੀਪ ਸਿੰਘ ਵਾਸਨ ਪਿਛਲੇ ਪੰਜ ਛੇ ਦਹਾਕਿਆਂ ਤੋਂ ਨਿਰੰਤਰ ਕਾਰਜਸ਼ੀਲ ਹੈ। ਉਸ ਨੇ ਨਾਵਲ, ਆਮ ਵਾਕਫ਼ੀ, ਜੀਵਨ ਜਾਚ, ਧਰਮ ਅਤੇ ਬਾਲ ਸਾਹਿਤ ਦੇ ਖੇਤਰ ਵਿੱਚ ਕਾਰਜ ਕੀਤਾ ਹੈ। ਉਸ ਨੇ ਮੁਲਾਜ਼ਮਾਂ ਲਈ, ਕਾਨੂੰਨ ਸਬੰਧੀ ਅਤੇ ਜ਼ਿੰਦਗੀ- ਸਮਾਜ ਤੇ ਸਭਿਆਚਾਰ ਬਾਰੇ ਵੀ ਨਿਬੰਧ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਉਸ ਨੇ ਅੰਗਰੇਜ਼ੀ ਵਿੱਚ ਵੀ ਇੱਕ ਦਰਜਨ ਪੁਸਤਕਾਂ ਲਿਖੀਆਂ ਹਨ।
ਹਥਲੇ ਨਿਬੰਧ ਸੰਗ੍ਰਹਿ ‘ਜੀਵਨ – ਇੱਕ ਸੱਚਾਈ’ ਵਿੱਚ ਉਸ ਨੇ ਜ਼ਿੰਦਗੀ ਦੇ ਤਲਖ਼ ਤਜਰਬਿਆਂ ਵਿੱਚ ਪ੍ਰਾਪਤ ਨਵੀਆਂ ਸੋਚਾਂ ਅਤੇ ਨਵੇਂ ਸੰਕਲਪਾਂ ਉੱਪਰ ਆਧਾਰਿਤ ‘ਸੱਚ’ ਦਾ ਜ਼ਿਕਰ ਕੀਤਾ ਹੈ। ਹਰ ਵਿਅਕਤੀ ਆਪਣੇ ਜੀਵਨ ਵਿੱਚ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਉਪਰ ਅਮਲ ਕਰਦਾ ਹੋਇਆ ਸਿਰਜਣਾਤਮਿਕ ਵਲਵਲਿਆਂ ਨੂੰ ਰਚਨਾਤਮਿਕ ਬਣਾਉਣ ਦੀ ਕਲਾ ਸਿੱਖ ਲਵੇ।
ਵਾਸਨ ਨੇ ਸਾਧਾਰਨ ਜੀਵਨ ਵਿੱਚੋਂ ਹੀ ਸਾਧਾਰਨ ਨੁਕਤੇ ਸਿੱਖ ਕੇ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਸਾਧਨ ਬਣਾਇਆ ਹੈ। ਜਿਵੇਂ ਝੂਠ ਦੀ ਪਹਿਚਾਣ ਕਰੋ, ਅੱਗੇ ਵਧਣ ਦੀ ਚੇਤਨਾ ਜਗਾਓ, ਚੰਗੀਆਂ ਆਦਤਾਂ ਪਾਓ, ਕੱਟੜ ਧਾਰਮਿਕਤਾ ਠੀਕ ਨਹੀਂ ਆਦਿ। ਪੁਸਤਕ ਵਿੱਚ ਦੋ-ਢਾਈ ਪੰਨਿਆਂ ਦੇ ਤਕਰੀਬਨ ਸਾਢੇ ਚਾਰ ਦਰਜਨ ਨਿਬੰਧ ਦਰਜ ਹਨ, ਪਰ ਇਹ ਸਾਰੇ ਅਜਿਹੇ ਸ਼ਕਤੀਸ਼ਾਲੀ ਮੰਤਰ ਵਾਂਗ ਹਨ ਜਿਨ੍ਹਾਂ ਉੱਤੇ ਅਮਲ ਕਰ ਕੇ ਹਰ ਵਿਅਕਤੀ ਆਪਣੇ ਜੀਵਨ ਦੀਆਂ ਮੁਸ਼ਕਿਲਾਂ ਤੋਂ ਬਚ ਸਕਦਾ ਹੈ। ਇਹ ਲਘੂ ਨਿਬੰਧ ਜ਼ਿੰਦਗੀ ਲਈ ਸਿਰਜਣਾਤਮਿਕ ਵਲਵਲਿਆਂ ਨੂੰ ਪੁਨਰ ਸਿਰਜਤ ਕਰਨ ਦਾ ਸਾਧਨ ਬਣ ਸਕਦੇ ਹਨ। ਇਹ ਪੁਸਤਕ ਪ੍ਰੇਰਣਾ ਸਾਹਿਤ ਦੀ ਲੜੀ ਵਿੱਚ ਜ਼ਿੰਦਗੀ ਦੇ ਹਨੇਰੇ ਦੂਰ ਕਰਨ ਲਈ ਇੱਕ ਕਿਰਨ ਵਾਂਗ ਹੈ।
ਸੰਪਰਕ: 84378-73565


Comments Off on ਹਨੇਰੇ ਵਿੱਚ ਰੌਸ਼ਨੀ ਦੀ ਕਿਰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.