ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਹਰਫੂਲ ਸਿੰਘ ਨੰਬਰਦਾਰ ਬਣੇ ਪ੍ਰਧਾਨ

Posted On March - 20 - 2017

ਨਿੱਜੀ ਪੱਤਰ ਪ੍ਰੇਰਕ
ਸਿਰਸਾ, 20 ਮਾਰਚ

ਸਿਰਸਾ ਵਿੱਚ ਮੀਟਿੰਗ ਤੋਂ ਬਾਅਦ ਹਰਿਆਣਾ ਨੰਬਰਦਾਰ ਯੂਨੀਅਨ ਦੇ ਮੈਂਬਰ ਅਤੇ ਅਹੁਦੇਦਾਰ। -ਫੋਟੋ: ਪ੍ਰਭੂ

ਸਿਰਸਾ ਵਿੱਚ ਮੀਟਿੰਗ ਤੋਂ ਬਾਅਦ ਹਰਿਆਣਾ ਨੰਬਰਦਾਰ ਯੂਨੀਅਨ ਦੇ ਮੈਂਬਰ ਅਤੇ ਅਹੁਦੇਦਾਰ। -ਫੋਟੋ: ਪ੍ਰਭੂ

ਹਰਿਆਣਾ ਨੰਬਰਦਾਰ ਐਸੋਸੀਏਸ਼ਨ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਇੱਕ ਮੀਟਿੰਗ ਅੱਜ ਸਵੇਰੇ ਟਾਊਨ ਪਾਰਕ ਵਿੱਚ ਹੋਈ  ਜਿਸ ਵਿੱਚ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਸਾਬਕਾ ਜ਼ਿਲ੍ਹਾ ਪ੍ਰਧਾਨ ਖਜ਼ਾਨ ਚੰਦ ਨੰਬਰਦਾਰ ਅਤੇ ਨੇਜਾ ਡੇਲਾ ਕਲਾਂ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਨੰਬਰਦਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਹਰਫੂਲ ਸਿੰਘ ਨੰਬਰਦਾਰ ਨੇਜਾ ਡੇਲਾ ਖੁਰਦ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇਸ ਤਰ੍ਹਾਂ ਹੀ ਜਗਰਾਜ ਸਿੰਘ ਨੰਬਰਦਾਰ ਨੇਜਾ ਡੇਲਾ ਕਲਾਂ ਨੂੰ ਉਪ ਪ੍ਰਧਾਨ, ਰੂਪ ਕੁਮਾਰ ਨੰਬਰਦਾਰ ਦੜ੍ਹਬੀ ਨੂੰ ਜਨਰਲ ਸਕੱਤਰ, ਬ੍ਰਹਮਾ ਪ੍ਰਕਾਸ਼ ਨੰਬਰਦਾਰ ਸੰਘਰ ਸਾਧਾਂ ਨੂੰ ਸਕੱਤਰ ਚੁਣਿਆ ਗਿਆ। ਨਵੀਂ ਚੁਣੀ ਗਈ ਕਾਰਜਕਾਰਨੀ ਦੀ ਮੀਟਿੰਗ 25 ਮਾਰਚ ਨੂੰ ਟਾਊਨ ਪਾਰਕ ਵਿੱਚ ਰੱਖੀ ਗਈ ਹੈ ਜਿਸ ਵਿੱਚ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਮੌਕੇ ਵਜ਼ੀਰ ਚੰਦ, ਜਗਜੀਤ ਸਿੰਘ, ਤਜਿੰਦਰ ਸਿੰਘ, ਰਜਿੰਦਰ ਕੁਮਾਰ, ਪ੍ਰੇਮ ਚੰਦ,  ਨੇਕ ਚੰਦ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।


Comments Off on ਹਰਫੂਲ ਸਿੰਘ ਨੰਬਰਦਾਰ ਬਣੇ ਪ੍ਰਧਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.