ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਹੱਕ ਦੀ ਕਮਾਈ ਲੱਭਣ ਦੀ ਖ਼ੁਸ਼ੀ

Posted On March - 17 - 2017

ਹਰਦੀਪ ਸਿੰਘ ਜਟਾਣਾ
11703CD _CHILDRENS_FUN_DAY_12ਦੋ ਕੁ ਮਹੀਨੇ ਪਹਿਲਾਂ ਸਕੂਲ ਦੇ ਨਿੱਕੇ ਨਿੱਕੇ ਵਿਦਿਆਰਥੀਆਂ ਨੂੰ ਖ਼ੁਸ਼ ਕਰਨ ਲਈ ਅਸੀਂ ਸਕੂਲ ਵਿੱਚ ਬਾਲ ਮੇਲਾ ਲਗਾਉਣ ਦਾ ਫ਼ੈਸਲਾ ਕੀਤਾ। ਮਿੱਕੀ ਮਾਊਸ ਅਤੇ ਟਰੈਂਪੋਲਾਈਨ ਵਰਗੇ ਝੂਲਿਆਂ ਦੇ ਪ੍ਰਬੰਧ ਲਈ ਮੈਂ ਵਿਸ਼ਾਲ ਨਾਮ ਦੇ ਇੱਕ ਵਿਅਕਤੀ ਨਾਲ ਗੱਲ ਕੀਤੀ।    ਮਿਥੀ ਤਰੀਕ ਨੂੰ ਸਵੇਰੇ ਅੱਠ ਕੁ ਵਜੇ ਸਕੂਲ ਪੁੱਜ ਕੇ ਉਹ ਆਪਣੇ ਝੂਲੇ ਫੁਲਾਉਣ ਲੱਗ ਪਿਆ। ਹਵਾ ਨਾਲ ਫੁੱਲ ਕੇ ਗੱਦੇਦਾਰ ਬਣੇ ਝੂਲਿਆਂ ’ਤੇ ਛਾਲਾਂ ਮਾਰਨ  ਅਤੇ ਲੋਟਣੀਆਂ ਖਾਣ ਲਈ ਉਹ ਪੰਜ ਪੰਜ ਵਿਦਿਆਰਥੀਆਂ ਦਾ ਗਰੁੱਪ ਝੂਲਿਆਂ ’ਚ ਭੇਜਦਾ। ਉਸ ਨੇ ਲਗਾਤਾਰ ਅੱਠ ਘੰਟੇ ਬੱਚਿਆਂ ਦੀ ਸੇਵਾ ਕੀਤੀ। ਜਾਣ ਵੇਲੇ ਬੱਚੇ ਉਸ ਨੂੰ ਹੱਥ ਹਿਲਾ ਹਿਲਾ ਕੇ ਪਿਆਰ ਦੇ ਰਹੇ ਸਨ।  ਮੈਂ ਦਿਨ ਭਰ ਦਾ ਮਿਹਨਤਾਨਾ ਦੇਣ ਲਈ ਵਿਸ਼ਾਲ ਨੂੰ ਇੱਕ ਨੋਟ ਦੋ ਹਜ਼ਾਰ ਰੁਪਏ ਦਾ ਅਤੇ ਦੋ ਨੋਟ ਇੱਕ ਸੌ ਵਾਲੇ ਫੜਾ ਦਿੱਤੇ। ਲੰਬੇ ਮੰਦਵਾੜੇ ਬਾਅਦ ਮਿਲੇ  ਨੋਟ ਦੇਖ ਉਸ ਦੇ ਚਿਹਰੇ ’ਤੇ ਰੌਣਕ ਆ ਗਈ ਸੀ।
ਪ੍ਰੋਗਰਾਮ ਖ਼ਤਮ ਹੋਣ ’ਤੇ ਸਾਮਾਨ ਗੱਡੀ ਵਿੱਚ ਲਦਵਾ ਕੇ ਵਿਸ਼ਾਲ ਆਪਣੇ ਮੋਟਰਸਾਈਕਲ ’ਤੇ ਮਾਨਸਾ ਵੱਲ ਚਲਾ ਗਿਆ। ਮੈਂ ਵਿਹਲਾ ਹੋ ਕੇ ਚਾਹ ਪੀਣ ਹੀ ਲੱਗਾ ਸੀ ਕਿ ਫੋਨ ਦੀ ਘੰਟੀ ਵੱਜੀ, ਵੇਖਿਆ ਤਾਂ ਵਿਸ਼ਾਲ ਦਾ ਫੋਨ ਸੀ। ਮੈਂ ‘ਹੈਲੋ’ ਕਿਹਾ ਤਾਂ ਅੱਗੋਂ ਉਸ ਨੇ ਘਬਰਾਏ ਹੋਏ ਨੇ ਕਿਹਾ, ‘‘ਸਰ ਜੀ! ਤੁਸੀਂ ਜਿਹੜੇ ਪੈਸੇ ਮੈਨੂੰ ਦਿੱਤੇ ਸੀ ਉਹ ਸਕੂਲ ’ਚ ਹੀ ਕਿਧਰੇ ਡਿੱਗ ਪਏ।’’ ਫੋਨ ਬੰਦ ਕਰਕੇ ਮੈਂ ਸਕੂਲ ਵਿੱਚ ਪੈਸੇ ਲੱਭਣ ਲਈ ਨਜ਼ਰ ਮਾਰੀ ਪਰ ਮੈਨੂੰ ਕੁਝ ਨਾ ਮਿਲਿਆ। ਮੈਂ ਸੋਚਿਆ ਕਿ ਗ਼ਰੀਬ ਬੰਦੇ ਦੀ ਦਿਨ ਭਰ ਦੀ ਕਮਾਈ, ਜਿਸ ਨਾਲ ਉਸਨੇ ਕਈ ਦਿਨ ਪਰਿਵਾਰ ਦਾ ਪੇਟ ਪਾਲਣਾ ਸੀ, ਪਤਾ ਨਹੀਂ ਕਿੱਧਰ ਗੁੰਮ ਹੋ ਗਈ। ਇਹ ਸੋਚਦਾ ਸੋਚਦਾ ਮੈਂ ਸਕੂਲ ਦੇ ਨਜ਼ਦੀਕ ਇੱਕ ਪਲਾਟ ’ਚ ਮਿੱਟੀ  ਪਾ ਰਹੇ ਬੰਦਿਆਂ ਕੋਲ ਜਾ ਖੜ੍ਹਾ। ਇੱਧਰ-ਉੱਧਰ ਦੀਆਂ ਗੱਲਾਂ ਦੌਰਾਨ ਮੈਂ ਵਿਸ਼ਾਲ ਦੇ ਪੈਸੇ ਗੁਆਚ ਜਾਣ ਵਾਲੀ ਘਟਨਾ ਸਾਂਝੀ ਕਰ ਲਈ।  ਉਹ ਵਿਅਕਤੀ ਥੋੜ੍ਹਾ ਜਿਹਾ ਚੁੱਪ ਕਰ ਗਏ। ਜਦੋਂ ਮੈਂ ਵਿਸ਼ਾਲ ਦੀ ਪਤਲੀ ਘਰੇਲੂ ਹਾਲਤ ਦੀ ਗੱਲ ਕਹੀ ਤਾਂ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਕੁਝ ਪੈਸੇ ਕੱਢੇ ਅਤੇ  ਮੈਨੂੰ ਫੜਾਉਂਦਿਆਂ ਕਿਹਾ, ‘‘ਆਹ ਲਓ ਜੀ, ਤੁਹਾਡੇ ਜਾਣਕਾਰ ਦੇ ਗੁੰਮੇ ਹੋਏ ਪੈਸੇ।’’ ਉਸ ਵਿਅਕਤੀ ਨੇ ਦੱਸਿਆ, ‘‘ਜਦੋਂ ਪਲਾਟ ’ਚੋਂ ਮਿੱਟੀ ਉਤਾਰ ਕੇ ਮੈਂ ਵਾਪਸ ਜਾਣ ਲੱਗਾ ਤਾਂ ਅਚਾਨਕ ਹੀ ਮੇਰੀ ਨਜ਼ਰ ਹੇਠਾਂ ਡਿੱਗੇ ਰੁਪਇਆਂ ’ਤੇ ਪਈ।  ਮੈਂ ਟਰੈਕਟਰ ਰੋਕ ਕੇ ਇਹ ਨੋਟ ਚੁੱਕ ਲਏ। ਜਿਸ ਘਰ ਅੱਗਿਓਂ ਇਹ ਨੋਟ ਮਿਲੇ ਸਨ, ਮੈਂ ਉਨ੍ਹਾਂ ਨੂੰ ਵੀ ਕਿਸੇ ਗੁਆਚੀ ਚੀਜ਼ ਬਾਰੇ ਪੁੱਛਿਆ ਸੀ ਪਰ ਉਨ੍ਹਾਂ ਕਿਹਾ ਸਾਡੀ ਤਾਂ ਕੋਈ ਚੀਜ਼ ਨਹੀਂ ਗੁਆਚੀ।  ਅਸੀਂ ਇਸ ਉਡੀਕ ਵਿੱਚ ਸੀ ਕਿ ਅਮਾਨਤ ਦਾ ਕੋਈ ਅਸਲੀ ਮਾਲਕ ਲੱਭੇ ਤਾਂ ਵਾਪਸ ਕਰ ਦੇਈਏ। ਹੁਣ ਜਦੋਂ  ਤੁਸੀਂ ਗੱਲਾਂ ਦੌਰਾਨ ਨੋਟਾਂ ਦੀ ਸਹੀ ਗਿਣਤੀ ਦੱਸ ਦਿੱਤੀ ਤਾਂ ਸਾਨੂੰ ਯਕੀਨ ਹੋ ਗਿਆ ਕਿ ਇਨ੍ਹਾਂ ਨੋਟਾਂ ਦੇ ਮਾਲਕ ਨੂੰ ਤੁਸੀਂ ਜਾਣਦੇ ਹੋ। ਸੋ ਆਹ ਲਓ ਉਸ ਦੀ ਅਮਾਨਤ ਅਤੇ ਉਸ ਨੂੰ ਪਹੁੰਚਾ ਦੇਣਾ।’’
ਅਚਾਨਕ ਮਿਲੀ ਖ਼ੁਸ਼ੀ ਕਾਰਨ ਮੈਂ ਉਸੇ ਥਾਂ ਖੜ੍ਹੇ ਹੀ ਵਿਸ਼ਾਲ ਨੂੰ ਫੋਨ ਮਿਲਾਇਆ ਅਤੇ ਦੱਸਿਆ ਕਿ ਪੈਸੇ ਮਿਲ ਗਏ ਹਨ। ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਇਆ। ਉਸ ਦਾ ਉੱਤਰ ਸੀ, ‘‘ਸਰ ਜੀ! ਦੁਨੀਆਂ ’ਚ ਅਜੇ ਇਮਾਨਦਾਰ ਬੰਦੇ ਖ਼ਤਮ ਨਹੀਂ ਹੋਏ। ਤੁਸੀਂ ਉਨ੍ਹਾਂ ਭਲੇ ਪੁਰਸ਼ਾਂ ਨੂੰ ਇਨ੍ਹਾਂ ਪੈਸਿਆਂ ਵਿੱਚੋਂ ਮਾਣ ਸਨਮਾਨ ਵਜੋਂ ਕੁਝ ਪੈਸੇ ਦੇ ਦਿਓ।’’ ਉਹ ਦੋਵੇਂ ਜਣੇ ਮੇਰੇ ਕੋਲ ਖੜ੍ਹੇ ਸਾਰੀ ਗੱਲ ਸੁਣ ਰਹੇ ਸਨ। ਮੈਂ ਉਨ੍ਹਾਂ ਨੂੰ ਇਨਾਮ ਵਜੋਂ ਕੁਝ ਦੇਣ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਰੀ ਨਾਂਹ ਕਰ ਦਿੱਤੀ। ਮੈਂ ਵਿਸ਼ਾਲ ਨੂੰ ਕਿਹਾ ਕਿ ਉਹ ਵਿਅਕਤੀ ਤੇਰੀ ਮਿਹਨਤ ਦੀ ਕਮਾਈ ਵਿੱਚੋਂ ਹਿੱਸਾ ਨਹੀਂ ਲੈਣਾ ਚਾਹੁੰਦੇ। ਇਹ ਗੱਲ ਸੁਣ ਕੇ ਉਸ ਦਾ ਗਲ ਭਰ ਆਇਆ ਜਾਪਦਾ ਸੀ। ਹੱਕ ਦੀ ਕਮਾਈ ਲੱਭਣ ਦੇ ਚਾਅ ਅਤੇ ਇਮਾਨਦਾਰ ਵਿਅਕਤੀਆਂ ਬਾਰੇ ਜਾਣ ਕੇ ਉਹ ਭਾਵੁਕ ਹੋ ਕੇ ਕੁਝ ਬੋਲਦਾ ਵੀ ਰਿਹਾ ਤੇ ਉਨ੍ਹਾਂ ਦਾ ਧੰਨਵਾਦ ਵੀ ਕਰਦਾ ਰਿਹਾ।  ਮੈਂ ਉਸ ਗ਼ਰੀਬ ਦੀ ਹੱਕ ਦੀ ਕਮਾਈ ਲੱਭਣ ਤੋਂ   ਬਾਅਦ ਮਿਲੀ ਖ਼ੁਸ਼ੀ ਨੂੰ ਮਹਿਸੂਸ ਕਰਦਾ ਰਿਹਾ। ਹੁਣ ਵੀ ਜਦੋਂ ਇਹ ਘਟਨਾ ਯਾਦ ਆਉਂਦੀ ਹੈ ਤਾਂ ਇੱਕ ਖ਼ਾਸ ਤਸੱਲੀ ਮਹਿਸੂਸ ਹੁੰਦੀ ਹੈ।
ਂਸੰਪਰਕ: 94172-54517


Comments Off on ਹੱਕ ਦੀ ਕਮਾਈ ਲੱਭਣ ਦੀ ਖ਼ੁਸ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.