ਮਿਆਰੀ ਗੀਤਾਂ ਦਾ ਸਿਰਜਣਹਾਰ !    ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ !    ਹੁਣ ਅਭਿਨੈ ਰਾਹੀਂ ਖ਼ੁਦ ਨੂੰ ਪ੍ਰਗਟਾਏਗਾ ਟੈਰੇਂਸ ਲੇਵਿਸ !    ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ !    ਛੋਟਾ ਪਰਦਾ !    ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ !    ਜਾਦੂ ਬਿਖੇਰਨ ਲਈ ਤਿਆਰ ਜੋੜੀਆਂ !    ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ !    ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ !    ਬੁਰੀ ਆਦਤ !    

ਜ਼ਿਮਨੀ ਚੋਣ: ਮੁੱਖ ਮੰਤਰੀ ਨੂੰ ਮਿਲਣ ਲਈ ਭਰਵਈਂ ਪੁੱਜੇ ਡੋਗਰਾ

Posted On March - 21 - 2017

ਗੁਰਮੀਤ ਸਿੰਘ ਸੇਠੀ
ਊਨਾ,  20 ਮਾਰਚ
12003CD _20BANGANA______5_________DOGRAਭੋਰੰਜ ਉਪ ਚੋਣ ਲਈ ਕਾਂਗਰਸ ਟਿਕਟ ਦੀ ਲੜਾਈ ਊਨਾ ਪਹੁੰਚ ਚੁੱਕੀ ਹੈ।  ਮੁੱਖ ਮੰਤਰੀ ਵੀਰਭੱਦਰ ਸਿੰਘ ਜ਼ਿਲਾ ਊਨਾ ਦੇ ਤਿੰਨ ਰੋਜ਼ਾ ਦੌਰੇ ’ਤੇ ਹਨ। ਭੋਰੰਜ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪ੍ਰੇਮ ਕੌਸ਼ਲ  ’ਤੇ ਭਰੋਸਾ ਕਰਕੇ ਟਿਕਟ ਉਨ੍ਹਾਂ ਨੂੰ ਦਿੱਤਾ ਸੀ ਪਰ ਦੂਸਰੇ ਦਿਨ ਹੀ ਇਹ ਟਿਕਟ ਮਹਿਲਾ ਵਰਕਰ ਪ੍ਰੋਮਿਲਾ ਨੂੰ ਦੇ ਦਿੱਤਾ।  ਜਿਸ ਦੇ ਨਾਲ ਭੋਰੰਜ ਕਾਂਗਰਸ ਪਾਰਟੀ ਦੇ ਕਰਮਚਾਰੀਆਂ  ਦੇ ਨਾਲ ਨਾਲ ਆਮ ਵੋਟਰ ਵੀ ਦੁਬਿਧਾ ਵਿੱਚ ਹਨ।  ਸੋਮਵਾਰ ਨੂੰ ਭੋਰੰਜ ਖੇਤਰ ਤੋਂ ਕਾਂਗਰਸ ਟਿਕਟ  ਦੇ ਚਾਹਵਾਨ ਰਮੇਸ਼ ਡੋਗਰਾ ਆਪਣੇ ਸੈਂਕੜੇ ਸਮਰਥਕਾਂ ਸਣੇ ਮੁੱਖ ਮੰਤਰੀ ਨੂੰ ਮਿਲਣ ਭਰਵਾਈ ਪਹੁੰਚੇ। ਬੰਗਾਣਾ ਵਿੱਚ ਕੁਝ ਪਲ ਰੁਕਣ ਤੋ ਬਾਅਦ ਉਨ੍ਹ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਮੁੱਖ ਮੰਤਰੀ ਵੀਰ ਭੱਦਰ ਸਿੰਘ ਨੂੰ ਭਰਵਾਈਆਂ ਵਿੱਚ ਆਪਣੇ ਲਈ ਭੋਰੰਜ ਤੋਂ ਟਿਕਟ ਮੰਗਣ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਉਹ ਚੋਣ ਲੜ ਚੁੱਕਾ ਹੈ।  ਜਿਸ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।  ਇਸ ਦੌਰਾਨ ਉਨ੍ਹਾਂ   ਦੇ ਸਮਰਥਕਾਂ ’ਚ ਚਮਨ ਲਾਲ,  ਕੁਲਦੀਪ ਭਾਟੀਆ,  ਧਿਆਨ ਸਿੰਘ,  ਪੁਰਸ਼ੋਤਮ ਚੰਦ,  ਵਿਨੋਦ ਕੁਮਾਰ,  ਪ੍ਰਕਾਸ਼ ਚੰਦ,  ਰੋਸ਼ਨ ਲਾਲ,  ਪਵਨ ਕੁਮਾਰ, ਗਿਆਨ ਚੰਦ,  ਰਮੇਸ਼ ਸੋਨੀ,  ਕਿਸ਼ੋਰ  ਚੰਦ,  ਕਿਸ਼ਨ ਚੰਦ,  ਮਿਲਖੀ ਰਾਮ,  ਮਾਲੂ ਰਾਮ,  ਅਸ਼ਵਿਨੀ ਸ਼ਰਮਾ, ਆਰ.ਐਸ. ਚੋਪੜਾ,  ਦੀਨਾਨਾਥ,  ਨੇਕ ਰਾਮ, ਬਿਧੀ ਚੰਦ, ਸੁਰੇਸ਼ ਕੁਮਾਰ  ਸਮੇਤ ਪਾਰਟੀ ਆਗੂ ਅਤੇ ਵਰਕਰ ਸ਼ਾਮਲ ਸਨ।


Comments Off on ਜ਼ਿਮਨੀ ਚੋਣ: ਮੁੱਖ ਮੰਤਰੀ ਨੂੰ ਮਿਲਣ ਲਈ ਭਰਵਈਂ ਪੁੱਜੇ ਡੋਗਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.