ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਜ਼ਿੰਦਗੀ ਦੇ ਸੰਘਰਸ਼ ਦੇ ਨਕਸ਼

Posted On March - 19 - 2017

 ਡਾ. ਸਤਨਾਮ ਸਿੰਘ ਜੱਸਲ

ਲੇਖਕ: ਗੁਰਦਿਆਲ ਦਲਾਲ ਕੀਮਤ: 225 ਰੁਪਏ ਆਰਸੀ ਪਬਲਿਸ਼ਰਜ਼, ਦਿੱਲੀ।

ਲੇਖਕ: ਗੁਰਦਿਆਲ ਦਲਾਲ
ਕੀਮਤ: 225 ਰੁਪਏ
ਆਰਸੀ ਪਬਲਿਸ਼ਰਜ਼, ਦਿੱਲੀ।

ਗੁਰਦਿਆਲ ਦਲਾਲ ਨੇ ਕਹਾਣੀ, ਨਾਵਲ ਅਤੇ ਗ਼ਜ਼ਲ ਸਿਰਜ ਕੇ ਪੰਜਾਬੀ ਸਾਹਿਤ ਵਿੱਚ ਆਪਣੀ ਵਿਲੱਖਣ ਪਛਾਣ ਸਥਾਪਤ ਕੀਤੀ ਹੈ। ‘ਨਕਸ਼-ਨੁਹਾਰ’ ਵਿੱਚ ਯਾਦਾਂ ਦੀ ਪਟਾਰੀ ਵਿੱਚੋਂ ਨਿਕਲੇ 16 ਲੇਖ ਹਨ। ਇਹ ਪੁਸਤਕ ਗੁਰਦਿਆਲ ਦਲਾਲ ਨੇ ਇਕਬਾਲ ਅਤੇ ਉਸ ਵਰਗੀਆਂ ਦੁਨੀਆਂ ਦੀਆਂ ਸਭ ਔਰਤਾਂ, ਜਿਨ੍ਹਾਂ ਨੇ ਆਪਣੇ ਲੇਖਕ ਪਤੀਆਂ ਦਾ ਸਾਥ ਦਿੱਤਾ, ਨੂੰ ਸਮਰਪਿਤ ਕੀਤੀ ਹੈ। ਇਹ ਯਾਦਾਂ ਨਿਰੋਲ ਦਲਾਲ ਦੀਆਂ ਯਾਦਾਂ ਹੀ ਨਹੀਂ ਹਨ ਸਗੋਂ ਇਹ ਪੰਜਾਬ ਦੇ ਉਸ ਸੱਭਿਆਚਾਰ ਦਾ ਪ੍ਰਗਟਾਵਾ ਵੀ ਕਰਦੀਆਂ ਹਨ ਜਿੱਥੋਂ ਮਨੁੱਖ ਜ਼ਿੰਦਗੀ ਨਾਲ ਜੂਝਦਾ ਆਪਣੇ ਮਿਥੇ ਨਿਸ਼ਾਨੇ ਵੱਲ ਵਧਦਾ ਹੈ।
ਕਿਰਤੀ ਦੀ ਜ਼ਿੰਦਗੀ ਦਾ ਸੰਘਰਸ਼ ‘ਨਕਸ਼-ਨੁਹਾਰ’ ਦੀ ਕੇਂਦਰੀ ਚੂਲ ਵੀ ਹੈ। ਅਸਲੀਅਤ ਨੂੰ ਜਾਣਨ ਦੀ ਥਾਂ ਅਸੀਂ ਦੂਜਿਆਂ ਨੂੰ ਦੋਸ਼ੀ ਸਾਬਤ ਕਰਨ ’ਤੇ ਹੀ ਤੁਲੇ
ਰਹਿੰਦੇ ਹਾਂ, ‘ਪਾਰਬਤੀ ਦੀ ਕਾਂਟਾ’ ਯਾਦ ਇਸ ਧੁਰੇ ਦੁਆਲੇ ਘੁੰਮਦੀ ਹੈ। ‘ਕੀੜੀਆਂ ਦਾ ਮਿੱਠੇ ਦਾ ਭੋਰਾ ਲਿਆਉਣ’ ਦਾ ਚਿਹਨ ‘ਚੋਰੀ’ ਦੇ ਬਹੁ-ਪਰਤੀ ਅਰਥਾਂ ਸਨਮੁਖ ਸਵਾਲ ਹੈ।
‘ਮੈਂ ਤਾਂ ਸਕੂਲ ਜਾਊਂ’ ਮਾਮੇ ਦੀ ਤਿੱਖੀ ਤੇ ਡੂੰਘੀ ਸੂਝ ਦਾ ਪ੍ਰਗਟਾਵਾ ਹੈ। ‘ਬਾਘ ਦੀ ਦਹਿਸ਼ਤ’ ਰਾਹੀਂ ਗੁਰਦਿਆਲ ਦਲਾਲ ਲੋਕ-ਮਾਨਸਿਕਤਾ ਤੋਂ ਜਾਣੂ ਕਰਵਾਉਂਦਾ ਹੈ। ‘ਪਹਿਲੀ ਰਚਨਾ ਛਪਣ ’ਤੇ ਇਨਾਮ’ ਵਿੱਚ ਵਿਦਿਆਰਥੀ ਜੀਵਨ ਦੀਆਂ ਤਲਖ਼ੀਆਂ ਦਾ ਜ਼ਿਕਰ ਹੈ। ਇਸ ਦੇ ਨਾਲ ਹੀ ‘ਸਾਹਿਤ ਦੀ ਸਮਝ’ ਬਾਰੇ ਵੀ ਕਰੂਰ ਯਥਾਰਥ ਨੂੰ ਉਜਾਗਰ ਕੀਤਾ ਹੈ। ‘ਮੁੜ ਨਾ ਮਿਲਿਆ ਮਾਂ ਦਾ ਸਾਇਆ’ ਲੇਖ ਮਾਂ ਵੱਲੋਂ ਕੀਤੀ ਘੋਰ ਤਪੱਸਿਆ ਦੀ ਤਸਵੀਰ ਹੈ।
ਉਹ ਲਿਖਦਾ ਹੈ: ‘ਮਾਂ ਨੇ ਸਾਰੀ ਉਮਰ ਦੀਵਾ ਨਾ ਬੁਝਣ ਦਿੱਤਾ ਤੇ ਅਸੀਂ ਉਸ ਦੀਵੇ ਦੀ ਲੋਅ ਵਿੱਚ ਆਪਣਾ ਪੰਧ ਮੁਕਾਉਂਦੇ ਰਹੇ। ਉਹ ਹੱਸਦੀ ਰਹੀ, ਗਾਉਂਦੀ ਰਹੀ। ਸਾਨੂੰ ਮਹਿਸੂਸ ਹੀ ਨਾ ਹੋਣ ਦਿੱਤਾ ਕਿ ਆਪਣੇ ਪਤੀ ਦੀ ਮੌਤ ਮਗਰੋਂ ਉਹ ਲੁੱਟੀ-ਪੁੱਟੀ ਗਈ ਸੀ।’
ਕਈ ਲੇਖ ਇਸ ਪ੍ਰਕਾਰ ਦਾ ਪ੍ਰਭਾਵ ਦਿੰਦੇ ਹਨ ਜਿਵੇਂ ਗੁਰਦਿਆਲ ਦਲਾਲ ‘ਯਾਦਾਂ ਦੀ ਪਟਾਰੀ’ ਵਿੱਚੋਂ ਯਾਦ ਨਹੀਂ, ਕੋਈ ਕਹਾਣੀ ਕਹਿ ਰਿਹਾ ਹੈ। ‘ਇੱਕ ਰਾਤ ਵਿੱਚ ਤੂੰ ਮਰਨ ਨਹੀਂ ਲੱਗਾ’ ਦਾ ਅੰਤ ਇੱਕ ਵਿਸਫੋਟ ਹੈ। ਹਥਲੇ ਕਾਰਜ ਦੀ ਇੱਕ ਸੀਮਾ ਹੈ।
ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ‘ਨਕਸ਼-ਨੁਹਾਰ’ ਗੁਰਦਿਆਲ ਦਲਾਲ ਦੀਆਂ ਯਾਦਾਂ ਦੇ ਨਾਲ-ਨਾਲ ਇੱਕ ਸੰਘਰਸ਼ ਦੀ ਵੀ ‘ਨਕਸ਼-ਨੁਹਾਰ’ ਹੈ। ਇਸ ‘ਨੁਹਾਰ’ ਨੂੰ ਗੁਰਦਿਆਲ ਦਲਾਲ ਨੇ ਬਹੁਤ ਹੀ ਖ਼ੂਬਸੂਰਤੀ, ਕਲਾ ਤੇ ਪ੍ਰਤਿਭਾ ਰਾਹੀਂ ਪੇਸ਼ ਕੀਤਾ ਹੈ। ਂ


Comments Off on ਜ਼ਿੰਦਗੀ ਦੇ ਸੰਘਰਸ਼ ਦੇ ਨਕਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.