ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਫ਼ਲਦਾਰ ਬੂਟਿਆਂ ਲਈ ਪਾਣੀ ਤੇ ਖਾਦਾਂ ਦੀ ਸੁਚੱਜੀ ਵਰਤੋਂ

Posted On March - 3 - 2017

ਨਵਜੋਤ ਗੁਪਤਾ ਅਤੇ ਅਮਰਦੀਪ ਕੌਰ*

SAMSUNG CAMERA PICTURES

SAMSUNG CAMERA PICTURES

ਫਲਦਾਰ ਬੂਟਿਆਂ ਦੀ ਨਰੋਈ ਸਿਹਤ ਅਤੇ ਲਗਾਤਾਰ ਵਧੀਆ ਝਾੜ ਲੈਣ ਲਈ ਪਾਣੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ ਕਾਸ਼ਤ ਕੀਤੇ ਜਾਂਦੇ ਫਲਦਾਰ ਬੂਟਿਆਂ ਦੀਆਂ ਸਿੰਜਾਈ ਜ਼ਰੂਰਤਾਂ ਹੇਠ ਲਿਖੇ ਅਨੁਸਾਰ ਹਨ:
ਨਿੰਬੂ ਜਾਤੀ: ਨਵੇਂ ਲਗਾਏ ਗਏ ਬੂਟਿਆਂ ਨੂੰ ਪਹਿਲੇ ਤਿੰਨ ਤੋਂ ਚਾਰ ਸਾਲ ਤਕ ਹਰ ਹਫ਼ਤੇ ਅਤੇ ਪੁਰਾਣੇ ਬੂਟਿਆਂ ਨੂੰ 2 ਤੋਂ 3 ਹਫ਼ਤੇ ਬਾਅਦ ਮੌਸਮ, ਵਰਖਾ ਅਤੇ ਮਿੱਟੀ ਦੀ ਕਿਸਮ ਅਨੁਸਾਰ ਪਾਣੀ ਦੇਣਾ ਚਾਹੀਦਾ ਹੈ। ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਜਾਈ ਅਤਿਅੰਤ ਜ਼ਰੂਰੀ ਹੈ, ਨਹੀਂ ਤਾਂ ਬੂਟਿਆਂ ਦੇ ਵਾਧੇ ’ਤੇ ਮਾੜਾ ਅਸਰ ਪੈਂਦਾ ਹੈ। ਸਿੱਟੇ ਵਜੋਂ ਬਹੁਤ ਸਾਰੇ ਫਲ ਝੜ ਜਾਂਦੇ ਹਨ। ਕਿੰਨੂ ਦੇ ਬਾਗ਼ਾਂ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਅਤੇ ਵਧੇਰੇ ਝਾੜ ਲੈਣ ਲਈ ਤੁਪਕਾ ਸਿੰਜਾਈ ਕਰਨੀ ਚਾਹੀਦੀ ਹੈ।
ਅਮਰੂਦ: ਅਮਰੂਦਾਂ ਦੇ ਨਵੇਂ ਲਗਾਏ ਗਏ ਬੂਟਿਆਂ ਨੂੰ ਗਰਮੀਆਂ ਵਿੱਚ ਸੱਤ ਦਿਨਾਂ ਪਿੱਛੋਂ ਪਾਣੀ ਅਤੇ ਸਰਦੀਆਂ ਵਿੱਚ 2-3 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ। ਫਲ ਦਿੰਦੇ ਬੂਟਿਆਂ ਨੂੰ ਚੰਗਾ ਫੁੱਲ ਪੈਣ ਅਤੇ ਫਲ ਲੱਗਣ ਲਈ ਗਰਮੀਆਂ ਵਿੱਚ 15-20 ਦਿਨਾਂ ਬਾਅਦ ਅਤੇ ਸਰਦੀਆਂ ਵਿੱਚ 30 ਦਿਨਾਂ ਦੇ ਵਕਫ਼ੇ ਨਾਲ ਪਾਣੀ ਦੇਣਾ ਚਾਹੀਦਾ ਹੈ। ਫੁੱਲ ਪੈਣ ਸਮੇਂ ਭਰਵੀਂ ਸਿੰਜਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਬਹੁਤ ਫੁੱਲ ਝੜ ਜਾਂਦੇ ਹਨ।
ਅੰਬ: ਅੰਬ ਦੀ ਸਿੰਜਾਈ, ਮੌਸਮ, ਜ਼ਮੀਨ ਅਤੇ ਬੂਟਿਆਂ ਦੀ ਉਮਰ ’ਤੇ ਬਹੁਤ ਨਿਰਭਰ ਕਰਦੀ ਹੈ। ਛੋਟੇ ਬੂਟਿਆਂ ਦੀਆਂ ਜੜ੍ਹਾਂ ਘੱਟ ਡੂੰਘੀਆਂ ਹੁੰਦੀਆਂ ਹਨ,  ਇਸ ਲਈ ਉਨ੍ਹਾਂ ਨੂੰ ਖੁਸਕ ਅਤੇ ਗਰਮੀ ਸਮੇਂ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਪਰ ਵੱਡੇ ਬੂਟੇ ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨ, ਨੂੰ ਆਮ ਤੌਰ ’ਤੇ ਫਲ ਦੇ ਵਾਧੇ ਸਮੇਂ ਮਾਰਚ ਤੋਂ ਜੂਨ ਦੇ ਅਖ਼ੀਰ ਤਕ 10-12 ਦਿਨਾਂ ਬਾਅਦ ਪਾਣੀ ਵਾਸਪੀਕਰਨ ਅਨੁਸਾਰ ਦਿਓ।
ਬੇਰ: ਫਲਾਂ ਦੇ ਵਾਧੇ ਸਮੇਂ ਸਿੰਜਾਈ ਕਰਨ ਨਾਲ ਫਲ ਆਕਾਰ ’ਚ ਵੱਡੇ, ਗੁਣਵੱਤਾ ’ਚ ਸੁਧਾਰ ਅਤੇ ਫਲਾਂ ਦਾ ਕਿਰਨਾ ਵੀ ਘਟ ਜਾਂਦਾ ਹੈ।  ਮਾਰਚ ਦੇ ਦੂਜੇ ਪੰਦਰਵਾੜੇ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਫਲਾਂ ਦੀ ਪਕਾਈ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਜ਼ਮੀਨ ’ਤੇ ਡਿੱਗੀਆਂ ਟਾਹਣੀਆਂ ਦਾ ਫਲ ਖ਼ਰਾਬ ਹੋ ਜਾਂਦਾ ਹੈ।
ਨਾਸਪਾਤੀ: ਨਾਸਪਾਤੀ ਦੇ ਬੂਟਿਆਂ ਨੂੰ ਗਰਮੀਆਂ ਵਿੱਚ 5-7 ਦਿਨਾਂ ਦੇ ਵਕਫ਼ੇ ਅਤੇ ਅਗਸਤ-ਸਤੰਬਰ ਵਿੱਚ 15 ਦਿਨਾਂ ਦੇ ਵਕਫ਼ੇ ’ਤੇ ਪਾਣੀ ਲਾਉਣਾ ਚਾਹੀਦਾ ਹੈ। ਜਨਵਰੀ ਦੇ ਮਹੀਨੇ ਵਿੱਚ ਕੋਈ ਸਿੰਜਾਈ ਨਹੀਂ ਕਰਨੀ ਚਾਹੀਦੀ। ਫਲ ਦਿੰਦੇ ਬੂਟਿਆਂ ਨੂੰ ਗਰਮੀਆਂ ਵਿੱਚ 5-7 ਦਿਨਾਂ ਦੇ ਅੰਤਰ ਨਾਲ ਭਰਵਾਂ ਪਾਣੀ ਚਾਹੀਦਾ ਹੈ ਤਾਂ ਜੋ ਫਲ ਵਧੀਆ ਪ੍ਰਾਪਤ ਕੀਤੇ ਜਾ ਸਕਣ।
ਆੜੂ: ਆੜੂ ਨੂੰ ਫਲ ਮਾਰਚ ਵਿੱਚ ਲਗਦੇ ਹਨ ਅਤੇ ਕਿਸਮ ਮੁਤਾਬਿਕ ਅਪਰੈਲ ਦੇ ਅਖੀਰ ਤੋਂ ਲੈ ਕੇ ਜੂਨ ਦੇ ਸ਼ੁਰੂ ਤਕ ਵਧਦੇ ਅਤੇ ਪੱਕਦੇ ਹਨ। ਫਲ ਪਕਣ ਤੋਂ 25-30 ਦਿਨ ਪਹਿਲਾਂ ਬੂਟਿਆਂ ਦੀ ਸਿੰਜਾਈ ਦਾ ਸਭ ਤੋਂ ਲੋੜੀਂਦਾ ਅਤੇ ਨਾਜ਼ੁਕ ਸਮਾਂ ਹੈ ਕਿਉਂਕਿ ਇਸ ਸਮੇਂ ਦੌਰਾਨ ਬੂਟਿਆਂ ਦੇ ਫਲ ਦੇ ਆਕਾਰ ਅਤੇ ਵਜ਼ਨ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ।
ਅਲੂਚਾ: ਅਲੂਚੇ ਦੇ 3-4 ਵਰ੍ਹਿਆਂ ਦੇ ਬੂਟਿਆਂ ਨੂੰ ਗਰਮੀਆਂ (ਅਪਰੈਲ-ਜੂਨ) ਵਿੱਚ ਹਰ 4-5 ਦਿਨਾਂ ਮਗਰੋਂ ਅਤੇ ਫਲ ਲਗਦੇ ਵੱਡੀ ਉਮਰ ਦੇ ਬੂਟਿਆਂ ਨੂੰ 6-7 ਦਿਨਾਂ ਮਗਰੋਂ ਪਾਣੀ ਦਿਓ। ਸਿੰਜਾਈ ਹਲਕੀ ਅਤੇ ਬਰਾਬਰ ਕਰਨੀ ਚਾਹੀਦੀ ਹੈ। ਜੇਕਰ ਬਰਸਾਤ ਇਕਸਾਰ ਨਾ ਹੋਵੇ ਜਾਂ ਹਲਕੀ ਹੋਵੇ ਤਾਂ ਸਤੰਬਰ-ਅਕਤੂਬਰ ਵਿੱਚ ਬੂਟਿਆਂ ਦੀ ਉਮਰ ਮੁਤਾਬਿਕ ਹਰ ਹਫ਼ਤੇ ਸਿੰਜਾਈ ਕਰੋ।
ਅੰਗੂਰ: ਕਾਂਟ-ਛਾਂਟ ਕਰਨ ਤੋਂ ਬਾਅਦ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਇੱਕ ਸਿੰਜਾਈ ਹੀ ਕਰਨੀ ਚਾਹੀਦੀ ਹੈ ਜਦੋਂਕਿ ਦੂਜੀ ਸਿੰਜਾਈ ਮਾਰਚ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ। ਅਪਰੈਲ ਵਿੱਚ ਫਲ ਲੱਗਣ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਤਕ ਹਰ 10 ਦਿਨਾਂ ਦੇ ਵਕਫ਼ੇ ਦੌਰਾਨ ਪਾਣੀ ਲਾਉਣਾ ਚਾਹੀਦਾ ਹੈ। ਬਾਕੀ ਮਈ ਮਹੀਨੇ ਵਿੱਚ ਹਰ ਹਫ਼ਤੇ ਬਾਅਦ ਸਿੰਜਾਈ ਕਰਨੀ ਚਾਹੀਦੀ ਹੈ। ਫਲ ਪੱਕਣ ਸਮੇਂ ਜੂਨ ਮਹੀਨੇ ਵਿੱਚ 3-4 ਦਿਨਾਂ ਦੇ ਅੰਤਰ ਨਾਲ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ।
ਲੀਚੀ: ਲੀਚੀ ਦੇ ਛੋਟੇ ਬੂਟਿਆਂ ਨੂੰ ਅਪਰੈਲ ਤੋਂ ਜੂਨ ਤਕ ਹਫ਼ਤੇ ਵਿੱਚ ਦੋ ਪਾਣੀਆਂ ਦੀ ਲੋੜ ਹੋ ਸਕਦੀ ਹੈ, ਜਦੋਂ ਕਿ ਸਰਦੀਆਂ ਵਿੱਚ ਹਫ਼ਤੇ ਵਿੱਚ ਇੱਕ ਪਾਣੀ ਕਾਫ਼ੀ ਹੁੰਦਾ ਹੈ। ਬੂਟਿਆਂ ਨੂੰ ਫਲ ਪੈਣ ਸਮੇਂ ਹਫ਼ਤੇ ਵਿੱਚ ਦੋ ਵਾਰ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ। ਇਸ ਨਾਲ ਫਲ ਚੰਗੀ ਤਰ੍ਹਾਂ ਵਧਦੇ ਹਨ ਅਤੇ ਫਲਾਂ ਦਾ ਫਟਣਾ ਵੀ ਘਟ ਜਾਂਦਾ ਹੈ।

*ਖੇਤਰੀ ਖੋਜ ਕੇਂਦਰ, ਬਠਿੰਡਾ।


Comments Off on ਫ਼ਲਦਾਰ ਬੂਟਿਆਂ ਲਈ ਪਾਣੀ ਤੇ ਖਾਦਾਂ ਦੀ ਸੁਚੱਜੀ ਵਰਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.