ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਫ਼ਸਲਾਂ ਦੀ ਸਾਂਭ-ਸੰਭਾਲ ਅਤੇ ਵੱਧ ਝਾੜ ਲੈਣ ਦੇ ਗੁਰ ਦੱਸੇ

Posted On March - 20 - 2017

ਪੱਤਰ ਪ੍ਰੇਰਕ
ਜੈਤੋ, 20 ਮਾਰਚ

ਕਿਸਾਨਾਂ ਨੂੰ ਕਿਤਾਬਚੇ ਦੇ ਕੇ ਸਨਮਾਨਿਤ ਕਰਦੇ ਹੋਏ ਖੇਤੀ ਵਿਭਾਗ ਦੇ ਅਧਿਕਾਰੀ। -ਫੋਟੋ: ਕਟਾਰੀਆ

ਕਿਸਾਨਾਂ ਨੂੰ ਕਿਤਾਬਚੇ ਦੇ ਕੇ ਸਨਮਾਨਿਤ ਕਰਦੇ ਹੋਏ ਖੇਤੀ ਵਿਭਾਗ ਦੇ ਅਧਿਕਾਰੀ। -ਫੋਟੋ: ਕਟਾਰੀਆ

ਖੇਤੀ ਵਿਭਾਗ ਨੇ ਪਿੰਡ ਸੇਵੇਵਾਲਾ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਾ ਕੇ ਕਾਸ਼ਤਕਾਰਾਂ ਨੂੰ ਫ਼ਸਲਾਂ ਦੀ ਸੁਚੱਜੀ ਸਾਂਭ-ਸੰਭਾਲ ਅਤੇ ਵੱਧ ਝਾੜ ਲੈਣ ਦੇ ਗੁਰ ਦੱਸੇ। ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਫ਼ਰੀਦਕੋਟ ਡਾ. ਬਲਜਿੰਦਰ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਲੱਗੇ ਇਸ ਕੈਂਪ ਦੌਰਾਨ ਖੇਤੀਬਾੜੀ ਅਫ਼ਸਰ ਬਲਾਕ ਕੋਟਕਪੂਰਾ ਡਾ. ਕਰਨਜੀਤ ਸਿੰਘ ਗਿੱਲ ਨੇ ਨਰਮੇ-ਕਪਾਹ ਦੀ ਫ਼ਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਕਿਸਾਨਾਂ ਨੂੰ ਮਸ਼ਵਰਾ ਦਿੱਤਾ ਕਿ ਉਹ ਖਾਲੀ ਥਾਵਾਂ, ਖਾਲਿਆਂ ਅਤੇ ਰਸਤਿਆਂ ‘ਚ ਨਦੀਨਾਂ ਨੂੰ ਪੁੱਟ ਕੇ ਹੁਣੇ ਤੋਂ ਨਸ਼ਟ ਕਰ ਦੇਣ। ਉਨ੍ਹਾਂ ਕਣਕ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ। ਖੇਤੀਬਾੜੀ ਵਿਕਾਸ ਅਫ਼ਸਰ ਜੈਤੋ ਡਾ. ਰਾਜਵਿੰਦਰ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ‘ਤੇ ਤੇਲੇ ਦੇ ਹਮਲੇ ਤੋਂ ਚੌਕਸ ਕਰਦਿਆਂ ਆਪਣੀ ਫ਼ਸਲ ਦੀ ਪ੍ਰਤੀ ਦਿਨ ਬਾਰੀਕੀ ਨਾਲ ਮੁਆਇਨਾ ਕਰਦੇ ਰਹਿਣ ਦੀ ਰਾਇ ਦਿੱਤੀ। ਅਜਿਹਾ ਹੋ ਜਾਣ ਦੀ ਸੂਰਤ ਵਿੱਚ ਉਨ੍ਹਾਂ ਕੋਨਫ਼ੀਡੋਰ 40 ਮਿਲੀਲੀਟਰ ਜਾਂ ਐਕਟਾਰਾ 20 ਗ੍ਰਾਮ ਜਾਂ ਡੈਨਟਾਪ 12 ਗ੍ਰਾਮ ਜਾਂ ਰੋਗਰ/ਮੈਟਾਸਿਸ ਟਾਕਸ 150 ਮਿਲੀਲਿਟਰ ਪ੍ਰਤੀ ਏਕੜ ਛਿੜਕਣ ਲਈ ਕਿਹਾ। ਪੀਲੀ ਕੁੰਗੀ ਰੋਗ ਲਈ 200 ਮਿਲੀਲਿਟਰ ਟਿਲਟ ਜਾਂ ਫ਼ੋਲੀਕਰ ਜਾਂ 120 ਗ੍ਰਾਮ ਨਟੀਵੋ ਦੇ ਛਿੜਕਾਅ ਦੀ ਸਲਾਹ ਦਿੱਤੀ। ਉਨ੍ਹ੍ਹਾਂ ਕਿਸਾਨਾਂ ਨੂੰ ਸੱਠੀ ਮੂੰਗੀ ਅਤੇ ਮਾਂਹ ਦੀ ਫ਼ਸਲ ਲਈ ਪ੍ਰੇਰਿਆ ਅਤੇ ਆਲੂਆਂ ਦੀ ਪੁਟਾਈ ਉਪਰੰਤ ਮੂੰਗੀ ਦੀ ਕਾਸ਼ਤ ਕਰਨ ਸਮੇਂ ਕੋਈ ਵੀ ਖਾਦ ਨਾ ਪਾਉਣ ਦਾ ਸੁਝਾਅ ਦਿੱਤਾ।
ਖੁਸ਼ਵੰਤ ਸਿੰਘ ਡੀ.ਪੀ.ਡੀ. ‘ਆਤਮਾ’ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਤਰੀਕੇ ਅਤੇ ਇਸ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿੱਚ ਸੁਝਾਈਆਂ ਗਈਆਂ ਤਰਕੀਬਾਂ ਬਾਰੇ ਬਾਅਦ ‘ਚ ਕਿਸਾਨਾਂ ਤੋਂ ਸੁਆਲ ਵੀ ਪੁੱਛੇ ਗਏ। ਸਹੀ ਉੱਤਰ ਦੇਣ ਵਾਲੇ ਕਿਸਾਨਾਂ ਨੂੰ ਅਧਿਕਾਰੀਆਂ ਵੱਲੋਂ ਖੇਤੀਬਾੜੀ ਸਬੰਧੀ ਕਿਤਾਬਚੇ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਖੇਤੀਬਾੜੀ ਉਪ-ਨਿਰੀਖ਼ਕ, ਬਲਤੇਜ ਸਿੰਘ, ਬੂਟਾ ਸਿੰਘ, ਹਰਪਾਲ ਸਿੰਘ ਸਮੇਤ ਅਗਾਂਹਵਧੂ ਤਕਨੀਕ ਨਾਲ ਖੇਤੀ ਕਰਨ ਵਾਲੇ ਬਹੁਤ ਸਾਰੇ ਕਿਸਾਨ ਹਾਜ਼ਰ ਸਨ।


Comments Off on ਫ਼ਸਲਾਂ ਦੀ ਸਾਂਭ-ਸੰਭਾਲ ਅਤੇ ਵੱਧ ਝਾੜ ਲੈਣ ਦੇ ਗੁਰ ਦੱਸੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.