ਚੰਡੀਗੜ੍ਹ, 18 ਮਈ
ਐਨਜੀ ਐਂਡ ਕੰਪਨੀ ਨੇ ਟਰਾਈਸਿਟੀ ਵਾਸੀਆਂ ਲਈ ਹੋਟਲਾਂ, ਮਾਲਾਂ ਤੇ ਸਟੋਰਾਂ ਵਿੱਚੋਂ ਰਿਆਇਤੀ ਦਰਾਂ ’ਤੇ ਖਰੀਦਦਾਰੀ ਕਰਨ ਲਈ ਨੀਲਾ ਕਾਰਡ ਪੇਸ਼ ਕੀਤਾ। ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਕੰਪਨੀ ਦੇ ਮਾਲਕਾਂ ਨਿਖਿਲ ਗਰਗ ਅਤੇ ਨੈਨਾ ਗੋਇਲ ਨੇ ਖੁਲਾਸਾ ਕੀਤਾ ਕਿ 2 ਹਜ਼ਾਰ ਰੁਪਏ ਦੀ ਕੀਮਤ ਵਾਲਾ ਨੀਲਾ ਕਾਰਡ ਜ਼ੀਰਕਪੁਰ ਸਥਿਤ ਕੰਪਨੀ ਕੋਲੋਂ ਨਕਦ ਅਦਾਇਗੀ ਜਾਂ ਆਨਲਾਈਨ ਖਰੀਦਿਆ ਜਾ ਸਕੇਗਾ। ਇਸ ਰਾਹੀਂ ਚੁਨਿੰਦਾ ਥਾਵਾਂ ਤੋਂ ਛੋਟ ਪ੍ਰਾਪਤ ਕੀਤੀ ਜਾ ਸਕੇਗੀ।
ਸਤਿਬੀਰ ਸਿੰਘ
ਲੁਧਿਆਣਾ 17 ਮਈ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਇਕ ਰੋਜ਼ਾ ਦੌਰੇ ’ਤੇ ਆਏ ਅਮਰੀਕੀ ਕਾਊਂਟੀ ਲਾਸ ਏਂਜਲਸ ਦੇ ਸਬਜ਼ੀਆਂ ਦੇ ਕਾਰੋਬਾਰੀ ਹਰਭਜਨ ਸਿੰਘ ਸਮਰਾ ਨੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਹੈ ਕਿ ਸਾਧਨਾਂ ਦੀ ਸੁਯੋਗ ਵਰਤੋਂ ਅਤੇ ਭਵਿੱਖਮੁਖੀ ਸੋਚ ਅਪਣਾ ਕੇ ਪੰਜਾਬੀ ਕਿਸਾਨ ਹਰ ਧਰਤੀ ’ਤੇ ਕਾਮਯਾਬ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਅੱਜ ‘ਨਿਊਯਾਰਕ ਟਾਈਮਜ਼’ ਅਖ਼ਬਾਰ ਜੇਕਰ ਭਿੰਡੀ ਦਾ ਬਾਦਸ਼ਾਹ ਲਿਖਦਾ
ਪੱਤਰ ਪ੍ਰੇਰਕ
ਪੰਚਕੂਲਾ, 17 ਮਈ
ਇੱਥੇ ਸੈਕਟਰ 5 ਵਿੱਚ ਭਾਰਤੀ ਸਟੇਟ ਬੈਂਕ ਦੇ ਰਿਜਨਲ ਦਫ਼ਤਰ ਵਿੱਚ ਵਿਸ਼ੇਸ਼ ਗਾਹਕ ਵਰਗ ਲਈ ‘ਸਮਰਿਧੀ’ ਨਾਂ ਦੀ ਸ਼ਾਖ਼ਾ ਦਾ ਉਦਘਾਟਨ ਅੱਜ ਭਾਰਤੀ ਸਟੇਟ ਬੈਂਕ ਆਫ ਪਟਿਆਲਾ ਦੇ ਮਹਾਂਪ੍ਰਬੰਧਕ ਐਨ.ਕੇ. ਚਾਰੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਬਰਾਂਚ ’ਚ ਵਿਦੇਸ਼ੀ ਮੁਦਰਾ ਨੂੰ ਤਬਦੀਲ ਕਰਨ, ਛੋਟੇ-ਵੱਡੇ ਲਾਕਰਾਂ, ਵਿਸ਼ੇਸ਼ ਅਥਿਤੀ ਲਾਊਜ, ਡੋਰ-ਸਟੇਪ ਬੈਂਕਿੰਗ, ਵੀਡੀਓ ਕਾਨਫਰਸਿੰਗ ਦੀ ਸਹੂਲਤ ਹੋਵੇਗੀ। ਮਹਾਂਪ੍ਰਬੰਧਕ ਨੇ ਦੱਸਿਆ ਕਿ ਬੈਂਕ ਦੀ ਇਹ ਬਰਾਂਚ ਅਤਿ-ਆਧੁਨਿਕ
ਗੁਰਬਖਸ਼ਪੁਰੀ
ਤਰਨ ਤਾਰਨ, 17 ਮਈ
ਇਸ ਜ਼ਿਲ੍ਹੇ ਅੰਦਰਲੀਆਂ ਦਾਣਾ ਮੰਡੀਆ ’ਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਅਨਾਜ ਖੁੱਲ੍ਹੇ ’ਚ ਪਿਆ ਸਿਰਫ ਬਦਰੰਗ ਹੀ ਨਹੀਂ ਹੋ ਰਿਹਾ ਸਗੋਂ ਆੜ੍ਹਤੀਆਂ ਨੂੰ ਚੌਖਾ ਨੁਕਸਾਨ ਵੀ ਹੋ ਰਿਹਾ ਹੈ। ਸਥਿਤੀ ਇਹ ਬਣੀ ਹੋਈ ਹੈ ਕਿ ਅਨੇਕਾਂ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਲਿਫਟਿੰਗ ਦਾ ਕੰਮ ਪਿਛਲੇ ਦਸ ਦਿਨਾਂ ਤੋਂ ਠੱਪ ਹੈ ਆੜ੍ਹਤੀਏ ਆਪਣੇ ਪੱਧਰ ’ਤੇ ਹੀ ਇਹ ਕਣਕ ਗੋਦਾਮਾਂ ਵੱਲ ਭੇਜ ਰਹੇ ਹਨ ਕਿਉਂਕਿ ਖਰੀਦੀ ਹੋਈ ਕਣਕ, ਧੁੱਪ ਵਿਚ ਪਈ ਰਹਿਣ ਕਰਕੇ ਸੁੱਕ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਈ
ਵਲਡ ਗੋਲਡ ਕੌਂਸਲ ਦੀ ਜਨਵਰੀ-ਮਾਰਚ 2013 ਦੀ ਸੋਨੇ ਦੀ ਮੰਗ ਸਬੰਧੀ ਕਾਰੋਬਾਰੀ ਰਿਪੋਰਟ ਅਨੁਸਾਰ ਦੁਨੀਆਂ ਵਿੱਚ ਸੋਨੇ ਅਤੇ ਇਸ ਤੋਂ ਬਣੇ ਗਹਿਣਿਆਂ ਦੀ ਮੰਗ ਨਿਰੰਤਰ ਵੱਧ ਰਹੀ ਹੈ। ਨਵੀਂ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਗਹਿਣਿਆਂ ਦੀ ਆਲਮੀ ਮੰਗ ਵਿੱਚ 12 ਫੀਸਦੀ ਵਾਧਾ ਦਰਜ ਕੀਤਾ ਗਿਆ।
ਇਸ ਵਿੱਚ ਏਸ਼ਿਆਈ ਬਾਜ਼ਾਰਾਂ ਦੀ ਅਹਿਮ ਭੂਮਿਕਾ ਸੀ। ਸੋਨੇ ਦੇ ਗਹਿਣਿਆਂ ਦੀ ਸਭ ਤੋਂ ਵੱਧ ਮੰਗ 19 ਫੀਸਦੀ ਚੀਨ ਵਿੱਚ ਵਧੀ, ਭਾਰਤ ਤੇ ਮੱਧ ਪੂਰਬ (ਅਰਬ ਦੇਸ਼ਾਂ) ਵਿੱਚ 15
ਚੰਡੀਗੜ੍ਹ, 17 ਮਈ
ਵੋਡਾਫੋਨ ਇੰਡੀਆ ਨੇ ਸੈਮਸੰਗ ਗੈਲੈਕਸੀ ਐਸ4 ਖਰੀਦਣ ਦੇ ਚਾਹਵਾਨਾਂ ਲਈ ਆਲ ਇਨ ਵਨ ਟੈਰਿਫ ਪਲਾਨ ਪੇਸ਼ ਕੀਤੀ, ਜਿਸ ਰਾਹੀਂ ਵਾਇਸ ਡੇਟਾ ਦੇ ਨਾਲ-ਨਾਲ ਐਸਐਮਐਸ ਲਾਭ ਵੀ ਪ੍ਰਾਪਤ ਹੋਣਗੇ। 677 ਰੁਪਏ ਦੇ ਰਿਚਾਰਜ ਰਾਹੀਂ 30 ਦਿਨਾਂ ਦੌਰਾਨ ਅਸੀਮਿਤ ਇੰਟਰਨੈੱਟ ਸੁਵਿਧਾ ਤੋਂ ਇਲਾਵਾ ਇਕ ਹਜ਼ਾਰ ਲੋਕਲ ਤੇ ਐਸਟੀਡੀ ਵਾਇਸ ਮਿੰਟ ਅਤੇ 500 ਲੋਕਲ ਤੇ ਨੈਸ਼ਨਲ ਐਸਐਮਐਸ ਵੀ ਪ੍ਰਾਪਤ ਹੋਣਗੇ। ਇੰਜ ਹੀ 344 ਰੁਪਏ ਦੇ ਰਿਚਾਰਜ ਕੂਪਨ ਰਾਹੀਂ 15 ਦਿਨਾਂ ਦੇ ਅੰਦਰ ਤੱਕ ਅਸੀਮਿਤ ਇੰਟਰਨੈੱਟ ਸੇਵਾ, 500 ਲੋਕਲ
ਚੰਡੀਗੜ੍ਹ, 17 ਮਈ
ਟਰੈਕਟਰ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਸੇਵਾ ਸਪਤਾਹ ਦੀ ਸ਼ੁਰੂਆਤ ਕੀਤੀ। ਇਹ ਸੇਵਾ ਸਪਤਾਹ ਸਰਵਿਸ ਕੈਂਪ ਪੰਜਾਬ ਵਿੱਚ 18 ਮਈ ਤੱਕ ਚੱਲਣਗੇ।
-ਵਪਾਰ ਪ੍ਰਤੀਨਿਧ
ਨਿੱਜੀ ਪੱਤਰ ਪ੍ਰੇਰਕ
ਨੰਗਲ, 16 ਮਈ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਆਪਣਾ 38ਵਾਂ ਸਥਾਪਨਾ ਦਿਵਸ ਨੰਗਲ ’ਚ ਧੂਮ-ਧਾਮ ਨਾਲ ਮਨਾਇਆ। ਸਮਾਗਮ ਵਿਚ ਬੀਬੀਐਮਬੀ ਦੇ ਸੁੰਦਰ ਨਗਰ, ਤਲਵਾੜਾ ਤੇ ਨੰਗਲ ਵਿਖੇ ਚਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਵੀ ਭਾਗ ਲਿਆ।
ਸਥਾਨਕ ਬੀਬੀਐਮਬੀ ਕਮਿਊਨਿਟੀ ਸੈਂਟਰ ਵਿਖੇ ਮਨਾਏ ਗਏ ਇਸ ਸਮਾਰੋਹ ’ਚ ਚੇਅਰਮੈਨ ਇੰਜ. ਏ.ਬੀ. ਅਗਰਵਾਲ ਬਤੌਰ ਮੁੱਖ ਮਹਿਮਾਨ ਸ਼ਾਮਲ
ਮੁੰਬਈ, 16 ਮਈ
ਸੋਨਾ ਤੇ ਚਾਂਦੀ ਅੱਜ ਵੀ ਸਥਾਨਕ ਸਰਾਫ਼ਾ ਬਾਜ਼ਾਰ ਵਿਚ ਡਿੱਗਣੇ ਜਾਰੀ ਰਹੇ। ਸੋਨਾ ਸਟੈਂਡਰਡ (99.5) 550 ਰੁਪਏ ਡਿੱਗ ਕੇ 26210 ਰੁਪਏ ਪ੍ਰਤੀ 10 ਗਰਾਮ ’ਤੇ ਆ ਗਿਆ। ਖ਼ਰਾ ਸੋਨਾ (99.9) ਵੀ 550 ਰੁਪਏ ਡਿੱਗਿਆ ਅਤੇ 26350 ਰੁਪਏ ਪ੍ਰਤੀ 10 ਗਰਾਮ ਦੇ ਭਾਅ ’ਤੇ ਵਿਕਿਆ। ਚਾਂਦੀ ਤਿਆਰ (999) 1065 ਰੁਪਏ ਡਿੱਗੀ ਅਤੇ 43,630 ਰੁਪਏ ਪ੍ਰਤੀ ਕਿਲੋ ਵਿਕੀ। ਪਿਛਲੇ 27 ਮਹੀਨਿਆਂ ਦੌਰਾਨ ਇਹ ਚਾਂਦੀ ਦਾ ਸਭ ਤੋਂ ਨੀਵਾਂ ਭਾਅ ਹੈ। -ਪੀਟੀਆਈ
ਮਨੀਮਾਜਰਾ (ਚੰਡੀਗੜ੍ਹ), 16 ਮਈ
ਐਫਜੇ ਰਬੜ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ, ਪੰਚਕੂਲਾ ਨੇ ਐਫਜੀ ਹਾਈਡ੍ਰਾਲਿਕ ਕੰਪੋਨੈਂਟਸ ਐਂਡ ਹੋਸਜ਼ ਨਾਮੀ ਸਟੋਰ ਮੋਟਰ ਮਾਰਕੀਟ, ਮਨੀਮਾਜਰਾ ਵਿੱਚ ਖੋਲ੍ਹਿਆ ਹੈ। ਇਹ ਟ੍ਰਾਈਸਿਟੀ ਵਿੱਚ ਆਪਣੀ ਕਿਸਮ ਦਾ ਪਹਿਲਾ ਸਟੋਰ ਹੈ। ਪਹਿਲਾਂ ਅਜਿਹੇ ਉਤਪਾਦ ਖਰੀਦਣ ਦੇ ਚਾਹਵਾਨਾਂ ਨੂੰ ਦਿੱਲੀ ਜਾਣਾ ਪੈਂਦਾ ਸੀ, ਹੁਣ ਇਹ ਸਭ ਕੁਝ ਇਥੇ ਹੀ ਮਿਲ ਜਾਵੇਗਾ। ਇਹ ਸਟੋਰ ਮਲਟੀਬ੍ਰਾਂਡ ਆਊਟਲੈੱਟ ਹੈ ਅਤੇ ਇਥੇ ਕੰਪੋਨੈਂਟ ਸਿਸਟਮਜ਼ ਤੇ ਹੋਸਜ਼ ਦੇ ਸਾਰੇ ਕੌਮਾਂਤਰੀ ਬ੍ਰਾਂਡ
ਮੁੰਬਈ, 16 ਮਈ
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਨੇ ਅੱਜ ਵੀ ਸਥਿਰਤਾ ਬਰਕਰਾਰ ਰੱਖੀ ਅਤੇ ਡਾਲਰ ਇਕ ਪੈਸਾ ਕਮਜ਼ੋਰ ਹੋ ਕੇ 54.77 ਰੁਪਏ ਦਾ ਹੋ ਗਿਆ। ਪੌਂਡ ਸਟਰਲਿੰਗ ਦੀ ਤਬਾਦਲਾ ਦਰ 83.39 ਰੁਪਏ ਅਤੇ ਯੂਰੋ ਦੀ 70.50 ਰੁਪਏ ਰਹੀ। ਜਾਪਾਨੀ ਯੇਨ (100) 53.40 ਰੁਪਏ ਦੇ ਰਹੇ। -ਪੀਟੀਆਈ
ਮੁੰਬਈ, 16 ਮਈ
ਭਾਰਤੀ ਸਟਾਕ ਮਾਰਕੀਟਾਂ ਵਿਚ ਅੱਜ ਲਗਾਤਾਰ ਤੀਜੇ ਦਿਨ ਤੇਜ਼ੀ ਦਾ ਰੁਖ਼ ਬਣਿਆ ਰਿਹਾ ਅਤੇ ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੰਵੇਦੀ ਸੂਚਕ ਅੰਕ (ਸੈਂਸੈਕਸ) 34 ਅੰਕ ਵਧ ਕੇ 20247.33 ’ਤੇ ਪਹੁੰਚ ਗਿਆ। ਦਰਅਸਲ, ਕੱਲ੍ਹ ਦੀ 490 ਅੰਕਾਂ ਦੀ ਉਛਾਲ ਤੋਂ ਬਾਅਦ ਅੱਜ ਸਵੇਰੇ ਮੁਨਾਫ਼ਾਖੋਰਾਂ ਵੱਲੋਂ ਧੜਾਧੜ ਸ਼ੇਅਰ ਵੇਚੇ ਜਾਣ ਕਾਰਨ ਸੈਂਸੈਕਸ ਡਿੱਗਣਾ ਸ਼ੁਰੂ ਹੋ ਗਿਆ। ਪਰ ਦੁਪਹਿਰ ਵੇਲੇ ਇਸ ਵਿਚ ਤੇਜ਼ੀ ਪਰਤ ਆਈ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ ਸੂਚਕ ਅੰਕ (ਨਿਫਟੀ) ਵਿਚ 23.15 ਅੰਕਾਂ ਦੀ ਤੇਜ਼ੀ ਆਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਮਈ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਕਿ ਸਰਕਾਰੀ ਸੰਸਥਾਵਾਂ ਦਾ ਨਾਂ ਵਰਤ ਕੇ ਬੇਰੁਜ਼ਗਾਰਾਂ ਤੋਂ ਅਰਜ਼ੀ ਫੀਸ ਇਕੱਤਰ ਕਰਨ ਦੇ ਘੁਟਾਲੇ ਦੀ ਜਾਂਚ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਤੋਂ ਕਰਵਾਈ ਜਾਵੇ।
ਇਹ ਆਦੇਸ਼ ਐਕਟਿੰਗ ਚੀਫ਼ ਜਸਟਿਸ ਜਸਬੀਰ ਸਿੰਘ ਅਤੇ ਜਸਟਿਸ ਰਾਕੇਸ਼ ਕੁਮਾਰ ਜੈਨ ਦੀ ਅਗਵਾਈ ਵਾਲੇ ਬੈਂਚ ਨੇ ਐਡਵੋਕੇਟ ਐਚ.ਸੀ. ਅਰੋੜਾ ਵੱਲੋਂ ਪਾਈ ਜਨਹਿੱਤ ਦੀ ਪਟੀਸ਼ਨ ’ਤੇ ਸੁਣਵਾਈ
ਚੰਡੀਗੜ੍ਹ, 16 ਮਈ
ਡਿਜ਼ਨੀ ਚੈਨਲ ਤੋਂ ਐਤਵਾਰ, 14 ਮਈ ਨੂੰ ਦਿਨੇ 10.30 ਵਜੇ ਦਰਸ਼ਕ ‘ਦਿ ਸੁਇਟ ਲਾਈਫ ਆਫ ਕਰਨ ਐਂਡ ਕਬੀਰ-2’ ਵਿੱਚ ਕਰਨ ਤੇ ਕਬੀਰ ਦੇ ਕਾਰਨਾਮਿਆਂ ਦੀ ਅਗਲੀ ਕਿਸ਼ਤ ਦੇਖ ਸਕਣਗੇ। ਦੋਵੇਂ ਜੁੜਵਾਂ ਭਰਾ ਰਾਜ ਮਹਿਲ ਹੋਟਲ ਦੇ ਬਾਲਰੂਮ ਵਿੱਚ ਚਮਤਕਾਰੀ ਕਾਰਨਾਮਾ ਅੰਜਾਮ ਦੇਣ ਦੀ ਤਿਆਰੀ ਵਿੱਚ ਹਨ ਅਤੇ ਹੋਟਲ ਦੇ ਮੈਨੇਜਰ ਨੂੰ ਇਸ ਬਾਰੇ ਭਿਣਕ ਤਕ ਨਹੀਂ।
-ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਮਈ
ਸੈਮਸੰਗ ਇਲੈਕਟ੍ਰਨਿਕਸ ਨੇ ਸੈਮਸੰਗ ਸਕੂਲ ਲਾਂਚ ਕੀਤਾ ਹੈ। ਡਿਜੀਟਲ ਕਲਾ ਸਕੂਲ ਵਿੱਚ ਆਸਾਨ ਤਕਨੀਕਾਂ ਨਾਲ ਬੱਚਿਆਂ ਦੀ ਸਿੱਖਣ ਸ਼ਕਤੀ ਬਿਹਤਰ ਬਣਾਉਣ ਹਿੱਤ ਇਹ ਪਹਿਲ ਕੀਤੀ ਗਈ ਹੈ। ਇਹ ਤਜਰਬਾ ਸਭ ਤੋਂ ਪਹਿਲਾਂ ਕੌਮੀ ਰਾਜਧਾਨੀ ਦੀ ਬਾਰਾਖੰਭਾ ਰੋਡ ’ਤੇ ਸਥਿਤ ਮਾਡਰਨ ਸਕੂਲ ਵਿੱਚ ਕੀਤਾ ਗਿਆ ਹੈ। ਅਜਿਹੇ ‘ਸੈਮਸੰਗ ਸਕੂਲ’ ਬਾਅਦ ਵਿੱਚ ਹੋਰਨਾਂ ਸ਼ਹਿਰਾਂ ਵਿੱਚ ਵੀ ਲਾਂਚ ਕੀਤੇ ਜਾਣ ਦੀ ਯੋਜਨਾ ਹੈ। -ਟ੍ਰਿਬਿਊਨ ਨਿਊਜ਼ ਸਰਵਿਸ
ਪੱਤਰ ਪ੍ਰੇਰਕ
ਸਮਰਾਲਾ, 16 ਮਈ
ਤਹਿਸੀਲ ਸਮਰਾਲਾ ਨੂੰ ਵਧੀਆ ਸੇਵਾਵਾਂ ਬਦਲੇ ਆਈ ਐਸ ਓ (ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨ) ਸਰਟੀਫਿਕੇਟ ਮਿਲਿਆ ਹੈ।
ਐਸਡੀਐਮ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਆਈਐਸਓ ਦੀ ਟੀਮ ਵੱਲੋਂ ਕਰੀਬ 4 ਮਹੀਨੇ ਪਹਿਲਾਂ ਦਫ਼ਤਰਾਂ ਦਾ ਨਿਰੀਖਣ ਕਰਕੇ ਕਮੀਆਂ ਸਬੰਧੀ ਜਾਣੂ ਕਰਵਾਇਆ ਗਿਆ ਸੀ। ਇਸ ਉਪਰੰਤ ਸੁਸਾਇਟੀ ਵੱਲੋਂ ਮਿਲੇ ਫੰਡਾਂ ਸਹਿਯੋਗ ਨਾਲ ਐਸਡੀਐਮ ਤੇ ਤਹਿਸੀਲ ਦਫ਼ਤਰ ਦੀਆਂ ਇਮਾਰਤਾਂ ਨੂੰ ਰੰਗ ਕਰਵਾਇਆ ਤੇ ਮੁਲਾਜ਼ਮਾਂ ਦੀ ਹਾਜ਼ਰੀ ਸਮੇਂ ਸਿਰ ਯਕੀਨੀ ਬਣਾਉਣ ਲਈ