ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕਾਰੋਬਾਰ › ›

Featured Posts
ਜਨ ਧਨ ਖਾਤਿਆਂ ਦੀ ਸੰਭਾਲ ਲਈ ਐਸਬੀਆਈ ਨੇ ਖਰਚੇ 774.86 ਕਰੋੜ

ਜਨ ਧਨ ਖਾਤਿਆਂ ਦੀ ਸੰਭਾਲ ਲਈ ਐਸਬੀਆਈ ਨੇ ਖਰਚੇ 774.86 ਕਰੋੜ

ਨਵੀਂ ਦਿੱਲੀ, 28 ਮਾਰਚ ਜਨ ਧਨ ਖਾਤਿਆਂ ਦੀ ਸਾਂਭ ਸੰਭਾਲ ’ਤੇ ਭਾਰਤੀ ਸਟੇਟ ਬੈਂਕ ਵੱਲੋਂ ਕੁੱਲ 774.86 ਕਰੋੜ ਰੁਪਏ ਖਰਚ ਕੀਤੇ ਗਏ ਹਨ। ਵਿੱਤ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਰਾਜ ਸਭਾ ’ਚ ਲਿਖਤੀ ਰੂਪ ’ਚ ਦੱਸਿਆ ਕਿ ਪ੍ਰਧਾਨ ਮੰਤਰੀ ਜਨ ਧਨ ਖਾਤਿਆਂ ਦੀ ਸਾਂਭ ਸੰਭਾਲ ਲਈ ਬੈਂਕਾਂ ਤੇ ਸਾਲਾਂ ਦੇ ...

Read More

‘ਪੂਰਨਾ’ ਦੀ ਕਹਾਣੀ ਦਰਸ਼ਕਾਂ ਦਾ ਦਿਲ ਜ਼ਰੂਰ ਜਿੱਤੇਗੀ: ਰਾਹੁਲ

‘ਪੂਰਨਾ’ ਦੀ ਕਹਾਣੀ ਦਰਸ਼ਕਾਂ ਦਾ ਦਿਲ ਜ਼ਰੂਰ ਜਿੱਤੇਗੀ: ਰਾਹੁਲ

ਮੁੰਬਈ, 28 ਮਾਰਚ ਬੌਲੀਵੁੱਡ ਵਿੱਚ ਮਹਿਲਾਵਾਂ ਬਾਰੇ ਬਣ ਰਹੀਆਂ ਫਿਲਮਾਂ ਦਰਮਿਆਨ ਰਾਹੁਲ ਬੌਸ ਨੂੰ ਆਸ ਹੈ ਕਿ ਉਸ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਪੂਰਨਾ’ ਦਰਸ਼ਕਾਂ ਦਾ ਦਿਲ ਜਿੱਤਣ ’ਚ ਜ਼ਰੂਰ ਕਾਮਯਾਬ ਹੋਵੇਗੀ। ਰਾਹੁਲ ਵੱਲੋਂ ਨਿਰਦੇਸ਼ਿਤ ਫਿਲਮ ਪੂਰਨਾ ਇੱਕ ਕਬਾਇਲੀ ਲੜਕੀ ਪੂਰਨਾ ਮਲਾਵਤ ਦੀ ਕਹਾਣੀ ਹੈ ਜਿਸ ਨੇ 2014 ਵਿੱਚ 13 ਸਾਲ ਦੀ ...

Read More

ਪੰਜਾਬੀ ਗਾਇਕ ਅਮਰਿੰਦਰ ਗਿੱਲ ਦਾ ਲਾਈਵ ਸ਼ੋਅ

ਪੰਜਾਬੀ ਗਾਇਕ ਅਮਰਿੰਦਰ ਗਿੱਲ ਦਾ ਲਾਈਵ ਸ਼ੋਅ

ਪੱਤਰ ਪ੍ਰੇਰਕ ਐਡੀਲੇਡ, 28 ਮਾਰਚ ਪੰਜਾਬੀ ਗਾਇਕ ਅਮਰਿੰਦਰ ਗਿੱਲ ਦੇ ਇੱਥੇ ਕਰਾਏ ਗਏ ਲਾਈਵ ਸ਼ੋਅ ’ਚ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਗਾਇਕ ਅਮਰਿੰਦਰ ਗਿੱਲ ਨੇ ਨਵੀਂ ਆ ਰਹੀਂ ਪੰਜਾਬੀ ਫ਼ਿਲਮ ‘ਲਾਹੌਰੀਏ’ ਦੇ ਗੀਤਾਂ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਕੇ ਆਪਣੇ ਨਵੇਂ ਤੇ ਪੁਰਾਣੇ ਚਰਚਿਤ ਗੀਤ ਵੀ ਸੁਣਾਏ। ਇਸ ਦੌਰਾਨ ਰੂਹ ਪੰਜਾਬ ...

Read More

ਵੂਲਮਾਰਕ ਕੰਪਨੀ ਨੇ ਗਰਮੀਆਂ ਲਈ ਕੂਲ ਵੂਲ ਉਤਪਾਦ ਕੀਤੇ ਪੇਸ਼

ਵੂਲਮਾਰਕ ਕੰਪਨੀ ਨੇ ਗਰਮੀਆਂ ਲਈ ਕੂਲ ਵੂਲ ਉਤਪਾਦ ਕੀਤੇ ਪੇਸ਼

ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 27 ਮਾਰਚ ਵੂਲਮਾਰਕ ਕੰਪਨੀ ਨੇ ਪਹਿਲੀ ਵਾਰ ਅੰਮ੍ਰਿਤਸਰ ਵਿੱਚ ਵੂਲ ਲੈਬ ਦੇ ਸਪਿੰਰਗ/ਸਮਰ 2018 ਫ਼ੈਸ਼ਨ ਦੇ ਖੇਤਰ ’ਚ ਆਪਣੇ ਉਤਪਾਦਾਂ ਦੀ ਨਵੀਂ ਰੇਂਜ ਕੂਲ-ਵੂਲ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਆਊਟਡੋਰ ਅਤੇ ਸਪੋਰਟਸ ਕੱਪੜਿਆਂ ਦੀ ਮੰਗ ਵਿੱਚ ਪਿਛਲੇ ਦਹਾਕੇ ਤੋਂ ਵਾਧਾ ਹੋ ਰਿਹਾ ਹੈ। ਵੂਲਮਾਰਕ ਕੰਪਨੀ ਦੇ ਕੰਟਰੀ ਮੈਨੇਜਰ ਇੰਡੀਆ ਆਰਤੀ ...

Read More

ਫਿਲੌਰੀ ਨੇ ਦੋ ਦਿਨ ’ਚ ਕਮਾਏ 15.25 ਕਰੋੜ ਰੁਪਏ

ਫਿਲੌਰੀ ਨੇ ਦੋ ਦਿਨ ’ਚ ਕਮਾਏ 15.25 ਕਰੋੜ ਰੁਪਏ

ਮੁੰਬਈ, 27 ਮਾਰਚ ਅਨੁਸ਼ਕਾ ਸ਼ਰਮਾ, ਦਿਲਜੀਤ ਦੁਸਾਂਝ ਅਤੇ ਸੂਰਜ ਸ਼ਰਮਾ ਦੀ ਰੁਮਾਂਚਕ-ਕਾਮੇਡੀ ਫਿਲਮ ‘ਫਿਲੌਰੀ’ ਭਾਰਤੀ ਬਾਕਸ ਆਫਿਸ ’ਤੇ ਧਮਾਲ ਪਾ ਰਹੀ ਹੈ ਅਤੇ ਫਿਲਮ ਨੇ ਰਿਲੀਜ਼ ਤੋਂ ਬਾਅਦ ਹੁਣ ਤੱਕ ਦੋ ਦਿਨਾਂ ’ਚ 15.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਫਿਲੌਰੀ’ ਫਿਲਮ 24 ਮਾਰਚ ਨੂੰ ਰਿਲੀਜ਼ ਹੋਈ ਸੀ। ਫੋਕਸ ਸਟਾਰ ਸਟੂਡੀਓ ਦੇ ...

Read More

ਕੇਂਦਰ ਸਰਕਾਰ ਨੂੰ ਖਿੱਚ ਲਿਆਈ ਸਟੀਵੀਆ ਦੀ ਮਿਠਾਸ

ਕੇਂਦਰ ਸਰਕਾਰ ਨੂੰ ਖਿੱਚ ਲਿਆਈ ਸਟੀਵੀਆ ਦੀ ਮਿਠਾਸ

ਸੁਰਜੀਤ ਮਜਾਰੀ ਬੰਗਾ, 27 ਮਾਰਚ ਇੱਥੋਂ ਦੇ ਸਟੀਵੀਆ ਕਾਸ਼ਤਕਾਰ ਐਡਵੋਕੇਟ ਰਾਜਪਾਲ ਸਿੰਘ ਗਾਂਧੀ ਵੱਲੋਂ ਅਰੰਭੇ ‘ਮਿੱਠੀ ਕ੍ਰਾਂਤੀ’ ਦੇ ਮਿਸ਼ਨ ਤੋਂ ਪ੍ਰਭਾਵਿਤ ਹੁੰਦਿਆਂ ਕੇਂਦਰ ਸਰਕਾਰ ਵੱਲੋਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਸਥਾਪਿਤ ਐਗਰੀਕਲਚਰ ਡਿਵੈਲਪਮੈਂਟ ਦੀ ਟਾਸਕ ਫੋਰਸ ਦੇ ਨੁਮਾਇੰਦੇ ਵਜੋਂ ਖੇਤੀਬਾੜੀ ਵਿਗਿਆਨੀ ਡਾ. ਰਾਮੇਸ਼ ਚੰਦਰ ਸਟੀਵੀਆ  ਖੇਤੀ ਦੇ ਲਾਭ ...

Read More

ਕਣਕ ਦੀ ਵਾਢੀ ਲਈ ਸੰਦ ਸ਼ਿੰਗਾਰਨ ਲੱਗੇ ਕਿਸਾਨ

ਕਣਕ ਦੀ ਵਾਢੀ ਲਈ ਸੰਦ ਸ਼ਿੰਗਾਰਨ ਲੱਗੇ ਕਿਸਾਨ

ਪੱਤਰ ਪ੍ਰੇਰਕ ਸਰਦੂਲਗੜ੍ਹ, 27 ਮਾਰਚ ਕਿਸਾਨਾਂ ਨੇ ਕਣਕ ਕਟਾਈ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਸ਼ੁਰੂ ਕੀਤੀਆਂ ਹੋਈਆਂ ਹਨ। ਕੋਈ ਕਿਸਾਨ ਆਪਣੀਆਂ ਪੁਰਾਣੀਆਂ ਦਾਤਰੀਆਂ ਦੇ ਦੰਦੇ ਕੱਢਵਾ ਰਿਹਾ ਹੈ ਅਤੇ ਕੋਈ ਬਾਜ਼ਾਰੋਂ ਨਵੀਆਂ ਦਾਤੀਆਂ ਖ਼ਰੀਦ ਰਿਹਾ ਹੈ। ਕਿਰਾਏ ’ਤੇ ਕਣਕ ਕੱਟਣ ਵਾਲੇ ਕਿਸਾਨਾਂ ਨੇ ਆਪਣੀਆਂ ਕੰਬਾਈਨਾਂ ਦੀ ਟੁੱਟ ਭੱਜ ਠੀਕ ਕਰਾਉਣ ਲਈ ...

Read More


ਮੇਲੇ ਵਿੱਚ ਭਾਰਤੀ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ

Posted On March - 26 - 2017 Comments Off on ਮੇਲੇ ਵਿੱਚ ਭਾਰਤੀ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ
ਬਚਿੱਤਰ ਕੁਹਾੜ ਐਡੀਲੇਡ, 26 ਮਾਰਚ ਇੰਡੀਅਨ-ਆਸਟਰੇਲੀਅਨ ਐਸੋਸੀਏਸ਼ਨ ਆਫ਼ ਸਾਊਥ ਆਸਟਰੇਲੀਆ ਵੱਲੋਂ ਇੱਥੇ ਕਰਾਏ ਗਏ ਭਾਰਤੀ ਮੇਲੇ ਵਿੱਚ ਲਗਪਗ ਦਸ ਹਜ਼ਾਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਸਵੇਰੇ 11 ਵਜੇ ਮੇਲੇ ਦੀ ਸ਼ੁਰੂਆਤ ਰਾਸ਼ਟਰੀ ਗੀਤ ‘ਜਨ ਗਣ ਮਨ’ ਨਾਲ ਹੋਈ। ਦੇਰ ਰਾਤ ਤਕ ਚੱਲੇ ਇਸ ਮੇਲੇ ਦੌਰਾਨ ਸਥਾਨਕ ਸੱਭਿਆਚਾਰਕ ਗਰੁੱਪਾਂ ਨੇ ਭਾਰਤ ਦੇ ਸੂਬਿਆਂ ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ ਤੇ ਕੇਰਲਾ ਆਦਿ ਦੇ ਸੱਭਿਆਚਾਰਕ ਗੀਤ ਤੇ ਲੋਕ ਨਾਚ ਪੇਸ਼ ਕੀਤੇ। ਮੇਲੇ ਵਿੱਚ ਆਸਟਰੇਲੀਅਨ 

ਮੋਬਾਈਲ ਵਰਤੋਂਕਾਰਾਂ ਦੀ ਆਧਾਰ ਕਾਰਡ ਨਾਲ ਹੋਵੇਗੀ ਪਛਾਣ

Posted On March - 26 - 2017 Comments Off on ਮੋਬਾਈਲ ਵਰਤੋਂਕਾਰਾਂ ਦੀ ਆਧਾਰ ਕਾਰਡ ਨਾਲ ਹੋਵੇਗੀ ਪਛਾਣ
ਨਵੀਂ ਦਿੱਲੀ, 26 ਮਾਰਚ ਦੇਸ਼ ਵਿੱਚ ਸਾਰੇ ਮੋਬਾਈਲ ਵਰਤੋਂਕਾਰਾਂ ਦੀ ਆਧਾਰ ਕਾਰਡ ਦੇ ਆਧਾਰ ਉਤੇ ਮੁੜ ਪੜਤਾਲ ਹੋਵੇਗੀ। ਸਰਕਾਰ ਨੇ ਸਾਰੇ ਟੈਲੀਕੌਮ ਅਪਰੇਟਰਜ਼ ਨੂੰ ਇਹ ਪ੍ਰਕਿਰਿਆ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਸੈਲੂਲਰ ਅਪਰੇਟਰਜ਼ ਦੀ ਇਕਾਈ ‘ਸੀਓਏਆਈ’ ਦੇ ਮੈਂਬਰ ਇਸ ਹਫ਼ਤੇ ਆਪਣੇ ਮੈਂਬਰਾਂ ਨਾਲ ਮੀਟਿੰਗ ਕਰ ਕੇ ਇਸ ਮਾਮਲੇ ਵਿੱਚ ਵਿਚਾਰ-ਚਰਚਾ ਕਰਨਗੇ। ਟੈਲੀਕੌਮ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਾਰੇ ਪੋਸਟਪੇਡ ਅਤੇ ਪ੍ਰੀਪੇਡ ਵਰਤੋਂਕਾਰਾਂ ਨੂੰ ਇਸ ਪ੍ਰਕਿਰਿਆ 

ਸੁਨੀਲ ਵੱਲੋਂ ਨਵੇਂ ਪ੍ਰੋਗਰਾਮ ਦਾ ਪੋਸਟਰ ਜਾਰੀ

Posted On March - 26 - 2017 Comments Off on ਸੁਨੀਲ ਵੱਲੋਂ ਨਵੇਂ ਪ੍ਰੋਗਰਾਮ ਦਾ ਪੋਸਟਰ ਜਾਰੀ
ਮੁੰਬਈ, 26 ਮਾਰਚ ਕਾਮੇਡੀਅਨ ਕਪਿਲ ਸ਼ਰਮਾ ਨਾਲ ਚੱਲ ਰਹੇ ਵਿਵਾਦ ਦਰਮਿਆਨ ਡਾਕਟਰ ਮਸ਼ਹੂਰ ਗੁਲਾਟੀ ਵਜੋਂ ਪ੍ਰਸਿੱਧ ਕਾਮੇਡੀਅਨ ਸੁਨੀਲ ਗਰੋਵਰ ਨੇ ਕੀਕੂ ਸ਼ਾਰਧਾ ਨਾਲ ਆਪਣੇ ਅਗਲੇ ਪ੍ਰੋਗਰਾਮ ਸਬੰਧੀ ਇੱਕ ਪੋਸਟਰ ਜਾਰੀ ਕੀਤਾ ਹੈ। ਸੁਨੀਲ ਨੇ 1 ਅਪਰੈਲ ਨੂੰ ਦਿੱਲੀ ਵਿੱਚ ਹੋਣ ਜਾ ਰਹੇ ਆਪਣੇ ਪ੍ਰੋਗਰਾਮ ਸਬੰਧੀ ਫੇਸਬੁੱਕ ’ਤੇ ਇਹ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਵਿੱਚ ਸੁਨੀਲ ਆਪਣੇ ਕਿਰਦਾਰ ਡਾਕਟਰ ਮਸ਼ਹੂਰ ਗੁਲਾਟੀ ਦੇ ਰੂਪ ਵਿੱਚ ਹੀ ਨਜ਼ਰ ਆ ਰਿਹਾ ਹੈ। ਉਸ ਦੇ ਨਾਲ ਕੀਕੂ ਸ਼ਾਰਧਾ ਵੀ ਨਜ਼ਰ 

ਸ਼ੋਹਰਤ ਸਾਂਭਣਾ ਵੀ ਇੱਕ ਕਲਾ: ਅਨੁਸ਼ਕਾ

Posted On March - 26 - 2017 Comments Off on ਸ਼ੋਹਰਤ ਸਾਂਭਣਾ ਵੀ ਇੱਕ ਕਲਾ: ਅਨੁਸ਼ਕਾ
ਮੁੰਬਈ, 26 ਮਾਰਚ ਬੌਲੀਵੁੱਡ ਦੇ ਸਫ਼ਲ ਨੌਜਵਾਨ ਸਿਤਾਰਿਆਂ ਵਿੱਚ ਅਨੁਸ਼ਕਾ ਸ਼ਰਮਾ ਦਾ ਨਾਂ ਵੀ ਸ਼ੁਮਾਰ ਹੈ। ਭਾਵੇਂ ਉਹ ਫ਼ਿਲਮ ਜਗਤ ਵਿੱਚ ਚੰਗਾ ਨਾਮ ਕਮਾ ਚੁੱਕੀ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਉਸ ਤਰ੍ਹਾਂ ਆਪਣੀ ਸ਼ੋਹਰਤ ਨਹੀਂ ਸੰਭਾਲ ਸਕਦੀ, ਜਿਸ ਤਰੀਕੇ ਨਾਲ ਸ਼ਾਹਰੁਖ਼ ਖ਼ਾਨ ਤੇ ਸਲਮਾਨ ਖ਼ਾਨ ਨੇ ਇਸ ਨੂੰ ਸਾਂਭਿਆ ਹੈ। ਉਸ ਅਨੁਸਾਰ ਸ਼ੋਹਰਤ ਨੂੰ ਸਾਂਭਣਾ ਵੀ ਇੱਕ ਕਲਾ ਹੈ। ਅਨੁਸ਼ਕਾ ਬੌਲੀਵੁੱਡ ਦੇ ਤਿੰਨਾਂ ਖ਼ਾਨਾਂ ਨਾਲ ਕੰਮ ਕਰ ਚੁੱਕੀ ਹੈ। ਉਸ ਨੇ ਫ਼ਿਲਮੀ ਜਗਤ ਵਿੱਚ ਆਪਣੀ ਸ਼ੁਰੂਆਤ ਸ਼ਾਹਰੁਖ਼ 

ਸੰਸਦੀ ਕਮੇਟੀ ਡਿਫਾਲਟਰਾਂ ਦੇ ਨਾਂ ਨਸ਼ਰ ਕਰਨ ਦੇ ਹੱਕ ’ਚ

Posted On March - 26 - 2017 Comments Off on ਸੰਸਦੀ ਕਮੇਟੀ ਡਿਫਾਲਟਰਾਂ ਦੇ ਨਾਂ ਨਸ਼ਰ ਕਰਨ ਦੇ ਹੱਕ ’ਚ
ਡੁੱਬੇ ਕਰਜ਼ਿਆਂ (ਅੈਨਪੀਏ) ਦੀ ਸਮੱਸਿਆ ਨਾਲ ਸਿੱਝਣ ਲਈ ਇਕ ਸੰਸਦੀ ਕਮੇਟੀ ਨੇ ਵਿੱਤ ਮੰਤਰਾਲੇ ਨੂੰ ਅੈਸਬੀਆਈ ਕਾਨੂੰਨ ਸਮੇਤ ਬੈਂਕਿੰਗ ਕਾਨੂੰਨਾਂ ਵਿੱਚ ਸੋਧ ਲਈ ਕਿਹਾ ਹੈ ਤਾਂ ਜੋ ਕਰਜ਼ਾ ਨਾ ਮੋਡ਼ਨ ਵਾਲਿਆਂ ਦੇ ਨਾਂ ਬੈਂਕਾਂ ਵੱਲੋਂ ਨਸ਼ਰ ਕੀਤੇ ਜਾ ਸਕਣ। ਸਟੇਟ ਬੈਂਕ ਆਫ ਇੰਡੀਆ ਅੈਕਟ, 1955 ਦੀ ਧਾਰਾ 44 ਅਤੇ ਗੁਪਤਤਾ ਦੀਆਂ ਹੋਰ ਧਾਰਾਵਾਂ ਵਿਅਕਤੀ ਵਿਸ਼ੇਸ਼, ਜੋ ਬੈਂਕਾਂ ਦਾ ਕਰਜ਼ਾ ਨਹੀਂ ਮੋਡ਼ਦੇ, ਦਾ ਨਾਂ ਨਸ਼ਰ ਕਰਨ ....

ਕਾਨ ਫਿਲਮ ਮੇਲੇ ਵਿੱਚ ਹਿੱਸਾ ਨਹੀਂ ਲਵੇਗੀ ਦੀਪਿਕਾ

Posted On March - 25 - 2017 Comments Off on ਕਾਨ ਫਿਲਮ ਮੇਲੇ ਵਿੱਚ ਹਿੱਸਾ ਨਹੀਂ ਲਵੇਗੀ ਦੀਪਿਕਾ
ਮੁੰਬਈ, 25 ਮਾਰਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਕਿਹਾ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਪਦਮਾਵਤੀ’ ਵਿੱਚ ਰੁੱਝੀ ਹੋਣ ਕਾਰਨ ‘ਕਾਨ ਫਿਲਮ ਮੇਲੇ 2017’ ਵਿੱਚ ਹਿੱਸਾ ਨਹੀਂ ਲਵੇਗੀ। ਦੀਪਿਕਾ ਨੇ ਹਾਲ ਹੀ ਵਿੱਚ ਕਾਸਮੈਟਿਕ ਕੰਪਨੀ ਲੌ’ਰੀਅਲ ਨਾਲ ਇੱਕ ਸਮਝੌਤਾ ਕੀਤਾ ਹੈ ਤੇ ਉਹ ਭਾਰਤ ਵਿੱਚ ਇਸ ਬਰਾਂਡ ਦਾ ਕੌਮੀ ਚਿਹਰਾ ਹੈ। ਉਸ ਤੋਂ ਪਹਿਲਾਂ ਐਸ਼ਵਰਿਆ ਰਾਏ ਤੇ ਸੋਨਮ ਕਪੂਰ ਇਸ ਫਿਲਮ ਮੇਲੇ ਵਿੱਚ ਹਿੱਸਾ ਲੈ ਚੁੱਕੀਆਂ ਹਨ। -ਪੀਟੀਆਈ  

ਗੁਰਿੰਦਰ ਚੱਢਾ ਨੂੰ ਮਿਲਿਆ ਸਿੱਖ ਜਿਊਲ ਐਵਾਰਡ

Posted On March - 25 - 2017 Comments Off on ਗੁਰਿੰਦਰ ਚੱਢਾ ਨੂੰ ਮਿਲਿਆ ਸਿੱਖ ਜਿਊਲ ਐਵਾਰਡ
ਬਰਤਾਨਵੀ ਸਿਨੇਮਾ ਵਿੱਚ ਪਾਏ ਯੋਗਦਾਨ ਕਰਕੇ ਭਾਰਤੀ ਮੂਲ ਦੀ ਬ੍ਰਿਟਿਸ਼ ਨਿਰਦੇਸ਼ਕ ਗੁਰਿੰਦਰ ਚੱਢਾ ਨੂੰ 2017 ਦੇ ਸਿੱਖ ਜਿਊਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ....

ਪਹਿਲੀ ਅਪਰੈਲ ਤੱਕ ਖੁੱਲ੍ਹੇ ਰਹਿਣਗੇ ਬੈਂਕ

Posted On March - 25 - 2017 Comments Off on ਪਹਿਲੀ ਅਪਰੈਲ ਤੱਕ ਖੁੱਲ੍ਹੇ ਰਹਿਣਗੇ ਬੈਂਕ
ਮੁੰਬਈ, 25 ਮਾਰਚ ਭਾਰਤੀ ਰਿਜ਼ਰਵ ਬੈਂਕ ਸਮੇਤ ਸਰਕਾਰੀ ਤੇ ਨਿੱਜੀ ਖੇਤਰ ਦੇ ਬੈਂਕ 25 ਮਾਰਚ ਤੋਂ ਇਕ ਅਪਰੈਲ ਤਕ ਸਾਰੇ ਦਿਨ (ਸ਼ਨਿਚਰਵਾਰ, ਐਤਵਾਰ ਤੇ ਸਾਰੀਆਂ ਛੁੱਟੀਆਂ ਸਮੇਤ) ਖੁੱਲ੍ਹੇ ਰਹਿਣਗੇ। ਆਰਬੀਆਈ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਉਸ ਨਾਲ ਜੁੜੇ ਸਬੰਧਤ ਵਿਭਾਗ ਵੀ ਇਨ੍ਹਾਂ ਦਿਨਾਂ ਦੌਰਾਨ ਆਮ ਵਾਂਗ ਕੰਮ ਕਰਨਗੇ। ਉਧਰ ਬੈਂਕ ਆਫ਼ੀਸਰਜ਼ ਯੂਨੀਅਨ ਏਆਈਬੀਓਸੀ ਨੇ ਆਰਬੀਆਈ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰੀ ਲੈਣ ਦੇਣ ਨੂੰ ਪੂਰਾ ਕਰਨ ਲਈ ਉਪਰੋਕਤ ਅਰਸੇ ਦੌਰਾਨ ਮਿਲਣ 

ਗਾਵਲੀ ਨੂੰ ਹੀਰੋ ਬਣਾਉਣ ਦਾ ਯਤਨ ਨਹੀਂ ਹੈ ‘ਡੈਡੀ’: ਅਰਜੁਨ ਰਾਮਪਾਲ

Posted On March - 25 - 2017 Comments Off on ਗਾਵਲੀ ਨੂੰ ਹੀਰੋ ਬਣਾਉਣ ਦਾ ਯਤਨ ਨਹੀਂ ਹੈ ‘ਡੈਡੀ’: ਅਰਜੁਨ ਰਾਮਪਾਲ
ਮੁੰਬਈ, 25 ਮਾਰਚ ਅਦਾਕਾਰ ਅਰਜੁਨ ਰਾਮਪਾਲ ਨੇ ਕਿਹਾ ਕਿ ਉਸ ਦੀ ਅਗਾਮੀ ਫ਼ਿਲਮ ‘ਡੈਡੀ’, ਜੋ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਰੁਣ ਗਾਵਲੀ ਦੀ ਜ਼ਿੰਦਗੀ ’ਤੇ ਅਧਾਰਤ ਹੈ, ਵਿੱਚ ਕਿਸੇ ਦੇ ਬਿੰਬ ਬਾਰੇ ਰਾਇ ਬੰਨ੍ਹਣ ਦਾ ਯਤਨ ਨਹੀਂ ਕੀਤਾ ਗਿਆ। ਗਾਵਲੀ(61), ਕਤਲ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਅਦਾਕਾਰ ਨੇ ਕਿਹਾ ਕਿ ‘ਡੈਡੀ’ ਦੀ ਪੂਰੀ ਟੀਮ ਨੇ ਇਹ ਯਕੀਨੀ ਬਣਾਇਆ ਹੈ ਕਿ ਫ਼ਿਲਮ ਕਿਤੇ ਇਕ ਕਿਰਦਾਰ ਦੇ ਪ੍ਰਚਾਰ ਪ੍ਰਸਾਰ ਦਾ ਜ਼ਰੀਆ ਬਣ ਕੇ ਨਾ ਰਹਿ ਜਾਵੇ। ਫ਼ਿਲਮ 

ਸੰਸਦ ਭਵਨ ’ਚ ਦਿਖਾਈ ‘ਦੰਗਲ’

Posted On March - 25 - 2017 Comments Off on ਸੰਸਦ ਭਵਨ ’ਚ ਦਿਖਾਈ ‘ਦੰਗਲ’
ਪੱਤਰ ਪ੍ਰੇਰਕ ਨਵੀਂ ਦਿੱਲੀ, 25 ਮਾਰਚ ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਫ਼ਿਲਮ ‘ਦੰਗਲ’ ਸੰਸਦ ਭਵਨ ਦੇ ਬਾਲਯੋਗੀ ਆਡੀਟੋਰੀਅਮ ਵਿੱਚ ਵਿਸ਼ੇਸ਼ ਸ਼ੋਅ ਦੌਰਾਨ ਦਿਖਾਈ ਗਈ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਖ਼ਤਮ ਹੋਣ ਮਗਰੋਂ ਸੰਸਦ ਮੈਂਬਰਾਂ ਲਈ ਇਸ ਸ਼ੋਅ ਦਾ ਪ੍ਰਬੰਧ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੇ ਆਖਣ ’ਤੇ ਕੀਤਾ ਗਿਆ ਸੀ। ਇਹ ਫ਼ਿਲਮ ਹਰਿਆਣਾ ਦੀਆਂ ਦੋ ਪਹਿਲਵਾਨ ਭੈਣਾਂ ਗੀਤਾ ਫੋਗਾਟ ਤੇ ਬਬੀਤਾ ਫੋਗਾਟ ਦੇ ਜੀਵਨ ਉੱਪਰ ਅਧਾਰਿਤ ਹੈ, ਜੋ ਮਹਿਲਾ ਸਸ਼ਕਤੀਕਰਨ ਦਾ ਸੁਨੇਹਾ ਦਿੰਦੀ ਹੈ।  

ਪਸ਼ੂ ਪਾਲਣ ਮੇਲਾ ਨਵੀਆਂ ਤਕਨੀਕਾਂ ਅਪਨਾਉਣ ਦੇ ਸੁਨੇਹੇ ਨਾਲ ਸਮਾਪਤ

Posted On March - 25 - 2017 Comments Off on ਪਸ਼ੂ ਪਾਲਣ ਮੇਲਾ ਨਵੀਆਂ ਤਕਨੀਕਾਂ ਅਪਨਾਉਣ ਦੇ ਸੁਨੇਹੇ ਨਾਲ ਸਮਾਪਤ
ਸਤਵਿੰਦਰ ਬਸਰਾ ਲੁਧਿਆਣਾ, 25 ਮਾਰਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਲਾਇਆ ਗਿਆ ਦੋ-ਰੋਜ਼ਾ ਪਸ਼ੂ ਪਾਲਣ ਮੇਲਾ ਵਾਤਾਵਰਨ ਸਨੇਹੀ ਤਕਨੀਕਾਂ ਅਪਨਾਉਣ ਦੇ ਸੁਨੇਹੇ ਨਾਲ ਅੱਜ ਸਮਾਪਤ ਹੋ ਗਿਆ। ਮੇਲੇ ਵਿੱਚ ਲੱਗੇ 100 ਤੋਂ ਵੱਧ ਸਟਾਲਾਂ ਤੋਂ ਪਸ਼ੂ ਪਾਲਕਾਂ ਨੇ ਜਾਣਕਾਰੀ ਹਾਸਲ ਕੀਤੀ। ਲੁਟਿਮ ਫਾਰਮਾ ਕੰਪਨੀ ਨੂੰ ਵਧੀਆ ਸਟਾਲ ਲਾਉਣ ਦਾ ਪਹਿਲਾ ਇਨਾਮ ਮਿਲਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਕਿਹਾ ਕਿ ਵੈਟਰਨਰੀ ’ਵਰਸਿਟੀ ਸਿੱਖਿਆ 

ਯੋਗੀ ਬਾਰੇ ਟਿੱਪਣੀ ਲਈ ਸ਼ਿਰੀਸ਼ ਨੇ ਮੰਗੀ ਮੁਆਫ਼ੀ

Posted On March - 25 - 2017 Comments Off on ਯੋਗੀ ਬਾਰੇ ਟਿੱਪਣੀ ਲਈ ਸ਼ਿਰੀਸ਼ ਨੇ ਮੰਗੀ ਮੁਆਫ਼ੀ
ਮੁੰਬਈ, 25 ਮਾਰਚ ਫਿਲਮ ਨਿਰਮਾਤਾ ਸ਼ਿਰੀਸ਼ ਕੁੰਦਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਖ਼ਿਲਾਫ਼ ਕੀਤੀ ਕਥਿਤ ਅਪਮਾਨਜਨਕ ਟਿੱਪਣੀ ਕਰ ਕੇ ਉਸ ਖ਼ਿਲਾਫ਼ ਦਰਜ ਹੋਏ ਕੇਸ ਮਗਰੋਂ ਹੁਣ ਸੋਸ਼ਲ ਮੀਡੀਆ ’ਤੇ ਮੁਆਫ਼ੀ ਮੰਗ ਲਈ ਹੈ। ਕੁੰਦਰ ਨੇ ਟਵੀਟ ਕੀਤਾ, ‘‘ਮੈਂ ਬਿਨਾਂ ਕਿਸੇ ਸ਼ਰਤ ਤੋਂ ਮੁਆਫ਼ੀ ਮੰਗਦਾ ਹਾਂ। ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।’’ ਬੀਤੇ ਦਿਨ ਲਖਨਊ ਵਿੱਚ ਸ਼ਿਰੀਸ਼ ਖ਼ਿਲਾਫ਼ ਸ਼ਿਕਾਇਤ ਦਰਜ ਹੋਈ ਸੀ। -ਪੀਟੀਆਈ  

ਸਟੀਲਬਰਡ ਲਿਆਏਗਾ ਬਾਰਜੀ ਡਿਜ਼ਾਈਨ ਦੇ ਹੈਲਮੇਟ

Posted On March - 24 - 2017 Comments Off on ਸਟੀਲਬਰਡ ਲਿਆਏਗਾ ਬਾਰਜੀ ਡਿਜ਼ਾਈਨ ਦੇ ਹੈਲਮੇਟ
ਵਪਾਰ ਪ੍ਰਤੀਨਿਧ ਚੰਡੀਗੜ੍ਹ, 24 ਮਾਰਚ ਹੈਲਮੇਟ ਨਿਰਮਾਤਾ ਸਟੀਲਬਰਡ ਹਾਈ ਟੈਕ ਇੰਡੀਆ ਨੇ ਹੈਲਮੇਟ ਗ੍ਰਾਫਿਕ ਡਿਜ਼ਾਈਨਰਜ਼, ਬਾਰਜੀ ਡਿਜ਼ਾਈਨ ਦੇ ਨਾਲ ਕੀਤੇ ਅਹਿਮ  ਕਰਾਰ ਦੇ       ਤਹਿਤ ਹੌਂਡਾ, ਯਾਮਹਾ, ਐਮਵੀ ਅਗਸਤਾ ਅਤੇ ਡੁਕਾਟੀ ਆਦਿ ਮੋਟਰ ਸਾਈਕਲ ਅਤੇ ਸਕੂਟਰ ਵਰਗ ਲਈ ਏਅਰ ਸੀਰੀਜ਼ ਵਿੱਚ ਬਾਰਜੀ    ਡਿਜ਼ਾਈਨ ਨੇ ਨਵੀਂ ਸਟਾਈਲਿਸ਼ ਅਤੇ ਗ੍ਰਾਫਿਕ ਟ੍ਰੀਟਮੈਂਟਸ ਦੇ ਨਾਲ ਰੇਸ ਰੈਡੀ ਲੁੱਕ ਹੈਲਮੇਟ ਪੇਸ਼ ਕਰਨ ਦਾ ਐਲਾਨ ਕੀਤਾ ਹੈ |  

‘ਬਦਰੀਨਾਥ ਕੀ ਦੁਲਹਨੀਆ’ ਦੀ ਕਮਾਈ 100 ਕਰੋੜ ਨੂੰ ਟੱਪੀ

Posted On March - 24 - 2017 Comments Off on ‘ਬਦਰੀਨਾਥ ਕੀ ਦੁਲਹਨੀਆ’ ਦੀ ਕਮਾਈ 100 ਕਰੋੜ ਨੂੰ ਟੱਪੀ
ਮੁੰਬਈ, 24 ਮਾਰਚ ਆਲੀਆ ਭੱਟ ਤੇ ਵਰੁਣ ਧਵਨ ਦੀ ਰੋਮਾਂਟਿਕ ਕਾਮੇਡੀ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਨੇ ਘਰੇਲੂ ਬਾਕਸ ਆਫ਼ਿਸ (ਟਿਕਟ ਖਿੜਕੀ) ’ਤੇ 100 ਕਰੋੜ ਦੀ ਕਮਾਈ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਸ਼ਸ਼ਾਂਕ ਖੇਤਾਨ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 10 ਮਾਰਚ ਨੂੰ ਰਿਲੀਜ਼ ਹੋਈ ਸੀ ਤੇ ਨਿਰਮਾਤਾ ਵੱਲੋਂ ਜਾਰੀ ਬਿਆਨ ਮੁਤਾਬਕ ਫ਼ਿਲਮ ਨੇ ਵੀਰਵਾਰ ਤੱਕ 100.74 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮਸਾਜ਼ ਕਰਨ ਜੌਹਰ, ਜਿਸ ਨੇ ਆਪਣੇ ਬੈਨਰ ਧਰਮਾ ਪ੍ਰੋਡਕਸ਼ਨਜ਼ ਹੇਠ ਫ਼ਿਲਮ ਨੂੰ ਰਿਲੀਜ਼ ਕੀਤਾ ਸੀ, 

ਰਿਜ਼ਰਵ ਬੈਂਕ ਅੱਗੇ ਲੱਗੀਆਂ ਪਰਵਾਸੀ ਭਾਰਤੀਆਂ ਦੀਆਂ ਕਤਾਰਾਂ

Posted On March - 24 - 2017 Comments Off on ਰਿਜ਼ਰਵ ਬੈਂਕ ਅੱਗੇ ਲੱਗੀਆਂ ਪਰਵਾਸੀ ਭਾਰਤੀਆਂ ਦੀਆਂ ਕਤਾਰਾਂ
ਪੱਤਰ ਪ੍ਰੇਰਕ ਨਵੀਂ ਦਿੱਲੀ, 24 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਲਾਗੂ ਕੀਤੀ ਨੋਟਬੰਦੀ ਕਾਰਨ ਪਰਵਾਸੀ ਭਾਰਤੀ ਖਾਸੇ ਪ੍ਰੇਸ਼ਾਨ ਹਨ। ਦਿੱਲੀ ਦੇ ਰਿਜ਼ਰਵ ਬੈਂਕ ਅੱਗੇ ਕਤਾਰਾਂ ਵਿੱਚ ਖੜ੍ਹੇ ਕਈ ਪਰਵਾਸੀ ਪੰਜਾਬੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਘੰਟੇ ਕਤਾਰਾਂ ਵਿੱਚ ਖੜ੍ਹੇ ਹੋਣਾ ਪੈਂਦਾ ਹੈ ਤੇ ਹੁਣ ਸ਼ਾਮ ਨੂੰ ਸਮਾਂ ਵੀ 3 ਵਜੇ ਦਾ ਕਰ ਦਿੱਤਾ ਗਿਆ ਹੈ, ਜਿਸ ਕਰ ਕੇ ਹੋਰ ਮੁਸ਼ਕਲ ਹੋ ਗਈ ਹੈ। ਸੰਗਰੂਰ ਜ਼ਿਲ੍ਹੇ ਦੇ ਜੰਮਪਲ ਤੇ ਕੈਨੇਡਾ ਦੇ ਕੈਲਗਰੀ ਦੇ ਰਹਿਣ ਵਾਲੇ ਅਰਸ਼ਦੀਪ 

ਫ਼ਿਲਮ ਸਨਅਤ ਨੇ ਜ਼ਾਬਤੇ ਵਿੱਚ ਰਹਿਣਾ ਸਿੱਖਿਆ: ਮਾਧੁਰੀ

Posted On March - 24 - 2017 Comments Off on ਫ਼ਿਲਮ ਸਨਅਤ ਨੇ ਜ਼ਾਬਤੇ ਵਿੱਚ ਰਹਿਣਾ ਸਿੱਖਿਆ: ਮਾਧੁਰੀ
ਮੁੰਬਈ, 24 ਮਾਰਚ 80 ਤੇ 90 ਦੇ ਦਹਾਕੇ ਵਿੱਚ ਫ਼ਿਲਮੀ ਪਰਦੇ ਉੱਤੇ ਰਾਜ ਕਰਨ ਵਾਲੀ ਨਾਇਕਾ ਮਾਧੁਰੀ ਦੀਕਸ਼ਿਤ ਦਾ ਮੰਨਣਾ ਹੈ ਕਿ ਫ਼ਿਲਮ ਇੰਡਸਟਰੀ ’ਚ ਬੀਤੇ ਕੁਝ ਸਾਲਾਂ ਵਿੱਚ ਕਈ ਅਹਿਮ ਬਦਲਾਅ ਆਏ ਹਨ ਤੇ ਬੌਲੀਵੁੱਡ ਨੇ ਜ਼ਾਬਤੇ ਵਿੱਚ ਰਹਿਣਾ ਸਿੱਖ ਲਿਆ ਹੈ। ਫਿੱਕੀ ਵੱਲੋਂ ਕਰਵਾਏ ਫਰੇਮਜ਼ 2017 ਨਾਂ ਦੇ ਸਮਾਗਮ ’ਚ ਆਪਣੇ ਪਤੀ ਡਾ. ਸ੍ਰੀਰਾਮ ਨੇਨੇ ਨਾਲ ਸ਼ਿਰਕਤ ਕਰਨ ਆਈ ਮਾਧੁਰੀ ਨੇ ਕਿਹਾ, ‘ਅੱਜ ਫ਼ਿਲਮਾਂ ਮਿਥੇ ਸਮੇਂ ’ਚ ਮੁਕੰਮਲ ਹੁੰਦੀਆਂ ਹਨ ਤੇ ਹਰ ਕੋਈ ਸਮੇਂ ਦੇ ਨਾਲ ਚੱਲਦਾ ਹੈ। ਅਨੁਸ਼ਾਸਨ ਨਜ਼ਰ 
Page 2 of 1,36812345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.