ਜੇਤੂ ਟੀਮ ਦੀ ਫਾਈਨਲ ’ਚ ਟੱਕਰ ਚੇਨਈ ਸੁਪਰਕਿੰਗਜ਼ ਨਾਲ ਹੋਵੇਗੀ
ਕੋਲਕਾਤਾ, 23 ਮਈ
ਸਪੌਟ ਫਿਕਸਿੰਗ ਵਿੱਚੋਂ ਉਭਰ ਕੇ ਜ਼ਬਰਦਸਤ ਜੁਝਾਰੂਪਣ ਦਿਖਾਉਣ ਵਾਲੀ ਰਾਜਸਥਾਨ ਰਾਇਲਜ਼ ਆਈਪੀਐਲ ਦੇ ਦੂਜੇ ਕੁਆਲੀਫਾਇਰ ’ਚ ਭਲਕੇ ਮੁੰਬਈ ਇੰਡੀਅਨਜ਼ ਵਰਗੀ ਸਿਤਾਰਿਆਂ ਨਾਲ ਭਰੀ ਦਮਦਾਰ ਟੀਮ ਦੇ ਨਾਲ ਭਿੜੇਗੀ। ਜੇਤੂ ਟੀਮ ਦੀ ਟੱਕਰ ਫਾਈਨਲ ਵਿਚ ਚੇਨਈ ਸੁਪਰਕਿੰਗਜ਼ ਨਾਲ ਹੋਵੇਗੀ। ਕਾਗਜ਼ਾਂ ਵਿਚ ਮੁੰਬਈ ਇੰਡੀਅਨਜ਼ ਦਾ ਪੱਲੜਾ ਭਾਰੀ ਜਾਪਦਾ ਹੈ। ਪਰ ਭਲਕੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਚਾਰ ਵਿਕਟਾਂ ਨਾਲ ਹਰਾਉਣ
ਸਿਡਨੀ, 23 ਮਈ
ਦੋ ਪੱਤਰਕਾਰਾਂ ਖ਼ਿਲਾਫ਼ ਟਵਿੱਟਰ ਉੱਤੇ ਭੜਾਸ ਕੱਢਣ ਤੋਂ ਬਾਅਦ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਹੈ ਕਿ ਉਸ ਨੂੰ ਆਪਣੀ ਟਿੱਪਣੀ ਉੱਤੇ ਪਛਤਾਵਾ ਹੈ ਪਰ ਆਈ.ਪੀ.ਐਲ. ਸਪੌਟ ਫਿਕਸਿੰਗ ਮਾਮਲੇ ਵਿੱਚ ਰਿਪੋਰਟ ’ਚ ਉਸ ਦੀ ਫੋਟੋ ਵਰਤੇ ਜਾਣ ਤੋਂ ਬਾਅਦ ਆਪਣਾ ਬਚਾਅ ਕਰਨਾ ਸੀ।
ਆਈ.ਪੀ.ਐਲ. ਵਿੱਚ ਦਿੱਲੀ ਡੇਅਰਡੈਵਿਲਜ਼ ਲਈ ਖੇਡਣ ਵਾਲੇ ਵਾਰਨਰ ਨੂੰ ਕ੍ਰਿਕਟ ਆਸਟਰੇਲੀਆ ਦੀ ਜ਼ਾਬਤਾ ਪ੍ਰਣਾਲੀ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ 5600 ਡਾਲਰ ਜੁਰਮਾਨਾ ਕੀਤਾ
ਦੁਬਈ, 23 ਮਈ
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਇੰਗਲੈਂਡ ਤੇ ਵੇਲਜ਼ ’ਚ 6 ਤੋਂ 23 ਜੂਨ ਤਕ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਲਈ ਅਧਿਕਾਰਤ ਵੈੱਬਸਾਈਟ ਕਾਇਮ ਕਰ ਦਿੱਤੀ ਹੈ। ਵੈੱਬਸਾਈਟ ‘ www. icc cricket. com ਉਤੇ ਟੂਰਨਾਮੈਂਟ ਦੀਆਂ ਸਾਰੀਆਂ ਸੂਚਨਾਵਾਂ ਮਿਲਣਗੀਆਂ। ਇਸ ਵਿੱਚ ਸਾਰੇ ਮੈਚਾਂ ਦੇ ਮੁੱਖ ਅੰਸ਼ ਵੀ ਹੋਣਗੇ। ਇਸ ਤੋਂ ਇਲਾਵਾ ਟੀਮਾਂ ਬਾਰੇ ਤੇ ਹੋਰ ਜਾਣਕਾਰੀ ਵੀ ਮਿਲ ਸਕੇਗੀ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਇਕ-ਇਕ ਗੇਂਦ ਦੀ ਕਵਰੇਜ ਵੀ ਦੇਖਣ ਨੂੰ ਮਿਲੇਗੀ। ਇਸ ਵਿੱਚ ਦਰਸ਼ਕਾਂ ਲਈ ‘ਹੌਟ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 23 ਮਈ
ਬਾਸਕਟਬਾਲ ਦੇ ਕੋਚ ਡਾ. ਸੁਬਰਾਮਨੀਅਮ ਸਵਾਮੀ ਜਿਨ੍ਹਾਂ ਦਾ ਲੰਘੇ ਕੱਲ੍ਹ ਦੇਹਾਂਤ ਹੋ ਗਿਆ ਸੀ, ਦਾ ਅੱਜ ਅੰਤਿਮ ਸੰਸਕਾਰ ਬੀਰ ਜੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਵੱਡੀ ਗਿਣਤੀ ਸਮਾਜਕ, ਧਾਰਮਿਕ, ਖੇਡ ਜਗਤ ਨਾਲ ਜੁੜੇ ਅਧਿਕਾਰੀਆਂ, ਖੇਡ ਪ੍ਰੇਮੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਵਿਦਾਇਗੀ ਦਿੱਤੀ। ਭਾਰਤੀ ਬਾਸਕਟਬਾਲ ਟੀਮ ਵਿੱਚ ਬਤੌਰ ਕੋਚ ਸੇਵਾਵਾਂ ਨਿਭਾ ਚੁੱਕੇ ਡਾ. ਸਵਾਮੀ ਨੇ ਉਤੱਰੀ ਭਾਰਤ ਦੀ ਸਿਰਮੌਰ ਖੇਡ
ਨਵੀਂ ਦਿੱਲੀ, 23 ਮਈ
ਖੇਡ ਮੰਤਰੀ ਜੀਤੇਂਦਰ ਸਿੰਘ ਨੇ ਬਣਾਵਟੀ ਪੈਰ ਨਾਲ ਮਾਊਂਟ ਐਵਰੈਸਟ ਸਰ ਕਰਨ ਵਾਲੀ ਦੁਨੀਆਂ ਦੀ ਪਹਿਲੀ ਪਰਬਤਰੋਹੀ ਬਣੀ ਅਰੁਣਿਮਾ ਸਿੰਘ ਨੂੰ ਵਧਾਈ ਦਿੱਤੀ ਹੈ।
ਜੀਤੇਂਦਰ ਸਿੰਘ ਨੇ ਬਿਆਨ ਵਿਚ ਕਿਹਾ, ‘‘ਮਾਊਂਟ ਐਵਰੈਸਟ ਫਤਹਿ ਕਰਨ ਲਈ ਵਧਾਈ। ਇਹ ਸ਼ਾਨਦਾਰ ਪ੍ਰਾਪਤੀ ਵਿਰੋਧੀ ਹਾਲਾਤ ਦੇ ਬਾਵਜੂਦ ਆਪਣੇ ਜਜ਼ਬੇ ਤੇ ਸਾਹਸ ਨੂੰ ਪ੍ਰਗਟਾਉਂਦੀ ਹੈ।’’ ਉਨ੍ਹਾਂ ਕਿਹਾ, ‘‘ਤੁਹਾਡੇ ਯਤਨ ਤੇ ਪ੍ਰਾਪਤੀਆ ਦਿਖਾਉਂਦੀਆਂ ਹਨ ਕਿ ਸਰੀਰਕ ਅੰਗਹੀਣਤਾ ਪ੍ਰਾਪਤੀਆਂ ਤੇ ਮਾਣ ਹਾਸਲ ਕਰਨ
ਨਵੀਂ ਦਿੱਲੀ, 23 ਮਈ
ਆਈਪੀਐਲ ਸਪੌਟ ਫਿਕਸਿੰਗ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਪਾਕਿਸਤਾਨ ਦੇ ਵਿਵਾਦਗ੍ਰਸਤ ਅੰਪਾਇਰ ਅਸਦ ਰਾਉਫ ਨੂੰ ਅਗਲੇ ਮਹੀਨੇ ਇੰਗਲੈਂਡ ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੇ ਅੰਪਾਇਰ ਪੈਨਲ ਵਿਚੋਂ ਹਟਾ ਦਿੱਤਾ। ਆਈਸੀਸੀ ਨੇ ਇਕ ਬਿਆਨ ਵਿਚ ਕਿਹਾ ਕਿ ਆਈਪੀਐਲ ਸਪੌਟ ਫਿਕਸਿੰਗ ਕਾਂਡ ਵਿਚ ਮੁੰਬਈ ਪੁਲੀਸ ਰਾਉਫ ਖ਼ਿਲਾਫ਼ ਜਾਂਚ ਕਰ ਰਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਪੈਨਲ ਵਿੱਚੋਂ ਹਟਾ ਲਿਆ ਗਿਆ ਹੈ।
-ਪੀ.ਟੀ.ਆਈ.
ਮੁੰਬਈ, 23 ਮਈ
ਸਟਾਰ ਕ੍ਰਿਕਟਰ ਗੌਤਮ ਗੰਭੀਰ ਰੈੱਡ ਬੁਲਿਟਨ ਦਾ ਹਿੱਸਾ ਬਣਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਇਹ ਐਨਰਜ ਡਰਿੰਕ ਮੇਕਰ ਰੈੱਡ ਬੁਲ ਦੀ ਮੋਬਾਈਲ ਐਪਲੀਕੇਸ਼ਨ ਹੈ। ਇਸ ਵਿਚ ਇਹ ਕ੍ਰਿਕਟਰ ਮੈਦਾਨ ਦੇ ਅੰਦਰ ਤੇ ਬਾਹਰ ਦੇ ਆਪਣੇ ਤਜਰਬੇ ਸਾਂਝੇ ਕਰਨਗੇ।
ਇਸ ਬੁਲਿਟਨ ਵਿਚ ਦੁਨੀਆਂ ਭਰ ਦੀ ਖੇਡ ਤੇ ਮਨੋਰੰਜਨ ਨਾਲ ਜੁੜੀ ਸਮੱਗਰੀ ਦਿਖਾਈ ਜਾਂਦੀ ਹੈ। ਇਸ ਦੇ ਨਾਲ ਹੀ ਰੌਮਾਂਚਿਕ ਵੀਡੀਓ ਤੇ ਵਿਸ਼ੇਸ਼ ਫ਼ੋਟੋਜ਼ ਵੀ ਦਿਖਾਏ ਜਾਂਦੇ ਹਨ। ਰੈੱਡ ਬੁਲਿਟਨ ਐਪਲੀਕੇਸ਼ਨ, ਅੰਗਰੇਜ਼ੀ, ਜਰਮਨ, ਫਰੈਂਚ
ਨਵੀਂ ਦਿੱਲੀ, 22 ਮਈ
ਬਰੈਡ ਹੌਜ਼ ਨੇ ਟੀ-20 ਕ੍ਰਿਕਟ ਵਿਚ ਆਪਣੀ ਕਾਬਲੀਅਤ ਦਾ ਇੱਕ ਹੋਰ ਨਮੂਨਾ ਪੇਸ਼ ਦਰਦਿਆਂ ਅੱਜ ਰਾਤੀਂ ਇੱਥੇ ਪੈਪਸੀ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਨੂੰ ਸਨਰਾਈਜ਼ਰਜ਼ ਹੈਦਰਾਬਾਦ ਉਪਰ 4 ਵਿਕਟਾਂ ਦੀ ਜਿੱਤ ਹਾਸਲ ਕਰਵਾ ਦਿੱਤੀ। ਇਸ ਹਾਰ ਕਾਰਨ ਜਿੱਥੇ ਸਨਰਾਈਜ਼ਰਜ਼ ਹੈਦਰਾਬਾਦ ਟੀਮ ਆਈ.ਪੀ.ਐਲ. ਤੋਂ ਬਾਹਰ ਹੋ ਗਈ, ਉਥੇ ਰਾਜਸਥਾਨ ਰਾਇਲਜ਼ ਫਾਈਨਲ ਵਿੱਚ ਦਾਖਲੇ ਲਈ ਮੁੰਬਈ ਇੰਡੀਅਨਜ਼ ਖਿਲਾਫ਼ ਮੈਚ ਖੇਡਣ ਦੇ ਯੋਗ ਹੋ ਗਈ। ਇਹ ‘ਕੁਆਲੀਫਾਇਰ’ ਮੈਚ ਸ਼ੁੱਕਰਵਾਰ ਨੂੰ ਕੋਲਕਾਤਾ ਵਿੱਚ
ਨਵੀਂ ਦਿੱਲੀ, 22 ਮਈ
ਚੇਨਈ ਸੁਪਰਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਆਈਪੀਐਲ-6 ਦੌਰਾਨ ਟੀਮ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਸਿਹਰਾ ਟੀਮ ਦੀ ਚੋਣ ਵਿਚ ਈਮਾਨਦਾਰੀ ਅਤੇ ਰਵਾਇਤੀ ਰਵੱਈਏ ਨੂੰ ਦਿੱਤਾ ਹੈ ਜਿਸ ਸਦਕਾ ਟੀਮ ਛੇ ਵਿੱਚੋਂ ਪੰਜਵੀਂ ਵਾਰ ਫਾਈਨਲ ਵਿਚ ਪੁੱਜੀ ਹੈ। ਇਹ ਗੱਲ ਫਲੇਮਿੰਗ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਉਨ੍ਹਾਂ ਕਿਹਾ, ”ਅਸੀਂ ਟੀਮ ਦੀ ਚੋਣ ਵਿਚ ਈਮਾਨਦਾਰੀ ਦਿਖਾਈ ਹੈ ਤੇ ਰਵਾਨਗੀ ਕਾਇਮ ਰੱਖੀ ਹੈ। ਚੋਣ ਨੀਤੀ, ਖਿਡਾਰੀਆਂ ਦੇ ਹੁਨਰ ਅਤੇ ਚੰਗੀ ਫਰੈਂਚਾਈਜ਼ੀ
ਮਦੁਰਈ, 22 ਮਈ
ਮਦਰਾਸ ਹਾਈ ਕੋਰਟ ਵਿਚ ਅੱਜ ਇਕ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਹੈ ਕਿ ਅਦਾਲਤ ਵੱਲੋਂ ਸਰਕਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਆਪਣੇ ਕੰਟਰੋਲ ਵਿਚ ਲੈਣ ਦੀ ਹਦਾਇਤ ਦਿੱਤੀ ਜਾਵੇ। ਇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਬੋਰਡ ਕ੍ਰਿਕਟ ਦੀ ਖੇਡ ਨੂੰ ਅੱਗੇ ਵਧਾਉਣ ਵਿਚ ਨਾਕਾਮ ਰਿਹਾ ਹੈ। ਇਸ ਸਬੰਧ ਵਿਚ ਅਦਾਲਤ ਨੇ ਬੋਰਡ, ਆਈਪੀਐਲ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਸ਼ਹਿਰ ਦੇ ਵਕੀਲ ਵੀ ਸ਼ਾਂਤਾਕੁਮਾਰਸੇਨ ਨੇ ਇਹ
ਰਾਮੱਲਾ, 22 ਮਈ
ਏਐਫਸੀ ਮਹਿਲਾ ਏਸ਼ੀਆ ਕੱਪ ਕੁਆਲੀਫਾਇਰ ਗਰੁੱਪ ਡੀ ਦੇ ਪਹਿਲੇ ਮੈਚ ਵਿਚ ਭਾਰਤ ਨੂੰ ਮਿਆਂਮਾਰ ਨੇ 2-0 ਨਾਲ ਹਰਾ ਦਿੱਤਾ ਹੈ। ਮਿਆਂਮਾਰ ਲਈ ਪਹਿਲਾ ਗੋਲ ਪੰਜਵੇਂ ਮਿੰਟ ਵਿਚ ਨੇਊ ਫਾਊ ਨੇ ਤੇ ਦੂਜਾ 26ਵੇਂ ਮਿੰਟ ਵਿਚ ਖਿਨ ਮੌ ਵਾਈ ਨੇ ਕੀਤਾ।
ਜੇਤੂ ਟੀਮ 27ਵੇਂ ਮਿੰਟ ਵਿਚ ਵੀ ਗੋਲ ਕਰ ਸਕਦੀ ਸੀ ਪਰ ਬੀ ਬੀ ਓ ਦੀ ਵਧੀਆ ਕੋਸ਼ਿਸ਼ ਨਾਕਾਮ ਹੋ ਗਈ। ਦੂਜੇ ਪਾਸੇ ਭਾਰਤੀ ਟੀਮ ਤੋਂ ਇਨ੍ਹਾਂ ਸ਼ੁਰੂਆਤੀ ਝਟਕਿਆਂ ਤੋਂ ਹੀ ਤਾਬ ਨਹੀਂ ਆ ਸਕੀ। ਉਨ੍ਹਾਂ ਦੂਜੇ ਅੱਧ ਵਿਚ ਥੋੜ੍ਹੀ ਕੋਸ਼ਿਸ਼ ਜ਼ਰੂਰ ਲਾਈ ਪਰ
ਭੁਪਾਲ, 22 ਮਈ
ਕਪਤਾਨ ਨਵਪ੍ਰੀਤ ਕੌਰ ਵੱਲੋਂ ਕੀਤੇ ਚਾਰ ਗੋਲਾਂ ਸਦਕਾ ਹਰਿਆਣਾ ਨੇ ਅੱਜ ਇਥੇ ਤੀਜੀ ਹਾਕੀ ਇੰਡੀਆ ਸਬ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਕੁੜੀਆਂ ਦੇ ਵਰਗ ਵਿਚ ਮਹਾਰਾਸ਼ਟਰ ਨੂੰ 11-1 ਗੋਲਾਂ ਨਾਲ ਹਰਾ ਦਿੱਤਾ।
ਸਥਾਨਕ ਐਸਏਆਈ ਸੈਂਟਰ ਵਿਚ ਚੱਲ ਰਹੀ ਇਸ ਚੈਂਪੀਅਨਸ਼ਿਪ ਦੇ ਕੁੜੀਆਂ ਦੇ ਵਰਗ ਦੇ ਅਹਿਮ ਮੈਚ ਵਿਚ ਨਵਪ੍ਰੀਤ ਨੇ ਦੂਜੇ, 14ਵੇਂ, 53ਵੇਂ ਅਤੇ 64ਵੇਂ ਮਿੰਟਾਂ ਵਿਚ ਗੋਲ ਕੀਤੇ ਜਦੋਂਕਿ ਦੋ-ਦੋ ਗੋਲ ਦੇਵਿਕਾ ਤੇ ਮਨਪ੍ਰੀਤ ਅਤੇ ਇਕ-ਇਕ ਸੋਨਿਕਾ ਅਤੇ ਆਸਾ ਨੇ ਕੀਤਾ। ਮਹਾਰਾਸ਼ਟਰ
ਨਵੀਂ ਦਿੱਲੀ, 22 ਮਈ
ਮੁੰਬਈ ਇੰਡੀਅਨਜ਼ ਦੇ ਖਿਡਾਰੀ ਦਿਨੇਸ਼ ਕਾਰਤਿਕ ਨੂੰ ਚੇਨਈ ਸੁਪਰਕਿੰਗਜ਼ ਖ਼ਿਲਾਫ਼ ਆਈਪੀਐਲ ਦੇ ਪਹਿਲੇ ਕੁਆਲੀਫਾਇਰ ਮੈਚ ਦੌਰਾਨ ਟੂਰਨਾਮੈਂਟ ਦੇ ਜ਼ਾਬਤੇ ਦੀ ਉਲੰਘਣਾ ਕਾਰਨ ਮੈਚ ਫੀਸ ਦੇ ਪੰਜ ਫੀਸਦੀ ਦਾ ਜੁਰਮਾਨਾ ਕੀਤਾ ਗਿਆ ਹੈ। ਕਾਰਤਿਕ ਨੂੰ ਅੰਪਾਇਰ ਦੇ ਫੈਸਲੇ ਉਤੇ ਨਾਖੁਸ਼ੀ ਜ਼ਾਹਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਸਬੰਧ ਵਿਚ ਮੈਚ ਰੈਫਰੀ ਦਾ ਫੈਸਲਾ ਅਟੱਲ ਮੰਨਿਆ ਜਾਂਦਾ ਹੈ।
ਮੈਚ ਵਿਚ ਮੁੰਬਈ ਦੀ ਪਾਰੀ ਦੌਰਾਨ 11ਵੇਂ ਓਵਰ ਵਿਚ ਰਵਿੰਦਰ ਜਡੇਜਾ ਦੀ ਗੇਂਦ ਉਤੇ ਕਾਰਤਿਕ
ਨਵੀਂ ਦਿੱਲੀ, 22 ਮਈ
ਭਾਰਤ ਦੇ ਸਾਬਕਾ ਕਬੱਡੀ ਖਿਡਾਰੀਆਂ ਨੇ ਭਾਰਤੀ ਐਮਚਿਓਰ ਕਬੱਡੀ ਫੈਡਰੇਸ਼ਨ (ਏਕੇਐਫਆਈ) ਅਤੇ ਇਸ ਦੇ ਚੇਅਰਮੈਨ ਜਨਾਰਧਨ ਸਿੰਘ ਗਹਿਲੋਤ ਦੇ ਪੂਰੇ ਕੰਮ-ਢੰਗ ਦੀ ਸੀਬੀਆਈ ਵੱਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਸਾਬਕਾ ਭਾਰਤੀ ਖਿਡਾਰੀ ਗੁਰਦੀਪ ਸਿੰਘ ਤੇ ਹੋਰਾਂ ਨੇ ਜੈਪੁਰ ਵਿਚ ਬੀਤੇ ਐਤਵਾਰ ਨੂੰ ਹੋਈ ਏਕੇਐਫਆਈ ਦੇ ਸਾਲਾਨਾ ਆਮ ਇਜਲਾਸ ਅਤੇ ਅਹੁਦੇਦਾਰਾਂ ਦੀ ਚੋਣ ਉਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਕੁਝ ਕੌਮੀ ਖਿਡਾਰੀਆਂ ਨੂੰ ਫੈਡਰੇਸ਼ਨ ਉਤੇ ਸ੍ਰੀ
ਰਿਆਧ, 22 ਮਈ
ਨੇੜ ਭਵਿੱਖ ਵਿਚ ਸਾਊਦੀ ਅਰਬ ਦੀਆਂ ਔਰਤਾਂ ਨੂੰ ਵੀ ਫੁਟਬਾਲ ਸਟੇਡੀਅਮ ਵਿਚ ਜਾ ਕੇ ਮੈਚ ਦੇਖਣ ਦਾ ਮੌਕਾ ਮਿਲ ਸਕਦਾ ਹੈ। ਮੁਲਕ ਦੀ ਫੁਟਬਾਲ ਫੈਡਰੇਸ਼ਨ ਦੇ ਮੁਖੀ ਨੇ ਕਿਹਾ ਹੈ ਕਿ ਉਹ ਇਸ ਦੇ ਹੱਕ ਵਿਚ ਹੈ।
ਫੈਡਰੇਸ਼ਨ ਮੁਖੀ ਅਹਿਮਦ ਈਦ ਨੇ ਕਿਹਾ ਕਿ ‘ਛੇਤੀ ਹੀ’ ਇਸ ਦੀ ਇਜਾਜ਼ਤ ਮਿਲ ਸਕਦੀ ਹੈ। ਇਸ ਸਦਕਾ ਆਸਾਰ ਹਨ ਕਿ ਜ਼ੇਰੇ-ਤਾਮੀਰ ਕਿੰਗ ਅਬਦੁੱਲਾ ਸਟੇਡੀਅਮ ਦੇ ਬਾਕੀ ਬਚੇ 15 ਫੀਸਦੀ ਹਿੱਸੇ ਨੂੰ ਪਰਿਵਾਰਕ ਬਾਕਸ ਵਿਚ ਬਦਲਿਆ ਜਾ ਸਕਦਾ ਹੈ ਤਾਂ ਕਿ ਉਥੇ ਬੈਠ ਕੇ ਔਰਤਾਂ ਮੈਚ ਦੇਖ ਸਕਣ।
ਮੁੰਬਈ, 22 ਮਈ
ਖੇਡ ਟੀ.ਵੀ. ਚੈਨਲ ਸੋਨੀ ਸਿਕਸ ਨੇ ਯੂਏਫਾ ਯੂਰੋ ਫੁਟਬਾਲ ਟੂਰਨਾਮੈਂਟ 2016 ਦੇ ਸਾਰੇ 51 ਮੈਚਾਂ ਨੂੰ ਭਾਰਤੀ ਉਪ ਮਹਾਂਦੀਪ ਵਿਚ ਨਸ਼ਰ ਕਰਨ ਦੇ ਹੱਕ ਹਾਸਲ ਕਰ ਲਏ ਹਨ। ਇਹ ਜਾਣਕਾਰੀ ਚੈਨਲ ਨੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਕੌਮਾਂਤਰੀ ਫੁਟਬਾਲ ਵਿਚ ਇਹ ਚੈਨਲ ਦਾ ਪਹਿਲਾ ਵੱਡਾ ਕਦਮ ਹੈ, ਉਂਜ ਉਹ 2014 ਵਿਚ ਹੋਣ ਵਾਲੇ ਫੀਫਾ ਆਲਮੀ ਕੱਪ ਕੁਆਲੀਫਾਇਰਜ਼ ਦਾ ਪ੍ਰਸਾਰਨ ਵੀ ਕਰ ਰਿਹਾ ਹੈ। ਯੂਏਫਾ ਯੂਰੋ ਕੱਪ 2016, 10 ਜੂਨ ਤੋਂ 10 ਜੁਲਾਈ, 2016 ਤਕ ਖੇਡਿਆ ਜਾਵੇਗਾ। ਇਸ ਵਾਰ