ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਖੇਡਾਂ ਦੀ ਦੁਨੀਆ › ›

Featured Posts
ਕਬੱਡੀ: ਧਨੌਰੀ ਅਤੇ ਸੈਂਪਲੀ ਸਾਹਿਬ ਦੀਆਂ ਟੀਮਾਂ ਸਾਂਝੇ ਤੌਰ ’ਤੇ ਜੇਤੂ

ਕਬੱਡੀ: ਧਨੌਰੀ ਅਤੇ ਸੈਂਪਲੀ ਸਾਹਿਬ ਦੀਆਂ ਟੀਮਾਂ ਸਾਂਝੇ ਤੌਰ ’ਤੇ ਜੇਤੂ

ਪੱਤਰ ਪ੍ਰੇਰਕ ਕੁਰਾਲੀ, 26 ਮਾਰਚ ਪਿੰਡ ਖਾਬੜਾ ਦੇ ਯੁਵਕ ਸੇਵਾਵਾਂ ਕਲੱਬ ਵੱਲੋਂ ਬਾਬਾ ਹਸਤ ਲਾਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸਮਾਪਤ ਹੋਇਆ| ਗਰਾਮ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਓਪਨ ਵਰਗ ਦਾ ਫਈਨਲ ਬੇਸਿੱਟਾ ਰਿਹਾ| ਟੂਰਨਾਮੈਂਟ ਦੇ ਅੰਤਿਮ ...

Read More

ਲਿਓਨ ਨੇ ਰੋਕੀ ਭਾਰਤੀ ਬੱਲੇਬਾਜ਼ਾਂ ਦੀ ਰਫ਼ਤਾਰ

ਲਿਓਨ ਨੇ ਰੋਕੀ ਭਾਰਤੀ ਬੱਲੇਬਾਜ਼ਾਂ ਦੀ ਰਫ਼ਤਾਰ

ਧਰਮਸ਼ਾਲਾ, 26 ਮਾਰਚ ਆਫ ਸਪਿੰਨਰ ਨਾਥਨ ਲਿਓਨ ਦੀ ਤੀਜੇ ਸੈਸ਼ਨ ਦੀ ਕ੍ਰਿਸ਼ਮਾਈ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਅੱਜ ਇੱਥੇ ਦੂਜਾ ਦਿਨ ਆਪਣੇ ਨਾਂ ਕਰਕੇ ਭਾਰਤ ਦੀ ਚੌਥੇ ਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਦੀ ਪਹਿਲੀ ਪਾਰੀ ਵਿੱਚ ਬੜ੍ਹਤ ਬਣਾਉਣ ਦੀਆਂ ਆਸਾਂ ਨੂੰ ਕਰਾਰਾ ਝਟਕਾ ਦਿੱਤਾ। ਭਾਰਤ ਨੇ ਦੂਜੇ ਦਿਨ ਦਾ ਖੇਡ ਖ਼ਤਮ ਹੋਣ ...

Read More

ਦੱਖਣੀ ਅਫਰੀਕਾ ਨੇ ਤੀਜੇ ਟੈਸਟ ਕ੍ਰਿਕਟ ਦੀ ਪਹਿਲੀ ਪਾਰੀ ’ਚ ਬਣਾਈਆਂ 314 ਦੌੜਾਂ

ਦੱਖਣੀ ਅਫਰੀਕਾ ਨੇ ਤੀਜੇ ਟੈਸਟ ਕ੍ਰਿਕਟ ਦੀ ਪਹਿਲੀ ਪਾਰੀ ’ਚ ਬਣਾਈਆਂ 314 ਦੌੜਾਂ

ਹੈਮਿਲਟਨ, 26 ਮਾਰਚ ਵਿਕਟ ਕੀਪਰ ਬੱਲੇਬਾਜ਼ ਕਵਿੰਟਨ ਡਿਕਾਕ ਦੀ 90 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਦੱਖਣੀ ਅਫਰੀਕਾ ਨੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਮੀਂਹ ਤੋਂ ਪ੍ਰਭਾਵਿਤ ਦੂਜੇ ਦਿਨ ਅੱਜ ਇੱਥੇ ਪਹਿਲੀ ਪਾਰੀ ਵਿੱਚ 314 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ ਠੋਸ ਸ਼ੁਰੂਆਤ ਕਰਦੇ ਹੋਏ ਦਿਨ ਦਾ ਖੇਡ ਸਮਾਪਤ ਹੋਣ ...

Read More

ਮਿਆਮੀ ਓਪਨ: ਫੈਡਰਰ ਤੇ ਵਾਵਰਿੰਕਾ ਅਗਲੇ ਗੇੜ ’ਚ

ਮਿਆਮੀ ਓਪਨ: ਫੈਡਰਰ ਤੇ ਵਾਵਰਿੰਕਾ ਅਗਲੇ ਗੇੜ ’ਚ

ਮਿਆਮੀ, 26 ਮਾਰਚ ਰੌਜਰ ਫੈਡਰਰ ਨੇ ਕੁਝ ਮੁਸ਼ਕਿਲ ਭਰੇ ਪਲਾਂ ਵਿੱਚੋਂ ਲੰਘਣ ਬਾਅਦ ਅਮਰੀਕਾ ਦੇ ਕੁਆਲਫਾਇਰ ਫਰਾਂਸੈਸ ਟਿਆਫੋ ਨੂੰ 7-6, 6-3 ਨਾਲ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ। ਵਿਸ਼ਵ ਵਿੱਚ 101ਵੇਂ ਨੰਬਰ ਦੇ ਟਿਆਫੋ ਨੂੰ ਫੈਡਰਰ ਦੀ ਸਰਵਿਸ ਸਾਹਮਣੇ ਜੂਝਣਾ ਪਿਆ ਪਰ ਉਸ ਦੀ ਖ਼ੁਦ ਦੀ ...

Read More

ਵਿਸ਼ਵ ਕੱਪ ’ਚ ਪਹੁੰਚਣ ਦੀ ਹਾਲੈਂਡ ਦੀ ਆਸ ਨੂੰ ਝਟਕਾ

ਵਿਸ਼ਵ ਕੱਪ ’ਚ ਪਹੁੰਚਣ ਦੀ ਹਾਲੈਂਡ ਦੀ ਆਸ ਨੂੰ ਝਟਕਾ

ਪੈਰਿਸ, 26 ਮਾਰਚ ਹਾਲੈਂਡ ਦੀ ਵਿਸ਼ਵ ਕੱਪ ਫੁਟਬਾਲ ਵਿੱਚ ਜਗ੍ਹਾ ਬਣਾਉਣ ਦੀਆਂ ਆਸਾਂ ਨੂੰ ਉਦੋਂ ਕਰਾਰਾ ਝਟਕਾ ਲੱਗਿਆ ਜਦੋਂ ਇਸ ਤਿੰਨ ਵਾਰ ਦੇ ਉਪ ਜੇਤੂ ਨੂੰ ਬੁਲਗਾਰੀਆ ਹੱਥੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਹਾਲੈਂਡ ਦੀ ਟੀਮ ਗਰੁੱਪ ‘ਏ’ ਵਿੱਚ ਸਿਖ਼ਰ ’ਤੇ ਚੱਲ ਰਹੇ ਫਰਾਂਸ ਤੋਂ ਛੇ ...

Read More

ਵੈਟੇਲ ਨੇ ਜਿੱਤਿਆ ਆਸਟਰੇਲਿਆਈ ਗ੍ਰਾਂ ਪ੍ਰੀ ਦਾ ਖ਼ਿਤਾਬ

ਵੈਟੇਲ ਨੇ ਜਿੱਤਿਆ ਆਸਟਰੇਲਿਆਈ ਗ੍ਰਾਂ ਪ੍ਰੀ ਦਾ ਖ਼ਿਤਾਬ

ਮੈਲਬਰਨ, 26 ਮਾਰਚ ਫੈਰਾਰੀ ਦੇ ਸੈਬੇਸਟੀਅਨ ਵੈਟੇਲ ਨੇ ਅੱਜ ਇੱਥੇ ਲੂਈਸ ਹੈਮਿਲਟਨ ਨੂੰ ਪਿੱਛੇ ਛੱਡ ਕੇ ਸੈਸ਼ਨ ਦੀ ਪਹਿਲੀ ਆਸਟਰੇਲਿਆਈ ਗ੍ਰਾਂ ਪ੍ਰੀ ਫਾਰਮੂਲਾ-1 ਰੇਸ ਪੂਰੀ ਕੀਤੀ। ਵੈਟੇਲ ਨੇ ਹੈਮਿਲਟਨ ਤੋਂ ਦਸ ਸਕਿੰਟ ਪਹਿਲਾਂ ਰੇਸ ਪੂਰੀ ਕੀਤੀ। ਇਸ ਤਰ੍ਹਾਂ ਹੈਮਿਲਟਨ ਨੂੰ ਦੂਜੇ ਸਥਾਨ ਨਾਲ ਹੀ ਸਬਰ ਕਰਨਾ ਪਿਆ ਜਦੋਂਕਿ ਮਰਸੀਡਿਜ਼ ਦੇ ਉਸ ...

Read More

ਖਾਬੜਾ ਦਾ ਕਬੱਡੀ ਟੂਰਨਾਮੈਂਟ ਸਮਾਪਤ

ਖਾਬੜਾ ਦਾ ਕਬੱਡੀ ਟੂਰਨਾਮੈਂਟ ਸਮਾਪਤ

ਪੱਤਰ ਪ੍ਰੇਰਕ ਕੁਰਾਲੀ, 26 ਮਾਰਚ ਪਿੰਡ ਖਾਬੜਾ ਦੇ ਯੁਵਕ ਸੇਵਾਵਾਂ ਕਲੱਬ ਵੱਲੋਂ ਬਾਬਾ ਹਸਤ ਲਾਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸਮਾਪਤ ਹੋਇਆ| ਗਰਾਮ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਓਪਨ ਵਰਗ ਦਾ ਫਈਨਲ ਬੇ ਸਿੱਟਾ ਰਿਹਾ| ਟੂਰਨਾਮੈਂਟ ਦੇ ...

Read More


ਸ਼ਾਟਗਨ ਵਿਸ਼ਵ ਕੱਪ:ਅੰਕੁਰ ਮਿੱਤਲ ਨੇ ਜਿੱਤਿਆ ਸੋਨ ਤਗ਼ਮਾ

Posted On March - 23 - 2017 Comments Off on ਸ਼ਾਟਗਨ ਵਿਸ਼ਵ ਕੱਪ:ਅੰਕੁਰ ਮਿੱਤਲ ਨੇ ਜਿੱਤਿਆ ਸੋਨ ਤਗ਼ਮਾ
ਭਾਰਤੀ ਨਿਸ਼ਾਨੇਬਾਜ਼ ਅੰਕੁਰ ਮਿੱਤਲ ਨੇ ਆਪਣੀ ਸ਼ਾਨਦਾਰ ਫਰਮ ਜਾਰੀ ਰੱਖਦਿਆਂ ਆਈਐੱਸਐੱਸਐੱਫ ਸ਼ਾਟਗੰਨ ਵਿਸ਼ਵ ਕੱਪ ਡਬਲ ਟਰੈਪ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਮਿੱਤਲ ਨੇ ਫਾਈਨਲ ਵਿੱਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਆਪਣੇ ਵਿਰੋਧੀ ਆਸਟਰੇਲਿਆਈ ਖਿਡਾਰੀ ਜੇਮਜ਼ ਵਿਲੇਟ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਮਿੱਤਲ ਨੇ ਹੁਣੇ ਹੁਣੇ ਨਵੀਂ ਦਿੱਲੀ ਵਿੱਚ ਹੋਏ ਵਿਸ਼ਵ ਕੱਪ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ....

ਪੋਡੋਲਸਕੀ ਵੱਲੋਂ ਅੰਤਰਾਸ਼ਟਰੀ ਫੁਟਬਾਲ ਤੋਂ ਵਿਦਾਈ

Posted On March - 23 - 2017 Comments Off on ਪੋਡੋਲਸਕੀ ਵੱਲੋਂ ਅੰਤਰਾਸ਼ਟਰੀ ਫੁਟਬਾਲ ਤੋਂ ਵਿਦਾਈ
ਇੰਗਲੈਂਡ ਵਿਰੁੱਧ ਫਰੈਂਡਲੀ ਮੈਚ ਵਿੱਚ ਜਰਮਨੀ ਨੂੰ 1-0 ਦੀ ਲੀਡ ਨਾਲ ਮੈਚ ਜਿੱਤਣ ਵਿੱਚ ਨਿਰਣਾਇਕ ਗੋਲ ਕਰਨ ਵਾਲੇ ਲੁਕਾਸ ਪੋਡੋਲਸਕੀ ਨੇ ਮੰਨਿਆ ਕਿ ਜਰਮਨੀ ਦੀ ਟੀਮ ਵਿੱਚ ਉਸਦੇ ਕਰੀਅਰ ਦੀ ਇਸ ਤੋਂ ਸ਼ਾਨਦਾਰ ਖੰਗ ਦੇ ਨਾਲ ਸਮਾਪਤੀ ਨਹੀ ਹੋ ਸਕਦੀ। ਇਸ ਸਟਾਰ ਸਟਰਾਈਕਰ ਨੇ ਆਪਣੇ ਖੇਡ ਜੀਵਨ ਵਿੱਚ 130ਵੇਂ ਅਤੇ ਆਖਰੀ ਅੰਤਰਾਸ਼ਟਰੀ ਮੈਚ ਵਿੱਚ 49ਵਾਂ ਗੋਲ ਦਾਗਿਆ ਜੋ ਆਖਿਰ ਨੂੰ ਨਿਰਣਾਇਕ ਸਾਬਿਤ ਹੋਇਆ। ....

ਭਾਰਤ ਕੇਸਰੀ ਦੰਗਲ: ਪੁਰਸ਼ਾਂ ਦੇ ਵਰਗ ’ਚ ਰਾਜਸਥਾਨ ਹੱਥੋਂ ਪੰਜਾਬ ਚਿੱਤ

Posted On March - 22 - 2017 Comments Off on ਭਾਰਤ ਕੇਸਰੀ ਦੰਗਲ: ਪੁਰਸ਼ਾਂ ਦੇ ਵਰਗ ’ਚ ਰਾਜਸਥਾਨ ਹੱਥੋਂ ਪੰਜਾਬ ਚਿੱਤ
ਤਿੰਨ ਰੋਜ਼ਾ ਭਾਰਤ ਕੇਸਰੀ ਦੰਗਲ 2017 ਦੇ ਦੂਜੇ ਦਿਨ ਅੱਜ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਅੰਬਾਲਾ ਕੈਂਟ ਵਿਚ ਪਹਿਲਵਾਨਾਂ ਨੇ ਆਪਣਾ ਦਮ-ਖਮ ਦਿਖਾਇਆ। ਅੱਜ ਏਡੀਜੀਪੀ ਅੰਬਾਲਾ ਰੇਂਜ ਅਤੇ ਪੰਚਕੂਲਾ ਪੁਲੀਸ ਕਮਿਸ਼ਨਰ ਡਾ. ਆਰ.ਸੀ.ਮਿਸ਼ਰਾ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ....

ਆਸਟਰੇਲੀਆ ਤੋਂ ਡਰਦਾ ਹੈ ਭਾਰਤ: ਸਟਾਰਕ

Posted On March - 22 - 2017 Comments Off on ਆਸਟਰੇਲੀਆ ਤੋਂ ਡਰਦਾ ਹੈ ਭਾਰਤ: ਸਟਾਰਕ
ਆਸਟਰੇਲੀਆ ਦੇ ਜ਼ਖ਼ਮੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਮੌਜੂਦਾ ਸੀਰੀਜ਼ ਵਿੱਚ ਚੱਲ ਰਹੀ ਖਿੱਚੋਤਾਣ ਨੂੰ ਹੋਰ ਮਘਾਉਂਦਿਆਂ ਕਿਹਾ ਕਿ ਭਾਰਤੀ ਟੀਮ ਮਹਿਮਾਨ ਟੀਮ ਤੋਂ ਬਾਰਡਰ-ਗਾਵਸਕਰ ਟਰਾਫ਼ੀ ਵਿੱਚ ਹਾਰਨ ਤੋਂ ਡਰਦੀ ਹੈ ਅਤੇ ਇਸ ਲਈ ਮੈਦਾਨ ਵਿੱਚ ਉਸ ਵੱਲੋਂ ਵਧੇਰੇ ਵਾਦ ਵਿਵਾਦ ਕੀਤਾ ਜਾ ਰਿਹਾ ਹੈ। ਬੰਗਲੌਰ ਵਿੱਚ ਦੂਜੇ ਟੈਸਟ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਸਟਾਰਕ ਵਾਪਸ ਪਰਤ ਗਿਆ ਸੀ। ਉਸ ਨੇ ਕਿਹਾ ਕਿ ਪੁਣੇ ....

ਜੋਕੋਵਿਚ ਅਤੇ ਸੇਰੇਨਾ ਸੱਟ ਕਾਰਨ ਮਿਆਮੀ ਓਪਨ ਤੋਂ ਹੋਏ ਲਾਂਭੇ

Posted On March - 22 - 2017 Comments Off on ਜੋਕੋਵਿਚ ਅਤੇ ਸੇਰੇਨਾ ਸੱਟ ਕਾਰਨ ਮਿਆਮੀ ਓਪਨ ਤੋਂ ਹੋਏ ਲਾਂਭੇ
ਮਿਆਮੀ ਓਪਨ ਟੈਨਿਸ ਟੂਰਨਾਮੈਂਟ ਵਿਚੋਂ ਉਘੇ ਖਿਡਾਰੀਆਂ ਦੇ ਹਟਣ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਦੇ ਨੰਬਰ ਇਕ ਖਿਡਾਰੀ ਬਰਤਾਨੀਆ ਦੇ ਐਂਡੀ ਮੱਰੇ ਤੋਂ ਬਾਅਦ ਹੁਣ ਸਾਬਕਾ ਚੈਂਪੀਅਨ ਅਤੇ ਨੰਬਰ ਦੋ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਮਹਿਲਾਵਾਂ ਵਿੱਚ ਨੰਬਰ ਦੋ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਵੀ ਸੱਟ ਕਾਰਨ 20 ਮਾਰਚ ਤੋਂ ਸ਼ੁਰੂ ਹੋਏ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਤੋਂ ਲਾਂਭੇ ਹੋ ਗਏ ਹਨ। ਜੋਕੋਵਿਚ ਨੇ ਆਪਣੇ ਫੇਸਬੱਕ ਪੇਜ ....

ਡੋਪਿੰਗ ਮਾਮਲੇ ’ਚ ਜਮੈਕਾ ਦੇ ਦੋ ਅਥਲੀਟ ਮੁਅੱਤਲ

Posted On March - 22 - 2017 Comments Off on ਡੋਪਿੰਗ ਮਾਮਲੇ ’ਚ ਜਮੈਕਾ ਦੇ ਦੋ ਅਥਲੀਟ ਮੁਅੱਤਲ
ਰਾਸ਼ਟਰਮੰਡਲ ਖੇਡਾਂ ਵਿੱਚ 400 ਮੀਟਰ ਹਰਡਲਜ਼ ਚੈਂਪੀਅਨ ਕੈਲਿਸ ਸਪੈਂਸਰ ਅਤੇ ਵਿਸ਼ਵ ਰਿਲੇਅ ਤਗਮਾ ਜੇਤੂ ਰਾਈਕਰ ਹਾਈਲਟਨ ਨੂੰ ਜਮੈਕਾ ਅਥਲੈਟਿਕਸ ਸੰਘ ਨੇ ਡੋਪਿੰਗ ਨੇਮਾਂ ਦੀ ਉਲੰਘਣਾ ਦੇ ਦੋਸ਼ ਹੇਠ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਹੈ। ....

ਧਰਮਸ਼ਾਲਾ ਬਣੇਗੀ ਭਾਰਤ ਦੀ 27ਵੀਂ ਟੈਸਟ ਨਗਰੀ

Posted On March - 22 - 2017 Comments Off on ਧਰਮਸ਼ਾਲਾ ਬਣੇਗੀ ਭਾਰਤ ਦੀ 27ਵੀਂ ਟੈਸਟ ਨਗਰੀ
ਧੌਲਾਧਾਰ ਪਹਾੜੀਆਂ ਦੀ ਗੋਦ ਵਿੱਚ ਵਸਿਆ ਅਤੇ ਸਮੁੰਦਰੀ ਤਲ ਤੋਂ 1317 ਮੀਟਰ ਦੀ ਉਚਾਈ ’ਤੇ ਸਥਿਤ ਹਿਮਾਚਲ ਪ੍ਰਦੇਸ਼ ਕਿ੍ਕਟ ਐਸੋਸੀਏਸ਼ਨ (ਐਚਪੀਸੀਏ) ਸਟੇਡੀਅਮ, ਧਰਮਸ਼ਾਲਾ ਵਿਸ਼ਵ ਦੀ 114ਵੀਂ ਅਤੇ ਭਾਰਤ ਦੀ 27ਵੀਂ ਟੈਸਟ ਨਗਰੀ ਬਣਨ ਜਾ ਰਿਹਾ ਹੈ। ਇਸ ਸਟੇਡੀਅਮ ਵਿੱਚ ਸ਼ਨਿਚਰਵਾਰ ਤੋਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥਾ ਅਤੇ ਆਖਰੀ ਟੈਸਟ ਮੈਚ ਖੇਡਿਆ ਜਾਵੇਗਾ। ਧਰਮਸ਼ਾਲਾ ਵਿੱਚ ਇਸ ਤੋਂ ਪਹਿਲਾਂ ਤਿੰਨ ਇਕ ਰੋਜ਼ਾ ਅਤੇ ਅੱਠ ਟੀ-20 ਕੌਮਾਂਤਰੀ ਮੈਚ ....

ਜਡੇਜਾ, ਪੁਜਾਰਾ ਤੇ ਵਿਜੈ ਗਰੇਡ ਏ ’ਚ ਸ਼ਾਮਲ; ਮਿਲਣਗੇ ਦੋ-ਦੋ ਕਰੋੜ ਰੁਪਏ

Posted On March - 22 - 2017 Comments Off on ਜਡੇਜਾ, ਪੁਜਾਰਾ ਤੇ ਵਿਜੈ ਗਰੇਡ ਏ ’ਚ ਸ਼ਾਮਲ; ਮਿਲਣਗੇ ਦੋ-ਦੋ ਕਰੋੜ ਰੁਪਏ
ਵਿਸ਼ਵ ਦੇ ਨੰਬਰ ਇਕ ਟੈਸਟ ਗੇਂਦਬਾਜ਼ ਰਵਿੰਦਰ ਜਡੇਜਾ, ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਸ਼ਾਨਦਾਰ ਓਪਨਰ ਮੁਰਲੀ ਵਿਜੈ ਨੂੰ ਉਸ ਦੇ ਬਿਹਤਰੀਨ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਅਤੇ ਭਾਰਤੀ ਕਿ੍ਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਨ੍ਹਾਂ ਤਿੰਨ ਖfਡਾਰੀਆਂ ਨੂੰ ਏ ਗਰੇਡ ਦੇ ਸਮਝੌਤੇ ਵਿੱਚ ਸ਼ਾਮਲ ਕਰ ਲਿਆ ਹੈ। ....

ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ

Posted On March - 22 - 2017 Comments Off on ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ
ਭਾਰਤੀ ਫੁਟਬਾਲ ਟੀਮ ਨੇ ਅੱਜ ਇਥੇ ਕੌਮਾਂਤਰੀ ਦੋਸਤਾਨਾ ਮੈਚ ਵਿੱਚ ਆਪਣੇ ਤੋਂ ਹੇਠਲੀ ਰੈਂਕਿੰਗ ਦੀ ਕੰਬੋਡੀਆ ਦੀ ਟੀਮ ਨੂੰ 3-2 ਨੂੰ ਹਰਾ ਕੇ ਵਿਦੇਸ਼ੀ ਧਰਤੀ ’ਤੇ ਮੈਚ ਨਾ ਜਿੱਤਣ ਦੀ 12 ਸਾਲ ਪੁਰਾਣੀ ਮਿੱਥ ਨੂੰ ਤੋੜ ਦਿੱਤਾ। ਭਾਰਤ ਨੇ ਇਸ ਵਰ੍ਹੇ ਆਪਣੇ ਪਹਿਲੇ ਦੋਸਤਾਨਾ ਮੈਚ ਵਿੱਚ ਖੇਡਦਿਆਂ ਕੰਬੋਡੀਆ ਨੂੰ ਸਖ਼ਤ ਚੁਣੌਤੀ ਦਿੱਤੀ। ਭਾਰਤ ਮੌਜੂਦਾ ਫੀਫਾ ਰੈਂਕਿੰਗ ਵਿੱਚ 132ਵੇਂ ਸਕਾਨ ’ਤੇ ਹੈ। ਭਾਰਤ ਨੇ ਇਸ ਤੋਂ ....

ਜਲੰਧਰ ਵਿੱਚ ਖੇਡ ਟ੍ਰਾਇਲ ਪਹਿਲੀ ਤੋਂ

Posted On March - 22 - 2017 Comments Off on ਜਲੰਧਰ ਵਿੱਚ ਖੇਡ ਟ੍ਰਾਇਲ ਪਹਿਲੀ ਤੋਂ
ਪੰਜਾਬ ਖੇਡ ਵਿਭਾਗ ਨੇ ਸਾਲ 2017-18 ਲਈ ਸਪੋਰਟਸ ਵਿੰਗ ਸਕੂਲ ਵਿੱਚ ਖਿਡਾਰੀਆਂ ਦਾ ਦਾਖਲਾ ਲੈਣ ਲਈ ਇਕ ਤੋਂ ਤਿੰੰਨ ਅਪਰੈਲ ਤਕ ਵੱਖ ਵੱਖ ਖੇਡਾਂ ਦੇ ਟ੍ਰਾਇਲ ਲੈਣ ਦਾ ਫੈਸਲਾ ਕੀਤਾ ਹੈ। ਜ਼ਿਲ੍ਹਾ ਖੇਡ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਖੇਡ ਦੇ ਰੈਜ਼ੀਡੈਂਸ਼ੀਅਲ ਵਿੰਗ ਲਈ ਲੜਕਿਆਂ ਦੇ ਟ੍ਰਾਇਲ ਇਕ ਅਪਰੈਲ ਅਤੇ ਡੇਅ ਸਕਾਲਰ ਵਿੰਗ ਦੇ ਲਈ(ਲੜਕੇ ਅਤੇ ਲੜਕੀਆਂ) ਟ੍ਰਾਇਲ ਦੋ ਅਤੇ ਤਿੰਨ ਅਪਰੈਲ ਨੂੰ ਜਲੰਧਰ ਵਿੱਚ ....

ਵਾਲੀਬਾਲ ਟੂਰਨਾਮੈਂਟ ਵਿੱਚ ਜੁਝਾਰ ਹਾਊਸ ਜੇਤੂ

Posted On March - 22 - 2017 Comments Off on ਵਾਲੀਬਾਲ ਟੂਰਨਾਮੈਂਟ ਵਿੱਚ ਜੁਝਾਰ ਹਾਊਸ ਜੇਤੂ
ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਵਾਲੀਬਾਲ ਦਾ ਇੰਟਰਾਮੂਰਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਡਾ. ਗੀਤਾ ਠਾਕੁਰ ਨੇ ਕੀਤਾ। ਪ੍ਰੋਫੈਸਰ ਸੋਹਨਦੀਪ ਅਤੇ ਪ੍ਰੋਫੈਸਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਚਾਰੇ ਹਾਊਸਾਂ ਦੇ ਮੈਚ ਲੀਗ ਕਮ ਨਾਕ ਆਉੂਟ ਵਿਧੀ ਨਾਲ ਕਰਵਾਏ ਗਏ। ....

ਬਾਲ ਬੈਡਮਿੰਟਨ ਮੁਕਾਬਲਿਆਂ ’ਚ ਐੱਸਡੀ ਕਾਲਜ ਵੱਲੋਂ ਚੰਗਾ ਪ੍ਰਦਰਸ਼ਨ

Posted On March - 22 - 2017 Comments Off on ਬਾਲ ਬੈਡਮਿੰਟਨ ਮੁਕਾਬਲਿਆਂ ’ਚ ਐੱਸਡੀ ਕਾਲਜ ਵੱਲੋਂ ਚੰਗਾ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ ਬਰਨਾਲਾ, 22 ਮਾਰਚ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਬਾਲ ਬੈਡਮਿੰਟਨ ਮੁਕਾਬਲਿਆਂ ਵਿੱਚ ਐੱਸ.ਡੀ. ਕਾਲਜ ਦੀਆਂ ਲੜਕੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਪਿਛਲੇ ਦਿਨੀਂ ਯੂਨੀਵਰਸਿਟੀ ਕਾਲਜ ਮੂਣਕ ਵਿੱਚ ਹੋਏ ਮੁਕਾਬਲਿਆਂ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਸਿਲਵਰ ਮੈਡਲ ਹਾਸਲ ਕੀਤਾ। ਇਹ ਜਾਣਕਾਰੀ ਕਾਲਜ ਦੇ ਪੀ.ਆਰ.ਓ. ਪ੍ਰੋ. ਸ਼ੋਇਬ ਜ਼ਫ਼ਰ ਨੇ ਦਿੱਤੀ। ਗੁਰਦੀਪ ਕੌਰ ਦੀ ਕਪਤਾਨੀ ਵਿੱਚ ਰਿਤੂ ਰਾਣੀ, ਸੰਦੀਪ ਕੌਰ, ਗਗਨਦੀਪ ਕੌਰ, ਹਰਦੀਪ ਕੌਰ, ਜਸਪ੍ਰੀਤ ਕੌਰ, ਗਗਨਦੀਪ 

ਆਈਸੀਸੀ ਰੈਂਕਿੰਗ: ਅਸ਼ਵਿਨ ਨੂੰ ਪਛਾੜ ਕੇ ਜਡੇਜਾ ਅੱਵਲ; ਪੁਜਾਰਾ ਦੋਇਮ

Posted On March - 21 - 2017 Comments Off on ਆਈਸੀਸੀ ਰੈਂਕਿੰਗ: ਅਸ਼ਵਿਨ ਨੂੰ ਪਛਾੜ ਕੇ ਜਡੇਜਾ ਅੱਵਲ; ਪੁਜਾਰਾ ਦੋਇਮ
ਗੇਂਦਬਾਜ਼ ਰਵਿੰਦਰ ਜਡੇਜਾ ਆਈ ਸੀ ਟੈਸਟ ਰੈਂਕਿੰਗ ਵਿੱਚ ਨੰਬਰ ਇਕ ਗੇਂਦਬਾਜ਼ ਬਣ ਗਿਆ ਹੈ। ਇਸੇ ਤਰ੍ਹਾਂ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਵੀ ਕਰੀਅਰ ਦੀ ਸਰਵੋਤਮ ਦੂਜੀ ਰੈਂਕਿੰਗ ’ਤੇ ਪਹੁੰਚ ਗਿਆ ਹੈ। ....

ਟੈਨਿਸ ਰੈਂਕਿੰਗ: ਫੈਡਰਰ ਛੇਵੇਂ ਸਥਾਨ ’ਤੇ

Posted On March - 21 - 2017 Comments Off on ਟੈਨਿਸ ਰੈਂਕਿੰਗ: ਫੈਡਰਰ ਛੇਵੇਂ ਸਥਾਨ ’ਤੇ
ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ਵਿੱਚ ਰਿਕਾਰਡ ਸਾਂਝੇ ਤੌਰ ’ਤੇ ਪੰਜਵੀਂ ਵਾਰ ਖ਼ਿਤਾਬ ਜਿੱਤ ਕੇ ਆਪਣੀ ਵਿਸ਼ਵ ਰੈਂਕਿੰਗ ਵਿੱਚ ਚਾਰ ਸਥਾਨਾਂ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ ਛੇਵੇਂ ਸਥਾਨ ’ਤੇ ਪੁੱਜ ਗਿਆ ਹੈ। ....

ਦੇਵਧਰ ਟਰਾਫ਼ੀ: ਰੋਹਿਤ ਤੇ ਪਾਰਥਿਵ ਨੂੰ ਮਿਲੀ ਕਮਾਨ

Posted On March - 21 - 2017 Comments Off on ਦੇਵਧਰ ਟਰਾਫ਼ੀ: ਰੋਹਿਤ ਤੇ ਪਾਰਥਿਵ ਨੂੰ ਮਿਲੀ ਕਮਾਨ
ਰੋਹਿਤ ਸ਼ਰਮਾ ਅਤੇ ਪਾਰਥਿਵ ਪਟੇਲ ਨੂੰ ਦੇਵਧਰ ਟਰਾਫ਼ੀ ਕਿ੍ਕਟ ਟੂਰਨਾਮੈਂਟ ਲਈ ਇੰਡੀਆ ਬਲੂ ਅਤੇ ਇੰਡੀਆ ਰੈੱਡ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਤਜਰਬੇਕਾਰ ਆਫ ਸਪਿੰਨਰ ਹਰਭਜਨ ਸਿਘ ਵੀ ਵਿਜੈ ਹਜ਼ਾਰੇ ਟਰਾਫੀ਼ ਵਿੱਚ ਚੰਗਾ ਪ੍ਰਦਰਸ਼ਨ ਕਰਨ ਕਾਰਨ ਮੁੜ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਨੂੰ ਆਰਾਮ ਦਿੱਤਾ ਗਿਆ ਹੈ। ....

ਫੁਟਬਾਲ: ਇਤਿਹਾਸ ਦੁਹਰਾਉਣ ਲਈ ਮੈਦਾਨ ’ਚ ਉਤਰੇਗੀ ਭਾਰਤੀ ਟੀਮ

Posted On March - 21 - 2017 Comments Off on ਫੁਟਬਾਲ: ਇਤਿਹਾਸ ਦੁਹਰਾਉਣ ਲਈ ਮੈਦਾਨ ’ਚ ਉਤਰੇਗੀ ਭਾਰਤੀ ਟੀਮ
ਏਐਫਸੀ ਏਸ਼ਿਆਈ ਕੱਪ ਕੁਆਲੀਫਾਇਰਜ਼ ਦੀ ਤਿਆਰੀ ਕਰ ਰਹੀ ਭਾਰਤੀ ਫੁੱਟਬਾਲ ਟੀਮ ਬੁੱਧਵਾਰ ਨੂੰ ਜਦੋਂ ਕੰਬੋਡੀਆ ਖ਼ਿਲਾਫ਼ ਕੌਮਾਂਤਰੀ ਦੋਸਤਾਨਾ ਮੈਚ ਖੇਡਣ ਲਈ ਉਤਰੇਗੀ ਤਾਂ ਉਸ ਦੀਆਂ ਨਿਗ੍ਹਾ ਇਤਿਹਾਸ ਦੁਹਰਾਉਣ ’ਤੇ ਹੋਵੇਗੀ। ....
Page 3 of 1,97812345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.