ਪੱਤਰ ਪ੍ਰੇਰਕ
ਮੁਹਾਲੀ, 20 ਮਈ
ਇਥੋਂ ਦੇ ਗੋਲਡਨ ਬੈੱਲਜ ਪਬਲਿਕ ਸਕੂਲ ਸੈਕਟਰ-77 ਮੁਹਾਲੀ ਵਿਖੇ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਜ਼ਿੰਮੇਵਾਰੀ ਨਾਲ ਆਪਣੇ ਫਰਜ਼ ਨਿਭਾਉਣ ਦੇ ਉਦੇਸ਼ ਲਈ ਸਹੰੁ ਚੁੱਕ ਸਮਾਗਮ ਕਰਵਾਇਆ ਗਿਆ। ਸਵੇਰ ਦੀ ਸਭਾ ਵੇਲੇ ਸਕੂਲ ਦੇ ਗਰਾਊਂਡ ਵਿੱਚ ਬੱਚੇ ਤਿੰਨ ਹਾਊਸ ਮਾਰਸ, ਵੀਨਸ ਅਤੇ ਜੁਪੀਟਰ ਵਿੱਚ ਵੰਡੇ ਗਏ ਸਨ।
ਚੁਣੇ ਹੋਏ ਵਿਦਿਆਰਥੀ ਆਪੋ-ਆਪਣੇ ਹਾਊਸ ਦੇ ਝੰਡੇ ਹੱਥਾਂ ਵਿੱਚ ਲੈ ਕੇ ਆਏ। ਇਸ ਮੌਕੇ ਸ਼ਿਵਮ ਚੌਧਰੀ ਨੂੰ ਹੈੱਡ ਬੁਆਏ ਅਤੇ ਗਗਨਜੋਤ ਕੌਰ ਨੂੰ ਹੈੱਡ ਗਰਲ
ਪੱਤਰ ਪ੍ਰੇਰਕ
ਰਾਜਪੁਰਾ, 20 ਮਈ
ਯੂਕਰੇਨ ਦੇ ਸ਼ਹਿਰ ਚਰਨੀਵਿਜ਼ਤੀ ਵਿਖੇ ਭੇਤਭਰੀ ਹਾਲਤ ’ਚ ਮਾਰੇ ਗਏ ਭਾਰਤੀ ਡਾਕਟਰ ਸੁਰਿੰਦਰਪਾਲ ਪੁਰੀ ਦੀ ਲਾਸ਼ ਅੱਜ ਉਨ੍ਹਾਂ ਦੇ ਜੱਦੀ ਪਿੰਡ ਨਲਾਸ ਕਲਾਂ ਪੁੱਜਣ ’ਤੇ ਸਮੁੱਚੇ ਇਲਾਕੇ ਦਾ ਮਾਹੌਲ ਗਮਗੀਨ ਹੋ ਗਿਆ। ਡਾਕਟਰ ਸੁਰਿੰਦਰਪਾਲ ਪੁਰੀ ਕਰੀਬ ਡੇਢ ਦਹਾਕਾ ਪਹਿਲਾਂ ਭਾਰਤ ’ਚ ਆਪਣੀ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰਕੇ ਯੂਕਰੇਨ ਗਏ ਸਨ। ਉਨ੍ਹਾਂ ਨੇ ਉੱਥੇ ਹੀ ਡਾ.ਜੂਲੀਆਂ ਨਾਂ ਦੀ ਮਹਿਲਾ ਨਾਲ ਚਾਰ ਸਾਲ ਪਹਿਲਾਂ ਵਿਆਹ ਕਰਵਾਇਆ ਸੀ, ਜਿਨ੍ਹਾਂ ਦੀ ਇਕ ਬੱਚੀ
ਪੱਤਰ ਪ੍ਰੇਰਕ
ਮੁਹਾਲੀ, 20 ਮਈ
ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪੁਰਾਣੇ ਫੇਜ਼ਾਂ ਵਿੱਚ ਗੱਡੀਆਂ ਦੀ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਾਰਕਾਂ ਦੇ ਅੰਦਰ ਬੇਸਮੈਂਟਾਂ ਬਣਾ ਕੇ ਪਾਰਕਿੰਗ ਬਣਾਈ ਜਾਵੇ ਅਤੇ ਪਾਰਕਿੰਗ ਦੇ ਉੱਪਰ ਵਧੀਆ ਤਰੀਕੇ ਨਾਲ ਪਾਰਕ ਵਿਕਸਤ ਕੀਤਾ ਜਾਵੇ।
ਉਨ੍ਹਾਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਭੇਜੇ ਪੱਤਰ ਵਿੱਚ ਕਿਹਾ ਹੈ ਕਿ ਮੁਹਾਲੀ ਦੇ ਪੁਰਾਣੇ ਫੇਜ਼ਾਂ ਵਿੱਚ
ਪੱਤਰ ਪ੍ਰੇਰਕ
ਖਰੜ, 20 ਮਈ
ਪਾਵਰਕੌਮ ਦੇ ਖਰੜ ਦਫਤਰ ਵਿਖੇ ਬਿਜਲੀ ਦੇ ਬਿੱਲਾਂ ਦੇ ਭੁਗਤਾਨ ਲਈ ਠੀਕ ਪ੍ਰਬੰਧ ਨਾ ਹੋਣ ਕਾਰਨ ਅਤੇ ਸਟਾਫ਼ ਮੈਂਬਰਾਂ ਦੀ ਕਮੀ ਕਾਰਨ ਲੋਕਾਂ ਨੂੰ ਕਈ ਕਈ ਘੰਟੇ ਕਤਾਰਾਂ ਵਿੱਚ ਖੜ੍ਹਾ ਹੋਣਾ ਪੈਂਦਾ ਹੈ।
ਇਥੇ ਬਿੱਲ ਜਮ੍ਹਾਂ ਕਰਵਾਉਣ ਆਏ ਕਈ ਵਿਅਕਤੀਆਂ ਨੇ ਦੱਸਿਆ ਕਿ ਇਥੇ ਲੋਕਾਂ ਦੇ ਬੈਠਣ ਅਤੇ ਪੀਣ ਦੇ ਪਾਣੀ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਹੈ। ਅੱਤ ਦੀ ਗਰਮੀ ਵਿੱਚ ਬਿੱਲ ਲੈਣ ਵਾਲੇ ਸਟਾਫ ਦੀ ਘਾਟ ਕਾਰਨ ਲੋਕਾਂ ਨੂੰ ਕਤਾਰਾਂ ਵਿੱਚ ਖੜ੍ਹਾ ਹੋਣਾ ਪੈਂਦਾ ਹੈ। ਉਨ੍ਹਾਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਈ
ਚੰਡੀਗੜ੍ਹ ਪੁਲੀਸ ਦੀ ਅਣਗਹਿਲੀ ਕਾਰਨ ਕਰੀਬ ਦੋ ਘੰਟੇ ਤੜਫਣ ਮਗਰੋਂ ਹਾਦਸਾ ਪੀੜਤ ਦੀ ਮੌਤ ਹੋ ਜਾਣ ਦੀ ਘਟਨਾ ਤੋਂ ਪੰਦਰਾਂ ਦਿਨਾਂ ਬਾਅਦ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੱਤ ਪੁਲੀਸ ਮੁਲਾਜ਼ਮਾਂ ਨੂੰ ਪੁਲੀਸ ਲਾਈਨ ਭੇਜਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਘਟਨਾ ਸਥਾਨ ’ਤੇ ਕਥਿਤ ਤੌਰ ਉਤੇ ਦੋ ਘੰਟੇ ਦੇਰੀ ਨਾਲ ਪੁੱਜੇ ਸੈਕਟਰ-3 ਥਾਣੇ ਦੇ ਐਸ.ਐਚ.ਓ. ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਕਾਰਜਕਾਰੀ ਚੀਫ ਜਸਟਿਸ ਜਸਬੀਰ ਸਿੰਘ ਦੀ ਅਗਵਾਈ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 20 ਮਈ
ਇਥੇ ਪ੍ਰੀਤ ਕਲੋਨੀ ਵਿੱਚ ਲੰਘੀ ਰਾਤ ਘਰ ਦੇ ਬਾਹਰ ਖੜ੍ਹੀ ਵਰਨਾ ਕਾਰ ਚੋਰੀ ਹੋ ਗਈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਜਵੀਰ ਸਿੰਘ ਵਾਸੀ ਮਕਾਨ ਨੰਬਰ 450 ਨੇ ਦੱਸਿਆ ਕਿ ਉਸ ਨੇ ਆਪਣੀ ਵਰਨਾ ਕਾਰ ਰਾਤ ਕਰੀਬ 8 ਵਜੇ ਆਪਣੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ, ਜਦੋਂ ਉਸ ਨੇ ਕਰੀਬ 10 ਵਜੇ ਦੇਖਿਆ ਤਾਂ ਗੱਡੀ ਗ਼ਾਇਬ ਸੀ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਇਸ ਹਫ਼ਤੇ ਵਿੱਚ ਕਾਰ ਚੋਰੀ ਦੀ ਇਹ ਚੌਥੀ ਘਟਨਾ ਹੈ। ਸ਼ਹਿਰ ਵਾਸੀਆਂ ਨੇ ਆਖਿਆ ਕਿ ਸ਼ਹਿਰ ਵਿੱਚ ਕਾਰਾਂ ਚੋਰੀ ਕਰਨ
ਨਿੱਜੀ ਪੱਤਰ ਪ੍ਰੇਰਕ
ਚੰਡੀਗੜ੍ਹ, 20 ਮਈ
ਪੰਜਾਬੀ ਫਿਲਮ ‘ਇੱਕ ਵਾਰੀ ਹਾਂ ਕਰ ਦੇ’ ਦੀ ਸ਼ੂਟਿੰਗ ਲਈ ਬਾਲੀਵੁੱਡ ਦੇ ਪ੍ਰਸਿੱਧ ਕਲਾਕਾਰ ਕੰਵਲਜੀਤ ਪੇਂਟਲ ਆਪਣੇ ਪੁੱਤਰ ਹਿਤਨ ਪੇਂਟਲ ਨਾਲ ਚੰਡੀਗੜ੍ਹ ਪਹੁੰਚੇ। ਦੋਵੇਂ ਪਿਓ-ਪੁੱਤਰ ਪਹਿਲੀ ਵਾਰ ਪੰਜਾਬੀ ਫਿਲਮ ਵਿੱਚ ਵਿਖਾਈ ਦੇਣਗੇ।
ਸੈਕਟਰ-8 ਦੀ ਕੋਠੀ ਨੰਬਰ 46 ਨੂੰ ਉਨ੍ਹਾਂ ਨੇ ਆਪਣੇ ਘਰ ਵਜੋਂ ਸ਼ੂਟਿੰਗ ਲਈ ਚੁਣਿਆ। ਇੱਥੇ ਸ਼ੂਟਿੰਗ ਦੌਰਾਨ ਪਿਓ-ਪੁੱਤਰ ਵਿੱਚਕਾਰ ਕਸ਼ਮਕਸ਼ ਦੇ ਤਿੰਨ ਸੀਨ ਸ਼ੂਟ ਕੀਤੇ ਗਏ। ਦੋਵਾਂ ਦੀ ਨੋਕ ਝੋਕ ਵਿੱਚ ਹਿਤੇਸ਼ ਦੀ ਮਾਂ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 20 ਮਈ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਚੱਲ ਰਹੇ ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦੇ ਸਾਇੰਸ ਅਤੇ ਆਰਟਸ ਦੇ ਨਤੀਜੇ ਸ਼ਾਨਦਾਰ ਰਹੇ ਅਤੇ ਸਕੂਲ ਵਿੱਚੋਂ ਲੜਕੀਆਂ ਨੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚੋਂ ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਲੈ ਕੇ ਪਾਸ ਹੋਏ। ਇਨ੍ਹਾਂ ਵਿਦਿਆਰਥਣਾਂ ਨੂੰ
ਪਟਿਆਲਾ, 20 ਮਈ
ਇਥੇ ਆਰੀਆ ਸਮਾਜ ਇਲਾਕੇ ਵਿੱਚ ਪਿਛਲੇ ਸਾਲ ਹੋਏ ਬੰਬ ਧਮਾਕੇ ਦੇ ਕੇਸ ਦੇ ਚਾਰ ਮੁਲਜ਼ਮਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠਾਂ ਇਥੇ ਵਧੀਕ ਸੈਸ਼ਨ ਜੱਜ ਕੇ.ਸੀ. ਗੁਪਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਡੀ.ਐਸ.ਪੀ. ਬਲਰਾਜ ਸਿੰਘ ਦੀ ਗਵਾਹੀ ਹੋਈ। ਅਦਾਲਤ ਨੇ ਕੇਸ ਦੀ ਸੁਣਵਾਈ 29 ਮਈ ’ਤੇ ਪਾ ਦਿੱਤੀ ਹੈ। – ਖੇਤਰੀ ਪ੍ਰਤੀਨਿਧ
ਪੱਤਰ ਪ੍ਰੇਰਕ
ਕੁਰਾਲੀ, 20 ਮਈ
ਥਾਣਾ ਕੁਰਾਲੀ ਅਧੀਨ ਪੈਂਦੇ ਪਿੰਡ ਫਾਟਵਾਂ ਵਿਖੇ ਤਿੰਨ ਭਰਾਵਾਂ ਨੇ ਕੁਝ ਸਾਥੀਆਂ ਨਾਲ ਮਿਲ ਕੇ ਆਪਣੇ ਸਕੇ ਭਰਾ ਦੀ ਕਥਿਤ ਹੱਤਿਆ ਕਰ ਦਿੱਤੀ। ਪੁਲੀਸ ਨੇ ਮ੍ਰਿਤਕ ਦੇ ਤਿੰਨ ਭਰਾਵਾਂ ਤੋਂ ਇਲਾਵਾ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਫਾਟਵਾਂ ਦੇ ਗੁਰਮੇਲ ਸਿੰਘ ਜੋ ਕਿ ਛੜਾ ਸੀ, ਨੇ ਕੁਝ ਅਰਸਾ ਪਹਿਲਾਂ ਆਪਣੇ ਹਿੱਸੇ ਦੀ ਜ਼ਮੀਨ ਅਤੇ ਘਰ ਵੇਚ ਦਿੱਤਾ ਸੀ। ਇਸ ਕਾਰਨ ਉਸ ਦੇ ਆਪਣੇ ਭਰਾਵਾਂ ਨਾਲ ਸਬੰਧ ਕੁਝ ਅਣਸੁਖਾਵੇਂ ਚੱਲਦੇ ਆ ਰਹੇ ਸਨ। ਇਸੇ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 20 ਮਈ
ਛਾਉਣੀ ਦੇ ਕਾਲੀ ਪਲਟਣ ਪੁਲ ਕੋਲ ਟੀ ਰੋਡ ਉਤੇ ਅੱਜ ਦੁਪਹਿਰ ਬਾਅਦ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਇਕ ਆਟੋ ਪਲਟ ਗਿਆ। ਹਾਦਸੇ ਵਿੱਚ ਆਟੋ ਚਾਲਕ ਸਮੇਤ ਸੱਤ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਸ਼ਹਿਰ ਦੇ ਨਿਊ ਫਤਹਿ ਨਗਰ ਦਾ ਰਹਿਣ ਵਾਲਾ ਰਿੰਕੂ ਆਪਣੇ ਆਟੋ ਵਿੱਚ ਸਵਾਰੀਆਂ ਲੱਦ ਕੇ ਛਾਉਣੀ ਬੱਸ ਅੱਡੇ ਵੱਲ ਆ ਰਿਹਾ ਸੀ। ਜਦੋਂ ਉਹ ਕਾਲੀ ਪਲਟਣ ਪੁਲ ਦੇ ਕਰੀਬ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ
ਪੱਤਰ ਪ੍ਰੇਰਕ
ਪੰਚਕੂਲਾ, 20 ਮਈ
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵੱਲੋਂ ਅੱਜ ਪਾਣੀਪਤ ਵਿਖੇ ਡੀ.ਏ.ਵੀ. ਇੰਟਰਨੈਸ਼ਨਲ ਪਬਲਿਕ ਸਕੂਲ ਦੇ ਆਡੀਟੋਰੀਅਮ ’ਚ ਇਕ ਭਾਸ਼ਣ ਮੁਕਾਬਲਾ ਅਤੇ ਬਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹਰਿਆਣਾ ਦੇ ਵੱਖ-ਵੱਖ ਡੀ.ਏ.ਵੀ. ਸਕੂਲਾਂ ਦੇ 38 ਵਿਦਿਆਰਥੀਆਂ ਨੇ ਭਾਗ ਲਿਆ। ਇਹ ਭਾਸ਼ਣ ਮੁਕਾਬਲੇ ਵਿਚ ਪਹਿਲਾ ਪੁਰਸਕਾਰ ਅਨਮੋਲ, ਦੂਜਾ ਗੁਰਪ੍ਰੀਤ ਅਤੇ ਤੀਜਾ ਵਰਿੰਦਰ ਨੇ ਹਾਸਲ ਕੀਤਾ।
ਅਕਾਦਮੀ ਦੇ ਡਾਇਰੈਕਟਰ ਸੁਖਚੈਨ ਸਿੰਘ ਭੰਡਾਰੀ ਨੇ ਦੱਸਿਆ ਕਿ ਕਵਿਤਾ
ਪੱਤਰ ਪ੍ਰੇਰਕ
ਖਰੜ 20 ਮਈ
ਪਿੰਡ ਝੰਜੇੜੀ ਵਿੱਚ ਵਿਆਹ ਸਮਾਗਮ ਦੌਰਾਨ ਹੋਏ ਕਤਲ ਦੇ ਮੁਲਜ਼ਮ ਕੁਲਵੰਤ ਸਿੰਘ ਉਰਫ ਸੰਨੀ ਨੂੰ ਖਰੜ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਇਥੋਂ ਦੀ ਅਦਾਲਤ ਨੇ ਦੋ ਦਿਨਾਂ ਦੇ ਪੁਲੀਸ ਰਿਮਾਂਡ ਵਿੱਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ 5 ਜੂਨ 2012 ਨੂੰ ਹੋਏ ਇਸ ਕਤਲ ਦੇ ਦੋਸ਼ ਵਿੱਚ ਖਰੜ ਪੁਲੀਸ ਨੇ ਹਰਜੀਤ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਸੰਨੀ ਵਾਸੀ ਚੱਪੜਚਿੜੀ ਖੁਰਦ, ਅਮਨ ਵਰਮਾ ਖਰੜ, ਸੂਰਜ ਵਿਰੁੱਧ ਧਾਰਾ 302 ਅਤੇ 34 ਆਈ.ਪੀ.ਸੀ. ਅਧੀਨ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਈ
ਪਰਵਾਸੀ ਭਾਰਤੀ ਦੀ ਸ਼ਿਕਾਇਤ ਬਾਰੇ ਐਨ.ਆਰ.ਆਈ. ਕਮਿਸ਼ਨ ਪੰਜਾਬ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ 21 ਮਈ ਨੂੰ ਤਲਬ ਕੀਤਾ ਗਿਆ ਹੈ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਜਰਮਨੀ ਵਾਸੀ ਸੁਰਿੰਦਰ ਸਿੰਘ, ਜਿਸ ਦਾ ਪਿਛੋਕੜ ਪਿੰਡ ਛੱਤ (ਮੁਹਾਲੀ) ਨਾਲ ਸਬੰਧਤ ਹੈ, ਦੇ ਵਕੀਲ ਸਰਬਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਸੈਣੀ ਨੇ ਉਸ ਦੀ ਜ਼ਮੀਨ ਵਿੱਚ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 20 ਮਈ
ਬੱਚੀ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਪੁਲੀਸ ਨੇ ਪੀੜਤ ਦੇ ਮਤਰੇਏ ਪਿਤਾ ਅਤੇ ਮਤਰੇਏ ਭਰਾ ਵਿਰੁੱਧ ਕੇਸ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਨੀਰੂ ਗੁਪਤਾ (28) ਪਤਨੀ ਅਨਿਲ ਗੁਪਤਾ (62) ਵਾਸੀ ਮਕਾਨ ਨੰਬਰ 401, ਸਪਰਿੰਗਡੇਲ ਟਾਵਰ-1, ਬਲਾਕ ਬੀ ਨੇ ਦੱਸਿਆ ਕਿ 2004 ਵਿੱਚ ਉਸ ਦਾ ਦੂਜਾ ਵਿਆਹ ਵੱਡੀ ਉਮਰ ਦੇ ਅਨਿਲ ਗੁਪਤਾ ਨਾਲ ਹੋਇਆ ਸੀ। ਉਸ ਦੇ ਪਹਿਲੇ ਵਿਆਹ ਤੋਂ ਇਕ ਲੜਕੀ ਹੈ ਤੇ ਅਨਿਲ ਗੁਪਤਾ ਦਾ ਵੀ ਪਹਿਲੇ ਵਿਆਹ ਤੋਂ ਇਕ ਮੁੰਡਾ ਹੈ। ਉਸ ਨੇ ਦੋਸ਼
ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 20 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੋ ਦਿਨ ਪਹਿਲਾਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਦੌਰਾਨ ਇਸ ਖੇਤਰ ਦੇ ਇਕੋ-ਇਕ ਵਿਦਿਆਰਥੀ ਦਾ ਨਾਮ ਮੈਰਿਟ ਸੂਚੀ ਵਿਚ ਆਉਣ ’ਤੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਦਾ ਪਾਤਰ ਬਣਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਅੱਜ ਉਸ ਸਮੇਂ ਵਿਵਾਦਾਂ ਵਿਚ ਆ ਗਿਆ ਜਦੋਂ ਸਕੂਲ ਦੀਆਂ 12ਵੀਂ ਜਮਾਤ ਦੀਆਂ 5 ਵਿਦਿਆਰਥਣਾਂ ਨੇ ਸਕੂਲ ਦੇ ਹੀ ਇਕ ਅਧਿਆਪਕ ’ਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਗਾਉਂਦਿਆਂ