ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਚੰਡੀਗੜ੍ਹ › ›

Featured Posts
ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਬਲਵਿੰਦਰ ਰੈਤ ਨੂਰਪੁਰ ਬੇਦੀ, 26 ਮਾਰਚ ਨੂਰਪੁਰ ਬੇਦੀ ਇਲਾਕੇ ਦੇ ਇਕ ਨਿੱਜੀ ਸਕੂਲ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਹਿੰਗੇ ਭਾਅ ਅਤੇ ਬਿਨਾਂ ਕਿਸੇ ਪਬਲਿਸ਼ਰ ਦਾ ਨਾਮ ਛਪੇ  ਅਤੇ ਬਿਨਾਂ ਬਿੱਲ ਵਾਲੀਆਂ ਕਿਤਾਬਾਂ ਵੇਚਣ ’ਤੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਵਿੰਦਰ ਸੋਢੀ, ਮੀਨਾ ...

Read More

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਿੱਜੀ ਪੱਤਰ ਪ੍ਰੇਰਕ ਡੇਰਾਬਸੀ, 26 ਮਾਰਚ ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਵੱਲੋਂ ਦਸ ਕਰੋੜ ਰੁਪਏ ਕੀਮਤ ਦੀ ਕੌਂਸਲ ਦੀ ਪ੍ਰਾਪਰਟੀਆਂ ਵੇਚਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਕੌਂਸਲ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸਮੂਹ ਕੌਂਸਲਰਾਂ ਨੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਹਾਜ਼ਰੀ ਵਿੱਚ ਲੰਘੀ ਮੀਟਿੰਗ ਦੌਰਾਨ ਪ੍ਰਾਪਰਟੀਆਂ ਵੇਚਣ ...

Read More

ਚੰਡੀਗੜ੍ਹ ਡਾਇਰੀ

ਚੰਡੀਗੜ੍ਹ ਡਾਇਰੀ

ਸਾਈਨ ਬੋਰਡਾਂ ’ਤੇ ਨਹੀਂ ਪਿੰਡਾਂ ਦੇ ਨਾਂ ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਿਰਫ਼ ਤਿੰਨ ਰਾਜਾਂ ਦੇ ਵਾਸੀ ਹੀ ਨਹੀਂ ਸਗੋਂ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਲੋਕ ਆਉਂਦੇ ਜਾਂਦੇ ਹਨ। ਇੱਥੇ ਦੂਜਿਆਂ ਪ੍ਰਾਂਤਾਂ ਨਾਲੋਂ ਵਧੇਰੇ ਸਹੂਲਤਾਂ ਹੋਣ, ਕਈ ਅਹਿਮ ਪ੍ਰਸ਼ਾਸਨਿਕ ਇਮਾਰਤਾਂ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਇਆਕਿਆਂ ਵਿੱਚ ਘੁੰਮਣ ...

Read More

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਪੱਤਰ ਪ੍ਰੇਰਕ ਚੰਡੀਗੜ੍ਹ, 26 ਮਾਰਚ ਹਾਊਸਿੰਗ ਸੁਸਾਇਟੀ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ, ਚੰਡੀਗੜ੍ਹ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 49-50 ਦੇ ਲਾਈਟ ਪੁਆਇੰਟ ’ਚ ਧਰਨਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਵੈਲਫੇਅਰ ਸੁਸਾਇਟੀਆਂ ਨੇ ਪ੍ਰਸ਼ਾਸਨ ਨੂੰ 2 ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਮਿਆਦ ਦਰਮਿਆਨ ਮੰਗਾਂ ...

Read More

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪੱਤਰ ਪ੍ਰੇਰਕ ਰੂਪਨਗਰ, 26 ਮਾਰਚ “ਸਾਨੂੰ ਪੜ੍ਹਨ ਨੂੰ ਮਿਲ ਰਹੇ ਇਤਿਹਾਸ ਨੂੰ ਹੀ ਸਹੀ ਨਹੀਂ ਸਮਝਣਾ ਚਾਹੀਦਾ ਕਿਉਂਕਿ ਸਾਨੂੰ ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀਂ ਸੱਚ ਨਹੀਂ ਹੁੰਦਾ।’’ ਇਨ੍ਹਾਂਂ ਵਿਚਾਰਾਂ ਦਾ ਪ੍ਰਗਟਾਵਾ ਇਤਿਹਾਸ ਮੂਲਕ ਅਨੇਕਾਂ ਨਾਵਲਾਂ ਦੇ ਰਚੇਤਾ ਪ੍ਰਵਾਸੀ ਲੇਖਕ ਬਲਰਾਜ ਸਿੰਘ ਸਿੱਧੂ ਨੇ ਸਥਾਨਕ ਯੂਥ ਹੋਸਟਲ ਵਿਖੇ ਪਾਠਕ ਮੰਚ ਰੂਪਨਗਰ ਵੱਲੋਂ ...

Read More

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਮਾਰਚ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਅੱਜ ਹੋਈਆਂ ਚੋਣਾਂ ਵਿੱਚ ਦੂਜੀ ਵਾਰ ਜਸਵੰਤ ਸਿੰਘ ਰਾਣਾ ਅਤੇ ਬਰਿ਼ੰਦਰ ਸਿੰਘ ਰਾਵਤ ਨੂੰ ਕ੍ਰਮਵਾਰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਚੁਣ ਲਿਆ ਗਿਆ ਹੈ। ਰਿਟਰਨਿੰਗ ਅਫ਼ਸਰ ਸ਼ਾਮ ਸਿੰਘ ਨੇ ਪ੍ਰੈਸ ਕਲੱਬ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਚੋਣਾਂ ਦਾ ...

Read More

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ,    26 ਮਾਰਚ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਜੇਬ ਹੁਣ ਹੋਰ ਹਲਕੀ ਕਰਨੀ ਪਵੇਗੀ। ਯੂਨੀਵਰਸਿਟੀ ਨੇ ਟਿਊਸ਼ਨ ਫ਼ੀਸ ਵਿੱਚ ਵੀਹ ਪ੍ਰਤੀਸ਼ਤ ਤੱਕ ਦਾ ਹੋਰ ਵਾਧਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਜੇ ਕੁੱਝ ਮਹੀਨੇ ਪਹਿਲਾਂ ਹੀ ਪ੍ਰੀਖ਼ਿਆ ਫ਼ੀਸ ਵਿੱਚ ਵਾਧਾ ਕੀਤਾ ਗਿਆ ਸੀ। ਸੈਨੇਟ ਨੇ ਫ਼ੀਸ ’ਚ ਕੀਤੇ ਵਾਧੇ ...

Read More


ਧੋਖਾਧਡ਼ੀ: ਹੈਰੀ ਭੱਟ ਦੇ 35 ਬੈਗ ਜ਼ਬਤ

Posted On March - 25 - 2017 Comments Off on ਧੋਖਾਧਡ਼ੀ: ਹੈਰੀ ਭੱਟ ਦੇ 35 ਬੈਗ ਜ਼ਬਤ
ਪੱਤਰ ਪ੍ਰੇਰਕ ਖਰੜ, 24 ਮਾਰਚ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਦੌਰਾ ਕਰਵਾਉਣ ਬਹਾਨੇ ਵਿਦਿਅਕ ਅਦਾਰਿਆਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਹੈਰੀ ਭੱਟ ਦੇ 35 ਬੈਗ ਪੁਲੀਸ ਨੇ ਬੰਗਲੌਰ ਤੋਂ ਆਪਣੇ ਕਬਜ਼ੇ ਵਿੱਚ ਲਏ ਹਨ। ਇਹ ਸਾਮਾਨ ਪੁਲੀਸ ਨੇ ਖਰੜ ਥਾਣੇ ਵਿੱਚ ਰੱਖ ਦਿੱਤਾ ਹੈ। ਇਸੇ ਤਰ੍ਹਾਂ ਮੁਲਜ਼ਮ ਦੀ ਇੱਕ ਕਾਰ ਜੀ.ਜੇ 06-ਐਚ.ਡੀ-3746 ਨੂੰ ਵੀ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਖਰੜ ਸਿਟੀ ਪੁਲੀਸ ਨੇ 22 ਫਰਵਰੀ ਨੂੰ ਚੰਡੀਗੜ੍ਹ ਵਾਸੀ ਡਾ. ਦੀਪਤੀ 

ਕਾਰ ਦੀ ਲਪੇਟ ਵਿੱਚ ਆ ਕੇ ਅੌਰਤ ਦੀ ਮੌਤ

Posted On March - 25 - 2017 Comments Off on ਕਾਰ ਦੀ ਲਪੇਟ ਵਿੱਚ ਆ ਕੇ ਅੌਰਤ ਦੀ ਮੌਤ
ਪੱਤਰ ਪ੍ਰੇਰਕ ਲਾਲੜੂ, 24 ਮਾਰਚ ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਖੇਲਣ ਨੇੜੇ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ 60 ਸਾਲਾ ਅੌਰਤ ਦੀ ਮੌਤ ਹੋ ਗਈ। ਪੁਲੀਸ  ਨੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲੀਸ ਅਨੁਸਾਰ ਬੀਤੀ ਰਾਤ ਪਿੰਡ ਖੇਲਣ ਵਿਖੇ 60 ਸਾਲਾ ਅੌਰਤ ਰਾਮਰਤੀ ਪਤਨੀ ਪਦਮਪਾਲ ਵਾਸੀ ਖੇਲਣ ਆਪਣੇ ਘਰ ਤੋਂ ਬਾਹਰ ਸੜਕ ’ਤੇ ਪੈਦਲ ਜਾ ਰਹੀ ਸੀ। ਉਸ ਦੇ ਪਿਛੇ ਉਸ ਦਾ ਮੁੰਡਾ ਸਤੀਸ਼ ਕੁਮਾਰ ਵੀ ਜਾ 

ਕਾਰ ਬਾਜ਼ਾਰ ਡੀਲਰਾਂ ਨੇ ਸੁਝਾਈਅਾਂ ਪੰਜ ਬਦਲਵੀਅਾਂ ਥਾਵਾਂ

Posted On March - 25 - 2017 Comments Off on ਕਾਰ ਬਾਜ਼ਾਰ ਡੀਲਰਾਂ ਨੇ ਸੁਝਾਈਅਾਂ ਪੰਜ ਬਦਲਵੀਅਾਂ ਥਾਵਾਂ
ਸੌਰਭ ਮਲਿਕ ਚੰਡੀਗਡ਼੍ਹ, 24 ਮਾਰਚ ਚੰਡੀਗਡ਼੍ਹ ਦੇ ਕਾਰ ਬਾਜ਼ਾਰ ਡੀਲਰਾਂ ਨੇ ਅਾਪਣੇ ਕਾਰੋਬਾਰ ਦੀ ਜਗ੍ਹਾ ਤਬਦੀਲ ਕਰਨ ਲਈ ਪੰਜ ਬਦਲਵੀਅਾਂ ਥਾਵਾਂ ਦਾ ਸੁਝਾਅ ਦਿੱਤਾ ਹੈ। ਪੰਜਾਬ ਤੇ ਹਰਿਅਾਣਾ ਹਾਈ ਕੋਰਟ ’ਚ ਇਸ ਕੇਸ ਸਬੰਧੀ ਸੁਣਵਾਈ ਦੌਰਾਨ ਪ੍ਰਭਾਵਿਤ ਡੀਲਰਾਂ ਨੇ ਸੈਕਟਰ 17 ਸਥਿਤ ਕੇਸੀ ਥੀਏਟਰ ਨੇਡ਼ਲੀ ਪਾਰਕਿੰਗ, ਪ੍ਰਦਰਸ਼ਨੀ ਮੈਦਾਨ ਸੈਕਟਰ 34, ਸਰਕਸ ਮੈਦਾਨ-17, ਮਨੀਮਾਜਜਰਾ ਸ਼ਾਪਿੰਗ ਸੈਂਟਰ ਤੇ ਸੈਕਟਰ 48 ਬਦਲਵੀਅਾਂ ਥਾਵਾਂ ਵੱਜੋਂ ਸੁਝਾਏ ਸਨ। ਫ਼ਿਲਹਾਲ ਪੱਕੇ ਤੌਰ ’ਤੇ ਕਿਸੇ ਥਾਂ ਦਾ 

ਪੰਜਾਬ ਯੂਨੀਵਰਸਿਟੀ ਵੱਲੋਂ ਕਾਨਵੋਕੇਸ਼ਨ ਅੱਜ

Posted On March - 25 - 2017 Comments Off on ਪੰਜਾਬ ਯੂਨੀਵਰਸਿਟੀ ਵੱਲੋਂ ਕਾਨਵੋਕੇਸ਼ਨ ਅੱਜ
ਟ੍ਰਿਬਿਊਨ ਨਿਉਜ਼ ਸਰਵਿਸ ਚੰਡੀਗੜ੍ਹ, 24 ਮਾਰਚ ਪੰਜਾਬ ਯੂਨੀਵਰਸਿਟੀ ਵੱਲੋਂ ਕਾਨਵੋਕੇਸ਼ਨ 25 ਮਾਰਚ ਨੂੰ ਕਰਵਾਈ ਜਾ ਰਹੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਹਾਮਿਦ ਅੰਸਾਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਨਵੋਕੇਸ਼ਨ ਦੌਰਾਨ ਪੰਜ ਹਸਤੀਆਂ ਨੂੰ ਡੀ.ਲਿੱਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ ਜਦੋਂ ਕਿ ਤਿੰਨ ਵਿਅਕਤੀਆਂ ਨੂੰ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਯੂਨੀਵਰਸਿਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੁਰਲੀ ਮਨਹੋਰ ਜੋਸ਼ੀ ਨੂੰ  ਡੀ.ਲਿੱਟ, 

ਚੰਡੀਗੜ੍ਹ ਹਾਊਸਿੰਗ ਬੋਰਡ ਦਫ਼ਤਰ ਵਿੱਚ ਬੇਘਰਾਂ ਦੀ ‘ਲੁੱਟ’

Posted On March - 24 - 2017 Comments Off on ਚੰਡੀਗੜ੍ਹ ਹਾਊਸਿੰਗ ਬੋਰਡ ਦਫ਼ਤਰ ਵਿੱਚ ਬੇਘਰਾਂ ਦੀ ‘ਲੁੱਟ’
ਹਰਮਨਦੀਪ ਸਿੰਘ ਚੰਡੀਗੜ੍ਹ, 24 ਮਾਰਚ ਚੰਡੀਗੜ੍ਹ ਹਾਊਸਿੰਗ ਬੋਰਡ ਦਫ਼ਤਰ ਵਿੱਚ ਬੇਘਰੇ ਲੋਕਾਂ ਦੀ ਕਥਿਤ ਤੌਰ ’ਤੇ ਲੁੱਟ ਹੋ ਰਹੀ ਹੈ। ਬੋਰਡ ਵੱਲੋਂ  ਕਥਿਤ ਢੁੱਕਵੇ ਪ੍ਰਬੰਧ ਨਾ ਹੋਣ ਕਰਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਰਜ਼ੀ ਫਾਰਮਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਇਹ ਫਾਰਮ ਬਲੈਕ ’ਚ ਨਿਰਧਾਰਤ ਕੀਮਤ ਤੋਂ ਛੇ ਗੁਣਾਂ ਮਹਿੰਗੇ ਮੁੱਲ ’ਤੇ ਵਿਕ ਰਹੇ ਹਨ। ਸੀਐਚਬੀ ਵੱਲੋਂ ਅਰਜ਼ੀ ਫਾਰਮ ਦੀ ਕੀਮਤ 10 ਰੁਪਏ ਰੱਖੀ ਗਈ ਹੈ ਜਦਕਿ ਇਹ ਫਾਰਮ ਸੱਠ ਰੁਪਏ ਵਿੱਚ ਵੇਚੇ ਜਾ ਰਹੇ ਹਨ। ਹਾਊਸਿੰਗ ਬੋਰਡ 

ਨਾਜਾਇਜ਼ ਮਾਈਨਿੰਗ ਰੋਕਣ ਲਈ ਹਰਕਤ ਵਿੱਚ ਆਇਆ ਪ੍ਰਸ਼ਾਸਨ

Posted On March - 24 - 2017 Comments Off on ਨਾਜਾਇਜ਼ ਮਾਈਨਿੰਗ ਰੋਕਣ ਲਈ ਹਰਕਤ ਵਿੱਚ ਆਇਆ ਪ੍ਰਸ਼ਾਸਨ
ਪੱਤਰ ਪ੍ਰੇਰਕ ਰੂਪਨਗਰ, 23 ਮਾਰਚ ਨਾਜਾਇਜ਼  ਮਾਈਨਿੰਗ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਬੀਤੀ ਰਾਤ 10 ਵਜੇ ਤੋਂ ਲੈ ਕੇ ਅੱਜ ਸਵੇਰੇ 3 ਵਜੇ ਤੱਕ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆ ਦੀਆਂ ਟੀਮਾਂ ਵਲੋਂ ਸਾਰੇ ਜ਼ਿਲ੍ਹੇ ਵਿਚ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਦੱਸਿਆ ਕਿ ਇਸ ਤਹਿਤ ਪੁਲੀਸ ਕਪਤਾਨ (ਜਾਂਚ) ਰੂਪਨਗਰ  ਮਨਜੀਤ ਸਿੰਘ ਬਰਾੜ ਅਤੇ ਐਸਡੀਐਮ ਨੰਗਲ ਸੁਭਾਸ਼ ਚੰਦਰ, ਉਪ ਕਪਤਾਨ ਪੁਲੀਸ (ਜਾਂਚ)  ਦੀਪ ਕਮਲ ਅਤੇ ਐਸਡੀਐਮ ਆਨੰਦਪੁਰ 

ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ

Posted On March - 24 - 2017 Comments Off on ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ
ਪੱਤਰ ਪ੍ਰੇਰਕ ਰੂਪਨਗਰ, 23 ਮਾਰਚ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਬੈਂਕ ਅਹਿਮ ਰੋਲ ਅਦਾ ਕਰਦੇ ਹਨ। ਇਸ ਲਈ ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ। ਇਹ ਗੱਲਾਂ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਕਹੀਆਂ। ਉਹ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਮੁਖੀਆਂ/ਨੁਮਾਇੰਦਿਆਂ ਨਾਲ ਤਿਮਾਹੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਤੱਕ ਬੈਂਕਾਂ ਦੀਆਂ ਸਕੀਮਾਂ ਪਹੁੰਚਾਉਣ ਦੇ ਮੰਤਵ ਨਾਲ 

ਪ੍ਰਾਈਵੇਟ ਸਕੂਲਾਂ ਦੀ ਲੁੱਟ ਵਿਰੁੱਧ ਵਫ਼ਦ ਵਿਧਾਇਕ ਨੂੰ ਮਿਲਿਆ

Posted On March - 24 - 2017 Comments Off on ਪ੍ਰਾਈਵੇਟ ਸਕੂਲਾਂ ਦੀ ਲੁੱਟ ਵਿਰੁੱਧ ਵਫ਼ਦ ਵਿਧਾਇਕ ਨੂੰ ਮਿਲਿਆ
ਪੱਤਰ ਪ੍ਰੇਰਕ ਬਨੂੜ, 23 ਮਾਰਚ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਅਤੇ ਆਰਥਿਕ ਲੁੱਟ ਤੋਂ ਪ੍ਰੇਸ਼ਾਨ ਹੋਣ ਕਾਰਨ ਜਥੇਬੰਦ ਹੋ ਰਹੇ ਮਾਪਿਆਂ ਵੱਲੋਂ ਬਣਾਈ ਗਈ ਪੇਰੈਂਟਸ ਐਸੋਸੀਏਸ਼ਨ ਵੱਲੋਂ ਅੱਜ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਮੰਗ ਪੱਤਰ ਸੌਂਪ ਕੇ ਸਰਕਾਰੀ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਚਾਲੂ ਹੋਣ ਵਾਲੇ ਇਜਲਾਸ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਹਰ ਵਰ੍ਹੇ ਵਧਾਈਆਂ ਜਾਣ ਵਾਲੀਆਂ ਫ਼ੀਸਾਂ ਤੇ ਹੋਰ ਖਰਚਿਆਂ ਨੂੰ ਰੋਕਣ ਲਈ ਵਿਸ਼ੇਸ਼ 

ਕਰਮਚਾਰੀਆਂ ਅੱਗੇ ਝੁਕੀ ਅੰਬੂਜਾ ਫੈਕਟਰੀ ਦੀ ਮੈਨੇਜਮੈਂਟ

Posted On March - 24 - 2017 Comments Off on ਕਰਮਚਾਰੀਆਂ ਅੱਗੇ ਝੁਕੀ ਅੰਬੂਜਾ ਫੈਕਟਰੀ ਦੀ ਮੈਨੇਜਮੈਂਟ
ਪੱਤਰ ਪ੍ਰੇਰਕ ਘਨੌਲੀ, 23 ਮਾਰਚ ਅੰਬੂਜਾ ਸੀਮਿੰਟ ਲਿਮਟਿਡ ਦਬੁਰਜੀ ਦੀ ਮੈਨੇਜਮੈਂਟ ਨੇ ਅੰਬੂਜਾ ਸੀਮਿੰਟ ਕਰਮਚਾਰੀ ਸੰਘ ਅੱਗੇ ਝੁਕਦਿਆਂ ਜਥੇਬੰਦੀ ਨਾਲ ਕਰਮਚਾਰੀਆਂ ਦੀ ਛਾਂਟੀ ਨਾ ਕਰਨ ਬਾਰੇ ਲਿਖਤੀ ਸਮਝੌਤਾ ਕਰ ਲਿਆ ਹੈ। ਬਾਅਦ ਦੁਪਹਿਰ ਹੋਏ ਇਸ ਸਮਝੌਤੇ ਮਗਰੋਂ ਅੰਬੂਜਾ ਸੀਮਿੰਟ ਫੈਕਟਰੀ ਦੇ ਕਾਮਿਆਂ ਦੇ ਚਿਹਰਿਆਂ ’ਤੇ ਮੁੜ ਰੌਣਕਾਂ ਪਰਤ ਆਈ। ਜਥੇਬੰਦੀ ਦੇ ਪ੍ਰਧਾਨ ਸੁਨੀਲ ਯਾਦਵ ਨੇ ਦੱਸਿਆ ਕਿ ਜਥੇਬੰਦੀ ਦੀਆਂ ਕੁੱਲ 6 ਮੰਗਾਂ ਵਿੱਚੋਂ 3 ਮੰਗਾਂ ਮੈਨੇਜਮੈਂਟ ਨੇ ਪ੍ਰਵਾਨ 

ਗਰਾਂਟ ਨਾ ਮਿਲਣ ਕਾਰਨ ਆਂਗਨਵਾੜੀਆਂ ਦਾ ਕੰਮ ਲਟਕਿਆ

Posted On March - 24 - 2017 Comments Off on ਗਰਾਂਟ ਨਾ ਮਿਲਣ ਕਾਰਨ ਆਂਗਨਵਾੜੀਆਂ ਦਾ ਕੰਮ ਲਟਕਿਆ
ਪੱਤਰ ਪ੍ਰੇਰਕ ਘਨੌਲੀ, 23 ਮਾਰਚ ਅੰਬਿਕਾ ਸੋਨੀ ਦੁਆਰਾ ਗੋਦ ਲਏ ਪਿੰਡ ਘਨੌਲੀ ਵਿਖੇ ਸੰਸਦ ਆਦਰਸ਼ ਯੋਜਨਾ ਅਧੀਨ ਬਣਨ ਵਾਲੀਆਂ ਆਂਗਨਵਾੜੀ ਦੀਆਂ ਦੋ ਇਮਾਰਤਾਂ ਦਾ ਕੰਮ ਗਰਾਂਟ ਦੀ ਦੂਜੀ ਕਿਸ਼ਤ ਨਾ ਮਿਲਣ ਕਾਰਨ ਅੱਧ ਵਿਚਾਲੇ ਲਟਕਿਆ ਪਿਆ ਹੈ। ਪਿੰਡ ਦੀ ਸਰਪੰਚ ਜਸਪਾਲ ਕੌਰ ਨੇ ਦੱਸਿਆ ਕਿ ਸੰਸਦ ਆਦਰਸ਼ ਯੋਜਨਾ ਅਧੀਨ ਆਂਗਨਵਾੜੀਆਂ ਦੀਆਂ ਦੋ ਇਮਾਰਤਾਂ ਬਣਾਉਣ ਲਈ ਨੌਂ ਲੱਖ ਰੁਪਏ ਮਨਜ਼ੂਰ ਹੋਏ ਸਨ, ਜਿਸ ਵਿੱਚੋਂ ਮਿਲੇ ਸਾਢੇ ਚਾਰ ਲੱਖ ਰੁਪਏ ਨਾਲ ਦੋਵੇਂ ਆਂਗਨਵਾੜੀਆਂ ਦੀਆਂ ਇਮਾਰਤਾਂ 

ਪ੍ਰਗਟਿਓ ਖ਼ਾਲਸਾ’ ਸਮਾਗਮ ਅੱਜ ਤੋਂ

Posted On March - 24 - 2017 Comments Off on ਪ੍ਰਗਟਿਓ ਖ਼ਾਲਸਾ’ ਸਮਾਗਮ ਅੱਜ ਤੋਂ
ਪੱਤਰ ਪ੍ਰੇਰਕ ਕੁਰਾਲੀ, 23 ਮਾਰਚ ਮਾਜਰੀ ਬਲਾਕ ਸਥਿਤ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ 24 ਤੋਂ 26 ਮਾਰਚ ਤੱਕ ਕਰਵਾਏ ਜਾ ਰਹੇ  ‘ਪ੍ਰਗਟਿਓ ਖ਼ਾਲ਼ਸਾ’ ਗੁਰਮਤਿ ਸਮਾਗਮ ਸਬੰਧੀ ਦੀਆਂ ਤਿਆਰੀਆਂ ਸਬੰਧੀ ਪ੍ਰਬੰਕ ਕਮੇਟੀ ਨੇ ਮੀਟਿੰਗ ਕੀਤੀ, ਜਿਸ ਵਿੱਚ ਪ੍ਰਬੰਧਾਂ ਦੀ ਰੂਪ-ਰੇਖਾ ਉਲੀਕੀ ਗਈ| ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਹਰਮਨ ਨੇ ਦੱਸਿਆ ਕਿ ਸਾਲਾਨਾ ਸਮਾਗਮ ਤਹਿਤ 24 ਤੋਂ 26 ਮਾਰਚ ਨੂੰ ਰਾਤੀ ਕੀਰਤਨੀਏ ਤੇ ਕਥਾਵਾਚਕਾਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਗੇ| 26 ਮਾਰਚ ਨੂੰ 

ਬਨੂੜ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਨੂੰ ‘ਖ਼ਤਰਾ’

Posted On March - 24 - 2017 Comments Off on ਬਨੂੜ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਨੂੰ ‘ਖ਼ਤਰਾ’
ਕਰਮਜੀਤ ਸਿੰਘ ਚਿੱਲਾ ਬਨੂੜ, 23 ਮਾਰਚ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੂੰ ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜਨੀ ਮਹਿੰਗੀ ਪੈ ਸਕਦੀ ਹੈ। ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਕਿਸੇ ਵੀ ਸਮੇਂ ਕੌਂਸਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤਾ ਕੌਂਸਲ ਵਿੱਚ ਲਿਆਂਦਾ ਜਾ ਸਕਦਾ ਹੈ। ਨਗਰ ਕੌਂਸਲ ਦੀ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਅਕਾਲੀ-ਭਾਜਪਾ ਗਠਜੋੜ ਦੇ ਕੌਂਸਲਰਾਂ ਸਹਾਰੇ ਪ੍ਰਧਾਨ ਬਣਨ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਸ੍ਰੀ ਨਿੰਮਾ 

ਤੰਬਾਕੂ ਰੋਕੂ ਸੈੱਲ ਵੱਲੋਂ ਜ਼ੀਰਕਪੁਰ ਦੇ ਕਲੱਬਾਂ ’ਤੇ ਛਾਪੇ

Posted On March - 24 - 2017 Comments Off on ਤੰਬਾਕੂ ਰੋਕੂ ਸੈੱਲ ਵੱਲੋਂ ਜ਼ੀਰਕਪੁਰ ਦੇ ਕਲੱਬਾਂ ’ਤੇ ਛਾਪੇ
ਖ਼ਬਰ ਦਾ ਅਸਰ ਹਰਜੀਤ ਸਿੰਘ ਜ਼ੀਰਕਪੁਰ, 23 ਮਾਰਚ ਜ਼ੀਰਕਪੁਰ ਖੇਤਰ ਵਿੱਚ ਨਾਜਾਇਜ਼ ਤੌਰ ’ਤੇ ਚੱਲ ਰਹੇ ਹੁੱਕਾ ਬਾਰ ਸਬੰਧੀ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿੱਚ ਆ ਗਏ ਹਨ। ਪੰਜਾਬ ਤੰਬਾਕੂ ਰੋਕੂ ਸੈੱਲ ਵੱਲੋਂ ਸਮਾਜ ਸੇਵੀ ਸੰਸਥਾਵਾਂ ਨਾਲ ਰਲ ਕੇ ਲੰਘੀ ਸ਼ਾਮ ਜ਼ੀਰਕਪੁਰ ਵਿੱਚ ਵੱਖ ਵੱਖ ਡਿਸਕੋ ਘਰਾਂ ਵਿੱਚ ਛਾਪਾ ਮਾਰਿਆ ਗਿਆ। ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੂੰ ਤਿੰਨ ਨਾਮੀ ਡਿਸਕੋ ਘਰਾਂ ਵਿੱਚ ਦਰਜਨਾਂ ਖਾਲੀ 

ਟਰਾਂਸਪੋਰਟ ਯੂਨੀਅਨਾਂ ਦੇ ਕਬਜ਼ੇ ਨੂੰ ਲੈ ਕੇ ਸਿਆਸਤ ਗਰਮਾਈ

Posted On March - 24 - 2017 Comments Off on ਟਰਾਂਸਪੋਰਟ ਯੂਨੀਅਨਾਂ ਦੇ ਕਬਜ਼ੇ ਨੂੰ ਲੈ ਕੇ ਸਿਆਸਤ ਗਰਮਾਈ
ਨਿੱਜੀ ਪੱਤਰ ਪ੍ਰੇਰਕ ਡੇਰਾਬਸੀ, 23 ਮਾਰਚ ਡੇਰਾਬਸੀ ਦੀਆਂ ਤਿੰਨ ਟਰਾਂਸਪੋਰਟ ਯੂਨੀਅਨਾਂ ਦੇ ਕਬਜ਼ੇ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸੀ ਆਹਮੋ ਸਾਹਮਣੇ ਆ ਗਏ ਹਨ। ਇਸ ਦੌਰਾਨ ਦੋ ਯੂਨੀਅਨਾਂ ਵਿੱਚ ਤਾਂ ਕਾਂਗਰਸੀਆਂ ਵੱਲੋਂ ਅਸਾਨੀ ਨਾਲ ਆਪਣੇ ਪ੍ਰਧਾਨ ਲਾ ਦਿੱਤੇ ਗਏ ਪਰ ਇਲਾਕੇ ਦੀ ਸਭ ਤੋਂ ਵੱਡੀ ਬੱਸੀ ਮੁਬਾਰਕਪੁਰ ਟਰੱਕ ਅਪਰੇਟਰ ਯੂਨੀਅਨ ਵਿਖੇ ਕਾਂਗਰਸੀ ਆਗੂ ਕੁਲਜੀਤ ਸਿੰਘ ਰੰਧਾਵਾ ਨੂੰ ਪ੍ਰਧਾਨ ਐਲਾਨ ਦਿੱਤਾ, ਜਿਸ ਦਾ ਅਕਾਲੀ ਦਲ ਦੀ ਪੁਰਾਣੀ ਕਾਬਜ਼ ਮੈਨੇਜਮੈਂਟ ਨੇ 

ਦੋ ਔਰਤਾਂ ਵੱਲੋਂ ਖੁਦਕੁਸ਼ੀ

Posted On March - 24 - 2017 Comments Off on ਦੋ ਔਰਤਾਂ ਵੱਲੋਂ ਖੁਦਕੁਸ਼ੀ
ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 23 ਮਾਰਚ ਸ਼ਹਿਰ ਵਿੱਚ ਅੱਜ ਵੱਖ ਵੱਖ ਮਾਮਲਿਆਂ ਵਿੱਚ ਦੋ ਵਿਆਹੁਤਾ ਔਰਤਾਂ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ। ਪੁਲੀਸ ਨੇ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਹਸਪਤਾਲ ਵਿੱਚ ਰਖਵਾ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਥਾਣਾ ਮੁਖੀ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਿੰਘਪੁਰਾ ਬਾਜੀਗਰ ਬਸਤੀ ਦੇ ਵਸਨੀਕ ਬਿਕਰਮ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਨੀਤਾ (21) ਅੱਜ ਸਵੇਰੇ ਉਨ੍ਹਾਂ ਨੂੰ ਨਾਸ਼ਤਾ ਕਰਵਾਉਣ ਤੋਂ ਬਾਅਦ ਚੁਬਾਰੇ ਵਿੱਚ ਚਲੀ ਗਈ ਅਤੇ ਉਹ 

ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਬਣੇਗੀ ਪਾਲਿਸੀ

Posted On March - 24 - 2017 Comments Off on ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਬਣੇਗੀ ਪਾਲਿਸੀ
ਪੱਤਰ ਪੇ੍ਰਕ ਪੰਚਕੂਲਾ, 23 ਮਾਰਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਬਾਇਓਮਾਸ ਪਾਲਿਸੀ ਬਣਾਈ ਜਾਵੇਗੀ। ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪੰਚਕੂਲਾ ਦੇ ਸੈਕਟਰ 16 ਸਥਿਤ ਅਕਸ਼ੈ ਊਰਜਾ ਭਵਨ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਵਿੱਚ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਕਈ ਅਹਿਮ ਫੈਸਲੇ ਲਏ ਗਏ। ਚੇਅਰਮੈਨ ਸ਼ੈਲੇਂਦਰ ਸ਼ੁਕਲਾ ਅਤੇ ਡਾਇਰੈਕਟਰ ਆਸ਼ਿਮਾ ਬਰਾੜ ਨੇ ਦੱਸਿਆ ਕਿ ਹਰਿਆਣਾ ਦਾ ਅਕਸ਼ੈ ਊਰਜਾ ਵਿਭਾਗ ਰਾਸ਼ਟਰੀ ਗਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 
Page 5 of 5,25012345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.