ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਚੰਡੀਗੜ੍ਹ › ›

Featured Posts
ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਮਹਿੰਗੀਆਂ ਕਿਤਾਬਾਂ ਵੇਚਣ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ

ਬਲਵਿੰਦਰ ਰੈਤ ਨੂਰਪੁਰ ਬੇਦੀ, 26 ਮਾਰਚ ਨੂਰਪੁਰ ਬੇਦੀ ਇਲਾਕੇ ਦੇ ਇਕ ਨਿੱਜੀ ਸਕੂਲ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਹਿੰਗੇ ਭਾਅ ਅਤੇ ਬਿਨਾਂ ਕਿਸੇ ਪਬਲਿਸ਼ਰ ਦਾ ਨਾਮ ਛਪੇ  ਅਤੇ ਬਿਨਾਂ ਬਿੱਲ ਵਾਲੀਆਂ ਕਿਤਾਬਾਂ ਵੇਚਣ ’ਤੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦਵਿੰਦਰ ਸੋਢੀ, ਮੀਨਾ ...

Read More

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਗਰ ਕੌਂਸਲ ਦੀਆਂ ਜਾਇਦਾਦਾਂ ਵੇਚਣ ਦੇ ਫੈਸਲੇ ਦਾ ਵਿਰੋਧ

ਨਿੱਜੀ ਪੱਤਰ ਪ੍ਰੇਰਕ ਡੇਰਾਬਸੀ, 26 ਮਾਰਚ ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਵੱਲੋਂ ਦਸ ਕਰੋੜ ਰੁਪਏ ਕੀਮਤ ਦੀ ਕੌਂਸਲ ਦੀ ਪ੍ਰਾਪਰਟੀਆਂ ਵੇਚਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਕੌਂਸਲ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਸਮੂਹ ਕੌਂਸਲਰਾਂ ਨੇ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੀ ਹਾਜ਼ਰੀ ਵਿੱਚ ਲੰਘੀ ਮੀਟਿੰਗ ਦੌਰਾਨ ਪ੍ਰਾਪਰਟੀਆਂ ਵੇਚਣ ...

Read More

ਚੰਡੀਗੜ੍ਹ ਡਾਇਰੀ

ਚੰਡੀਗੜ੍ਹ ਡਾਇਰੀ

ਸਾਈਨ ਬੋਰਡਾਂ ’ਤੇ ਨਹੀਂ ਪਿੰਡਾਂ ਦੇ ਨਾਂ ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਿਰਫ਼ ਤਿੰਨ ਰਾਜਾਂ ਦੇ ਵਾਸੀ ਹੀ ਨਹੀਂ ਸਗੋਂ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਲੋਕ ਆਉਂਦੇ ਜਾਂਦੇ ਹਨ। ਇੱਥੇ ਦੂਜਿਆਂ ਪ੍ਰਾਂਤਾਂ ਨਾਲੋਂ ਵਧੇਰੇ ਸਹੂਲਤਾਂ ਹੋਣ, ਕਈ ਅਹਿਮ ਪ੍ਰਸ਼ਾਸਨਿਕ ਇਮਾਰਤਾਂ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਇਆਕਿਆਂ ਵਿੱਚ ਘੁੰਮਣ ...

Read More

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਹਾਊਸਿੰਗ ਸੁਸਾਇਟੀਆਂ ਵੱਲੋਂ ਪ੍ਰਸ਼ਾਸਨ ਵਿਰੁੱਧ ਧਰਨਾ

ਪੱਤਰ ਪ੍ਰੇਰਕ ਚੰਡੀਗੜ੍ਹ, 26 ਮਾਰਚ ਹਾਊਸਿੰਗ ਸੁਸਾਇਟੀ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ, ਚੰਡੀਗੜ੍ਹ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 49-50 ਦੇ ਲਾਈਟ ਪੁਆਇੰਟ ’ਚ ਧਰਨਾ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਵੈਲਫੇਅਰ ਸੁਸਾਇਟੀਆਂ ਨੇ ਪ੍ਰਸ਼ਾਸਨ ਨੂੰ 2 ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਮਿਆਦ ਦਰਮਿਆਨ ਮੰਗਾਂ ...

Read More

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀ ਸੱਚ ਨਹੀਂ: ਸਿੱਧੂ

ਪੱਤਰ ਪ੍ਰੇਰਕ ਰੂਪਨਗਰ, 26 ਮਾਰਚ “ਸਾਨੂੰ ਪੜ੍ਹਨ ਨੂੰ ਮਿਲ ਰਹੇ ਇਤਿਹਾਸ ਨੂੰ ਹੀ ਸਹੀ ਨਹੀਂ ਸਮਝਣਾ ਚਾਹੀਦਾ ਕਿਉਂਕਿ ਸਾਨੂੰ ਪਰੋਸਿਆ ਜਾ ਰਿਹਾ ਇਤਿਹਾਸ ਹੀ ਸਦੀਵੀਂ ਸੱਚ ਨਹੀਂ ਹੁੰਦਾ।’’ ਇਨ੍ਹਾਂਂ ਵਿਚਾਰਾਂ ਦਾ ਪ੍ਰਗਟਾਵਾ ਇਤਿਹਾਸ ਮੂਲਕ ਅਨੇਕਾਂ ਨਾਵਲਾਂ ਦੇ ਰਚੇਤਾ ਪ੍ਰਵਾਸੀ ਲੇਖਕ ਬਲਰਾਜ ਸਿੰਘ ਸਿੱਧੂ ਨੇ ਸਥਾਨਕ ਯੂਥ ਹੋਸਟਲ ਵਿਖੇ ਪਾਠਕ ਮੰਚ ਰੂਪਨਗਰ ਵੱਲੋਂ ...

Read More

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਜਸਵੰਤ ਰਾਣਾ ਦੂਜੀ ਵਾਰ ਬਣੇ ਪ੍ਰੈਸ ਕਲੱਬ ਦੇ ਪ੍ਰਧਾਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਮਾਰਚ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਅੱਜ ਹੋਈਆਂ ਚੋਣਾਂ ਵਿੱਚ ਦੂਜੀ ਵਾਰ ਜਸਵੰਤ ਸਿੰਘ ਰਾਣਾ ਅਤੇ ਬਰਿ਼ੰਦਰ ਸਿੰਘ ਰਾਵਤ ਨੂੰ ਕ੍ਰਮਵਾਰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਚੁਣ ਲਿਆ ਗਿਆ ਹੈ। ਰਿਟਰਨਿੰਗ ਅਫ਼ਸਰ ਸ਼ਾਮ ਸਿੰਘ ਨੇ ਪ੍ਰੈਸ ਕਲੱਬ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਚੋਣਾਂ ਦਾ ...

Read More

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਪੰਜਾਬ ’ਵਰਸਿਟੀ ਵਿੱਚ ਪੜ੍ਹਨਾ ਹੋਇਆ ਹੋਰ ਮਹਿੰਗਾ, ਟਿਊਸ਼ਨ ਫ਼ੀਸ ਵਧੀ

ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ,    26 ਮਾਰਚ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਜੇਬ ਹੁਣ ਹੋਰ ਹਲਕੀ ਕਰਨੀ ਪਵੇਗੀ। ਯੂਨੀਵਰਸਿਟੀ ਨੇ ਟਿਊਸ਼ਨ ਫ਼ੀਸ ਵਿੱਚ ਵੀਹ ਪ੍ਰਤੀਸ਼ਤ ਤੱਕ ਦਾ ਹੋਰ ਵਾਧਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਜੇ ਕੁੱਝ ਮਹੀਨੇ ਪਹਿਲਾਂ ਹੀ ਪ੍ਰੀਖ਼ਿਆ ਫ਼ੀਸ ਵਿੱਚ ਵਾਧਾ ਕੀਤਾ ਗਿਆ ਸੀ। ਸੈਨੇਟ ਨੇ ਫ਼ੀਸ ’ਚ ਕੀਤੇ ਵਾਧੇ ...

Read More


ਮੈਡੀਕਲ ਕੈਂਪ ਵਿੱਚ 295 ਵਿਅਕਤੀਆਂ ਦੀ ਜਾਂਚ

Posted On March - 24 - 2017 Comments Off on ਮੈਡੀਕਲ ਕੈਂਪ ਵਿੱਚ 295 ਵਿਅਕਤੀਆਂ ਦੀ ਜਾਂਚ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 23 ਮਾਰਚ ਹਾਊਸ ਓਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼-1 ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ 10 ਮੁਫ਼ਤ ਮੈਡੀਕਲ ਕੈਂਪ ਪ੍ਰਚੀਨ ਸ਼ਿਵ ਮੰਦਰ ਫੇਜ਼-1 ਵਿੱਚ ਲਗਾਇਆ ਗਿਆ, ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਕੀਤਾ। ਉਨ੍ਹਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ 

ਈਵੀਐਮਜ਼ ਵਿੱਚ ਗੜਬੜੀ ਖ਼ਿਲਾਫ਼ ਮੁੱਖ ਚੋਣ ਅਧਿਕਾਰੀ ਕੋਲ ਸ਼ਿਕਾਇਤ

Posted On March - 24 - 2017 Comments Off on ਈਵੀਐਮਜ਼ ਵਿੱਚ ਗੜਬੜੀ ਖ਼ਿਲਾਫ਼ ਮੁੱਖ ਚੋਣ ਅਧਿਕਾਰੀ ਕੋਲ ਸ਼ਿਕਾਇਤ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 23 ਮਾਰਚ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਚੋਣ ਹਾਰੇ ਵੱਖ-ਵੱਖ ਉਮੀਦਵਾਰਾਂ ਨੇ ਈਵੀਐਮ ਮਸ਼ੀਨਾਂ ਵਿੱਚ ਕਥਿਤ ਗੜਬੜੀ ਕਰਨ ਦੇ ਦੋਸ਼ ਲਗਾਏ ਹਨ। ਉਮੀਦਵਾਰਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਆਜ਼ਾਦ ਉਮੀਦਵਾਰ ਬੀਬਾ ਕਮਲਜੋਤ ਕੌਰ, ਕੁਲਜੀਤ ਸਿੰਘ, ਪਰਮਜੀਤ ਸਿੰਘ ਪੱਡਾ ਅਤੇ ਬਸਪਾ ਦੇ ਉਮੀਦਵਾਰ 

ਮੁਹਾਲੀ ਨੂੰ ਵਿਕਾਸ ਪੱਖੋਂ ਮੋਹਰੀ ਸੂਬਾ ਬਣਾਇਆ ਜਾਵੇਗਾ: ਸਿੱਧੂ

Posted On March - 24 - 2017 Comments Off on ਮੁਹਾਲੀ ਨੂੰ ਵਿਕਾਸ ਪੱਖੋਂ ਮੋਹਰੀ ਸੂਬਾ ਬਣਾਇਆ ਜਾਵੇਗਾ: ਸਿੱਧੂ
ਖੇਤਰੀ ਪ੍ਰਤੀਨਿਧ ਐਸਏਐਸਨਗਰ (ਮੁਹਾਲੀ), 23 ਮਾਰਚ ਲਗਾਤਾਰ ਤੀਜੀ ਵਾਰ ਵਿਧਾਇਕ ਚੁਣੇ ਗਏ ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਉਹ ਮੁਹਾਲੀ ਹਲਕੇ ਨੂੰ ਵਿਕਾਸ ਪੱਖੋਂ ਪੰਜਾਬ ਦਾ ਸਭ ਤੋਂ ਮੋਹਰੀ ਹਲਕਾ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਹ ਗੱਲਾਂ ਕਾਂਗਰਸੀ ਵਿਧਾਇਕ ਨੇ ਫ਼ੇਜ਼ ਤਿੰਨ ਦੇ ਗੁਰਦੁਆਰਾ ਯਾਦਗਾਰ ਭਾਈ ਜੈਤਾ ਜੀ 

ਐਸਐਸਪੀ ਵੱਲੋਂ ਥਾਣਾ ਮੁਖੀਆਂ ਦੇ ਤਬਾਦਲੇ

Posted On March - 24 - 2017 Comments Off on ਐਸਐਸਪੀ ਵੱਲੋਂ ਥਾਣਾ ਮੁਖੀਆਂ ਦੇ ਤਬਾਦਲੇ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 23 ਮਾਰਚ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਇੱਕ ਹੁਕਮ ਜਾਰੀ ਕਰਕੇ ਜ਼ਿਲ੍ਹਾ ਮੁਹਾਲੀ ਵਿੱਚ ਕਈ ਥਾਣਿਆਂ ਦੇ ਐਸਐਚਓਜ਼ ਦੀਆਂ ਬਦਲੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਧਿਕਾਰੀਆਂ ਨੂੰ ਪੁਲੀਸ ਲਾਈਨ ਵਿੱਚ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਫੇਜ਼-1 ਥਾਣੇ ਦਾ ਐਸਐਚਓ ਲਾਇਆ ਗਿਆ ਹੈ। ਫੇਜ਼ 1 ਥਾਣੇ ਦੇ ਐਸਐਚਓ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੂੰ ਪੁਲੀਸ ਲਾਈਨ ਭੇਜਿਆ 

ਟਰਾਇਲਾਂ ਲਈ ਉਮਰ ਨਿਯਮਾਂ ਵਿੱਚ ਤਬਦੀਲੀ

Posted On March - 24 - 2017 Comments Off on ਟਰਾਇਲਾਂ ਲਈ ਉਮਰ ਨਿਯਮਾਂ ਵਿੱਚ ਤਬਦੀਲੀ
ਨਿੱਜੀ ਪੱਤਰ ਪ੍ਰੇਰਕ ਐਸਏਐਸ ਨਗਰ (ਮੁਹਾਲੀ), 23 ਮਾਰਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਆਗਾਮੀ ਛੇ ਗੈਰਰਿਹਾਇਸ਼ੀ ਅਕੈਡਮੀਆਂ ਵਿੱਚ ਖਿਡਾਰੀਆਂ ਦੇ ਟਰਾਇਲਾਂ ਲਈ ਉਮਰ ਨਿਯਮਾਂ ਵਿੱਚ ਤਬਦੀਲੀ ਕਰਦਿਆਂ ਅੰਡਰ-12 ਤੋਂ 14 ਨੂੰ ਬਦਲ ਕੇ ਅੰਡਰ-13 ਤੋਂ 15 ਸਾਲ ਕਰ ਦਿੱਤੀ ਹੈ। ਪੀਸੀਏ  ਦੇ ਬੁਲਾਰੇ ਸੁਸ਼ੀਲ ਕਪੂਰ ਨੇ ਦੱਸਿਆ ਕਿ ਸਤੰਬਰ 2003 ਤੋਂ ਸਤੰਬਰ 2004 ਵਿਚਕਾਰ ਜਨਮੇ ਖਿਡਾਰੀ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਮੁਹਾਲੀ ਅਕੈਡਮੀਆਂ ਲਈ ਟਰਾਇਲਾਂ ਵਿੱਚ ਹਿੱਸਾ ਲੈਣ ਦੇ ਯੋਗ ਹਨ।  

ਸਕੂਲ ਵਿੱਚ ਲਾਇਆ ਸਕਾਊਟਸ ਐਂਡ ਗਾਈਡਜ਼ ਕੈਂਪ

Posted On March - 24 - 2017 Comments Off on ਸਕੂਲ ਵਿੱਚ ਲਾਇਆ ਸਕਾਊਟਸ ਐਂਡ ਗਾਈਡਜ਼ ਕੈਂਪ
ਪੱਤਰ ਪ੍ਰੇਰਕ ਕੁਰਾਲੀ, 23 ਮਾਰਚ ਸ੍ਰੀ ਗੁਰੂ ਰਾਮ ਰਾਏੇ ਪਬਲਿਕ ਸਕੂਲ ਵਿਚ ਤਿੰਨ ਰੋਜ਼ਾ ਸਕਾਊਟ ਐਂਡ ਗਾਈਡ ਕੈਂਪ ਲਗਾਇਆ ਗਿਆ| ਸਕੂਲ ਦੀ ਪਿ੍ੰਸੀਪਲ ਅਨੁਪਮਾ ਸ਼ਰਮਾ ਦੀ ਅਗਵਾਈ ਵਿਚ ਲਗਾਏ ਇਸ ਕੈਂਪ ਦੌਰਾਨ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸਕਾਊਟ ਐਂਡ ਗਾਈਡ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੰਸਥਾ ਲੋਕਾਂ ਦੀ ਸੇਵਾ ਅਤੇ ਸਹਾਇਤਾ ਤੋਂ ਇਲਾਵਾ ਸਮਾਜ ਵਿੱਚ ਅਨੁਸ਼ਾਸਨ ਦਾ ਜਾਗ ਲਗਾਉਣ ਲਈ ਹੋਂਦ ਵਿੱਚ ਆਈ ਹੈ| ਕੈਂਪ ਦੌਰਾਨ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆਂ 

ਗੁਰਦੁਆਰੇ ਵਿੱਚ ਬੱਚੇ ਨੂੰ ਕੁੱਤੇ ਨੇ ਵੱਢਿਆ

Posted On March - 24 - 2017 Comments Off on ਗੁਰਦੁਆਰੇ ਵਿੱਚ ਬੱਚੇ ਨੂੰ ਕੁੱਤੇ ਨੇ ਵੱਢਿਆ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 23 ਮਾਰਚ ਸਥਾਨਕ ਫੇਜ਼-2 ਸਥਿਤ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿੱਚ ਲੰਘੀ ਰਾਤ 10 ਵਜੇ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਦੇ ਅੰਦਰ ਇੱਕ ਆਵਾਰਾ ਕੁੱਤੇ ਨੇ ਤਿੰਨ ਸਾਲ ਦੇ ਬੱਚੇ ਦੇ ਬੁੱਲ੍ਹ ਵੱਢ ਲਏ, ਜਿਸ ਕਾਰਨ ਬੱਚੇ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ। ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ ਨੇ ਦੱਸਿਆ ਕਿ ਲੰਘੀ ਰਾਤ ਕਰੀਬ 10 ਵਜੇ ਗੁਰਦੁਆਰਾ ਸਾਹਿਬ ਵਿੱਚ ਸਥਿਤ ਡਿਸਪੈਂਸਰੀ ਵਿੱਚ ਡਾ. ਸ਼ਸ਼ੀ 

ਮੇਅਰ ਆਸ਼ਾ ਜੈਸਵਾਲ ਵੱਲੋਂ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ

Posted On March - 24 - 2017 Comments Off on ਮੇਅਰ ਆਸ਼ਾ ਜੈਸਵਾਲ ਵੱਲੋਂ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ
ਮੁਕੇਸ਼ ਕੁਮਾਰ ਚੰਡੀਗੜ੍ਹ, 23 ਮਾਰਚ ਚੰਡੀਗੜ੍ਹ ਦੀ ਮੇਅਰ ਆਸ਼ਾ ਜੈਸਵਾਲ ਨੇ ਅੱਜ ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਹਾਲ ਪਤਾ ਕਰਨ ਲਈ ਡੰਪਿੰਗ ਗਰਾਊਂਡ ਸਮੇਤ ਸੈਕਟਰ 23 ਅਤੇ 45 ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਮੇਅਰ ਨੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਵਿੱਚ ਕੂੜੇ ਨੂੰ ਟਿਕਾਣੇ ਲਗਾਉਣ ਦੀ ਵਿਵਸਥਾ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨਿਗਮ ਦੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਡੰਪਿੰਗ ਗਰਾਊਂਡ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਡੰਪਿੰਗ ਗਰਾਊਂਡ ਕਾਰਨ ਪੈਦਾ ਹੋਣ 

ਬੱਚਿਆਂ ਦੀ ਤਸਕਰੀ ਦੇ ਮਾਮਲੇ ’ਚ ਦਾਦੀ ਤੇ ਪੋਤਾ ਜੇਲ੍ਹ ਭੇਜੇ

Posted On March - 24 - 2017 Comments Off on ਬੱਚਿਆਂ ਦੀ ਤਸਕਰੀ ਦੇ ਮਾਮਲੇ ’ਚ ਦਾਦੀ ਤੇ ਪੋਤਾ ਜੇਲ੍ਹ ਭੇਜੇ
ਸਰਬਜੀਤ ਸਿੰਘ ਭੱਟੀ ਲਾਲੜੂ, 23 ਮਾਰਚ ਪਿੰਡ ਦੱਪਰ ਨਿਵਾਸੀ ਇਕ 18 ਸਾਲਾ ਨੌਜਵਾਨ ਵਲੋਂ ਸਕੂਲਾਂ ਵਿਚੋਂ ਛੋਟੇ ਬੱਚੇ ਚੁੱਕ ਕੇ ਉਨ੍ਹਾਂ ਨੂੰ ਨਸ਼ੇ ਦੀ ਦਵਾਈ ਪਿਲਾਉਣ ਅਤੇ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਇਸੇ ਮਾਮਲੇ ਵਿਚ ਹੁਣ ਪੁਲੀਸ ਨੇ ਕਥਿਤ ਦੋਸ਼ੀ ਦੀ ਕਰੀਬ 65 ਸਾਲਾ ਦਾਦੀ ਨੂੰ ਵੀ ਪੋਤੇ ਦਾ ਸਾਥ ਦੇਣ ਅਤੇ ਸਾਜਿਸ਼ ਰਚਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਨੇ 5 ਅਪਰੈਲ ਤੱਕ ਜੁਡੀਸੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ। 

ਏਕਮ ਹੱਤਿਆ ਕਾਂਡ: ਪੀੜਤਾਂ ਵੱਲੋਂ ਪੁਲੀਸ ਮੁਖੀ ਨਾਲ ਮੁਲਾਕਾਤ

Posted On March - 24 - 2017 Comments Off on ਏਕਮ ਹੱਤਿਆ ਕਾਂਡ: ਪੀੜਤਾਂ ਵੱਲੋਂ ਪੁਲੀਸ ਮੁਖੀ ਨਾਲ ਮੁਲਾਕਾਤ
ਏਕਮ ਸਿੰਘ ਢਿੱਲੋਂ ਹੱਤਿਆ ਕਾਂਡ ਮਾਮਲੇ ਵਿੱਚ ਅੱਜ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਅਤੇ ਭਰਾ ਦਰਸ਼ਨ ਸਿੰਘ ਢਿੱਲੋਂ ਨੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਹੱਤਿਆ ਕਾਂਡ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਅਤੇ ਸਾਜਿਸ਼ ਘੜਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਂਜ ਪੀੜਤ ਪਰਿਵਾਰ ਨੇ ਪੁਲੀਸ ਦੀ ਹੁਣ ਤੱਕ ਦੀ ਜਾਂਚ ਪ੍ਰਕਿਰਿਆ ’ਤੇ ਤਸੱਲੀ ਪ੍ਰਗਟਾਈ। ....

ਲੁੱਟ-ਖੋਹ ਦੇ ਮਾਮਲੇ ’ਚ ਦੋ ਨੌਜਵਾਨਾਂ ਨੂੰ ਸੱਤ ਸਾਲ ਦੀ ਕੈਦ

Posted On March - 24 - 2017 Comments Off on ਲੁੱਟ-ਖੋਹ ਦੇ ਮਾਮਲੇ ’ਚ ਦੋ ਨੌਜਵਾਨਾਂ ਨੂੰ ਸੱਤ ਸਾਲ ਦੀ ਕੈਦ
ਹਰਮਨਦੀਪ ਸਿੰਘ ਚੰਡੀਗੜ੍ਹ, 23 ਮਾਰਚ ਇਥੋਂ ਦੀ ਇਕ ਅਦਾਲਤ ਨੇ ਲੁੱਟ-ਖੋਹ ਅਤੇ ਕੁੱਟਮਾਰ ਦੇ ਮਾਮਲੇ ’ਚ ਦੋ ਨੌਜਵਾਨਾਂ ਨੂੰ ਸੱਤ-ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ ਨੂੰ 17,00-17,00 ਰੁਪਏ ਜੁਰਮਾਨਾ ਭਰਨ ਦਾ ਹੁਕਮ ਵੀ ਦਿੱਤਾ ਹੈ। ਬੁੱਧਵਾਰ ਨੂੰ ਅਦਾਲਤ ਨੇ ਇਨ੍ਹਾਂ ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੋਵੇਂ ਨੌਜਵਾਨ ਮੋਗੇ ਦੇ ਰਹਿਣ ਵਾਲੇ ਹਨ। ਦੋਸ਼ੀ ਨੇ ਸੈਕਟਰ 22 ’ਚ ਕਿਰਾਏ ਦੇ ਮਕਾਨ ’ਚ ਰਹਿੰਦੇ ਦੋ ਨੌਜਵਾਨਾਂ ਨੂੰ ਲੁੱਟਿਆ ਸੀ। ਦੋਸ਼ੀਆਂ ਦੀ ਪਛਾਣ ਜਸਵਿੰਦਰ ਸਿੰਘ 

ਪੁਲੀਸ ਵੱਲੋਂ ਭਗੌੜਾ ਸੋਨੂੰ ਕਾਬੂ

Posted On March - 23 - 2017 Comments Off on ਪੁਲੀਸ ਵੱਲੋਂ ਭਗੌੜਾ ਸੋਨੂੰ ਕਾਬੂ
ਤਰਲੋਚਨ ਸਿੰਘ ਚੰਡੀਗੜ੍ਹ, 23 ਮਾਰਚ ਚੰਡੀਗੜ੍ਹ ਪੁਲੀਸ ਦੇ ਅਪਰਾਧ ਸ਼ਾਖਾ ਦੇ ਵਿਸ਼ੇਸ਼ ਸੈਲ ਨੇ ਚਾਰ ਕੇਸਾਂ ਵਿਚੋਂ ਭਗੌੜਾ ਹੋ ਕੇ ਪੁਲੀਸ ਨੂੰ ਮਹੀਨਿਆਂ ਤੋਂ ਚਕਮੇ ਦਿੰਦਾ ਆ ਰਿਹਾ ਸ਼ਾਤਰ ਮੁਲਜ਼ਮ ਸੋਨੂੰ ਕੁਮਾਰ ਅਖੀਰ ਪੁਲੀਸ ਦੇ ਹੱਥ ਲੱਗ ਗਿਆ ਹੈ। ਚੰਡੀਗੜ੍ਹ ਪੁਲੀਸ ਵਲੋਂ ਸੋਨੂੰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਚੰਡੀਗੜ੍ਹ ਦੇ ਘੱਟੋ-ਘੱਟ ਚਾਰ ਥਾਣਿਆਂ ਦੀ ਪੁਲੀਸ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਸੈਕਟਰ-31 ਤੇ 39 , ਸਨਅਤੀ ਖੇਤਰ ਅਤੇ ਮਨੀਮਾਜਰਾ ਥਾਣਿਆਂ ਵਲੋਂ ਸੋਨੂੰ ਨੂੰ ਭਗੌੜਾ ਐਲਾਨਿਆ 

ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ

Posted On March - 23 - 2017 Comments Off on ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ
ਪੱਤਰ ਪ੍ਰੇਰਕ ਰੂਪਨਗਰ, 23 ਮਾਰਚ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਬੈਂਕ ਅਹਿਮ ਰੋਲ ਅਦਾ ਕਰਦੇ ਹਨ, ਇਸ ਲਈ ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ। ਇਹ ਗੱਲਾਂ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਕਹੀਆਂ। ਉਹ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਮੁਖੀਆਂ/ਨੁਮਾਇੰਦਿਆਂ ਨਾਲ  ਤਿਮਾਹੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲਾਭ ਪਾਤਰੀਆਂ ਤੱਕ ਬੈਂਕਾਂ ਦੀਆਂ ਸਕੀਮਾਂ ਪਹੁੰਚਾਉਣ ਦੇ ਮੰਤਵ ਨਾਲ ਬਲਾਕ ਪੱਧਰ ’ਤੇ 

‘ਹੁਨਰਮੰਦ ਜ਼ਿੰਦਗੀ ਤੇ ਭਾਵਨਾਤਮਕ ਸੋਚ’ ਵਿਸ਼ੇ ’ਤੇ ਸੈਮੀਨਾਰ

Posted On March - 23 - 2017 Comments Off on ‘ਹੁਨਰਮੰਦ ਜ਼ਿੰਦਗੀ ਤੇ ਭਾਵਨਾਤਮਕ ਸੋਚ’ ਵਿਸ਼ੇ ’ਤੇ ਸੈਮੀਨਾਰ
ਪੱਤਰ ਪ੍ਰੇਰਕ ਖਰੜ, 23 ਮਾਰਚ ਓਕਰੇਜ਼ ਇੰਟਰਨੈਸ਼ਨਲ ਸਕੂਲ ਵਿੱਚ ‘ਹੁਨਰਮੰਦ ਜ਼ਿੰਦਗੀ ਅਤੇ ਭਾਵਨਾਤਮਕ ਸੋਚ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਬੁਲਾਰੇ ਵਿਵੇਕ ਅੱਤਰੇ ਅਤੇ ਡੀਏਵੀ ਕਾਲਜ ਦੇ ਐਸਿਸਟੈਂਟ ਪ੍ਰੋ. ਸਿਮਰਨ ਜੈਦਕਾ ਨੇ ਅਧਿਆਪਕਾਂ ਨਾਲ ਇਸ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ। ਸ੍ਰੀ ਅੱਤਰੇ ਨੇ ਅਧਿਆਪਕਾਂ ਨਾਲ ਪ੍ਰੇਰਣਾਦਾਇਕ ਕਹਾਣੀਆਂ ਰਾਹੀਂ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਸਫ਼ਲ ਜੀਵਨ ਜਾਚ ਦੇ ਤਰੀਕਿਆ ਬਾਰੇ ਚਾਨਣਾ ਪਾਇਆ। ਉਨ੍ਹਾਂ ਅਧਿਆਪਕਾਂ ਨਾਲ ਆਪਣੀ ਊਰਜਾ ਅਤੇ ਕੁਦਰਤੀ 

ਬਨੂੜ ਖੇਤਰ ਵਿੱਚ ਕਣਕ ਦੀ ਵਾਢੀ ਦਾ ਕੰਮ ਸ਼ੁਰੂ

Posted On March - 23 - 2017 Comments Off on ਬਨੂੜ ਖੇਤਰ ਵਿੱਚ ਕਣਕ ਦੀ ਵਾਢੀ ਦਾ ਕੰਮ ਸ਼ੁਰੂ
ਕਰਮਜੀਤ ਸਿੰਘ ਚਿੱਲਾ ਬਨੂੜ, 23 ਮਾਰਚ ਬਨੂੜ ਖੇਤਰ ਵਿੱਚ ਕਣਕ ਦੀ ਕਟਾਈ ਦਾ ਕੰਮ ਆਰੰਭ ਹੋ ਗਿਆ ਹੈ। ਨੇੜਲੇ ਪਿੰਡ ਗੋਬਿੰਦਗੜ੍ਹ ਵਿਚ ਕਈਂ ਕਿਸਾਨਾਂ ਨੇ ਅੱਜ ਕਣਕ ਦੀ ਵਾਢੀ ਦਾ ਕੰਮ ਆਰੰਭ ਕਰਾਇਆ। ਇਵੇਂ ਹੀ ਮਾਣਕਪੁਰ ਤੇ ਹੋਰਨਾਂ ਇੱਕ ਦੋ ਪਿੰਡਾਂ ਵਿੱਚ ਕਣਕ ਦੀ ਫ਼ਸਲ ਨੂੰ ਅੱਜ ਦਾਤੀ ਪੈ ਗਈ ਹੈ। ਦੋ ਦਿਨਾਂ ਬਾਅਦ ਕਣਕ ਦੀ ਗਹਾਈ ਹੋਣ ਉਪਰੰਤ ਬਨੂੜ ਮੰਡੀ ਵਿੱਚ ਵੀ ਫ਼ਸਲ ਪਹੁੰਚਣ ਦੀ ਸੰਭਾਵਨਾ ਹੈ। ਇਸ ਪੱਤਰਕਾਰ ਵੱਲੋਂ ਪਿੰਡ ਗੋਬਿੰਦਗੜ੍ਹ ਵਿੱਚੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਥੇ 

ਮਿੱਟੀ ਦਾ ਭਰਿਆ ਟਿੱਪਰ ਤੇ ਸਿਲੰਡਰਾਂ ਦਾ ਭਰਿਆ ਟਰਾਲਾ ਪਲਟਿਆ

Posted On March - 23 - 2017 Comments Off on ਮਿੱਟੀ ਦਾ ਭਰਿਆ ਟਿੱਪਰ ਤੇ ਸਿਲੰਡਰਾਂ ਦਾ ਭਰਿਆ ਟਰਾਲਾ ਪਲਟਿਆ
ਹਰਜੀਤ ਸਿੰਘ ਡੇਰਾਬਸੀ, 22 ਮਾਰਚ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਤੇ ਅੱਜ ਪਿੰਡ ਭਾਂਖਰਪੁਰ ਨੇੜੇ ਇਕ ਮਿੱਟੀ ਨਾਲ ਭਰਿਆ ਟਿੱਪਰ ਬੇਕਾਬੂ ਹੋ ਡਿਵਾਈਡਰ ’ਤੇ ਪਲਟ ਗਿਆ। ਇਸ ਨੂੰ ਬਚਾਉਂਦੇ ਹੋਏ ਸੜਕ ਦੇ ਦੂਜੇ ਪਾਸੇ ਤੋਂ ਖਾਲੀ ਸਿਲੰਡਰਾਂ ਨਾਲ ਭਰਿਆ ਟਰਾਲਾ ਵੀ ਪਲਟ ਗਿਆ। ਸੜਕ ਦੇ ਦੋਵੇਂ ਪਾਸੇ ਨੁਕਸਾਨੇ ਵਾਹਨਾਂ ਕਾਰਨ ਆਵਾਜਾਈ ਜਾਮ ਹੋ ਗਈ। ਹਾਦਸੇ ਵਿੱਚ ਦੋਵੇਂ ਵਾਹਨਾਂ ਦੇ ਚਾਲਕ ਜ਼ਖ਼ਮੀ ਹੋ ਗਏ। ਹਾਦਸੇ ਦੇ ਪੰਜ ਘੰਟੇ ਬਾਅਦ ਵੀ ਪੁਲੀਸ ਜਾਮ ਖੁੱਲ੍ਹਵਾਉਣ ਵਿੱਚ ਲੱਗੀ 
Page 6 of 5,250« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.