ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦਸਤਕ › ›

Featured Posts
ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

 ਕਰਮਜੀਤ ਸਿੰਘ ਚਿੱਲਾ ਦੋ ਪੁਸਤਕਾਂ - ਦੋ ਅਨੁਭਵ ਹਰਕੇਸ਼ ਸਿੰਘ ਕਹਿਲ, ਪੰਜਾਬ ਦੀ ਲੋਪ ਹੋ ਰਹੀ ਵਿਰਾਸਤ ਨੂੰ ਖੋਜ ਭਰਪੂਰ ਢੰਗ ਨਾਲ ਕਿਤਾਬੀ ਰੂਪਾਂ ਰਾਹੀਂ ਸੱਭਿਆਚਾਰਕ ਪਰਿਪੇਖ ਤੋਂ ਸਾਂਭਣ ਦਾ ਯਤਨ ਕਰ ਰਿਹਾ ਹੈ। ਉਸ ਦੀਆਂ ਦੋ ਨਵੀਆਂ ਪੁਸਤਕਾਂ ‘ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ’ ਅਤੇ ‘ਅਲੋਪ ਹੋ ਰਹੇ ਰੁੱਖ ਬੂਟੇ’ ਬਹੁਪੱਖੀ ਜਾਣਕਾਰੀ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਮਨੀਪੁਰ ਮਲਵਿੰਦਰ ਮਨੀਪੁਰ! ਤੂੰ ਸੰਘਰਸ਼ ਦੇ ਅਰਥ ਬਦਲ ਦਿੱਤੇ ਜਿੱਤ ਦੇ ਨਕਸ਼ ਵਿਗਾੜ ਦਿੱਤੇ ਦੁੱਖ ਨਹੀਂ ਕਿ ਤੂੰ ਹਾਰ ਗਿਆ ਏਂ ਦੁੱਖ ਹੈ ਕਿ ਤੈਨੂੰ ਹਾਰ ਨਜ਼ਰ ਨਹੀਂ ਆ ਰਹੀ ਹਾਰੀ ਹੋਈ ਇਰੋਮ ਦਾ ਕੱਦ ਜਿੱਤੇ ਦੰਭ ਦੇ ਕੱਦ ਤੋਂ ਵੱਡਾ ਹੈ ਸੱਤਾ ਕੋਲ ਜਿੱਤ ਹੈ ਇਰੋਮ ਕੋਲ ਸੰਘਰਸ਼ ਇੱਕ ਹੋਰ ਸੰਘਰਸ਼। ਸੰਪਰਕ: 97795-91344 ਗ਼ਜ਼ਲ ਅਮਰ ਸੂਫ਼ੀ ਨਜ਼ਰ ਝੁਕਾਅ ਕੇ ਤੱਕਣ ਵਾਲੀ, ਤੇਰੀ ਆਦਤ ਦੇ ...

Read More

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

 ਡਾ. ਮੇਘਾ ਸਿੰਘ ਪੁਸਤਕ ਪੜਚੋਲ ਪੁਸਤਕ ‘ਚੁਰਾਸੀ ਦੇ ਚੱਕਰ’ ਵਿੱਚ  ਨ੍ਰਿਪਇੰਦਰ ਸਿੰਘ ਰਤਨ ਨੇ ਆਪਣੇ ਜੀਵਨ ਦੌਰਾਨ ਹੱਡੀਂ ਹੰਢਾਈਆਂ ਕੁਝ ਅਹਿਮ ਤੇ ਤਲਖ਼ ਯਾਦਾਂ ਨੂੰ  ਕਤਰਨ ਕਤਰਨ ਯਾਦਾਂ ਤਹਿਤ ਕਲਮਬੰਦ ਕੀਤਾ ਹੈ। ਲੇਖਕ ਨੇ ਇਸ ਤੋਂ ਪਹਿਲਾਂ ਵੀ ਆਪਣੇ ਜੀਵਨ ਦੇ ਅਭੁੱਲ ਮੌਕਿਆਂ ਨੂੰ ਦੋ ਪੁਸਤਕਾਂ - ‘ਮੇਰੀ ਪਹਿਲੀ ਕਮਾਈ’ ਅਤੇ ‘ਇੱਕ ...

Read More

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

 ਡਾ. ਅਮਰ ਕੋਮਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉੱਘੇ ਸਾਹਿਤਕਾਰਾਂ ਦੀਆਂ ਜੀਵਨੀਆਂ ਤੇ ਰਚਨਾਵਾਂ  ਉਪਰ ਪੁਸਤਕਾਂ ਲਿਖਵਾਉਣ ਦੀ ਲੜੀ ਵਿੱਚ ਇਹ ਪੁਸਤਕ ਮਨਮੋਹਨ ਸਿੰਘ ਦਾਊਂ ਕੋਲੋਂ ਲਿਖਵਾਈ ਗਈ ਹੈ। ਕਰਤਾਰ ਸਿੰਘ ਬਲੱਗਣ (5 ਅਗਸਤ 1904 - 7 ਦਸੰਬਰ 1969) ਪੰਜਾਬੀ ਦੇ ਅਜਿਹੇ ਕਵੀ ਹੋਏ ਹਨ ਜਿਨ੍ਹਾਂ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ...

Read More

ਸੰਜੀਦਾ ਹਾਲਾਤ ਦਾ ਬਿਆਨ

ਸੰਜੀਦਾ ਹਾਲਾਤ ਦਾ ਬਿਆਨ

 ਡਾ. ਜਸਵਿੰਦਰ ਕੌਰ ਸੱਗੂ ਡਾ. ਸਰਬਜੀਤ ਕੌਰ ਸੋਹਲ ਪੰਜਾਬੀ ਦੀ ਸਮਰੱਥ ਕਵਿੱਤਰੀ ਹੈ। ਉਸ ਦੇ ਕਾਵਿ ਸੰਗ੍ਰਹਿ ‘ਮੁਹੱਬਤਗਿਰੀ’ ਵਿੱਚ ਕੁੱਲ 96 ਕਵਿਤਾਵਾਂ ਹਨ। ਇਹ ਕਵਿਤਾਵਾਂ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੀ ਖ਼ੂਬਸੂਰਤ ਕਾਵਿਕ ਪੇਸ਼ਕਾਰੀ ਕਰਦੀਆਂ ਹਨ। ਡਾ. ਸੋਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਪਿਆਰ ਦੇ ਅਨੁਭਵ, ਕੁੜੀਆਂ ਵੱਲੋਂ ਝੱਲੀਆਂ ਜਾ ਰਹੀਆਂ ਦੁਸ਼ਵਾਰੀਆਂ ਤੇ ...

Read More

ਨਰਕਵਾਸੀ ਮੇਰਾ ਬਾਪ

ਨਰਕਵਾਸੀ ਮੇਰਾ ਬਾਪ

ਡਾ. ਜਵਾਹਰ ਚੌਧਰੀ ਕਥਾ ਪ੍ਰਵਾਹ ਇੱਕ ਵੱਡਾ ਸਾਰਾ ਮਕਾਨ ਹੈ ਜਿਸ ਨੂੰ  ਆਦਤਨ ਲੋਕ ਹਵੇਲੀ ਕਹਿੰਦੇ ਹਨ। ਵਰਾਂਡੇ ਵਿੱਚ ਇੱਕ ਤਖ਼ਤਪੋਸ਼ ਪਿਆ ਹੈ ਜਿਸ ’ਤੇ ਅੱਜ ਵੀ ਹਜ਼ੂਰ ਉਦਾਂ ਹੀ ਬੈਠੇ ਹਨ ਜਿਵੇਂ ਸਦੀਆਂ ਤੋਂ ਪਿਉ-ਦਾਦੇ ਬੈਠਦੇ ਆਏ ਹਨ। ਉਹ ਵੀ ਹਜ਼ੂਰ ਸਨ ਤੇ ਇਹ ਵੀ ਹਜ਼ੂਰ ਹੀ ਹਨ। ਉਹ ਸਵੇਰ ਤੋਂ ...

Read More

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

 ਡਾ. ਕੁਲਦੀਪ ਸਿੰਘ ਧੀਰ ਪੁਸਤਕ ਚਰਚਾ ‘ਰੰਗਾਂ ਦੀ ਗਾਗਰ’ ਵਿੱਚ ਜੀਵਨ ਦੇ ਉਹ ਰੰਗ ਹਨ ਜੋ ਮਾਣਮੱਤੀਆਂ ਪ੍ਰਾਪਤੀਆਂ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੇਖੇ ਅਤੇ ਮਾਣੇ ਹਨ। ਉਹ ਆਪਣੀ ਇਸ ਸਵੈ-ਜੀਵਨੀ ਨੂੰ ਜੀਵਨ ਝਲਕਾਂ ਕਹਿੰਦਾ ਹੈ ਅਤੇ ਨਿਰੋਲ ਸਵੈ-ਜੀਵਨੀ ਤੋਂ ਇਸ ਨੁਕਤੇ ਉੱਤੇ  ਵਖਰਾਉਂਦਾ ਹੈ ਕਿ ਇਸ ...

Read More


ਸ਼ਹੀਦ ਭਗਤ ਸਿੰਘ ਬਾਰੇ ਦੁਰਲੱਭ ਜਾਣਕਾਰੀ

Posted On January - 15 - 2017 Comments Off on ਸ਼ਹੀਦ ਭਗਤ ਸਿੰਘ ਬਾਰੇ ਦੁਰਲੱਭ ਜਾਣਕਾਰੀ
 ਡਾ. ਗੁਰਦੇਵ ਸਿੰਘ ਸਿੱਧੂ ਪੁਸਤਕ ਪੜਚੋਲ ਦਹਾਕਾ ਕੁ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜਨਮ ਸ਼ਤਾਬਦੀ ਵਰ੍ਹੇ ਦੌਰਾਨ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਸ਼ਤਾਬਦੀ ਸਮਾਰੋਹ ਆਯੋਜਿਤ ਕੀਤੇ ਗਏ। ਆਯੋਜਨ ਕਰਤਾਵਾਂ ਦਾ ਮਨੋਰਥ ਭਾਵੇਂ ਕੁਝ ਵੀ ਸੀ, ਪਰ ਇਸ ਨਾਲ ਪੰਜਾਬੀ ਜਨ-ਮਾਣਸ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਪੜ੍ਹਨ-ਜਾਣਨ ਦੀ ਜਗਿਸਆ ਉਤਪੰਨ ਹੋਈ। ਤਸੱਲੀ ਵਾਲੀ ਗੱਲ ਇਹ ਰਹੀ ਕਿ ਪੰਜਾਬੀ ਲੇਖਕਾਂ ਨੇ ਪਾਠਕਾਂ ਦੀ ਜਗਿਆਸਾ ਪੂਰਤੀ ਲਈ ਚੇਤੰਨ ਹੋ ਕੇ ਜ਼ਿੰਮੇਵਾਰੀ ਨਿਭਾਈ। 

ਗੁਰਬਾਣੀ ਦਾ ਗੰਭੀਰ ਅਧਿਐਨ

Posted On January - 15 - 2017 Comments Off on ਗੁਰਬਾਣੀ ਦਾ ਗੰਭੀਰ ਅਧਿਐਨ
ਸੁਰਜੀਤ ਸਿੰਘ ਪੰਛੀ ਦੀ ਇਹ 29ਵੀਂ ਪੁਸਤਕ ਹੈ। ਉਸ ਦੀਆਂ ਹੋਰ ਕਿਤਾਬਾਂ ਕਵਿਤਾ, ਮਹਾਂਕਾਵਿ, ਕਿੱਸਾ, ਵਾਰਤਕ, ਨਾਵਲ, ਦੋਹਰੇ ਤੇ ਸਫ਼ਰਨਾਮੇ ਆਧਾਰਿਤ ਹਨ। ਹਥਲੀ ਪੁਸਤਕ ਵਿੱਚ ਉਸ ਨੇ 52 ਲੇਖ ਸ਼ਾਮਿਲ ਕੀਤੇ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਵੱਖ ਵੱਖ ਪੱਖਾਂ ਨੂੰ ਉਜਾਗਰ ਕਰਦੇ ਹਨ ਜਿਵੇਂ ਧਰਮ, ਗੁਰੂ, ਸਿੱਖ ਧਰਮ ਦੀ ਵਿਲੱਖਣਤਾ, ਗੁਰਬਾਣੀ ਵਿੱਚ ਕ੍ਰਾਂਤੀਕਾਰੀ ਤੱਤ, ਸਿੱਖ, ਸਿੱਖਿਆ, ਸਤਿਸੰਗਤ, ਪੰਗਤ, ਮਨ, ਨਾਮ, ਅੰਮ੍ਰਿਤ, ਮੁਕਤੀ, ਗੁਰਬਾਣੀ ਵਿੱਚ ....

ਮਰੀਜ਼ਾਂ ਨੂੰ ਸਹੂਲਤਾਂ ਦੇਣ ਵਾਲਾ ਸੈਕਟਰ 22 ਦਾ ਸਿਵਲ ਹਸਪਤਾਲ ਹੋਇਆ ਬਿਮਾਰ

Posted On January - 13 - 2017 Comments Off on ਮਰੀਜ਼ਾਂ ਨੂੰ ਸਹੂਲਤਾਂ ਦੇਣ ਵਾਲਾ ਸੈਕਟਰ 22 ਦਾ ਸਿਵਲ ਹਸਪਤਾਲ ਹੋਇਆ ਬਿਮਾਰ
ਸੈਕਟਰ 22 ਵਿੱਚ ਸਥਿਤ ਸਿਵਲ ਹਸਪਤਾਲ ਸਟਾਫ਼ ਦੀ ਕਮੀ ਨਾਲ ਜੂਝ ਰਿਹਾ ਹੈ। ਹਸਪਤਾਲ ਰੋਜ਼ਾਨਾ ਆਉਂਦੇ ਮਰੀਜ਼ਾਂ ਨੂੰ ਸੰਭਾਲਣ ਵਿੱਚ ਅਸਫ਼ਲ ਹੋ ਰਿਹਾ ਹੈ। ਸਟਾਫ ਤੇ ਉਪਕਰਨਾਂ ਦੀ ਘਾਟ ਤੋਂ ਇਲਾਵਾ ਕਰਮਚਾਰੀਆਂ ਦੇ ਆਲਸ ਨੇ 50 ਬਿਸਤਰਿਆਂ ਵਾਲੇ ਹਸਪਤਾਲ ਦੀ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ ਹੈ। ਹਸਪਤਾਲ ਵਿੱਚ ਡਿਜੀਟਲ ਐਕਸਰੇ ਮਸ਼ੀਨ ਨਾ ਹੋਣ ਕਾਰਨ ਸਿਰਫ਼ ਸਧਾਰਨ ਐਕਸਰੇ ਦੀ ਹੀ ਸਹੂਲਤ ਹੈ। ਇਥੇ ਹੱਡੀਆਂ ਦੇ ....

ਇਤਿਹਾਸਕ ਵੇਰਵਿਆਂ ਭਰਪੂਰ ਪੁਸਤਕ

Posted On January - 8 - 2017 Comments Off on ਇਤਿਹਾਸਕ ਵੇਰਵਿਆਂ ਭਰਪੂਰ ਪੁਸਤਕ
ਬਹੁ-ਵਿਧਾਈ ਲੇਖਕ ਡਾ. ਹਰਬੰਸ ਸਿੰਘ ਚਾਵਲਾ ਅੰਗਰੇਜ਼ੀ ਪੁਸਤਕਾਂ ਸਮੇਤ 23 ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ। ਵਿਚਾਰ ਗੋਚਰੀ ਪੁਸਤਕ ਸਿੱਖ ਰਾਜ ਦੇ ਉਸਰੱਈਏ ਤੇ ਮਹਾਨ ਯੋਧੇ ਲਾਸਾਨੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਘਾਲਣਾ ਬਾਰੇ ਹੈ। ਪੁਸਤਕ ਦੇ ਤਿੰਨ ਭਾਗ ਹਨ। ....

ਸਿਆਸਤ ਅਤੇ ਪਰਵਾਸੀ ਜੀਵਨ ਦਾ ਚਿੱਤਰਣ

Posted On January - 8 - 2017 Comments Off on ਸਿਆਸਤ ਅਤੇ ਪਰਵਾਸੀ ਜੀਵਨ ਦਾ ਚਿੱਤਰਣ
ਇਹ ਦਰਸ਼ਨ ਸਿੰਘ ਦਾ ਬਾਰ੍ਹਵਾਂ ਨਾਵਲ ਹੈ। ਉਸ ਦੇ ਸਿਆਸੀ ਨਾਵਲ ‘ਭਾਊ’, ‘ਗੈਲਰੀ ਸ਼ਹੀਦਾਂ’, ‘ਲੋਟਾ’ ਆਦਿ ਕਾਫ਼ੀ ਚਰਚਾ ਵਿੱਚ ਰਹੇ ਹਨ। ਹੱਥਲਾ ਨਾਵਲ ‘ਚੱਕਰਵਿਊ’ ਕਾਲਪਨਿਕ ਪ੍ਰਦੇਸ਼ ਵਿਸ਼ਾਲਾਂਚਲ ਵਿੱਚ ਚਲਦੀ ਭ੍ਰਿਸ਼ਟ ਰਾਜਨੀਤੀ ਨੂੰ ਬੇਪਰਦ ਕਰਦਾ ਹੈ। ਉਂਜ, ਵਿਸ਼ਾਲਾਂਚਲ ਦਾ ਝਲਕਾਰਾ ਦੇਸ਼ ਦੇ ਹਰ ਸੂਬੇ ਦੀ ਰਾਜਨੀਤੀ ਦੇ ਦਰਸ਼ਨ ਕਰਵਾਉਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਮਰ ਦੇ ਜਿਸ ਪੜਾਅ ’ਤੇ ਆ ਕੇ ਲੇਖਕ ਲਿਖਣਾ ਬੰਦ ....

ਸੱਜਰੇ ਹਰਫ਼

Posted On January - 8 - 2017 Comments Off on ਸੱਜਰੇ ਹਰਫ਼
ਸੌਖੇ ਸ਼ਬਦਾਂ ਵਿੱਚ ਕਹੀ ਗਈ ਗ਼ਜ਼ਲ ਪੁਸਤਕ: ਸਵੈ ਦੀ ਤਸਦੀਕ ਲੇਖਕ: ਪਾਲੀ ਖ਼ਾਦਿਮ ਕੀਮਤ: 150 ਰੁਪਏ ਬਾਦਬਾਨ ਪ੍ਰਕਾਸ਼ਨ, ਪੱਖੋਵਾਲ (ਲੁਧਿਆਣਾ)। ਹੱਥਲੀ ਪੁਸਤਕ ‘ਸਵੈ ਦੀ ਤਸਦੀਕ’ ਪਾਲੀ ਖ਼ਾਦਿਮ ਦੇ ਪਹਿਲੇ ਗ਼ਜ਼ਲ ਸੰਗ੍ਰਹਿ ਦਾ ਦੂਜਾ ਸੰਸਕਰਣ ਹੈ। ਇਸ ਦੇ ਪਹਿਲੇ ਸੰਸਕਰਣ ਤੋਂ ਇੱਕ ਮਹੀਨਾ ਬਾਅਦ ਹੀ ਦੂਜੇ ਸੰਸਕਰਣ ਦਾ ਛਪਣਾ ਇਸ ਧਾਰਨਾ ਨੂੰ ਗ਼ਲਤ ਸਾਬਿਤ ਕਰਦਾ ਹੈ ਕਿ ਗ਼ਜ਼ਲ ਦੇ ਪਾਠਕ ਬਹੁਤ ਘੱਟ ਹੁੰਦੇ ਹਨ। ਪੁਸਤਕ ਪੜ੍ਹ ਕੇ ਜਾਪਦਾ ਹੈ ਕਿ ਉਸ ਨੇ 

ਅਜੋਕੀ ਕਵਿਤਾ ਦਾ ਮੜੰਗਾ

Posted On January - 8 - 2017 Comments Off on ਅਜੋਕੀ ਕਵਿਤਾ ਦਾ ਮੜੰਗਾ
ਹੱਥਲੀ ਪੁਸਤਕ ਜਸਵੰਤ ਕੜਿਆਲ ਦੁਆਰਾ ਸੰਪਾਦਿਤ ਗਿਆਰਾਂ ਕਵੀਆਂ ਦਾ ਸੰਮਿਲਤ ਕਾਵਿ ਸੰਗ੍ਰਹਿ ਹੈ। ਭਾਵੇਂ ਇਸ ਕਾਵਿ-ਸੰਗ੍ਰਹਿ ਵਿੱਚ ਸਾਰੇ ਕਵੀ ਨਵੀਨ ਕਲਮਾਂ ਵਾਲੇ ਹਨ, ਪਰ ਸਾਰੇ ਹੀ ਮਿਲ ਕੇ ਨਵ-ਭਾਵਬੋਧ ਦੇ ਕਾਵਿ ਦਾ ਪ੍ਰਮਾਣ ਦਿੰਦੇ ਹਨ। ਇਹ ਕਵੀ, ਸਮਾਜ ਦੇ ਵੱਖ ਵੱਖ ਕਿੱਤਿਆਂ ਅਤੇ ਵਿਚਾਰ ਦਿਸਹੱਦਿਆਂ ਵਿੱਚ ਵਿਭਾਜਿਤ ਹਨ। ਇਹ ਕਵੀ ਚੇਤੰਨ ਤੌਰ ’ਤੇ ਨੋਟ ਕਰਦੇ ਹਨ ਕਿ ਸਮਾਜ ਵਿੱਚ ਕਿਵੇਂ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ....

ਕਵਿਤਾ ਦੀ ਪੈੜ ਨੱਪਣ ਵਾਲਾ ਵਿਗਿਆਨੀ

Posted On January - 8 - 2017 Comments Off on ਕਵਿਤਾ ਦੀ ਪੈੜ ਨੱਪਣ ਵਾਲਾ ਵਿਗਿਆਨੀ
ਅਮਰੀਕਾ ਦੀ ਫਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਹਰੇ-ਭਰੇ ਵਿਸ਼ਾਲ ਪਰਾਂਗਣ ਵਿੱਚ ਇੱਕ ਟੀਵੀ ਚੈਨਲ ਲਈ ‘ਵਾਕ-ਨ-ਟਾਕ’ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਕੈਮਰਾਮੈਨ ਮੈਨੂੰ ਫਰੇਮ ਵਿਖਾ ਰਿਹਾ ਸੀ। ਫਰੇਮ ਵਿੱਚ ਰੁਸਤਮ-ਏ-ਹਿੰਦ ਮਰਹੂਮ ਦਾਰਾ ਸਿੰਘ ਦੇ ਕੱਦ (ਛੇ ਫੁੱਟ ਦੋ ਇੰਚ) ਦੇ ਬਰਾਬਰ ਦਾ, ਭਾਰੀ ਭਰਕਮ ਸਰੀਰ ਵਾਲਾ ਗੁਰੂਮੇਲ ਸਿੱਧੂ ਖੜ੍ਹਾ ਸੀ। ਇੰਟਰਵਿਊ ਕਰਤਾ ਵਜੋਂ ਮੈਨੂੰ ਉਸ ਨਾਲ ਸਿਰ ਪਿੱਛੇ ਸੁੱਟ ਕੇ ਗੱਲ ਕਰਨੀ ਪੈ ਰਹੀ ਸੀ। ....

ਕੋਹਿਨੂਰ ਕਿਵੇਂ ਬਣਿਆ ਬ੍ਰਿਟਿਸ਼ ਸਾਮਰਾਜ ਦਾ ਨੂਰ

Posted On January - 8 - 2017 Comments Off on ਕੋਹਿਨੂਰ ਕਿਵੇਂ ਬਣਿਆ ਬ੍ਰਿਟਿਸ਼ ਸਾਮਰਾਜ ਦਾ ਨੂਰ
ਸਾਰੇ ਵਿਰੋਧੀਆਂ ਨੂੰ ਜਾਂ ਤਾਂ ਮਾਰ ਦੇਣ ਅਤੇ ਜਾਂ ਫਿਰ ਕਾਲ ਕੋਠੜੀਆਂ ਵਿੱਚ ਸੁੱਟਣ ਮਗਰੋਂ ਨਵਾਂ ਕਾਨੂੰਨੀ ਦਸਤਾਵੇਜ਼ (ਮਹਾਰਾਜਾ) ਦਲੀਪ ਸਿੰਘ ਉੱਤੇ ਠੋਸਿਆ ਗਿਆ। ਲਾਹੌਰ ਦੀ ਸੰਧੀ 29 ਮਾਰਚ 1849 ਨੂੰ ਸੰਭਵ ਹੋਈ। ....

ਮਿੰਨੀ ਕਹਾਣੀਆਂ

Posted On January - 8 - 2017 Comments Off on ਮਿੰਨੀ ਕਹਾਣੀਆਂ
ਉਹ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ। ਮੈਨੂੰ ਪਤਾ ਸੀ ਕਿ ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਜੋ ਪੰਜਾਬੀ ਸੀ ਤੇ ਮਾਂ ਬਿਹਾਰਨ ਜੋ ਸਰਪੰਚਾਂ ਦਾ ਗੋਹਾ ਕੂੜਾ ਕਰਦੀ ਹੈ। ਉਹ ਪਿੰਡ ਵਿੱਚ ਹੀ ਇੱਕ ਕੋਠੜੀ ਜਿਹੀ ਵਿੱਚ ਰਹਿੰਦੇ ਹਨ। ....

ਤੀਜੀ ਅੱਖ ਦਾ ਚਾਨਣ

Posted On January - 8 - 2017 Comments Off on ਤੀਜੀ ਅੱਖ ਦਾ ਚਾਨਣ
‘‘ਪੀਪੇ ’ਚ ਆਟਾ ਤਾਂ ਹੈ ਨੀ। ...ਰੋਟੀ ਦੱਸ ਕਿਵੇਂ ਬਣਾਵਾਂ।’’ ਮਾਂ ਦੀ ਆਵਾਜ਼ ਆਈ। ‘‘ਚੁੱਪ ਕਰਦੀ ਐਂ ਕਿ ਨਹੀਂ! ਕਿਵੇਂ ਸਵੇਰੇ ਹੀ ਰੌਲਾ ਪਾਉਣ ਲੱਗੀ ਐ।’’ ਬਾਪੂ ਉੱਚੀ ਉੱਚੀ ਬੋਲਣ ਲੱਗ ਪਿਆ। ਉਨ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਮੇਰੀ ਨੀਂਦ ਟੁੱਟ ਗਈ। ....

ਜ਼ਿੰਦਗੀ ਦੇ ਪੱਖ ਵਿੱਚ ਭੁਗਤਣ ਵਾਲਾ ਹਰਮਨ ਸਿੱਧੂ

Posted On January - 8 - 2017 Comments Off on ਜ਼ਿੰਦਗੀ ਦੇ ਪੱਖ ਵਿੱਚ ਭੁਗਤਣ ਵਾਲਾ ਹਰਮਨ ਸਿੱਧੂ
ਸੁਪਰੀਮ ਕੋਰਟ ਨੇ 15 ਦਸੰਬਰ 2016 ਨੂੰ ਦੇਸ਼ ਵਿੱਚ ਕੌਮੀ ਸ਼ਾਹਰਾਹਾਂ ਅਤੇ ਸੂਬਾਈ ਮਾਰਗਾਂ ਕਿਨਾਰੇ ਸ਼ਰਾਬ ਵੇਚਣ ਉੱਤੇ ਰੋਕ ਲਾ ਦਿੱਤੀ। ਇਹ ਪਾਬੰਦੀ ਸ਼ਾਹਰਾਹਾਂ ਦੇ 500 ਮੀਟਰ ਦਾਇਰੇ ਵਿੱਚ ਲਾਗੂ ਰਹੇਗੀ। ਇਨ੍ਹਾਂ ਸੜਕਾਂ ਕਿਨਾਰੇ ਸਥਿਤ ਮੌਜੂਦਾ ਠੇਕੇ 31 ਮਾਰਚ 2017 ਤੋਂ ਬਾਅਦ ਰੀਨਿਊ ਨਹੀਂ ਹੋਣਗੇ। ਸਾਬਕਾ ਚੀਫ਼ ਜਸਟਿਸ ਟੀਐੱਸ ਠਾਕੁਰ ਦੀ ਅਗਵਾਈ ਵਾਲੇ ਬੈਂਚ ਨੇ ਸ਼ਾਹਰਾਹਾਂ ਤੋਂ ਸ਼ਰਾਬ ਦੇ ਇਸ਼ਤਿਹਾਰ ਤੇ ਹੋਰਡਿੰਗ ਵੀ ਹਟਾਉਣ ਦੇ ....

ਡਾਰਕ ਮੈਟਰ ਦੀ ਬੁਝਾਰਤ

Posted On January - 8 - 2017 Comments Off on ਡਾਰਕ ਮੈਟਰ ਦੀ ਬੁਝਾਰਤ
ਬ੍ਰਹਿਮੰਡ ਅਸੀਮ ਤੇ ਅਗਾਧ ਹੈ। ਸਾਡੇ ਬੋਧ ਤੋਂ ਕਿਤੇ ਵੱਡਾ। ਇੱਕੀਵੀਂ ਸਦੀ ਨੂੰ ਅਸੀਂ ਮਨੁੱਖ ਦੇ ਗਿਆਨ-ਵਿਗਿਆਨ ਦੀ ਸਿਖਰ ਸਮਝਦੇ ਹਾਂ। ਇਸ ਦੇ ਸਾਰੇ ਵਿਗਿਆਨੀਆਂ ਦੇ ਸਾਰੇ ਯਤਨ ਆਖ਼ਰ ਇਹ ਕਹਿਣ ਲਈ ਮਜਬੂਰ ਹਨ ਕਿ ਅਸੀਂ ਤਾਂ ਬ੍ਰਹਿਮੰਡੀ ਪਦਾਰਥ ਦੇ ਪੰਜ ਫ਼ੀਸਦੀ ਬਾਰੇ ਹੀ ਸੰਵਾਦ ਰਚਾ ਸਕਦੇ ਹਾਂ, ਬਾਕੀ 95 ਬਾਰੇ ਅਸਲੋਂ ਹਨੇਰੇ ਵਿੱਚ ਹਾਂ। ਸਾਡੀਆਂ ਗਿਆਨ ਇੰਦਰੀਆਂ ਸਿੱਧੀਆਂ ਤੇ ਹਰ ਪ੍ਰਕਾਰ ਦੀ ਨਵੀਨਤਮ ਤੇ ....

ਸ਼ਾਂਤ ਤੇ ਮਨਮੋਹਕ ਅਰੂ ਘਾਟੀ

Posted On January - 8 - 2017 Comments Off on ਸ਼ਾਂਤ ਤੇ ਮਨਮੋਹਕ ਅਰੂ ਘਾਟੀ
ਜੇਕਰ ਕਿਸੇ ਨੂੰ ਵੀ ਘੁੰਮਣ ਜਾਣ ਲਈ ਕਿਸੇ ਚੰਗੀ ਥਾਂ ਬਾਰੇ ਪੁੱਛੋ ਤਾਂ ਅਕਸਰ ਮਨਾਲੀ, ਕੁੱਲੂ, ਸ੍ਰੀਨਗਰ, ਡਲਹੌਜ਼ੀ, ਮਸੂਰੀ ਆਦਿ ਥਾਵਾਂ ਦੇ ਨਾਂ ਹੀ ਸੁਝਾਏ ਜਾਂਦੇ ਹਨ। ਇਨ੍ਹਾਂ ਥਾਵਾਂ ’ਤੇ ਪੁੱਜਣ ਮਗਰੋਂ ਤੁਹਾਨੂੰ ਸੈਲਾਨੀਆਂ ਦੀ ਭੀੜ ਅਤੇ ਟਰੈਫਿਕ ਹੀ ਦਿਖਾਈ ਦਿੰਦੀ ਹੈ ਅਤੇ ਤੁਸੀਂ ਲੋਕਾਂ ਦਾ ਮੇਲਾ ਜਿਹਾ ਵੇਖ ਕੇ ਪ੍ਰੇਸ਼ਾਨ ਹੋ ਜਾਂਦੇ ਹੋ। ਤੁਸੀਂ ਘੁੰਮਣ ਫਿਰਨ ਵਿੱਚੋਂ ਕੁਝ ਸਿੱਖਣ ਦੀ ਬਜਾਏ ਸਮਾਂ, ਸ਼ਕਤੀ ਅਤੇ ....

ਕਾਵਿ ਕਿਆਰੀ

Posted On January - 8 - 2017 Comments Off on ਕਾਵਿ ਕਿਆਰੀ
ਚੋਣ ਮੇਲੇ ਦੇ ਆਸ-ਪਾਸ ਹੁਣ ਫਿਰ ਲੱਗੇਗਾ, ਜਮਹੂਰੀਅਤ ਦਾ ਪੰਜੀ ਸਾਲੀਂ, ਲੱਗਣ ਵਾਲਾ ਮੇਲਾ, ਸਮਾਂ ਰਹਿੰਦੇ ਵਣਜਾਰਿਆਂ ਨੇ, ਰੋਕ ਲਏ ਨੇ ਥਾਂ, ਹੱਟੀਆਂ ਸਜਾਉਣ ਲਈ। ਕੁਝ ਨਵੇਂ ਨੇ, ਕੁਝ ਪਹਿਲਾਂ ਵਾਲੇ, ਬਸ ਕੁਝ ਕੁ ਨੇ, ਬਦਲੇ ਹਨ ਰੰਗ, ਪਗੜੀਆਂ ਜਾਂ ਟੋਪੀਆਂ ਦੇ। ਹੌਲੀ ਹੌਲੀ, ਭਰੇਗਾ ਮੇਲਾ, ਜ਼ਰਬਾਂ ਖਾਣਗੀਆਂ ਰੌਣਕਾਂ, ਵਣਜਾਰਿਆਂ ਦੇ ਚਿਹਰਿਆਂ ’ਤੇ। ਨਿਆਣੇ ਪਰਚਾਉਣ ਲਈ, ਕੋਈ ਵੇਚੇਗਾ ਹੱਥ ਖਿਡਾਉਣੇ, ਗਰਮੀ ’ਚ, ਮੌਰ ਖੁਰਕਣ ਲਈ, ਡੰਡੀ ਵਾਲਾ ਪਲਾਸਟਿਕ ਦਾ ਹੱਥ-ਪੰਜਾ। ਕੋਈ ਦਏਗਾ ਹੋਕਾ, ਹਾਥੀ 

ਖ਼ੂਬਸੂਰਤ ਪਹਾੜੀ ਪਿੰਡ ਕੁਗਤੀ

Posted On January - 1 - 2017 Comments Off on ਖ਼ੂਬਸੂਰਤ ਪਹਾੜੀ ਪਿੰਡ ਕੁਗਤੀ
ਅਗਸਤ ਵਿੱਚ ਅਸੀਂ ਦੋ ਦੋਸਤਾਂ ਨੇ ਪਹਾੜਾਂ ਦੇ ਸਫ਼ਰ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਸਾਡਾ ਟੀਚਾ ਕਿਸੇ ਸ਼ਾਂਤ ਅਤੇ ਖ਼ੂਬਸੂਰਤ ਜਗ੍ਹਾ ਜਾਣ ਦਾ ਸੀ ਜਿੱਥੇ ਬਹੁਤ ਘੱਟ ਸੈਲਾਨੀ ਪਹੁੰਚਦੇ ਹੋਣ। ਅਸੀਂ ਆਪਣੇ ਟੀਚੇ ਦੀ ਪ੍ਰਾਪਤੀ ਲਈ ਮੋਟਰਸਾਈਕਲ ਲੈ ਕੇ ਹਿਮਾਚਲ ਪ੍ਰਦੇਸ਼ ਦੇ ਪੁਰਾਤਨ ਸ਼ਹਿਰ ਭਰਮੌਰ ਅਤੇ ਦੂਰਗਾਮੀ ਪਹਾੜਾਂ ਵਿੱਚ ਵਸੇ ਪਿੰਡ ਕੁਗਤੀ ਦੇ ਸਫ਼ਰ ਲਈ ਚੱਲ ਪਏ। ....
Page 10 of 249« First...6789101112131415...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.