ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦਸਤਕ › ›

Featured Posts
ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

 ਕਰਮਜੀਤ ਸਿੰਘ ਚਿੱਲਾ ਦੋ ਪੁਸਤਕਾਂ - ਦੋ ਅਨੁਭਵ ਹਰਕੇਸ਼ ਸਿੰਘ ਕਹਿਲ, ਪੰਜਾਬ ਦੀ ਲੋਪ ਹੋ ਰਹੀ ਵਿਰਾਸਤ ਨੂੰ ਖੋਜ ਭਰਪੂਰ ਢੰਗ ਨਾਲ ਕਿਤਾਬੀ ਰੂਪਾਂ ਰਾਹੀਂ ਸੱਭਿਆਚਾਰਕ ਪਰਿਪੇਖ ਤੋਂ ਸਾਂਭਣ ਦਾ ਯਤਨ ਕਰ ਰਿਹਾ ਹੈ। ਉਸ ਦੀਆਂ ਦੋ ਨਵੀਆਂ ਪੁਸਤਕਾਂ ‘ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ’ ਅਤੇ ‘ਅਲੋਪ ਹੋ ਰਹੇ ਰੁੱਖ ਬੂਟੇ’ ਬਹੁਪੱਖੀ ਜਾਣਕਾਰੀ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਮਨੀਪੁਰ ਮਲਵਿੰਦਰ ਮਨੀਪੁਰ! ਤੂੰ ਸੰਘਰਸ਼ ਦੇ ਅਰਥ ਬਦਲ ਦਿੱਤੇ ਜਿੱਤ ਦੇ ਨਕਸ਼ ਵਿਗਾੜ ਦਿੱਤੇ ਦੁੱਖ ਨਹੀਂ ਕਿ ਤੂੰ ਹਾਰ ਗਿਆ ਏਂ ਦੁੱਖ ਹੈ ਕਿ ਤੈਨੂੰ ਹਾਰ ਨਜ਼ਰ ਨਹੀਂ ਆ ਰਹੀ ਹਾਰੀ ਹੋਈ ਇਰੋਮ ਦਾ ਕੱਦ ਜਿੱਤੇ ਦੰਭ ਦੇ ਕੱਦ ਤੋਂ ਵੱਡਾ ਹੈ ਸੱਤਾ ਕੋਲ ਜਿੱਤ ਹੈ ਇਰੋਮ ਕੋਲ ਸੰਘਰਸ਼ ਇੱਕ ਹੋਰ ਸੰਘਰਸ਼। ਸੰਪਰਕ: 97795-91344 ਗ਼ਜ਼ਲ ਅਮਰ ਸੂਫ਼ੀ ਨਜ਼ਰ ਝੁਕਾਅ ਕੇ ਤੱਕਣ ਵਾਲੀ, ਤੇਰੀ ਆਦਤ ਦੇ ...

Read More

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

 ਡਾ. ਮੇਘਾ ਸਿੰਘ ਪੁਸਤਕ ਪੜਚੋਲ ਪੁਸਤਕ ‘ਚੁਰਾਸੀ ਦੇ ਚੱਕਰ’ ਵਿੱਚ  ਨ੍ਰਿਪਇੰਦਰ ਸਿੰਘ ਰਤਨ ਨੇ ਆਪਣੇ ਜੀਵਨ ਦੌਰਾਨ ਹੱਡੀਂ ਹੰਢਾਈਆਂ ਕੁਝ ਅਹਿਮ ਤੇ ਤਲਖ਼ ਯਾਦਾਂ ਨੂੰ  ਕਤਰਨ ਕਤਰਨ ਯਾਦਾਂ ਤਹਿਤ ਕਲਮਬੰਦ ਕੀਤਾ ਹੈ। ਲੇਖਕ ਨੇ ਇਸ ਤੋਂ ਪਹਿਲਾਂ ਵੀ ਆਪਣੇ ਜੀਵਨ ਦੇ ਅਭੁੱਲ ਮੌਕਿਆਂ ਨੂੰ ਦੋ ਪੁਸਤਕਾਂ - ‘ਮੇਰੀ ਪਹਿਲੀ ਕਮਾਈ’ ਅਤੇ ‘ਇੱਕ ...

Read More

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

 ਡਾ. ਅਮਰ ਕੋਮਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉੱਘੇ ਸਾਹਿਤਕਾਰਾਂ ਦੀਆਂ ਜੀਵਨੀਆਂ ਤੇ ਰਚਨਾਵਾਂ  ਉਪਰ ਪੁਸਤਕਾਂ ਲਿਖਵਾਉਣ ਦੀ ਲੜੀ ਵਿੱਚ ਇਹ ਪੁਸਤਕ ਮਨਮੋਹਨ ਸਿੰਘ ਦਾਊਂ ਕੋਲੋਂ ਲਿਖਵਾਈ ਗਈ ਹੈ। ਕਰਤਾਰ ਸਿੰਘ ਬਲੱਗਣ (5 ਅਗਸਤ 1904 - 7 ਦਸੰਬਰ 1969) ਪੰਜਾਬੀ ਦੇ ਅਜਿਹੇ ਕਵੀ ਹੋਏ ਹਨ ਜਿਨ੍ਹਾਂ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ...

Read More

ਸੰਜੀਦਾ ਹਾਲਾਤ ਦਾ ਬਿਆਨ

ਸੰਜੀਦਾ ਹਾਲਾਤ ਦਾ ਬਿਆਨ

 ਡਾ. ਜਸਵਿੰਦਰ ਕੌਰ ਸੱਗੂ ਡਾ. ਸਰਬਜੀਤ ਕੌਰ ਸੋਹਲ ਪੰਜਾਬੀ ਦੀ ਸਮਰੱਥ ਕਵਿੱਤਰੀ ਹੈ। ਉਸ ਦੇ ਕਾਵਿ ਸੰਗ੍ਰਹਿ ‘ਮੁਹੱਬਤਗਿਰੀ’ ਵਿੱਚ ਕੁੱਲ 96 ਕਵਿਤਾਵਾਂ ਹਨ। ਇਹ ਕਵਿਤਾਵਾਂ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੀ ਖ਼ੂਬਸੂਰਤ ਕਾਵਿਕ ਪੇਸ਼ਕਾਰੀ ਕਰਦੀਆਂ ਹਨ। ਡਾ. ਸੋਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਪਿਆਰ ਦੇ ਅਨੁਭਵ, ਕੁੜੀਆਂ ਵੱਲੋਂ ਝੱਲੀਆਂ ਜਾ ਰਹੀਆਂ ਦੁਸ਼ਵਾਰੀਆਂ ਤੇ ...

Read More

ਨਰਕਵਾਸੀ ਮੇਰਾ ਬਾਪ

ਨਰਕਵਾਸੀ ਮੇਰਾ ਬਾਪ

ਡਾ. ਜਵਾਹਰ ਚੌਧਰੀ ਕਥਾ ਪ੍ਰਵਾਹ ਇੱਕ ਵੱਡਾ ਸਾਰਾ ਮਕਾਨ ਹੈ ਜਿਸ ਨੂੰ  ਆਦਤਨ ਲੋਕ ਹਵੇਲੀ ਕਹਿੰਦੇ ਹਨ। ਵਰਾਂਡੇ ਵਿੱਚ ਇੱਕ ਤਖ਼ਤਪੋਸ਼ ਪਿਆ ਹੈ ਜਿਸ ’ਤੇ ਅੱਜ ਵੀ ਹਜ਼ੂਰ ਉਦਾਂ ਹੀ ਬੈਠੇ ਹਨ ਜਿਵੇਂ ਸਦੀਆਂ ਤੋਂ ਪਿਉ-ਦਾਦੇ ਬੈਠਦੇ ਆਏ ਹਨ। ਉਹ ਵੀ ਹਜ਼ੂਰ ਸਨ ਤੇ ਇਹ ਵੀ ਹਜ਼ੂਰ ਹੀ ਹਨ। ਉਹ ਸਵੇਰ ਤੋਂ ...

Read More

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

 ਡਾ. ਕੁਲਦੀਪ ਸਿੰਘ ਧੀਰ ਪੁਸਤਕ ਚਰਚਾ ‘ਰੰਗਾਂ ਦੀ ਗਾਗਰ’ ਵਿੱਚ ਜੀਵਨ ਦੇ ਉਹ ਰੰਗ ਹਨ ਜੋ ਮਾਣਮੱਤੀਆਂ ਪ੍ਰਾਪਤੀਆਂ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੇਖੇ ਅਤੇ ਮਾਣੇ ਹਨ। ਉਹ ਆਪਣੀ ਇਸ ਸਵੈ-ਜੀਵਨੀ ਨੂੰ ਜੀਵਨ ਝਲਕਾਂ ਕਹਿੰਦਾ ਹੈ ਅਤੇ ਨਿਰੋਲ ਸਵੈ-ਜੀਵਨੀ ਤੋਂ ਇਸ ਨੁਕਤੇ ਉੱਤੇ  ਵਖਰਾਉਂਦਾ ਹੈ ਕਿ ਇਸ ...

Read More


ਕੁੱਟ ਵਿਚ ਹਿੱਸੇਦਾਰੀ

Posted On August - 29 - 2010 Comments Off on ਕੁੱਟ ਵਿਚ ਹਿੱਸੇਦਾਰੀ
ਸਕੂਲ ਦੀਆਂ ਛੁੱਟੀਆਂ ਹੋਈਆਂ। ਇਕ ਬਾਲਕ ਆਪਣੇ ਮੋਢਿਆਂ ’ਤੇ ਬਸਤਾ ਲਮਕਾਈ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਇਕ ਚੰਗੇ ਕੱਦ-ਕਾਠ ਵਾਲਾ ਆਦਮੀ ਇਕ ਪਤਲੇ-ਮਾੜਕੂ ਲੜਕੇ ਨੂੰ ਬੈਂਤ ਨਾਲ ਮਾਰ ਰਿਹਾ ਹੈ। ਉਸ ਨੇ ਮਿੱਠੀ ਬਾਣੀ ਵਿਚ ਉਸ ਤਾਕਤਵਰ ਨੌਜਵਾਨ ਤੋਂ ਪੁੱਛਿਆ, ‘‘ਭਾਈ ਸਾਹਿਬ, ਤੁਸੀਂ ਇਸ ਲੜਕੇ ਨੂੰ ਕਿੰਨੇ ਬੈਂਤ ਮਾਰਨਾ ਚਾਹੁੰਦੇ ਹੋ?’’ ਨੌਜਵਾਨ ਨੇ ਉਸ ਨੂੰ ਝਿੜਕਦੇ ਹੋਏ ਕਿਹਾ, ‘‘ਇਸ ਨਾਲ ਤੈਨੂੰ ਕੀ ਮਤਲਬ?’’ ਉਸ ਬਾਲਕ ਨੇ ਹੌਲੀ ਜਿਹੇ ਕਿਹਾ, ‘‘ਮੈਂ ਐਨਾ ਤਾਕਤਵਰ ਤਾਂ ਨਹੀਂ ਹਾਂ 

ਬਿਜਲੀ ਆ ਗਈ

Posted On August - 29 - 2010 Comments Off on ਬਿਜਲੀ ਆ ਗਈ
ਸਾਰੇ ਪਿੰਡ ਵਿਚ ਰੌਣਕ ਛਾ ਗਈ, ਬਿਜਲੀ ਆ ਗਈ, ਬਿਜਲੀ ਆ ਗਈ। ਫਰਿਜਾਂ ਲੱਗੀਆਂ ਬਰਫ ਜਮਾਉਣ, ਟੈਲੀਵਿਜ਼ਨ ਲੱਗ ਪਏ ਗਾਉਣ। ਕੋਈ ਕੱਪੜੇ ਪ੍ਰੈਸ ਹੈ ਕਰਦਾ, ਮੋਟਰ ਛੱਡ ਕੋਈ ਟੈਂਕੀ ਭਰਦਾ। ਲਾ ਹੀਟਰ ਕੋਈ ਚਾਹ ਬਣਾਵੇ, ਕੋਈ ਮੋਬਾਈਲ ਚਾਰਜ ਕਰੀ ਜਾਵੇ। ਅੱਧੇ ਪੱਖੇ ਛੱਡ ਕੇ ਸੁੱਤੇ, ਪਾਣੀ ਦੇ ਕੂਲਰ ਮਾਰੇ ਛਿੱਟੇ। ਅਮੀਰਾਂ ਦੇ ਘਰ ਏ.ਸੀ. ਚੱਲਣ, ਗਰਮੀ ਨੂੰ ਉਹ ਦੂਰ ਦਬੱਲਣ। ਰਾਤੀਂ ਬੱਲਭ ਰੌਸ਼ਨੀ ਕਰਦੇ, ਵਿਹੜਿਆਂ ਦੇ ਵਿਚ ਚਾਨਣ ਭਰਦੇ। ਘੰਟਾ ਜੇ ਨਾ ਬਿਜਲੀ ਆਵੇ, ਸਭ ਦੀ ਜਾਨ ਨਿਕਲਦੀ ਜਾਵੇ। ਬਿਜਲੀ ਬਿਨ 

ਉਡੀਕ ਰਹੇ ਹਾਂ ਕਿਸ ਨੂੰ

Posted On August - 22 - 2010 Comments Off on ਉਡੀਕ ਰਹੇ ਹਾਂ ਕਿਸ ਨੂੰ
ਉਡੀਕ ਰਹੇ ਹਾਂ। ਨਾਨਕ ਬੁੱਧ ਈਸਾ ਗੋਬਿੰਦ ਸਿੰਘ ਨੂੰ। ਰਾਮ ਮੁਹੰਮਦ ਗਾਂਧੀ ਮਹਾਤਮਾ ਭਗਤ ਸਿੰਘ ਨੂੰ ਉਡੀਕ ਰਹੇ ਹਾਂ। ਕਿ ਆਉਣ ਉਹ ਕਰਨ ਕਲਿਆਣ ਅਸਾਡਾ ਅਤੇ ਭਲਾ ਸਰਬੱਤ ਦਾ। ਪਰ… ਉਨ੍ਹਾਂ ਤਾਂ ਨਹੀਂ ਸੀ ਉਡੀਕਿਆ ਕਿਸੇ ਨੂੰ ਤਾਂ ਫਿਰ ਅਸੀਂ ਉਡੀਕ ਰਹੇ ਹਾਂ ਕਿਸ ਨੂੰ? -ਰੰਜੀਵਨ ਸਿੰਘ  

ਪਿਆਲਾ ਜ਼ਹਿਰ ਦਾ

Posted On August - 22 - 2010 Comments Off on ਪਿਆਲਾ ਜ਼ਹਿਰ ਦਾ
ਪਿਆਲਾ ਜ਼ਹਿਰ ਦਾ ਜੋ ਯਾਰ ਨੇ ਹੋਠਾਂ ਨੂੰ ਲਾ ਦਿੱਤਾ, ਅਸੀਂ ਕਬਰਾਂ ਦੇ ਵਾਸੀ ਸਾਂ ਉਹਨੇ ਜੀਣਾ ਸਿਖਾ ਦਿੱਤਾ। ਕਿਹਾ ਉਸ ਨੇ ਜੁ ਮੂੰਹ ਆਇਆ ਜੁ ਹੱਥ ਆਇਆ ਵਗਾਹ ਦਿੱਤਾ, ਅਚਨਚੇਤੀ ਹੀ ਮੈਂ ਉਸ ਨੂੰ ਜਦੋਂ ਸ਼ੀਸ਼ਾ ਦਿਖਾ ਦਿੱਤਾ। ਜਿਨ੍ਹਾਂ ਨੂੰ ਆਪਣੇ ਪਰ ਦੇ ਕੇ ਮੈਂ ਅੰਬਰ ਚੜ੍ਹਾ ਦਿੱਤਾ, ਉਨ੍ਹਾਂ ਮੈਨੂੰ ਤਾਂ ਕੀ ਧਰਤੀ ਨੂੰ ਵੀ ’ਗੂਠਾ ਦਿਖਾ ਦਿੱਤਾ। ਓ ਬੁਤਘਾੜੇ ਤੂੰ ਇਸ ਪੱਥਰ ਨੂੰ ਕੀ ਤੋਂ ਕੀ ਬਣਾਇਆ ਹੈ, ਕਿ ਇਸ ਨੇ ਝੁਕ ਗਏ ਹਰ ਸੀਸ ਨੂੰ ਪੱਥਰ ਬਣਾ ਦਿੱਤਾ। ਮੈਂ ਇਸ ਨਿਜ਼ਾਮ ਤੋਂ ਰੋਜ਼ੀ ਇਲਮ ਤੇ 

ਨਿਵੇਕਲੀ ਸ਼ਾਇਰਾ

Posted On August - 22 - 2010 Comments Off on ਨਿਵੇਕਲੀ ਸ਼ਾਇਰਾ
ਸਿਮਰਤ ਸੁਮੈਰਾ ਕੋਲ ਆਪਣੀ ਹੀ ਤਰ੍ਹਾਂ ਦੀ ਕਵਿਤਾ ਹੈ ਨਵੀਂ ਤੇ ਨਿਵੇਕਲੀ। ਕਵਿਤਾ ’ਚ ਰਸ ਹੈ ਰੰਗ ਹੈ ਤੇ ਲੈਅ ਦੇ ਨਾਲ ਨਾਲ ਇਕ ਤੀਖਣ ਸੂਝ ਭਰੀ ਵਿਚਾਰਧਾਰਾ ਹੈ। ਉਹ ਔਖੀ ਗੱਲ ਨੂੰ  ਸੌਖੇ  ਸ਼ਬਦਾਂ ’ਚ ਸਹਿਜ ਨਾਲ ਕਹਿ ਦਿੰਦੀ ਹੈ। ਹਲਕੇ ਫੁਲਕੇ ਅੰਦਾਜ਼ ’ਚ ਕੋਈ ਗਹਿਰਾ ਭੇਤ ਦੱਸ ਦਿੰਦੀ ਏ ਤੇ ਸਭ ਤੋਂ ਵੱਡੀ ਗੱਲ ਇਹ ਕਿ ਉਹ ਹੋਰ ਕਵਿੱਤਰੀਆਂ ਦੀ ਤਰ੍ਹਾਂ ਮਰਦਾਂ ਦੀ ਨੁਕਤਾਚੀਨੀ ਨਹੀਂ ਕਰਦੀ। ਪੂਰੇ ਬ੍ਰਹਿਮੰਡ ਦੀ ਗੱਲ ਕਰਦੀ ਏ ਬੜੀ ਸੁਹਿਰਦਤਾ ਨਾਲ। ਹਰ ਕਵਿਤਾ  ਸੱਜਰਾ ਸੁਨੇਹਾ ਦਿੰਦੀ 

ਸਫਾਈ ਮੁਹਿੰਮ

Posted On August - 22 - 2010 Comments Off on ਸਫਾਈ ਮੁਹਿੰਮ
ਸਵੇਰ ਦੀ ਸਭਾ ਵਿਚ ਅਧਿਆਪਕਾਂ ਨੇ ਸਫਾਈ ਮੁਹਿੰਮ ਦਾ ਪਾਠ ਪੜ੍ਹਾਇਆ ਰਲ-ਮਿਲ ਸਾਰੇ ਬੱਚਿਆਂ ਨੇ ਸਬਕ ਪੂਰਾ ਕਰ ਵਿਖਾਇਆ ਪਹਿਲਾਂ ਕਮਰਿਆਂ ਦੀ ਕੀਤੀ ਸਫਾਈ ਜਾਲਿਆਂ ਦਾ ਕੋਹੜ ਮਿਟਾਇਆ ਫੁੱਲਾਂ ਵਾਲੀਆਂ ਕਿਆਰੀਆਂ ਵਿਚੋਂ ਗਾਜਰ ਬੂਟੀ ਨੂੰ ਹਟਾਇਆ ਟੁੱਟੇ-ਫੁੱਟੇ ਝੂਲਿਆਂ ਨੂੰ ਮਿਸਤਰੀਆਂ ਤੋਂ ਠੀਕ ਕਰਵਾਇਆ ਪਿੰਡ ਦੀਆਂ ਗਲੀਆਂ ਦੀ ਕੀਤੀ ਸਫਾਈ ਰੇਤਾ ਤਕ ਹਟਾਇਆ ਸਰਪੰਚ ਸਾਹਿਬ ਤੇ ਮੋਹਤਬਰ ਬੰਦਿਆਂ ਨੇ ਸਾਡਾ ਖੂਬ ਸੀ ਸਾਥ ਨਿਭਾਇਆ ਗਲੀਆਂ ਦੇ ਵਿਚ ਹੋਕੇ ਦੇ ਕੇ ਸਫਾਈ ਮੁਹਿੰਮ ਚਲਾਈ ਸਾਫ-ਸੁਥਰੇ 

ਧੋਖੇਬਾਜ਼ ਦਾ ਅੰਤ ਭੈੜਾ ਹੁੰਦਾ ਹੈ

Posted On August - 22 - 2010 Comments Off on ਧੋਖੇਬਾਜ਼ ਦਾ ਅੰਤ ਭੈੜਾ ਹੁੰਦਾ ਹੈ
ਇਕ ਵਾਰ ਇਕ ਸੇਠ ਬਿਮਾਰ ਹੋ ਗਿਆ ਅਤੇ ਚੰਗੇ-ਚੰਗੇ ਹਕੀਮ ਤੇ ਵੈਦ ਉਹਦਾ ਇਲਾਜ ਕਰਨ ਲੱਗੇ। ਪਰ ਸੇਠ ਨੂੰ ਆਰਾਮ ਮਿਲਣਾ ਤਾਂ ਦੂਰ ਰਿਹਾ, ਉਹਦੀ ਬਿਮਾਰੀ ਦਿਨੋ-ਦਿਨ ਵਧਦੀ ਗਈ। ਜਦੋਂ ਹਕੀਮ ਅਤੇ ਵੈਦ ਦਵਾ-ਦਾਰੂ ਕਰਦੇ-ਕਰਦੇ ਥੱਕ ਗਏ ਤਾਂ ਉਨ੍ਹਾਂ ਨੇ ਇਕ ਦਿਨ ਸੇਠ ਨੂੰ ਸਾਫ-ਸਾਫ ਕਹਿ ਦਿੱਤਾ, ‘‘ਬਿਮਾਰੀ ਬਹੁਤ ਭੈੜੀ ਹੈ। ਤੁਸੀਂ ਬਚ ਨਹੀਂ ਸਕੋਗੇ। ਦਵਾ-ਦਾਰੂ ਕਰਨਾ ਬੇਕਾਰ ਹੈ।’’ ਹਕੀਮਾਂ ਅਤੇ ਵੈਦਾਂ ਦਾ ਇਹ ਜਵਾਬ ਸੁਣ ਕੇ ਸੇਠ ਘਬਰਾ ਗਿਆ ਅਤੇ ਗਿੜਗਿੜਾ ਕੇ ਦੇਵਤੇ ਨੂੰ ਬੇਨਤੀ ਕਰਨ ਲੱਗਿਆ, ‘‘ਹੇ 

ਸੱਚ ਬੋਲਣ ਦਾ ਇਨਾਮ

Posted On August - 22 - 2010 Comments Off on ਸੱਚ ਬੋਲਣ ਦਾ ਇਨਾਮ
ਪ੍ਰੇਰਕ ਪ੍ਰਸੰਗ ਇਕ ਡਾਕੂ ਸੀ। ਉਹ ਅਣਗਣਿਤ ਡਾਕੇ ਮਾਰ ਚੁੱਕਾ ਸੀ। ਇਕ ਦਿਨ ਕਿਸੇ ਥਾਂ ’ਤੇ ਸੰਤ ਦੀ ਕਥਾ ਚੱਲ ਰਹੀ ਸੀ। ਡਾਕੂ ਨੇ ਸੋਚਿਆ ਕਿ ਕਥਾ ਖ਼ਤਮ ਹੁੰਦਿਆਂ ਰਾਤ ਹੋ ਜਾਏਗੀ ਤਦ ਸੁੰਨਸਾਨ ਵਿਚ ਕਿਸੇ ਅਮੀਰ ਆਦਮੀ ਨੂੰ ਲੁੱਟ ਲਊਂਗਾ। ਉਹ ਇਕ ਖੂੰਜੇ ਵਿਚ ਬੈਠ ਕੇ ਕਥਾ ਖ਼ਤਮ ਹੋਣ ਦੀ ਉਡੀਕ ਕਰਨ ਲੱਗਾ। ਕਹਿੰਦੇ ਹਨ ਕਿ ਕਥਾ-ਸਤਿਸੰਗ ਵਿਚ ਥੋੜ੍ਹਾ ਚਿਰ ਵੀ ਬੈਠਣ ’ਤੇ ਉਸ ਦਾ ਕੁਝ ਨਾ ਕੁਝ ਅਸਰ ਤਾਂ ਜ਼ਰੂਰ ਹੁੰਦਾ ਹੈ। ਡਾਕੂ ਸਾਧੂ ਦੇ ਮੂੰਹੋਂ ਇਹ ਸੁਣ ਕੇ ਘਬਰਾ ਗਿਆ ਕਿ ਮਰਨ ਦੇ ਬਾਅਦ ਪਾਪਾਂ 

ਉਧਾਰ ਦੇ ਸੈਨਿਕ

Posted On August - 22 - 2010 Comments Off on ਉਧਾਰ ਦੇ ਸੈਨਿਕ
ਪੁਰਾਣੇ ਸਮੇਂ ਦੀ ਗੱਲ ਹੈ ਕਿ ਪੂਰਬ ਦਿਸ਼ਾ ਦੀ ਇਕ ਰਿਆਸਤ ਉਤੇ ਕੌਸ਼ਲ ਰਾਜ ਘਰਾਣੇ ਦੇ ਇਕ ਬਹਾਦਰ ਰਾਜੇ ਦਾ ਰਾਜ ਸੀ। ਉਹ ਬਹਾਦਰ ਹੋਣ ਦੇ ਨਾਲ-ਨਾਲ ਇਮਾਨਦਾਰ, ਆਪਣੀ ਪਰਜਾ ਦਾ ਹਿੱਤ ਚਾਹੁਣ ਵਾਲਾ ਅਤੇ ਮੁਸੀਬਤ ਵੇਲੇ ਹੌਸਲਾ ਰੱਖਣ ਵਾਲਾ ਰਾਜਾ ਸੀ। ਜ਼ਿਆਦਾਤਰ ਯੁੱਧਾਂ ਵਿਚ ਉਸ ਨੇ ਜਿੱਤ ਹੀ ਪ੍ਰਾਪਤ ਕੀਤੀ ਸੀ। ਉਸ ਦੀ ਖੁਸ਼ਹਾਲੀ ਅਤੇ ਉੱਨਤੀ ਵੇਖ ਕੇ ਉਸ ਦੀਆਂ ਗੁਆਂਢੀ ਰਿਆਸਤਾਂ ਦੇ ਰਾਜੇ ਉਸ ਨਾਲ ਖਾਰ ਖਾਂਦੇ ਸਨ। ਉਹ ਉਸ ਦਾ ਵਿਗਾੜ ਤਾਂ ਕੁਝ ਨਹੀਂ ਸਕਦੇ ਸਨ, ਪਰ ਉਹ ਉਸ ਦੇ ਵਿਰੁੱਧ ਕੋਈ ਨਾ ਕੋਈ 

ਹੈਲੀਕੌਪਟਰ ਕੀੜਾ

Posted On August - 22 - 2010 Comments Off on ਹੈਲੀਕੌਪਟਰ ਕੀੜਾ
ਕੀੜ ਸੰਖਿਆ ਦੀ ਕੁਦਰਤੀ ਲਗਾਮ ਡਾ. ਪੁਸ਼ਪਿੰਦਰ ਜੈ ਰੂਪ ਆਪਣੇ ਬਚਪਨ ਵਿਚ ਬਰਸਾਤ ਦੇ ਮੌਸਮ ਵਿਚ ਮੈਂ ਤੇ ਮੇਰੇ ਭੈਣ ਭਰਾ ‘ਹੈਲੀਕੌਪਟਰ ਕੀੜਿਆਂ‘ ਨੂੰ ਫੜ੍ਹ ਕੇ ਉਨ੍ਹਾਂ ਦੇ ਢਿੱਡਾਂ ਨੂੰ ਧਾਗਾ ਬੰਨ੍ਹ ਲੈਂਦੇ ਸੀ ਅਤੇ ਇਕ ਦੂਜੇ ਨਾਲ ਮੁਕਾਬਲੇ ਕਰਦੇ ਉਨ੍ਹਾਂ ਨੂੰ ਪਤੰਗ ਵਾਂਗ ਉਡਾਉਂਦੇ ਖੇਡਦੇ ਹੁੰਦੇ ਸੀ। ਪਰ ਪਕੜਨ ਲੱਗਿਆਂ ਕਈ ਵਾਰ ‘ਹੈਲੀਕੌਪਟਰ ਕੀੜੇ’ ਜਵਾਬੀ ਹਮਲੇ ਵਿਚ ਆਪਣੇ ਸਖਤ ਤੇ ਤਿੱਖੇ ਜਬਾੜਿਆਂ ਨਾਲ ਸਾਡੀਆਂ ਉਂਗਲਾਂ ’ਤੇ ਦੰਦੀ ਵੀ ਵੱਢ ਲੈਂਦੇ ਸੀ। ਸ਼ਾਇਦ ਇਨ੍ਹਾਂ ਦੇ ਤਕੜੇ 

ਸਾਂਝਾਂ ਅਤੇ ਵਖਰੇਵੇਂ

Posted On August - 22 - 2010 Comments Off on ਸਾਂਝਾਂ ਅਤੇ ਵਖਰੇਵੇਂ
ਨਰਿੰਦਰ ਸਿੰਘ ਕਪੂਰ ਸਾਂਝਾਂ ਕਾਰਨ ਰਿਸ਼ਤਾ ਮਾਣਨਯੋਗ ਬਣ ਜਾਂਦਾ ਹੈ, ਵੱਖਰੇਵਿਆਂ ਨਾਲ ਇਹ ਦਿਲਚਸਪ ਵੀ ਹੋ ਜਾਂਦਾ ਹੈ। ਵੱਖ-ਵੱਖ ਲੋਕਾਂ ਨਾਲ ਸਾਂਝ ਪਾਉਣ ਦੀ ਇੱਛਾ, ਜਿਊਣ ਦੀ ਤਾਂਘ ਨੂੰ ਮਜ਼ਬੂਤ ਕਰਦੀ ਹੈ ਅਤੇ ਜੀਵਨ ਦ੍ਰਿਸ਼ਟੀਕੋਣ ਵਿਚ ਲਚਕ ਲਿਆਉਂਦੀ ਹੈ। ਹਿੱਤਾਂ ਦੇ ਪੱਖੋਂ ਮਨੁੱਖ, ਮਨੁੱਖ ਦਾ ਵਿਰੋਧੀ ਹੈ ਪਰ ਅਨੁਭਵ ਨੇ ਉਸ ਨੂੰ ਸਿਖਾਇਆ ਹੈ ਕਿ ਵਿਰੋਧ ਅਤੇ ਦੁਸ਼ਮਣੀ ਨਾਲੋਂ, ਸਾਂਝ ਅਤੇ ਦੋਸਤੀ ਵਧੇਰੇ ਲਾਹੇਵੰਦ ਰਿਸ਼ਤੇ ਹਨ। ਇਵੇਂ ਲੋੜਾਂ ਦੀ ਸਾਂਝ ਵਿਚੋਂ, ਇਨ੍ਹਾਂ ਦੀ ਪੂਰਤੀ ਲਈ ਵੱਖ-ਵੱਖ 

ਇਉਂ ਲੱਭਿਆ ਮਨੁੱਖ ਨੇ ਆਪਣੀ ਬਰਬਾਦੀ ਦਾ ਰਾਹ

Posted On August - 22 - 2010 Comments Off on ਇਉਂ ਲੱਭਿਆ ਮਨੁੱਖ ਨੇ ਆਪਣੀ ਬਰਬਾਦੀ ਦਾ ਰਾਹ
ਡਾ. ਕੁਲਦੀਪ ਸਿੰਘ ਧੀਰ ਮੈਨਹੱਟਨ ਪ੍ਰਾਜੈਕਟ ਐਟਮ ਬੰਬ ਦੀ ਤਿਆਰੀ ਦਾ ਪ੍ਰਾਜੈਕਟ ਸੀ। ਐਟਮ ਬੰਬ, ਜਿਸ ਨੇ ਬੀਤੀ ਸਦੀ ਦੇ ਮੱਧ ਵਿਚ ਵਿਸ਼ਵ ਸਭਿਅਤਾ ਨੂੰ ਇਕ ਵੱਡਾ ਮੋੜ ਦਿੱਤਾ ਅਤੇ ਸਿੱਧ ਕਰ ਦਿੱਤਾ ਕਿ ਇਸ ਸਭਿਅਤਾ ਨੂੰ ਤਬਾਹ ਕਰਨ ਦੇ ਸਮਰੱਥ ਇਸ ਧਰਤੀ ਦਾ ਕੋਈ ਜੀਅ ਜੰਤੂ ਹੈ ਤਾਂ ਉਹ ਮਨੁੱਖ ਹੀ ਹੈ। ਇਸ ਤਬਾਹੀ ਦੀ ਪਰਖ ਉਸ ਨੇ ਆਪਣੇ ਹੱਥੀਂ ਕਰ ਕੇ ਵੇਖ ਲਈ ਹੈ ਪਰ ਫਿਰ ਵੀ ਉਹ ਇਸ ਰਾਹ ਉੱਤੇ ਤੁਰਨੋਂ ਬਾਜ਼ ਨਹੀਂ ਆਇਆ। ਰੱਬ ਦੀ ਕੁਦਰਤ ਵਿਚ ਮਨੁੱਖ ਲਈ ਕਿਸੇ ਗੱਲ ਦੀ ਥੁੜ੍ਹ ਨਹੀਂ। ਧਰਤੀ ਦਾ ਹਰ 

ਮੋਗਾ-ਰੋਹਤਾਂਗ ਵਾਇਆ ਜੁਖਾਲਾ

Posted On August - 22 - 2010 Comments Off on ਮੋਗਾ-ਰੋਹਤਾਂਗ ਵਾਇਆ ਜੁਖਾਲਾ
ਬਲਦੇਵ ਸਿੰਘ ਮੈਂ 1965-66-67 ਵਿਚ ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੀ ਖੂਬਸੂਰਤ ਵਾਦੀ ਜੁਖਾਲਾ ਦੇ ਸਰਕਾਰੀ ਹਾਈ ਸਕੂਲ ਵਿਚ ਅਧਿਆਪਕ ਸਾਂ। ਭਾਵੇਂ ਨੌਕਰੀ ਦੌਰਾਨ ਮੈਂ ਜ਼ਿਲ੍ਹਾ ਦਦਾਹੂ ਅਤੇ ਮੰਡੀ ਦੇ ਕਸਬੇ ਪੰਡੋਹ ਦੇ ਸਕੂਲਾਂ ਵਿਚ ਵੀ ਕੁਝ ਸਮਾਂ ਸੇਵਾ ਨਿਭਾਈ ਪਰ ਜੁਖਾਲੇ ਨਾਲ ਜੁੜੀਆਂ ਯਾਦਾਂ ਨੂੰ ਮੈਂ ਭੁਲਾ ਨਾ ਸਕਿਆ। ਕਲਕੱਤੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਹੋਰ ਰਾਹਾਂ ’ਤੇ ਪੈ ਗਈ। 1984 ਵਿਚ ਕਲਕੱਤਾ ਵੀ ਛੱਡ ਆਇਆ। ਬੜੀ ਵਾਰ ਕੋਸ਼ਿਸ਼ ਕੀਤੀ ਉਨ੍ਹਾਂ ਰਾਹਵਾਂ, ਥਾਵਾਂ, ਵਾਦੀਆਂ ਨੂੰ ਮੁੜ ਵੇਖਾਂ, 

ਧੂੰਏਂ ਹੇਠਲੀ ਅੱਗ

Posted On August - 22 - 2010 Comments Off on ਧੂੰਏਂ ਹੇਠਲੀ ਅੱਗ
ਕਹਾਣੀ ਦਰਸ਼ਨ ਸਿੰਘ ਗੁਰੂ ਜਦੋਂ ਦੁੱਲਾ ਘਰ ਆਇਆ ਤਾਂ ਦੇਬੋ ਮੱਝ ਲਈ ਪੱਠੇ ਲੈਣ ਗਈ ਹੋਈ ਸੀ। ਉਸ ਦਾ ਚਿੱਤ ਨਹੀਂ ਸੀ ਮੰਨਦਾ ਕਿ ਉਹ ਅੱਜ ਸ਼ਹਿਰ ਦਿਹਾੜੀ ਕਰਨ ਲਈ ਜਾਵੇ। ਘਰ ਦੀਆਂ ਮਜਬੂਰੀਆਂ ਤੰਗੀਆਂ ਨੇ ਉਸ ਨੂੰ ਮਜਬੂਰ ਕਰ ਦਿੱਤਾ। ਤੁਰਦਿਆਂ-ਤੁਰਦਿਆਂ ਦਿਨ ਚੜ੍ਹ ਆਇਆ, ਸੂਰਜ ਵੱਲ ਨੀਝ ਲਾ ਕੇ ਤੱਕਿਆ, ਲੱਗਿਆ ਜਿਵੇਂ ਉਸ ਨੇ ਅੱਜ ਗਰਮੀ ਕਰਨ ਲਈ ਅੱਗ ਦੇ ਗੋਲੇ ਸੁੱਟਣ ਦੀ ਤਿਆਰੀ ਕਰ ਰੱਖੀ ਹੋਵੇ। ਚੜ੍ਹਦੇ ਸੂਰਜ ਦੀ ਤਿੱਖੀ ਧੁੱਪ ਸਵੇਰੇ ਹੀ ਸਰੀਰ ਨੂੰ ਝੁਲਸਣ ਲੱਗ ਪਈ ਸੀ। ‘‘ਦੇਬੋ! ਚੱਲ ਦੇਖੀ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.