ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦਸਤਕ › ›

Featured Posts
ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

 ਕਰਮਜੀਤ ਸਿੰਘ ਚਿੱਲਾ ਦੋ ਪੁਸਤਕਾਂ - ਦੋ ਅਨੁਭਵ ਹਰਕੇਸ਼ ਸਿੰਘ ਕਹਿਲ, ਪੰਜਾਬ ਦੀ ਲੋਪ ਹੋ ਰਹੀ ਵਿਰਾਸਤ ਨੂੰ ਖੋਜ ਭਰਪੂਰ ਢੰਗ ਨਾਲ ਕਿਤਾਬੀ ਰੂਪਾਂ ਰਾਹੀਂ ਸੱਭਿਆਚਾਰਕ ਪਰਿਪੇਖ ਤੋਂ ਸਾਂਭਣ ਦਾ ਯਤਨ ਕਰ ਰਿਹਾ ਹੈ। ਉਸ ਦੀਆਂ ਦੋ ਨਵੀਆਂ ਪੁਸਤਕਾਂ ‘ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ’ ਅਤੇ ‘ਅਲੋਪ ਹੋ ਰਹੇ ਰੁੱਖ ਬੂਟੇ’ ਬਹੁਪੱਖੀ ਜਾਣਕਾਰੀ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਮਨੀਪੁਰ ਮਲਵਿੰਦਰ ਮਨੀਪੁਰ! ਤੂੰ ਸੰਘਰਸ਼ ਦੇ ਅਰਥ ਬਦਲ ਦਿੱਤੇ ਜਿੱਤ ਦੇ ਨਕਸ਼ ਵਿਗਾੜ ਦਿੱਤੇ ਦੁੱਖ ਨਹੀਂ ਕਿ ਤੂੰ ਹਾਰ ਗਿਆ ਏਂ ਦੁੱਖ ਹੈ ਕਿ ਤੈਨੂੰ ਹਾਰ ਨਜ਼ਰ ਨਹੀਂ ਆ ਰਹੀ ਹਾਰੀ ਹੋਈ ਇਰੋਮ ਦਾ ਕੱਦ ਜਿੱਤੇ ਦੰਭ ਦੇ ਕੱਦ ਤੋਂ ਵੱਡਾ ਹੈ ਸੱਤਾ ਕੋਲ ਜਿੱਤ ਹੈ ਇਰੋਮ ਕੋਲ ਸੰਘਰਸ਼ ਇੱਕ ਹੋਰ ਸੰਘਰਸ਼। ਸੰਪਰਕ: 97795-91344 ਗ਼ਜ਼ਲ ਅਮਰ ਸੂਫ਼ੀ ਨਜ਼ਰ ਝੁਕਾਅ ਕੇ ਤੱਕਣ ਵਾਲੀ, ਤੇਰੀ ਆਦਤ ਦੇ ...

Read More

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

 ਡਾ. ਮੇਘਾ ਸਿੰਘ ਪੁਸਤਕ ਪੜਚੋਲ ਪੁਸਤਕ ‘ਚੁਰਾਸੀ ਦੇ ਚੱਕਰ’ ਵਿੱਚ  ਨ੍ਰਿਪਇੰਦਰ ਸਿੰਘ ਰਤਨ ਨੇ ਆਪਣੇ ਜੀਵਨ ਦੌਰਾਨ ਹੱਡੀਂ ਹੰਢਾਈਆਂ ਕੁਝ ਅਹਿਮ ਤੇ ਤਲਖ਼ ਯਾਦਾਂ ਨੂੰ  ਕਤਰਨ ਕਤਰਨ ਯਾਦਾਂ ਤਹਿਤ ਕਲਮਬੰਦ ਕੀਤਾ ਹੈ। ਲੇਖਕ ਨੇ ਇਸ ਤੋਂ ਪਹਿਲਾਂ ਵੀ ਆਪਣੇ ਜੀਵਨ ਦੇ ਅਭੁੱਲ ਮੌਕਿਆਂ ਨੂੰ ਦੋ ਪੁਸਤਕਾਂ - ‘ਮੇਰੀ ਪਹਿਲੀ ਕਮਾਈ’ ਅਤੇ ‘ਇੱਕ ...

Read More

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

 ਡਾ. ਅਮਰ ਕੋਮਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉੱਘੇ ਸਾਹਿਤਕਾਰਾਂ ਦੀਆਂ ਜੀਵਨੀਆਂ ਤੇ ਰਚਨਾਵਾਂ  ਉਪਰ ਪੁਸਤਕਾਂ ਲਿਖਵਾਉਣ ਦੀ ਲੜੀ ਵਿੱਚ ਇਹ ਪੁਸਤਕ ਮਨਮੋਹਨ ਸਿੰਘ ਦਾਊਂ ਕੋਲੋਂ ਲਿਖਵਾਈ ਗਈ ਹੈ। ਕਰਤਾਰ ਸਿੰਘ ਬਲੱਗਣ (5 ਅਗਸਤ 1904 - 7 ਦਸੰਬਰ 1969) ਪੰਜਾਬੀ ਦੇ ਅਜਿਹੇ ਕਵੀ ਹੋਏ ਹਨ ਜਿਨ੍ਹਾਂ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ...

Read More

ਸੰਜੀਦਾ ਹਾਲਾਤ ਦਾ ਬਿਆਨ

ਸੰਜੀਦਾ ਹਾਲਾਤ ਦਾ ਬਿਆਨ

 ਡਾ. ਜਸਵਿੰਦਰ ਕੌਰ ਸੱਗੂ ਡਾ. ਸਰਬਜੀਤ ਕੌਰ ਸੋਹਲ ਪੰਜਾਬੀ ਦੀ ਸਮਰੱਥ ਕਵਿੱਤਰੀ ਹੈ। ਉਸ ਦੇ ਕਾਵਿ ਸੰਗ੍ਰਹਿ ‘ਮੁਹੱਬਤਗਿਰੀ’ ਵਿੱਚ ਕੁੱਲ 96 ਕਵਿਤਾਵਾਂ ਹਨ। ਇਹ ਕਵਿਤਾਵਾਂ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੀ ਖ਼ੂਬਸੂਰਤ ਕਾਵਿਕ ਪੇਸ਼ਕਾਰੀ ਕਰਦੀਆਂ ਹਨ। ਡਾ. ਸੋਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਪਿਆਰ ਦੇ ਅਨੁਭਵ, ਕੁੜੀਆਂ ਵੱਲੋਂ ਝੱਲੀਆਂ ਜਾ ਰਹੀਆਂ ਦੁਸ਼ਵਾਰੀਆਂ ਤੇ ...

Read More

ਨਰਕਵਾਸੀ ਮੇਰਾ ਬਾਪ

ਨਰਕਵਾਸੀ ਮੇਰਾ ਬਾਪ

ਡਾ. ਜਵਾਹਰ ਚੌਧਰੀ ਕਥਾ ਪ੍ਰਵਾਹ ਇੱਕ ਵੱਡਾ ਸਾਰਾ ਮਕਾਨ ਹੈ ਜਿਸ ਨੂੰ  ਆਦਤਨ ਲੋਕ ਹਵੇਲੀ ਕਹਿੰਦੇ ਹਨ। ਵਰਾਂਡੇ ਵਿੱਚ ਇੱਕ ਤਖ਼ਤਪੋਸ਼ ਪਿਆ ਹੈ ਜਿਸ ’ਤੇ ਅੱਜ ਵੀ ਹਜ਼ੂਰ ਉਦਾਂ ਹੀ ਬੈਠੇ ਹਨ ਜਿਵੇਂ ਸਦੀਆਂ ਤੋਂ ਪਿਉ-ਦਾਦੇ ਬੈਠਦੇ ਆਏ ਹਨ। ਉਹ ਵੀ ਹਜ਼ੂਰ ਸਨ ਤੇ ਇਹ ਵੀ ਹਜ਼ੂਰ ਹੀ ਹਨ। ਉਹ ਸਵੇਰ ਤੋਂ ...

Read More

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

 ਡਾ. ਕੁਲਦੀਪ ਸਿੰਘ ਧੀਰ ਪੁਸਤਕ ਚਰਚਾ ‘ਰੰਗਾਂ ਦੀ ਗਾਗਰ’ ਵਿੱਚ ਜੀਵਨ ਦੇ ਉਹ ਰੰਗ ਹਨ ਜੋ ਮਾਣਮੱਤੀਆਂ ਪ੍ਰਾਪਤੀਆਂ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੇਖੇ ਅਤੇ ਮਾਣੇ ਹਨ। ਉਹ ਆਪਣੀ ਇਸ ਸਵੈ-ਜੀਵਨੀ ਨੂੰ ਜੀਵਨ ਝਲਕਾਂ ਕਹਿੰਦਾ ਹੈ ਅਤੇ ਨਿਰੋਲ ਸਵੈ-ਜੀਵਨੀ ਤੋਂ ਇਸ ਨੁਕਤੇ ਉੱਤੇ  ਵਖਰਾਉਂਦਾ ਹੈ ਕਿ ਇਸ ...

Read More


ਸੰਧਿਆ ਦਾ ਚਮਕੀਲਾ ਤਾਰਾ

Posted On February - 26 - 2017 Comments Off on ਸੰਧਿਆ ਦਾ ਚਮਕੀਲਾ ਤਾਰਾ
ਅੱਜਕੱਲ੍ਹ ਤ੍ਰਿਕਾਲਾਂ ਵੇਲੇ ਦੱਖਣ-ਪੱਛਮ ਵੱਲ ਆਸਮਾਨ ਵਿੱਚ ਬਹੁਤ ਵੱਡਾ ਚਮਕੀਲਾ ਤਾਰਾ ਨਜ਼ਰ ਆਉਂਦਾ ਹੈ। ਕਦੇ ਕਦੇ ਚੰਦਰਮਾ ਵੀ ਉਸ ਦੇ ਕੋਲੋਂ ਹੋ ਕੇ ਲੰਘ ਜਾਂਦਾ ਹੈ। ਇਹ ਸੁੰਦਰ ਚਮਕੀਲਾ ਤਾਰਾ ਸ਼ੁੱਕਰ ਗ੍ਰਹਿ ਹੈ। ਸ਼ੁੱਕਰ ਗ੍ਰਹਿ ਦੇ ਉੱਪਰ ਪੂਰਬ ਵੱਲ ਨਿੰਮਾਂ ਜਿਹਾ ਮੰਗਲ ਗ੍ਰਹਿ ਵੀ ਦਿਸਦਾ ਹੈ। ....

ਗੁੱਜਰ ਚਰਵਾਹਿਆਂ ਦੀ ਜੰਨਤ ਜੋਤ

Posted On February - 26 - 2017 Comments Off on ਗੁੱਜਰ ਚਰਵਾਹਿਆਂ ਦੀ ਜੰਨਤ ਜੋਤ
ਹਿਮਾਚਲ ਪ੍ਰਦੇਸ਼ ਦਾ ਨਾਂ ਜ਼ਿਹਨ ਵਿੱਚ ਆਉਂਦਿਆਂ ਹੀ ਕਲਕਲ ਵਹਿੰਦੇ ਨਦੀਆਂ ਨਾਲੇ, ਛੋਟੇ ਛੋਟੇ ਲੱਕੜੀ ਦੇ ਘਰ, ਸੱਪ ਵਾਂਗ ਵਲ ਖਾਂਦੀਆਂ ਪਗਡੰਡੀਆਂ, ਸੰਘਣੇ ਜੰਗਲਾਂ ਤੇ ਆਸਮਾਨ ਛੂੰਹਦੇ ਪਰਬਤਾਂ ਨੂੰ ਦੇਖਣ ਲਈ ਮਨ ਉਤਾਵਲਾ ਹੋ ਉੱਠਦਾ ਹੈ। ਅਗਸਤ ਵਿੱਚ ਤਿੰਨ ਛੁੱਟੀਆਂ ਮਿਲਦੇ ਹੀ ਅਸੀਂ ਦੋ ਦੋਸਤਾਂ ਨੇ ਪਹਾੜਾਂ ਵੱਲ ਜਾਣ ਦਾ ਪ੍ਰੋਗਰਾਮ ਬਣਾ ਲਿਆ। ਆਪਣਾ ਸਾਮਾਨ ਬੰਨ੍ਹ ਕੇ ਮੋਟਰਸਾਈਕਲ ਉੱਤੇ ਹੀ ਅਸੀਂ ਖ਼ੂਬਸੂਰਤ ਪਹਾੜੀ ਸਥਾਨ ਜੋਤ ....

ਜੱਗੂ ਡਾਕਟਰ

Posted On February - 26 - 2017 Comments Off on ਜੱਗੂ ਡਾਕਟਰ
ਬਹੁਤ ਸਾਲ ਪਹਿਲਾਂ ਸਾਡੇ ਪਿੰਡ ਜੱਗੂ ਨਾਂ ਦੇ ਝੋਲਾ ਛਾਪ ਡਾਕਟਰ ਦੀ ਦੁਕਾਨ ਸੀ। ਉਹ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਸੀ। ਉਹ ਰੋਜ਼ਾਨਾ ਸਵੇਰੇ ਟੁੱਟੇ ਜਿਹੇ ਖਾਨਦਾਨੀ ਸਾਈਕਲ ’ਤੇ ਅੱਠ-ਨੌਂ ਵਜੇ ਸਾਡੇ ਪਿੰਡ ਪਹੁੰਚ ਜਾਂਦਾ। ਸਾਈਕਲ ਦਾ ਟੱਲੀ ਤੋਂ ਇਲਾਵਾ ਸਭ ਕੁਝ ਖੜਕਦਾ ਸੀ। ਉਸ ਦੀ ਖਾਸੀਅਤ ਇਹ ਸੀ ਕਿ ਉਹ ਇਨਸਾਨਾਂ ਦਾ ਵੀ ਇਲਾਜ ਕਰਦਾ ਸੀ ਤੇ ਜਾਨਵਰਾਂ ਦਾ ਵੀ। ....

ਪਛਤਾਵਾ

Posted On February - 26 - 2017 Comments Off on ਪਛਤਾਵਾ
ਉਂਜ ਤਾਂ ਮੇਰੇ ਪਿੰਡ ਵਿੱਚ ਕਈ ਵੈਦ ਸਨ, ਪਰ ਦੌਲਤ ਰਾਮ ਸਭ ਤੋਂ ਮਸ਼ਹੂਰ ਸੀ। ਉਸ ਕੋਲ ਇੱਕ ਅਜਿਹਾ ਨੁਸਖਾ ਸੀ ਕਿ ਕਿਸੇ ਨੂੰ ਕਿਹੋ ਜਿਹੇ ਵੀ ਮਰੋੜ ਲੱਗੇ ਹੋਣ, ਉਹ ਉਸ ਨੂੰ ਦੋ ਪੁੜੀਆਂ ਦਿੰਦਾ ਤਾਕੀਦ ਕਰਦਾ ਸੀ ਕਿ ਦੂਜੀ ਪੁੜੀ ਪਹਿਲੀ ਨਾਲ ਆਰਾਮ ਨਾ ਆਉਣ ਦੀ ਸੂਰਤ ਵਿੱਚ ਹੀ ਲੈਣੀ ਹੈ। ਮੇਰਾ ਮਿੱਤਰ ਬਸੰਤ ਲਾਲ ਵੀ ਮਾੜੀ ਮੋਟੀ ਵੈਦਗਿਰੀ ਨੂੰ ਹੱਥ ਮਾਰਦਾ। ਉਸ ਨੇ ....

ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ

Posted On February - 26 - 2017 Comments Off on ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ
ਡਾ. ਪਰਮਵੀਰ ਸਿੰਘ ਦੀ ਇਹ ਪੁਸਤਕ ਅੱਜ ਤਕ ਦੇ ਸਿੱਖ ਇਤਿਹਾਸਕ ਤੇ ਵਿਰਾਸਤੀ ਖ਼ਜ਼ਾਨੇ ਵਿੱਚ ਵਾਧਾ ਕਰਨ ਵਾਲੀ ਇੱਕ ਵਿਲੱਖਣ ਰਚਨਾ ਹੈ। ਇਸ ਦਾ ਵਿਸ਼ਾ ਅਸਲੋਂ ਨਿਵੇਕਲਾ ਹੈ। ....

ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ

Posted On February - 26 - 2017 Comments Off on ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ
ਪੁਸਤਕ ‘ਵਕਤ ਬਦਲ ਗਏ’ ਦੇ ਵਾਰਤਕ ਨਿਬੰਧਾਂ ਵਿੱਚ ਡਾ. ਕਰਨੈਲ ਸਿੰਘ ਸੋਮਲ ਨੇ ਬਦਲ ਰਹੇ ਵਕਤ ਦੇ ਪ੍ਰਸੰਗ ਵਿੱਚ ਆਪਣੀ ਸੋਚ ਤੇ ਰੂਹ ਦੇ ਨਕਸ਼ ਉਲੀਕੇ ਹਨ। ਇਨ੍ਹਾਂ ਵਿੱਚ ਉਹ ਉਸਾਰੂ, ਸਵੱਛ ਤੇ ਆਦਰਸ਼ਕ ਸੋਚ ਵਾਲੀ ਸੁਹਿਰਦ ਸ਼ਖ਼ਸੀਅਤ ਵਜੋਂ ਉਭਰਦਾ ਹੈ। ....

ਮਿਨੀ ਕਹਾਣੀਆਂ

Posted On February - 26 - 2017 Comments Off on ਮਿਨੀ ਕਹਾਣੀਆਂ
‘‘ਚਾਚਾ! ਤੂੰ ਤਾਂ ਬੜਾ ਝੂਠ ਬੋਲਦਾ ਹੈਂ। ਤੂੰ ਕਹਿੰਦਾ ਸੀ ਕਿ ਤੇਰੇ ਦੋਵੇਂ ਪੁੱਤ ਵਿਦੇਸ਼ ਰਹਿੰਦੇ ਹਨ, ਪਰ ਮੈਨੂੰ ਤੇਰਾ ਛੋਟਾ ਪੁੱਤ ਗੀਤਾ ਹੁਣੇ ਹੀ ਬਾਜ਼ਾਰ ਵਿੱਚ ਮਿਲਿਆ ਸੀ ਤੇ ਉਸ ਦੱਸਿਆ ਕਿ ਉਹ ਗੋਪਾਲ ਨਗਰ ਤੇ ਤੇਰਾ ਵੱਡਾ ਪੁੱਤ ਹਾਲ ਬਾਜ਼ਾਰ ਵਿੱਚ ਰਹਿੰਦਾ ਹੈ। ਭਾਵ ਦੋਵੇਂ ਇਸੇ ਸ਼ਹਿਰ ਵਿੱਚ ਰਹਿ ਰਹੇ ਹਨ।’’ ....

ਸਰਲ ਤੇ ਭਾਵਪੂਰਤ ਕਵਿਤਾਵਾਂ

Posted On February - 26 - 2017 Comments Off on ਸਰਲ ਤੇ ਭਾਵਪੂਰਤ ਕਵਿਤਾਵਾਂ
ਕਵੀ ਨੂੰ ਕਵਿਤਾ ਵਿਧਾ ਨਾਲ ਜੁੜਿਆਂ ਲੰਮਾ ਅਰਸਾ ਹੋ ਚੁੱਕਾ ਹੈ, ਪਰ ਉਸ ਦਾ ਬਹੁਤਾ ਧਿਆਨ ਆਪਣੇ ਰਸਾਲੇ ਸਾਹਿਤਕ ਕਲਾਕਾਰ ਵੱਲ ਵਧੇਰੇ ਰਿਹਾ ਹੈ ਜਿਸ ਨੂੰ ਉਹ ਲੰਬੇ ਸਮੇਂ ਤੋ ਨਿਰੰਤਰਤਾ ਨਾਲ ਛਾਪਦਾ ਆ ਰਿਹਾ ਹੈ। ....

ਗਿਆਨ ਤੇ ਸਾਹਿਤਕ ਰਸ ਦਾ ਸੁਮੇਲ

Posted On February - 26 - 2017 Comments Off on ਗਿਆਨ ਤੇ ਸਾਹਿਤਕ ਰਸ ਦਾ ਸੁਮੇਲ
ਅਸਗ਼ਰ ਵਜਾਹਤ ਰਚਿਤ ਸਫ਼ਰਨਾਮਾ ‘ਚੱਲਦੇ ਤਾਂ ਚੰਗਾ ਸੀ’ ਇਰਾਨ ਅਤੇ ਅਜ਼ਰਬਾਇਜਾਨ ਦਾ ਸਫ਼ਰਨਾਮਾ ਹੈ। ਇਸ ਰਚਨਾ ਦਾ ਪੰਜਾਬੀ ਅਨੁਵਾਦ ਖੁਸ਼ਵੰਤ ਬਰਗਾੜੀ ਨੇ ਕੀਤਾ ਹੈ ਅਤੇ ਅਨੁਵਾਦਕ ਨੇ ਇਸ ਦਾ ਨਾਮਕਰਨ ਇਉਂ ਕੀਤਾ ਹੈ: ‘ਸੋਨ ਚਿੜੀ ਤੋਂ ਕੋਹੇ-ਕਾਫ਼ ਵਾਇਆ ਤਹਿਰਾਨ’। ....

ਕਾਵਿ ਕਿਆਰੀ

Posted On February - 26 - 2017 Comments Off on ਕਾਵਿ ਕਿਆਰੀ
ਨਾਨਕ ਦੇ ਵੀਹ ਰੁਪਈਏ ਗਲਾਂ ਵਿੱਚ ਲਟਕਾਈ ਫਿਰੀਏ ਆਪਣੀ ਆਪਣੀ ਪਹਿਚਾਣ ਨੂੰ। ਕੌਣ ਪਨਾਹ ਦਿੰਦਾ ਹੈ ਅੱਜਕੱਲ੍ਹ ਅਜਨਬੀ ਅਤੇ ਅਣਜਾਣ ਨੂੰ। ਇੱਕੋ ਡੰਡੀ ’ਤੇ ਤੁਰ ਤੁਰ ਕੇ ਥੱਕ ਗਿਆ ਹਾਂ ਹਾਜ਼ਰੀਨ ਕਦੇ ਕਦੇ ਚਾਹੁੰਦਾ ਹੈ ਮਨ ਅਚਾਨਕ ਫਿਸਲ ਜਾਣ ਨੂੰ। ....

ਅਨਾਥ

Posted On February - 26 - 2017 Comments Off on ਅਨਾਥ
ਉਦੋਂ ਬਸ਼ੀਰਾ ਛੋਟਾ ਟੈਂਪੂ ਚਲਾਉਂਦਾ ਸੀ। ਉਂਜ ਉਸ ਦਾ ਨਾਂ ਬਸ਼ੀਰ ਖ਼ਾਨ ਸੀ, ਪਰ ਸਭ ਉਸ ਨੂੰ ਬਸ਼ੀਰਾ ਹੀ ਸੱਦਦੇ। ਸ਼ਾਇਦ ਗ਼ਰੀਬ ਹੋਣ ਕਰਕੇ। ਉਸ ਦਾ ਕੱਦ ਕਾਠੀ ਤੇ ਸਿਹਤ ਦੇਖ ਕੇ ਸਾਰੇ ਉਸ ਤੋਂ ਡਰਦੇ ਸਨ ਤੇ ਕੁਝ ਡਰ ਸ਼ਾਇਦ ਇਸ ਕਰਕੇ ਵੀ ਲੱਗਦਾ ਸੀ ਕਿ ਉਹ ਮੁਸਲਮਾਨ ਸੀ। ਸਰੀਰ ਦਾ ਤਕੜਾ ਹੋਣ ਕਰਕੇ ਉਹ ਟੈਂਪੂ ਵਿੱਚ ਮਾਲ ਖ਼ੁਦ ਹੀ ਚੜ੍ਹਾਉਂਦਾ ਤੇ ਲਾਹੁੰਦਾ ਸੀ। ....

ਪੁਖ਼ਤਾ ਸ਼ਾਇਰੀ ਦਾ ਨਮੂਨਾ

Posted On February - 26 - 2017 Comments Off on ਪੁਖ਼ਤਾ ਸ਼ਾਇਰੀ ਦਾ ਨਮੂਨਾ
‘ਪਰਿੰਦੇ ਫੇਰ ਪਰਤਣਗੇ’ ਸੁਰਜੀਤ ਜੱਜ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਜਿਹੜਾ ਪਹਿਲਾਂ 1990 ਤੇ ਫਿਰ 2016 ਵਿੱਚ ਛਪਿਆ। ਇਸ ਸੰਗ੍ਰਹਿ ਵਿੱਚ ਸੁਰਜੀਤ ਜੱਜ ਨੇ ਆਪਣੀਆਂ 69 ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ....

ਨਿੱਗਰ ਜਾਣਕਾਰੀ ਨਾਲ ਲੈਸ ਸਫ਼ਰਨਾਮਾ

Posted On February - 26 - 2017 Comments Off on ਨਿੱਗਰ ਜਾਣਕਾਰੀ ਨਾਲ ਲੈਸ ਸਫ਼ਰਨਾਮਾ
ਬਲਦੇਵ ਸਿੰਘ ਸੜਕਨਾਮਾ ਨੇ ਨਾਵਲ, ਕਹਾਣੀ, ਨਾਟਕ, ਬਾਲ ਸਾਹਿਤ ਅਤੇ ਵਾਰਤਕ ਸਾਹਿਤ ਵਿੱਚ ਆਪਣੀ ਵਿਸ਼ੇਸ਼ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ। ਹੁਣ ਉਸ ਨੇ ਆਪਣੀ ਕਲਮ ਯਾਤਰਾ ਸਾਹਿਤ ਵੱਲ ਮੋੜ ਲਈ ਹੈ। ....

ਮੁਗ਼ਲ ਸਾਮਰਾਜ ਦੀਆਂ ਮਿਟ ਰਹੀਆਂ ਨਿਸ਼ਾਨੀਆਂ

Posted On February - 19 - 2017 Comments Off on ਮੁਗ਼ਲ ਸਾਮਰਾਜ ਦੀਆਂ ਮਿਟ ਰਹੀਆਂ ਨਿਸ਼ਾਨੀਆਂ
ਕਿਸੇ ਵੇਲੇ ਹਿੰਦੋਸਤਾਨ ਦੀ ਰਾਜਧਾਨੀ ਰਹਿ ਚੁੱਕੇ ਕਲਾਨੌਰ ਨੂੰ ਮਿੰਨੀ ਲਾਹੌਰ ਵਜੋਂ ਵੀ ਜਾਣਿਆ ਜਾਂਦਾ ਸੀ। ਪੁਰਾਤਨ ਮਸਜਿਦਾਂ ਅਤੇ ਤਖ਼ਤ-ਏ-ਅਕਬਰ, ਕਲਾਨੌਰ ਦੀ ਤਰਸਯੋਗ ਹਾਲਤ ਵੱਲ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਦਰਅਸਲ, ਭਾਰਤ ਦੇ ਮਹਾਨ ਮੁਗ਼ਲ ਸਮਰਾਟ ਜਲਾਲ-ਉਦ-ਦੀਨ ਮੁਹੰਮਦ ਅਕਬਰ (ਰਾਜ ਕਾਲ 1556-1605) ਦੀ ਇੱਥੇ ਤਾਜਪੋਸ਼ੀ ਹੋਈ ਸੀ। ....

ਆਨੇ-ਦੁਆਨੀਆਂ ਦਾ ਦੌਰ

Posted On February - 19 - 2017 Comments Off on ਆਨੇ-ਦੁਆਨੀਆਂ ਦਾ ਦੌਰ
ਸੱਭਿਅਕ ਮਨੁੱਖ ਨੂੰ ਮੁੱਢ ਤੋਂ ਹੀ ਵਸਤੂਆਂ ਦੇ ਆਦਾਨ-ਪ੍ਰਦਾਨ ਦੀ ਜ਼ਰੂਰਤ ਰਹੀ ਹੈ ਭਾਵ ਕਿਸੇ ਸ਼ਖ਼ਸ ਨੂੰ ਇੱਕ ਚੀਜ਼ ਦੇ ਕੇ ਉਸ ਬਦਲੇ ਜ਼ਰੂਰਤ ਦੀ ਕੋਈ ਹੋਰ ਵਸਤ ਲੈ ਲੈਣੀ। ਕਾਫ਼ੀ ਦੇਰ ਇਹ ਵਸਤ ਵਟਾਂਦਰਾ ਚੱਲਦਾ ਰਿਹਾ। ਹੌਲੀ ਹੌਲੀ ਧਾਤਾਂ ਬਦਲੇ ਵਸਤਾਂ ਦਾ ਆਦਾਨ-ਪ੍ਰਦਾਨ ਹੋਣ ਲੱਗਾ। ਫਿਰ ਮਨੁੱਖ ਨੂੰ ਕਿਸੇ ਅਜਿਹੀ ਸ਼ੈਅ ਦੀ ਲੋੜ ਮਹਿਸੂਸ ਹੋਈ ਜਿਸ ਦੇ ਬਦਲੇ ਜਦੋਂ ਤੇ ਜਿੱਥੇ ਮਰਜ਼ੀ ਵਸਤ ....

ਬਾਂਦੀਪੁਰ ਨੈਸ਼ਨਲ ਪਾਰਕ, ਊਟੀ ਅਤੇ ਕੁਨੂਰ

Posted On February - 19 - 2017 Comments Off on ਬਾਂਦੀਪੁਰ ਨੈਸ਼ਨਲ ਪਾਰਕ, ਊਟੀ ਅਤੇ ਕੁਨੂਰ
ਅਸੀਂ ਨਵੰਬਰ ਵਿੱਚ ਗੋਆ ਘੁੰਮਣ ਪਿੱਛੋਂ ਉੱਥੋਂ ਹਵਾਈ ਰਸਤੇ ਬੰਗਲੌਰ ਪੁੱਜੇ। ਫਿਰ ਮੈਸੂਰ ਦੇ ਰਸਤੇ ਬਾਂਦੀਪੁਰ ਤਕ ਤਕਰੀਬਨ 250 ਕਿਲੋਮੀਟਰ ਦਾ ਸਫ਼ਰ ਕੀਤਾ। ਬੰਗਲੌਰ ਹਵਾਈ ਅੱਡੇ ਤੋਂ ਟੈਕਸੀ ਰਾਹੀਂ ਸ਼ਾਮ ਨੂੰ ਬਾਂਦੀਪੁਰ ਸਫ਼ਾਰੀ ਲੌਜ ਹੋਟਲ ਵਿੱਚ ਪਹੁੰਚ ਗਏ। ਇਹ ਕਰਨਾਟਕ ਟੂਰਿਜ਼ਮ ਦਾ ਸਰਕਾਰੀ ਹੋਟਲ ਤੇ ਰੈਸਤਰਾਂ ਹੈ। ਜੰਗਲ ਦੀ ਇੱਕ ਨੁੱਕਰ ਵਿੱਚ ਬਣਿਆ ਹੋਣ ਕਾਰਨ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਜੰਗਲ ਵਿੱਚ ਹੀ ਆ ....
Page 4 of 24912345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.