ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਦਸਤਕ › ›

Featured Posts
ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

 ਕਰਮਜੀਤ ਸਿੰਘ ਚਿੱਲਾ ਦੋ ਪੁਸਤਕਾਂ - ਦੋ ਅਨੁਭਵ ਹਰਕੇਸ਼ ਸਿੰਘ ਕਹਿਲ, ਪੰਜਾਬ ਦੀ ਲੋਪ ਹੋ ਰਹੀ ਵਿਰਾਸਤ ਨੂੰ ਖੋਜ ਭਰਪੂਰ ਢੰਗ ਨਾਲ ਕਿਤਾਬੀ ਰੂਪਾਂ ਰਾਹੀਂ ਸੱਭਿਆਚਾਰਕ ਪਰਿਪੇਖ ਤੋਂ ਸਾਂਭਣ ਦਾ ਯਤਨ ਕਰ ਰਿਹਾ ਹੈ। ਉਸ ਦੀਆਂ ਦੋ ਨਵੀਆਂ ਪੁਸਤਕਾਂ ‘ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ’ ਅਤੇ ‘ਅਲੋਪ ਹੋ ਰਹੇ ਰੁੱਖ ਬੂਟੇ’ ਬਹੁਪੱਖੀ ਜਾਣਕਾਰੀ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਮਨੀਪੁਰ ਮਲਵਿੰਦਰ ਮਨੀਪੁਰ! ਤੂੰ ਸੰਘਰਸ਼ ਦੇ ਅਰਥ ਬਦਲ ਦਿੱਤੇ ਜਿੱਤ ਦੇ ਨਕਸ਼ ਵਿਗਾੜ ਦਿੱਤੇ ਦੁੱਖ ਨਹੀਂ ਕਿ ਤੂੰ ਹਾਰ ਗਿਆ ਏਂ ਦੁੱਖ ਹੈ ਕਿ ਤੈਨੂੰ ਹਾਰ ਨਜ਼ਰ ਨਹੀਂ ਆ ਰਹੀ ਹਾਰੀ ਹੋਈ ਇਰੋਮ ਦਾ ਕੱਦ ਜਿੱਤੇ ਦੰਭ ਦੇ ਕੱਦ ਤੋਂ ਵੱਡਾ ਹੈ ਸੱਤਾ ਕੋਲ ਜਿੱਤ ਹੈ ਇਰੋਮ ਕੋਲ ਸੰਘਰਸ਼ ਇੱਕ ਹੋਰ ਸੰਘਰਸ਼। ਸੰਪਰਕ: 97795-91344 ਗ਼ਜ਼ਲ ਅਮਰ ਸੂਫ਼ੀ ਨਜ਼ਰ ਝੁਕਾਅ ਕੇ ਤੱਕਣ ਵਾਲੀ, ਤੇਰੀ ਆਦਤ ਦੇ ...

Read More

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

 ਡਾ. ਮੇਘਾ ਸਿੰਘ ਪੁਸਤਕ ਪੜਚੋਲ ਪੁਸਤਕ ‘ਚੁਰਾਸੀ ਦੇ ਚੱਕਰ’ ਵਿੱਚ  ਨ੍ਰਿਪਇੰਦਰ ਸਿੰਘ ਰਤਨ ਨੇ ਆਪਣੇ ਜੀਵਨ ਦੌਰਾਨ ਹੱਡੀਂ ਹੰਢਾਈਆਂ ਕੁਝ ਅਹਿਮ ਤੇ ਤਲਖ਼ ਯਾਦਾਂ ਨੂੰ  ਕਤਰਨ ਕਤਰਨ ਯਾਦਾਂ ਤਹਿਤ ਕਲਮਬੰਦ ਕੀਤਾ ਹੈ। ਲੇਖਕ ਨੇ ਇਸ ਤੋਂ ਪਹਿਲਾਂ ਵੀ ਆਪਣੇ ਜੀਵਨ ਦੇ ਅਭੁੱਲ ਮੌਕਿਆਂ ਨੂੰ ਦੋ ਪੁਸਤਕਾਂ - ‘ਮੇਰੀ ਪਹਿਲੀ ਕਮਾਈ’ ਅਤੇ ‘ਇੱਕ ...

Read More

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

 ਡਾ. ਅਮਰ ਕੋਮਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉੱਘੇ ਸਾਹਿਤਕਾਰਾਂ ਦੀਆਂ ਜੀਵਨੀਆਂ ਤੇ ਰਚਨਾਵਾਂ  ਉਪਰ ਪੁਸਤਕਾਂ ਲਿਖਵਾਉਣ ਦੀ ਲੜੀ ਵਿੱਚ ਇਹ ਪੁਸਤਕ ਮਨਮੋਹਨ ਸਿੰਘ ਦਾਊਂ ਕੋਲੋਂ ਲਿਖਵਾਈ ਗਈ ਹੈ। ਕਰਤਾਰ ਸਿੰਘ ਬਲੱਗਣ (5 ਅਗਸਤ 1904 - 7 ਦਸੰਬਰ 1969) ਪੰਜਾਬੀ ਦੇ ਅਜਿਹੇ ਕਵੀ ਹੋਏ ਹਨ ਜਿਨ੍ਹਾਂ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ...

Read More

ਸੰਜੀਦਾ ਹਾਲਾਤ ਦਾ ਬਿਆਨ

ਸੰਜੀਦਾ ਹਾਲਾਤ ਦਾ ਬਿਆਨ

 ਡਾ. ਜਸਵਿੰਦਰ ਕੌਰ ਸੱਗੂ ਡਾ. ਸਰਬਜੀਤ ਕੌਰ ਸੋਹਲ ਪੰਜਾਬੀ ਦੀ ਸਮਰੱਥ ਕਵਿੱਤਰੀ ਹੈ। ਉਸ ਦੇ ਕਾਵਿ ਸੰਗ੍ਰਹਿ ‘ਮੁਹੱਬਤਗਿਰੀ’ ਵਿੱਚ ਕੁੱਲ 96 ਕਵਿਤਾਵਾਂ ਹਨ। ਇਹ ਕਵਿਤਾਵਾਂ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੀ ਖ਼ੂਬਸੂਰਤ ਕਾਵਿਕ ਪੇਸ਼ਕਾਰੀ ਕਰਦੀਆਂ ਹਨ। ਡਾ. ਸੋਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਪਿਆਰ ਦੇ ਅਨੁਭਵ, ਕੁੜੀਆਂ ਵੱਲੋਂ ਝੱਲੀਆਂ ਜਾ ਰਹੀਆਂ ਦੁਸ਼ਵਾਰੀਆਂ ਤੇ ...

Read More

ਨਰਕਵਾਸੀ ਮੇਰਾ ਬਾਪ

ਨਰਕਵਾਸੀ ਮੇਰਾ ਬਾਪ

ਡਾ. ਜਵਾਹਰ ਚੌਧਰੀ ਕਥਾ ਪ੍ਰਵਾਹ ਇੱਕ ਵੱਡਾ ਸਾਰਾ ਮਕਾਨ ਹੈ ਜਿਸ ਨੂੰ  ਆਦਤਨ ਲੋਕ ਹਵੇਲੀ ਕਹਿੰਦੇ ਹਨ। ਵਰਾਂਡੇ ਵਿੱਚ ਇੱਕ ਤਖ਼ਤਪੋਸ਼ ਪਿਆ ਹੈ ਜਿਸ ’ਤੇ ਅੱਜ ਵੀ ਹਜ਼ੂਰ ਉਦਾਂ ਹੀ ਬੈਠੇ ਹਨ ਜਿਵੇਂ ਸਦੀਆਂ ਤੋਂ ਪਿਉ-ਦਾਦੇ ਬੈਠਦੇ ਆਏ ਹਨ। ਉਹ ਵੀ ਹਜ਼ੂਰ ਸਨ ਤੇ ਇਹ ਵੀ ਹਜ਼ੂਰ ਹੀ ਹਨ। ਉਹ ਸਵੇਰ ਤੋਂ ...

Read More

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

 ਡਾ. ਕੁਲਦੀਪ ਸਿੰਘ ਧੀਰ ਪੁਸਤਕ ਚਰਚਾ ‘ਰੰਗਾਂ ਦੀ ਗਾਗਰ’ ਵਿੱਚ ਜੀਵਨ ਦੇ ਉਹ ਰੰਗ ਹਨ ਜੋ ਮਾਣਮੱਤੀਆਂ ਪ੍ਰਾਪਤੀਆਂ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੇਖੇ ਅਤੇ ਮਾਣੇ ਹਨ। ਉਹ ਆਪਣੀ ਇਸ ਸਵੈ-ਜੀਵਨੀ ਨੂੰ ਜੀਵਨ ਝਲਕਾਂ ਕਹਿੰਦਾ ਹੈ ਅਤੇ ਨਿਰੋਲ ਸਵੈ-ਜੀਵਨੀ ਤੋਂ ਇਸ ਨੁਕਤੇ ਉੱਤੇ  ਵਖਰਾਉਂਦਾ ਹੈ ਕਿ ਇਸ ...

Read More


ਧੁੰਦ

Posted On February - 19 - 2017 Comments Off on ਧੁੰਦ
ਕੁਝ ਚੀਜ਼ਾਂ ਮਨੁੱਖ ਦੇ ਅਚੇਤ ਵਿੱਚ ਵੱਸ ਜਾਂਦੀਆਂ ਹਨ। ਇਨ੍ਹਾਂ ਨਾਲ ਸਾਹਮਣਾ ਹੁੰਦੇ ਹੀ ਮਨੁੱਖ ਖ਼ੁਸ਼ ਹੋ ਉੱਠਦਾ ਹੈ ਜਾਂ ਦੁਖੀ। ਉਹ ਵੀ ਧੁੰਦ ਨੂੰ ਵੇਖ ਕੇ ਡਾਢਾ ਦੁਖੀ ਹੋ ਜਾਂਦਾ ਹੈ। ਉਸ ਨੂੰ ਧੁੰਦ ਮੌਤ ਦਾ ਰੂਪ ਦਿਸਦੀ ਹੈ। ...ਪਰ ਧੁੰਦ ਮੌਤ ਦਾ ਰੂਪ ਕਿਵੇਂ ਹੋ ਸਕਦੀ ਹੈ? ਹੋ ਕਿਵੇਂ ਨਹੀਂ ਸਕਦੀ? ਮੌਤ ਤਾਂ ਮੌਤ ਹੈ। ਮੌਤ ਉਮਰ ਦਾ ਲਿਹਾਜ਼ ਕਿਉਂ ਨਹੀਂ ਕਰਦੀ? ਜੇ ....

ਸੁਖਦੇਵ ਤੇ ਭਗਤ ਸਿੰਘ ਦਾ ਸਾਂਝਾ ਬਚਪਨ

Posted On February - 19 - 2017 Comments Off on ਸੁਖਦੇਵ ਤੇ ਭਗਤ ਸਿੰਘ ਦਾ ਸਾਂਝਾ ਬਚਪਨ
ਨਹਿਰੀ ਪਾਣੀਆਂ ਨਾਲ ਸਿੰਜੀ ਲਾਇਲਪੁਰ ਦੀ ਬੰਜਰ ਧਰਤੀ। 1907 ਦੌਰਾਨ ਲੋਕ ਲਹਿਰ ‘ਪਗੜੀ ਸੰਭਾਲ ਜੱਟਾ’ ਉੱਥੇ ਹੀ ਮੌਲੀ ਸੀ। ਓਧਰ ਮੁਗ਼ਲ ਕਾਲ ਵੇਲੇ ਭਗਤ ਸਿੰਘ ਦਾ ਕੋਈ ਪੁਰਖਾ ਤਰਨ ਤਾਰਨ ਨੇੜੇ ਨਾਰਲੀਓਂ ਵਡੇਰੇ ਦੇ ਫੁੱਲ ਤਾਰਨ ਲਈ ਹਰਿਦੁਆਰ ਨੂੰ ਚੱਲਿਆ। ਉਹ ਰਾਹ ਵਿੱਚ ਇੱਕ ਰਾਤ ਬੰਗੇ ਲਾਗੇ ਖਟਕੜੀਂ, ਸਰਦਾਰ ਦੀ ਹਵੇਲੀ ਵਿੱਚ ਠਹਿਰਿਆ। ਵਾਪਸੀ ’ਤੇ ਵੀ ਟਿਕਿਆ। ਫਿਰ ਉਸ ਦਾ ਰਿਸ਼ਤਾ ਉੱਥੇ ਹੀ ਸਰਦਾਰ ਦੀ ....

…ਜਦੋਂ ਬਾਬੇ ਦੇ ਮੌਜੇ ਗੁੰਮੇ

Posted On February - 19 - 2017 Comments Off on …ਜਦੋਂ ਬਾਬੇ ਦੇ ਮੌਜੇ ਗੁੰਮੇ
ਮੈਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਇੱਕ ਪਿੰਡ ਵਿੱਚ ਪੜ੍ਹਾਉਂਦਾ ਸੀ। ਮੇਰੇ ਸਾਥੀ ਅਧਿਆਪਕ ਨਾਜ਼ਰ ਅਤੇ ਭੁਪਿੰਦਰ ਨੇ ਪਹਾੜੀ ਦੇ ਪੈਰਾਂ ਵਿੱਚ ਇੱਕ ਖੁੱਲ੍ਹਾ ਕਮਰਾ ਕਿਰਾਏ ’ਤੇ ਲੈ ਰੱਖਿਆ ਸੀ। ਛੁੱਟੀ ਤੋਂ ਬਾਅਦ ਅਸੀਂ ਤਿੰਨੇ ਇਸ ਕਮਰੇ ਵਿੱਚ ਆ ਕੇ ਬੈਠਦੇ ਸਾਂ। ਕਦੇ ਕਦੇ ਉੱਥੇ ਪ੍ਰੇਮ ਚੰਦ ਵੀ ਆ ਜਾਂਦਾ ਸੀ। ਉਸ ਦੀ ਮਜਬੂਰੀ ਇਹ ਸੀ ਕਿ ਉਸ ਨੂੰ ਫੁਲਕੇ ਪਕਾਉਣੇ ਨਹੀਂ ਆਉਂਦੇ ਸੀ। ....

ਪੰਜਾਬੀਅਤ ਦੀ ਪਛਾਣ ਦਾ ਦਰਪਣ

Posted On February - 19 - 2017 Comments Off on ਪੰਜਾਬੀਅਤ ਦੀ ਪਛਾਣ ਦਾ ਦਰਪਣ
ਪੁਸਤਕ ‘ਸੰਦਲੀ ਸਵੇਰ’ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਨਿਵੇਕਲੀ ਪਛਾਣ ਦੀ ਸੂਚਕ ਹੈ ਕਿਉਂ ਜੋ ਇਸ ਵਿੱਚ ਅੰਕਿਤ ਇਕੱਤੀ ਕਵਿਤਾਵਾਂ ਪੰਜਾਬੀਅਤ ਦੀ ਪਛਾਣ ਦਾ ਦਰਪਣ ਹਨ। ਹਰਿਆਣੇ ਵਿੱਚ ਰਹਿੰਦਿਆਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਵਿਲੱਖਣ ਪਛਾਣ ਨੂੰ ਸਥਾਪਿਤ ਕਰਨ ਵਾਲਿਆਂ ਵਿੱਚ ਇਸ ਪੁਸਤਕ ਦੇ ਰਚੇਤਾ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਸਮੁੱਚੀ ਮਾਨਵਤਾ ਹਿੱਤ ਉਸ ਦਾ ਉਸਾਰੂ ਦ੍ਰਿਸ਼ਟੀਕੋਣ ਹੈ। ....

ਸਮਾਜ ਦੇ ਕਰੂਰ ਚਿਹਰੇ ਦੀ ਤਸਵੀਰ

Posted On February - 19 - 2017 Comments Off on ਸਮਾਜ ਦੇ ਕਰੂਰ ਚਿਹਰੇ ਦੀ ਤਸਵੀਰ
ਪੰਜਾਬੀ ਕਹਾਣੀ ਜਗਤ ਵਿੱਚ ਹਰਜੀਤ ਕੌਰ ਬਾਜਵਾ ਕੋਈ ਨਵਾਂ ਨਾਂ ਨਹੀਂ ਹੈ। ਇਸ ਤੋਂ ਪਹਿਲਾਂ ਉਸ ਦੇ ਦੋ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਰਾਹੀਂ ਕਮਾਏ ਕਹਾਣੀ ਅਨੁਭਵ ਵਿੱਚੋਂ ਇਹ ਤੀਜੀ ਪੁਸਤਕ ‘ਗੁਲਮੋਹਰ’ ਹੋਂਦ ਵਿੱਚ ਆਈ ਹੈ। ....

ਇੱਕ ਅਭਿਆਸੀ ਉਪਰਾਲਾ

Posted On February - 19 - 2017 Comments Off on ਇੱਕ ਅਭਿਆਸੀ ਉਪਰਾਲਾ
ਬਲਦੇਵ ਸਿੰਘ (ਸੜਕਨਾਮਾ) ਦੇ ਸ਼ਬਦਾਂ ਵਿੱਚ ‘ਗਿਆਨੀ ਗੁਰਦੇਵ ਸਿੰਘ ਮਾਰਕਸਵਾਦੀ ਵਿਚਾਰਧਾਰਾ ਦੇ ਸਮਰੱਥਕ ਹੀ ਨਹੀਂ, ਅਮਲੀ ਰੂਪ ਵਿੱਚ ਵੀ ਉਹ ਪੱਕੇ ਮਾਰਕਸੀ ਹਨ। ਲੰਮਾ ਸਮਾਂ ਉਹ ਅਧਿਆਪਕ ਲਹਿਰ ਨਾਲ ਜੁੜੇ ਰਹੇ ਹਨ। ਉਮਰ ਦੇ ਇਸ ਪੜਾਅ ’ਤੇ ਆ ਕੇ ਵੀ ਉਹ ਲੋਕ ਘੋਲਾਂ ਵਿੱਚ ਸਰਗਰਮੀ ਨਾਲ ਭਾਗ ਲੈਂਦੇ ਹਨ।’ ....

ਸਮਾਜਿਕ ਤੇ ਸਭਿਆਚਾਰਕ ਪਿਛੋਕੜ ਦਾ ਦਸਤਾਵੇਜ਼

Posted On February - 19 - 2017 Comments Off on ਸਮਾਜਿਕ ਤੇ ਸਭਿਆਚਾਰਕ ਪਿਛੋਕੜ ਦਾ ਦਸਤਾਵੇਜ਼
ਸ਼ਾਮ ਸਿੰਘ ਨਾਮਵਰ ਤੇ ਸਮੱਰਥ ਲੇਖਕ ਹੈ। ਅਖ਼ਬਾਰੀ ਕਾਲਮ ‘ਅੰਗ-ਸੰਗ’ ਦੇ ਨਾਲ-ਨਾਲ ਉਸ ਨੇ ਵਾਰਤਕ, ਸੰਪਾਦਨਾ, ਅਨੁਵਾਦ ਅਤੇ ਕਵਿਤਾਵਾਂ ਦੀਆਂ ਪੁਸਤਕਾਂ ਵੀ ਛਪਵਾਈਆਂ ਹਨ। ਹੱਥਲੀ ਪੁਸਤਕ ‘ਤੁਰ ਗਏ ਯਾਰ ਨਿਰਾਲੇ’ ਨੂੰ ਉਸ ਨੇ ‘ਮਰਸੀਏ’ ਆਖਿਆ ਹੈ। ....

ਰਿਸ਼ਤਿਆਂ ਵਿਚਲੀਆਂ ਸਮੱਸਿਆਵਾਂ ਦਾ ਚਿੱਤਰਣ

Posted On February - 19 - 2017 Comments Off on ਰਿਸ਼ਤਿਆਂ ਵਿਚਲੀਆਂ ਸਮੱਸਿਆਵਾਂ ਦਾ ਚਿੱਤਰਣ
ਨਾਵਲ ‘ਕਾਲੇ ਰੰਗ ਗੁਲਾਬਾਂ ਦੇ’ ਪਰਵਾਸੀ ਪੰਜਾਬੀ ਗਲਪਕਾਰ ਹਰਜੀਤ ਅਟਵਾਲ ਦਾ ਨਾਵਲ ਹੈ। ਇਸ ਦੀ ਕਹਾਣੀ ਉਨ੍ਹਾਂ ਪੰਜਾਬੀ ਪਰਿਵਾਰਾਂ ਨਾਲ ਸਬੰਧਿਤ ਹੈ ਜਿਹੜੇ ਯੂਰਪ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਦੇ ਬਾਸ਼ਿੰਦੇ ਹਨ। ਜਿੱਥੇ ਉਹ ਆਪਸੀ ਪਰਿਵਾਰਕ ਸਬੰਧ ਰੱਖਦੇ ਹੋਏ ਆਪੋ -ਆਪਣੇ ਕੰਮ-ਧੰਦੇ ਕਰਦੇ ਹਨ, ਮਿਹਨਤੀ ਹਨ। ....

ਕੁੱਜੇ ਵਿੱਚ ਸਮੁੰਦਰ

Posted On February - 19 - 2017 Comments Off on ਕੁੱਜੇ ਵਿੱਚ ਸਮੁੰਦਰ
ਪਰਨਦੀਪ ਕੈਂਥ ਦੀ ਪੁਸਤਕ ‘ਕਵੀ ਤੇ ਗਿਰਗਿਟ’ ਕਾਵਿ ਸੰਗ੍ਰਹਿ ਹੈ। ਇਸ ਦਾ ਸਮੁੱਚਾ ਰੂਪ ਖੁੱਲ੍ਹੀ ਕਵਿਤਾ ਹੈ। ਉਸ ਨੇ ਕਵਿਤਾਵਾਂ ‘ਮੈਂ ਅਵਸਥਾ ਹਾਂ’, ‘ਬਿੰਦ ਦਾ ਬਿੰਦ’, ‘ਆਗੋਸ਼’, ‘ਡੂ ਸਮਥਿੰਗ ਮੋਰ’, ‘ਕਸੀ ਹੋਈ ਔਰਤ ਦਾ ਚਲਿੱਤਰ’, ‘ਬਦਮਾਸ਼ ਔਰਤ’, ‘ਤਿੰਨ ਨਾਗ’, ‘ਡੀਅਰ ਹੱਗ ਕਰਨੀ ਆ’ ਆਦਿ ਵਿੱਚ ਔਰਤ ਦੇ ਵੱਖ ਵੱਖ ਰੂਪਾਂ ਨੂੰ ਚਿਤਰਿਆ ਹੈ। ....

ਕੇਸਰ ਕਿਆਰੀ

Posted On February - 19 - 2017 Comments Off on ਕੇਸਰ ਕਿਆਰੀ
ਗ਼ਜ਼ਲ ਦੀਵੇ ਬਾਲਣ ਤੁਰਿਆ ਸੀ ਜੋ ਕਿੱਥੇ ਅਟਕ ਗਿਆ। ਨਿੱਜੀ ਹਿੱਤਾਂ ਦੇ ਜੰਗਲ ਵਿੱਚ ਜਾਪੇ ਭਟਕ ਗਿਆ। ਨੀਲੇ, ਪੀਲੇ, ਚਿੱਟੇ ਰੰਗਾਂ ਮੋਹਿਆ ਇਸ ਤਰ੍ਹਾਂ, ਸੋਨ-ਸਵੇਰੇ ਸਿਰਜਣ ਦਾ ਕੰਮ ਵਿੱਚ ਲਟਕ ਗਿਆ। ਆਪਣੀ ਡਫਲੀ ਲੈ ਕੇ ਬਹਿ ਗਏ ‘ਯਾਰ’ ਜਦੋਂ, ਸ਼ੋਰ ਬਿਨਾਂ ਕੀ ਹੋਣਾ ਸੀ ਇਹ ਪਹਿਲਾਂ ਖਟਕ ਗਿਆ। ਤੂੰ ਅਣਗਹਿਲੀ ਕੀਤੀ ਜਾਂ ਫਿਰ ਰਿਹਾ ਚੌਕੰਨਾ ਨ੍ਹੀਂ, ਐਵੇਂ ਤਾਂ ਨਹੀਂ ਚੋਰ ਤੇਰੇ ਘਰ ਅੰਦਰ ਫਟਕ ਗਿਆ। ਨਦੀਆਂ ਰੁਖ਼ ਮਾਰੂਥਲ ਵੱਲ ਜਿਸ ਨੇ ਕਰਨਾ ਸੀ, ਦਿਸਦਾ ਨਹੀਂ ਹੁਣ ਸਾਨੂੰ ਖ਼ਬਰੇ ਕਿੱਧਰ 

ਮਿੰਨੀ ਕਹਾਣੀਆਂ

Posted On February - 19 - 2017 Comments Off on ਮਿੰਨੀ ਕਹਾਣੀਆਂ
ਮੈਂ ਸਕੂਲ ਜਾਂਦੇ ਹੀ ਕਮਰਿਆਂ ਦੀ ਸਫ਼ਾਈ ਕਰਨ ਲੱਗਿਆ। ਛੱਤ ’ਤੇ ਲੱਗੇ ਜਾਲੇ ਝਾੜੂ ਚੁੱਕ ਕੇ ਆਪ ਸਾਫ਼ ਕਰਨ ਲੱਗਿਆ। ਬਾਅਦ ਵਿੱਚ ਫੁੱਲਾਂ ਦੀਆਂ ਕਿਆਰੀਆਂ ਦੀ ਸਾਫ਼ ਸਫ਼ਾਈ ਸ਼ੁਰੂ ਕਰ ਦਿੱਤੀ। ਮੈਂ ਬੱਚਿਆਂ ਨੂੰ ਆਪਣੇ ਆਪ ਪੜ੍ਹਨ ਅਤੇ ਰੌਲਾ ਨਾ ਪਾਉਣ ਲਈ ਕਹਿ ਕੇ ਖ਼ੁਦ ਸਕੂਲ ਦੀ ਦਿੱਖ ਚਮਕਾਉਣ ਵਿੱਚ ਲੱਗ ਗਿਆ। ਜਿਵੇਂ ਜਿਵੇਂ ਸਤੰਬਰ ਦਾ ਮਹੀਨਾ ਨੇੜੇ ਆਉਂਦਾ ਮੇਰੇ ਦਿਲ ਦੀਆਂ ਧੜਕਣਾਂ ਵਧ ਜਾਂਦੀਆਂ। ....

ਪੰਜਾਬੀ ਲੇਖਕਾਂ ਦੇ ਰੇਖਾ ਚਿੱਤਰ

Posted On February - 19 - 2017 Comments Off on ਪੰਜਾਬੀ ਲੇਖਕਾਂ ਦੇ ਰੇਖਾ ਚਿੱਤਰ
ਆਧੁਨਿਕ ਪੰਜਾਬੀ ਵਾਰਤਕ ਵਿੱਚ ਚੰਗੀ, ਫੱਬਵੀਂ ਤੇ ਅਰਥ ਭਰਪੂਰ ਵਾਰਤਕ ਲਿਖਣ ਵਾਲਿਆਂ ਵਿੱਚ ਭੂਸ਼ਨ ਦਾ ਨਾਂ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ‘ਰਾਈਟਰਜ਼ ਕਾਲੋਨੀ’ ਵਿੱਚ ਵਧੇਰੇ ਕਰਕੇ ਉਸ ਨੇ ਵੱਖ ਵੱਖ ਲੇਖਕਾਂ ਦੇ ਰੇਖਾ ਚਿੱਤਰ ਉਲੀਕੇ ਹਨ ਤੇ ਉਲੀਕੇ ਵੀ ਬੜੀ ਬੇਬਾਕ ਸ਼ੈਲੀ ਵਿੱਚ ਹਨ। ....

ਚਿੜੀਆਂ ਦੀ ਉਡਾਰੀ

Posted On February - 19 - 2017 Comments Off on ਚਿੜੀਆਂ ਦੀ ਉਡਾਰੀ
‘ਜਦੋਂ ਚੁੱਪ ਤਿੜਕੀ’ ਤੋਂ ਬਾਅਦ ‘ਚਿੜੀਆਂ’ ਪ੍ਰਦੀਪ ਕੌੜਾ ਦਾ ਦੂਜਾ ਮਿੰਨੀ ਕਹਾਣੀ ਸੰਗ੍ਰਹਿ ਹੈ। ਬਠਿੰਡਾ ਦੀ ਮਿੱਟੀ ਪ੍ਰਤਿਭਾਸ਼ਾਲੀ ਕਲਮਾਂ ਨੂੰ ਜਨਮ ਦਿੰਦੀ ਆਈ ਹੈ। ਪੰਜਾਬੀ, ਉਰਦੂ ਜਾਂ ਹਿੰਦੀ ਦੇ ਬਹੁਤ ਸਾਰੇ ਹਸਤਾਖਰ ਇੱਥੇ ਰਚਨਾ ਕਰ ਰਹੇ ਹਨ ਤੇ ਆ ਕੇ ਜਾਂਦੇ ਵੀ ਰਹੇ ਹਨ। ....

ਕਿਰਤੀਆਂ ਦੀ ਜ਼ਿੰਦਗੀ ਦਾ ਯਥਾਰਥਕ ਚਿਤਰਣ

Posted On February - 12 - 2017 Comments Off on ਕਿਰਤੀਆਂ ਦੀ ਜ਼ਿੰਦਗੀ ਦਾ ਯਥਾਰਥਕ ਚਿਤਰਣ
‘ਤੈਂ ਕੀ ਦਰਦ ਨਾ ਆਇਆ’ ਮੁਖਤਿਆਰ ਸਿੰਘ ਦਾ ਨਵਾਂ ਵੱਡ ਅਕਾਰੀ ਨਾਵਲ ਹੈ। ਇਸ ਤੋਂ ਪਹਿਲਾਂ ਮੁਖਤਿਆਰ ਸਿੰਘ ਦੇ ਦੋ ਨਾਵਲ ‘ਤਾਇਆ ਰੱਬ’ ਅਤੇ ‘ਰੁਲਦੂ ਦੀ ਅਕਾਸ਼ ਗੰਗਾ’ ਛੱਪ ਚੁੱਕੇ ਹਨ। ....

ਪ੍ਰੌੜ੍ਹ ਕਵਿਤਾਵਾਂ ਵਾਲਾ ਕਾਵਿ-ਸੰਗ੍ਰਹਿ

Posted On February - 12 - 2017 Comments Off on ਪ੍ਰੌੜ੍ਹ ਕਵਿਤਾਵਾਂ ਵਾਲਾ ਕਾਵਿ-ਸੰਗ੍ਰਹਿ
‘ਫੁੱਲ ਤੇ ਕੁੜੀਆਂ’ ਕਮਲਜੀਤ ਕੌਰ ਕਮਲ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਨੌਜਵਾਨ ਸ਼ਾਇਰਾ ਕਮਲਜੀਤ ਕਿੱਤੇ ਵਜੋਂ ਅਧਿਆਪਕਾ ਹੈ। ਉਸ ਨੇ ਇਸ ਕਾਵਿ-ਸੰਗ੍ਰਹਿ ਵਿੱਚ ਅਹਿਮ ਪੱਖਾਂ ਨੂੰ ਲੈ ਕੇ ਕਵਿਤਾਵਾਂ ਲਿਖੀਆਂ ਹਨ ਜੋ ਉਸਾਰੂ ਸੋਚ ਨੂੰ ਜਨਮ ਦਿੰਦੀਆਂ, ਪਹਿਲੀ ਪੁਸਤਕ ਹੋਣ ਦਾ ਭੁਲੇਖਾ ਪਾ ਦਿੰਦੀਆਂ ਹਨ। ਉਸ ਦੀ ਕਵਿਤਾ ਨਿੱਜ ਤੋਂ ਹਟ ਕੇ ‘ਪਰ’ ਦੀ ਗੱਲ ਛੇੜਦੀ ਹੈ। ....

ਕਹਾਣੀਆਂ ਪੁਰਾਣੀਆਂ, ਸੰਗ੍ਰਹਿ ਨਵਾਂ

Posted On February - 12 - 2017 Comments Off on ਕਹਾਣੀਆਂ ਪੁਰਾਣੀਆਂ, ਸੰਗ੍ਰਹਿ ਨਵਾਂ
ਲੇਖਕ ਇੱਕ ਜ਼ਮਾਨੇ ਤੋਂ ਕਹਾਣੀ ਲੇਖਨ ਦੇ ਰਾਹ ਪਿਆ ਹੋਇਆ ਹੈ ਤੇ ਹੁਣ ਤਕ ਉਸ ਦੇ ਦੋ ਕਥਾ ਸੰਗ੍ਰਹਿ ਪਾਠਕਾਂ ਲਈ ਹਾਜ਼ਰ ਹੋ ਚੁੱਕੇ ਹਨ। ਲੇਖਕ ਦਾ ਦਾਅਵਾ ਹੈ ਕਿ ਉਸ ਨੇ ਇਨ੍ਹਾਂ ਸਾਰੀਆਂ ਕਹਾਣੀਆਂ ਨੂੰ ਦੁਬਾਰਾ ਛਾਪਣ ਦੀ ਜਗ੍ਹਾ, ਪੁਰਾਣੀਆਂ ਵਿੱਚੋਂ 15 ਬਹੁਚਰਚਿਤ ਤੇ 10 ਨਵੀਆਂ ਕਹਾਣੀਆਂ ਜੋੜ ਕੇ ਆਪਣੀ ਪਸੰਦ ਦਾ ਇੱਕ ਸੰਗ੍ਰਹਿ ਤਿਆਰ ਕਰਕੇ ਪ੍ਰਕਾਸ਼ਿਤ ਕਰਵਾਇਆ ਹੈ। ....
Page 5 of 24912345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.