ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦਸਤਕ › ›

Featured Posts
ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

 ਕਰਮਜੀਤ ਸਿੰਘ ਚਿੱਲਾ ਦੋ ਪੁਸਤਕਾਂ - ਦੋ ਅਨੁਭਵ ਹਰਕੇਸ਼ ਸਿੰਘ ਕਹਿਲ, ਪੰਜਾਬ ਦੀ ਲੋਪ ਹੋ ਰਹੀ ਵਿਰਾਸਤ ਨੂੰ ਖੋਜ ਭਰਪੂਰ ਢੰਗ ਨਾਲ ਕਿਤਾਬੀ ਰੂਪਾਂ ਰਾਹੀਂ ਸੱਭਿਆਚਾਰਕ ਪਰਿਪੇਖ ਤੋਂ ਸਾਂਭਣ ਦਾ ਯਤਨ ਕਰ ਰਿਹਾ ਹੈ। ਉਸ ਦੀਆਂ ਦੋ ਨਵੀਆਂ ਪੁਸਤਕਾਂ ‘ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ’ ਅਤੇ ‘ਅਲੋਪ ਹੋ ਰਹੇ ਰੁੱਖ ਬੂਟੇ’ ਬਹੁਪੱਖੀ ਜਾਣਕਾਰੀ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਮਨੀਪੁਰ ਮਲਵਿੰਦਰ ਮਨੀਪੁਰ! ਤੂੰ ਸੰਘਰਸ਼ ਦੇ ਅਰਥ ਬਦਲ ਦਿੱਤੇ ਜਿੱਤ ਦੇ ਨਕਸ਼ ਵਿਗਾੜ ਦਿੱਤੇ ਦੁੱਖ ਨਹੀਂ ਕਿ ਤੂੰ ਹਾਰ ਗਿਆ ਏਂ ਦੁੱਖ ਹੈ ਕਿ ਤੈਨੂੰ ਹਾਰ ਨਜ਼ਰ ਨਹੀਂ ਆ ਰਹੀ ਹਾਰੀ ਹੋਈ ਇਰੋਮ ਦਾ ਕੱਦ ਜਿੱਤੇ ਦੰਭ ਦੇ ਕੱਦ ਤੋਂ ਵੱਡਾ ਹੈ ਸੱਤਾ ਕੋਲ ਜਿੱਤ ਹੈ ਇਰੋਮ ਕੋਲ ਸੰਘਰਸ਼ ਇੱਕ ਹੋਰ ਸੰਘਰਸ਼। ਸੰਪਰਕ: 97795-91344 ਗ਼ਜ਼ਲ ਅਮਰ ਸੂਫ਼ੀ ਨਜ਼ਰ ਝੁਕਾਅ ਕੇ ਤੱਕਣ ਵਾਲੀ, ਤੇਰੀ ਆਦਤ ਦੇ ...

Read More

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

 ਡਾ. ਮੇਘਾ ਸਿੰਘ ਪੁਸਤਕ ਪੜਚੋਲ ਪੁਸਤਕ ‘ਚੁਰਾਸੀ ਦੇ ਚੱਕਰ’ ਵਿੱਚ  ਨ੍ਰਿਪਇੰਦਰ ਸਿੰਘ ਰਤਨ ਨੇ ਆਪਣੇ ਜੀਵਨ ਦੌਰਾਨ ਹੱਡੀਂ ਹੰਢਾਈਆਂ ਕੁਝ ਅਹਿਮ ਤੇ ਤਲਖ਼ ਯਾਦਾਂ ਨੂੰ  ਕਤਰਨ ਕਤਰਨ ਯਾਦਾਂ ਤਹਿਤ ਕਲਮਬੰਦ ਕੀਤਾ ਹੈ। ਲੇਖਕ ਨੇ ਇਸ ਤੋਂ ਪਹਿਲਾਂ ਵੀ ਆਪਣੇ ਜੀਵਨ ਦੇ ਅਭੁੱਲ ਮੌਕਿਆਂ ਨੂੰ ਦੋ ਪੁਸਤਕਾਂ - ‘ਮੇਰੀ ਪਹਿਲੀ ਕਮਾਈ’ ਅਤੇ ‘ਇੱਕ ...

Read More

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

 ਡਾ. ਅਮਰ ਕੋਮਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉੱਘੇ ਸਾਹਿਤਕਾਰਾਂ ਦੀਆਂ ਜੀਵਨੀਆਂ ਤੇ ਰਚਨਾਵਾਂ  ਉਪਰ ਪੁਸਤਕਾਂ ਲਿਖਵਾਉਣ ਦੀ ਲੜੀ ਵਿੱਚ ਇਹ ਪੁਸਤਕ ਮਨਮੋਹਨ ਸਿੰਘ ਦਾਊਂ ਕੋਲੋਂ ਲਿਖਵਾਈ ਗਈ ਹੈ। ਕਰਤਾਰ ਸਿੰਘ ਬਲੱਗਣ (5 ਅਗਸਤ 1904 - 7 ਦਸੰਬਰ 1969) ਪੰਜਾਬੀ ਦੇ ਅਜਿਹੇ ਕਵੀ ਹੋਏ ਹਨ ਜਿਨ੍ਹਾਂ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ...

Read More

ਸੰਜੀਦਾ ਹਾਲਾਤ ਦਾ ਬਿਆਨ

ਸੰਜੀਦਾ ਹਾਲਾਤ ਦਾ ਬਿਆਨ

 ਡਾ. ਜਸਵਿੰਦਰ ਕੌਰ ਸੱਗੂ ਡਾ. ਸਰਬਜੀਤ ਕੌਰ ਸੋਹਲ ਪੰਜਾਬੀ ਦੀ ਸਮਰੱਥ ਕਵਿੱਤਰੀ ਹੈ। ਉਸ ਦੇ ਕਾਵਿ ਸੰਗ੍ਰਹਿ ‘ਮੁਹੱਬਤਗਿਰੀ’ ਵਿੱਚ ਕੁੱਲ 96 ਕਵਿਤਾਵਾਂ ਹਨ। ਇਹ ਕਵਿਤਾਵਾਂ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੀ ਖ਼ੂਬਸੂਰਤ ਕਾਵਿਕ ਪੇਸ਼ਕਾਰੀ ਕਰਦੀਆਂ ਹਨ। ਡਾ. ਸੋਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਪਿਆਰ ਦੇ ਅਨੁਭਵ, ਕੁੜੀਆਂ ਵੱਲੋਂ ਝੱਲੀਆਂ ਜਾ ਰਹੀਆਂ ਦੁਸ਼ਵਾਰੀਆਂ ਤੇ ...

Read More

ਨਰਕਵਾਸੀ ਮੇਰਾ ਬਾਪ

ਨਰਕਵਾਸੀ ਮੇਰਾ ਬਾਪ

ਡਾ. ਜਵਾਹਰ ਚੌਧਰੀ ਕਥਾ ਪ੍ਰਵਾਹ ਇੱਕ ਵੱਡਾ ਸਾਰਾ ਮਕਾਨ ਹੈ ਜਿਸ ਨੂੰ  ਆਦਤਨ ਲੋਕ ਹਵੇਲੀ ਕਹਿੰਦੇ ਹਨ। ਵਰਾਂਡੇ ਵਿੱਚ ਇੱਕ ਤਖ਼ਤਪੋਸ਼ ਪਿਆ ਹੈ ਜਿਸ ’ਤੇ ਅੱਜ ਵੀ ਹਜ਼ੂਰ ਉਦਾਂ ਹੀ ਬੈਠੇ ਹਨ ਜਿਵੇਂ ਸਦੀਆਂ ਤੋਂ ਪਿਉ-ਦਾਦੇ ਬੈਠਦੇ ਆਏ ਹਨ। ਉਹ ਵੀ ਹਜ਼ੂਰ ਸਨ ਤੇ ਇਹ ਵੀ ਹਜ਼ੂਰ ਹੀ ਹਨ। ਉਹ ਸਵੇਰ ਤੋਂ ...

Read More

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

 ਡਾ. ਕੁਲਦੀਪ ਸਿੰਘ ਧੀਰ ਪੁਸਤਕ ਚਰਚਾ ‘ਰੰਗਾਂ ਦੀ ਗਾਗਰ’ ਵਿੱਚ ਜੀਵਨ ਦੇ ਉਹ ਰੰਗ ਹਨ ਜੋ ਮਾਣਮੱਤੀਆਂ ਪ੍ਰਾਪਤੀਆਂ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੇਖੇ ਅਤੇ ਮਾਣੇ ਹਨ। ਉਹ ਆਪਣੀ ਇਸ ਸਵੈ-ਜੀਵਨੀ ਨੂੰ ਜੀਵਨ ਝਲਕਾਂ ਕਹਿੰਦਾ ਹੈ ਅਤੇ ਨਿਰੋਲ ਸਵੈ-ਜੀਵਨੀ ਤੋਂ ਇਸ ਨੁਕਤੇ ਉੱਤੇ  ਵਖਰਾਉਂਦਾ ਹੈ ਕਿ ਇਸ ...

Read More


ਕਿਰਪਾਲ ਕਜ਼ਾਕ ਨਾਲ ਸੰਵਾਦ

Posted On February - 5 - 2017 Comments Off on ਕਿਰਪਾਲ ਕਜ਼ਾਕ ਨਾਲ ਸੰਵਾਦ
ਕਿਸੇ ਲੇਖਕ ਨਾਲ ਸੰਵਾਦ ਰਚਾਉਣ ਦਾ ਅਰਥ ਉਸ ਬਾਰੇ ਜਾਣਨਾ ਹੈ, ਪਰ ਇਸ ਦੇ ਨਾਲ ਨਾਲ ਉਸ ਦੇ ਸਮਕਾਲ ਨਾਲ ਵੀ ਰਿਸ਼ਤਾ ਜੁੜ ਜਾਂਦਾ ਹੈ ਤੇ ਲੇਖਕ ਦੇ ਬਹਾਨੇ ਇਹ ਸੰਵਾਦ ਬੌਧਿਕਤਾ, ਸਿਰਜਣ ਪ੍ਰਕਿਰਿਆ, ਸਭਿਆਚਾਰ ਤੇ ਸਮਾਜ ਨਾਲ ਵੀ ਜੁੜ ਜਾਂਦਾ ਹੈ। ਹਥਲੀ ਪੁਸਤਕ ਡਾ. ਦਰਸ਼ਨ ਨੇ ਕਿਰਪਾਲ ਕਜ਼ਾਕ ਨਾਲ ਸੰਵਾਦੀ ਰਿਸ਼ਤਾ ਜੋੜਦਿਆਂ ਸੰਪਾਦਿਤ ਕੀਤੀ ਹੈ। ਇਸ ਦੀ ਸੰਪਾਦਨਾ ਦੇ ਮਕਸਦ ਨੂੰ ਜ਼ਾਹਰ ਕਰਦੀ ਹੋਈ ਉਹ ਲਿਖਦੀ ਹੈ: ਹਥਲੀ ਪੁਸਤਕ ਦੀ ਸੰਪਾਦਨਾ ਇੱਕ ਖ਼ਾਸ ਮਕਸਦ ਅਧੀਨ ਕੀਤੀ ਗਈ ਹੈ। ਕਿਸੇ ਬਹੁਵਿਧਾਈ 

ਮਿਨੀ ਕਹਾਣੀਆਂ

Posted On February - 5 - 2017 Comments Off on ਮਿਨੀ ਕਹਾਣੀਆਂ
ਪ੍ਰੀਤਮ ਸਿੰਘ ਐਤਕੀਂ ਚੌਥੀ ਵਾਰ ਚੋਣਾਂ ਲੜਨ ਜਾ ਰਿਹਾ ਸੀ। ਇਨ੍ਹਾਂ ਤਿੰਨ ਵਾਰੀਆਂ ’ਚ ਪਹਿਲੀ ਵਾਰ ਉਹ ਵਿਧਾਇਕ ਤੇ ਦੂਜੀ ਵਾਰ ਮੰਤਰੀ ਬਣਿਆ ਅਤੇ ਪਿਛਲੀ ਵਾਰ ਆਪਣੇ ਹਲਕੇ ਵਿੱਚੋਂ ਬੁਰੀ ਤਰ੍ਹਾਂ ਹਾਰ ਗਿਆ ਸੀ। ਚਾਹ ਦੀ ਘੁੱਟ ਭਰਦਿਆਂ ਪ੍ਰੀਤਮ ਸਿੰਘ ਨੇ ਆਪਣੇ ਪੀ.ਏ. ਨੂੰ ਕਿਹਾ, ‘‘ਵਜ਼ੀਰੀਆਂ ਜਿਹੜਾ ਸੌਖੀਆਂ ਮਿਲ ਜਾਂਦੀਆਂ ਹਨ। ....

ਇਹ ਕੋਈ ਕਹਾਣੀ ਨਹੀਂ ਹੈ

Posted On February - 5 - 2017 Comments Off on ਇਹ ਕੋਈ ਕਹਾਣੀ ਨਹੀਂ ਹੈ
ਮੱਥਾ ਤਾਂ ਮੇਰਾ ਉਸੇ ਵੇਲੇ ਹੀ ਠਣਕ ਗਿਆ ਸੀ, ਜਦੋਂ ਪਤਨੀ ਨੇ ਦਰਵਾਜ਼ੇ ਵੱਲ ਵਿੰਹਦਿਆਂ ਮੈਨੂੰ ਹੌਲੀ ਜਿਹੀ ਕਿਹਾ ਸੀ, ‘‘ਟੋਨੀ ਆਇਆ ਹੈ।’’ ਮੈਂ ਸੋਚਿਆ ਕਿ ਸੁਵਖਤੇ ਉਸ ਨੂੰ ਮੇਰੇ ਤਾਈਂ ਕੀ ਕੰਮ ਹੋ ਸਕਦਾ ਹੈ? ....

ਕਾਵਿ ਕਿਆਰੀ

Posted On February - 5 - 2017 Comments Off on ਕਾਵਿ ਕਿਆਰੀ
ਨਹੀਂ ਲੋੜ ਕਿਸੇ ਸ਼ੜਯੰਤਰ ਦੀ, ਮੈਂ ਆਪਣੇ ਆਪ ਹੀ ਡਰ ਜੂੰਗਾ। ....

ਤਵਾਰੀਖ਼ੀ ਅਹਿਮੀਅਤ ਵਾਲੀ ਪੁਸਤਕ

Posted On February - 5 - 2017 Comments Off on ਤਵਾਰੀਖ਼ੀ ਅਹਿਮੀਅਤ ਵਾਲੀ ਪੁਸਤਕ
ਪ੍ਰੋ. ਗੋਪਾਲ ਸਿੰਘ ਬੁੱਟਰ ਪੰਜਾਬੀ ਸਾਹਿਤ, ਸਭਿਆਚਾਰ ਅਤੇ ਭਾਸ਼ਾ ਨੂੰ ਪਿਆਰ ਕਰਨ ਅਤੇ ਸਤਿਕਾਰ ਦੇਣ ਵਾਲਾ ਬੁੱਧੀਜੀਵੀ ਹੈ। ਉਸ ਨੇ ਜਿੰਨਾ ਵੀ ਕਾਰਜ ਕੀਤਾ ਹੈ, ਉਹ ਸਾਰਥਕ ਅਤੇ ਮੁੱਲਵਾਨ ਹੈ। ਉਸ ਦੀ ਦੇਣ ਉਸ ਦੀ ਪ੍ਰਤੀਬੱਧਤਾ ਦਾ ਜੀਵੰਤ ਪ੍ਰਮਾਣ ਹੈ। ਉਸ ਨੇ ਇਤਿਹਾਸਕ ਪਿੰਡ ਬਿਲਗਾ (2010) ਅਤੇ ਮੇਰੇ ਸੰਗਰਾਮੀ ਸਾਥੀ (2012) ਪੁਸਤਕਾਂ ਹੀ ਸੰਪਾਦਿਤ ਨਹੀਂ ਕੀਤੀਆਂ ਸਗੋਂ ਉਸ ਦੀ ਇੱਕ ਹੋਰ ਸੰਪਾਦਿਤ ਪੁਸਤਕ ‘ਸਿਮਰਤੀ ਗ੍ਰੰਥ: ....

ਵੰਡ ਵੇਲੇ ਦੇ ਉਜਾੜੇ ਦਾ ਯਥਾਰਥਕ ਬਿ੍ਰਤਾਂਤ

Posted On January - 29 - 2017 Comments Off on ਵੰਡ ਵੇਲੇ ਦੇ ਉਜਾੜੇ ਦਾ ਯਥਾਰਥਕ ਬਿ੍ਰਤਾਂਤ
‘ਵੰਡਨਾਮਾ’ ਹਰਵਿੰਦਰ ਸਿੰਘ ਭੱਟੀ ਦੀ ਛੰਦਾਬੰਦੀ ਵਿੱਚ ਲਿਖੀ ਲੰਮੀ ਕਵਿਤਾ ਦੀ ਪੁਸਤਕ ਹੈ। ਇਸ ਵਿੱਚ ਲੋਕਾਈ ਦੀ ਜਾਨ-ਮਾਲ ਤੇ ਇਨਸਾਨੀ ਮਾਨਸਿਕਤਾ ਦੀ ਵੰਡ ਦਾ ਦਰਦਨਾਕ ਤੇ ਯਥਾਰਥਕ ਵਰਣਨ ਕੀਤਾ ਗਿਆ ਹੈ। ਕਵੀ ਕਹਿੰਦਾ ਹੈ ਕਿ ਰਾਜੇ, ਰਜਵਾੜਿਆਂ ਸਮੇਂ 1850 ਵਿੱਚ ਅੰਗਰੇਜ਼ ਭਾਰਤ ਵਿੱਚ ਆ ਗਏ। ਪੰਜਾਬ ਦੀ ਜ਼ਮੀਨ ਦੀ ਮੁਰੱਬਾਬੰਦੀ ਕਰਦਿਆਂ, ਪੰਜਾਬ ਦੇ ਪਾਣੀਆਂ ਦਾ ਫ਼ੈਸਲਾ ਕਰਦਿਆਂ, ਰੇਲਾਂ ਅਤੇ ਢੋਆ ਢੁਆਈ ਦੇ ਸਾਧਨਾਂ ਦਾ ਆਪਣੀ ....

ਗ਼ਦਰ ਪਾਰਟੀ ਪ੍ਰਕਾਸ਼ਨਾਵਾਂ ਬਾਰੇ ਮੁੱਲਵਾਨ ਜਾਣਕਾਰੀ

Posted On January - 29 - 2017 Comments Off on ਗ਼ਦਰ ਪਾਰਟੀ ਪ੍ਰਕਾਸ਼ਨਾਵਾਂ ਬਾਰੇ ਮੁੱਲਵਾਨ ਜਾਣਕਾਰੀ
ਕਿਸੇ ਮਹਾਂਪੁਰਖ ਅਥਵਾ ਘਟਨਾ ਦੇ ਜੁਬਲੀ ਵਰ੍ਹੇ ਦੌਰਾਨ ਉਸ ਬਾਰੇ ਚਰਚਾ ਕਰਨ ਦੀ ਮਨੋਬਿਰਤੀ ਦੇ ਫਲਸਰੂਪ 1913 ਵਿੱਚ ਗਠਿਤ ਹੋਣ ਪਿੱਛੋਂ ਕਈ ਵਰ੍ਹੇ ਬਰਤਾਨਵੀ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੂੰ ਵਖਤ ਪਾਈ ਰੱਖਣ ਵਾਲੀ ਗ਼ਦਰ ਲਹਿਰ ਦੇ ਵਿਭਿੰਨ ਪੱਖਾਂ ਅਤੇ ਇਸ ਲਹਿਰ ਵਿੱਚ ਸ਼ਾਮਲ ਸੂਰਬੀਰ ਦੇਸ਼ਭਗਤਾਂ ਬਾਰੇ ਪੰਜਾਬੀ ਦੇ ਵਿਦਵਾਨ ਲੇਖਕਾਂ ਦੀਆਂ ਪੁਸਤਕਾਂ ਇਸ ਤੱਥ ਦਾ ਪ੍ਰਮਾਣ ਹਨ ਕਿ ਗਲੋਬਲੀ ਅੰਧਕਾਰ ਵਿੱਚ ਚੇਤਨਾ ਨੂੰ ਰੁਸ਼ਨਾਈ ਰੱਖਣ ....

ਜ਼ਮੀਨੀ ਹਕੀਕਤਾਂ ਨਾਲ ਜੁੜੀ ਗ਼ਜ਼ਲ

Posted On January - 29 - 2017 Comments Off on ਜ਼ਮੀਨੀ ਹਕੀਕਤਾਂ ਨਾਲ ਜੁੜੀ ਗ਼ਜ਼ਲ
ਐੱਸ. ਤਰਸੇਮ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਅਨੇਕਾਂ ਸਾਹਿਤ ਵੰਨਗੀਆਂ ਨਾਲ ਭਰਪੂਰ ਸੇਵਾ ਕੀਤੀ ਹੈ। ਉਹ ਕਿਸੇ ਵਿਸ਼ੇਸ਼ ਜਾਣ-ਪਛਾਣ ਦਾ ਮੁਥਾਜ ਨਹੀਂ ਹੈ, ਪਰ ਗ਼ਜ਼ਲ ਸਿਰਜਣਾ ਵਿੱਚ ਉਸ ਦਾ ਵਿਲੱਖਣ ਯੋਗਦਾਨ ਹੈ। ਗ਼ਜ਼ਲ, ਅਰੂਜ਼ ਤੇ ਪਿੰਗਲ ਬਾਰੇ ਉਸ ਦੀ ਪੁਸਤਕ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਉਹ ਇੱਕ ਪ੍ਰਗਤੀਵਾਦੀ ਗ਼ਜ਼ਲਗੋ ਹੈ ਤੇ ਉਸ ਨੇ ਗ਼ਜ਼ਲ ਨੂੰ ਨਵੀਂ ਦਿਸ਼ਾ ਦਿੱਤੀ ਹੈ। ....

ਦਿੱਲੀ ਦੀਆਂ ਸੜਕਾਂ ’ਤੇ ਵਹਿਸ਼ਤ

Posted On January - 29 - 2017 Comments Off on ਦਿੱਲੀ ਦੀਆਂ ਸੜਕਾਂ ’ਤੇ ਵਹਿਸ਼ਤ
ਹੱਥਲੀ ਪੁਸਤਕ ‘ਕਥਾ ਦਾਮਨੀ ਕੀ’ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 16 ਦਸੰਬਰ 2012 ਨੂੰ ਵਾਪਰੀ ਸਮੂਹਿਕ ਜਬਰ ਜਨਾਹ ਦੀ ਅਤਿ ਘਿਣਾਉਣੀ ਵਾਰਦਾਤ ਬਾਰੇ ਵਿਚਾਰ-ਚਰਚਾ ਛੇੜਦੀ ਰਚਨਾ ਹੈ। ....

ਆਲੋਚਨਾ ਖੇਤਰ ਵਿੱਚ ਨਵੀਂਆਂ ਪਿਰਤਾਂ

Posted On January - 29 - 2017 Comments Off on ਆਲੋਚਨਾ ਖੇਤਰ ਵਿੱਚ ਨਵੀਂਆਂ ਪਿਰਤਾਂ
ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪੂਰਬੀ ਤੇ ਪੱਛਮੀ ਚਿੰਤਨ ਪ੍ਰਣਾਲੀਆਂ ਰਾਹੀਂ ਸਾਹਿਤਕ ਕਿਰਤਾਂ ਨੂੰ ਵਾਚਣ/ ਪੜਚੋਲਣ ਦੀ ਰੀਤ ਰਹੀ ਹੈ। ਕੁਝ ਅਜਿਹੇ ਆਲੋਚਕ ਵੀ ਹਨ ਜਿਨ੍ਹਾਂ ਨੇ ਪੰਜਾਬੀ ਆਲੋਚਨਾ ਸ਼ਾਸਤਰ ਦੇ ਘੇਰੇ ਵਿੱਚ ਰਚਨਾਵਾਂ ਦੇ ਨਿਕਟ ਅਧਿਐਨਾਂ ਰਾਹੀਂ ਕਿਰਤਾਂ ਨੂੰ ਵੱਖਰੇ ਅਤੇ ਨਵੇਂ ਆਯਾਮ ਦਿੱਤੇ ਹਨ। ਅਜਿਹੀ ਪਿਰਤ ਨੇ ਰਚਨਾਵਾਂ ਨੂੰ ਸਮਝਣ ਲਈ ਕਈ ਸੂਤਰ ਦਿੱਤੇ ਹਨ। ਇਸ ਦੇ ਨਾਲ ਹੀ ਕਈ ਨਵੀਆਂ ਵਿਧੀਆਂ ਵੀ ....

ਅਨਮੋਲ ਇਤਿਹਾਸਕ ਵਿਰਾਸਤ ਕਾਂਗੜੇ ਦਾ ਕਿਲਾ

Posted On January - 29 - 2017 Comments Off on ਅਨਮੋਲ ਇਤਿਹਾਸਕ ਵਿਰਾਸਤ ਕਾਂਗੜੇ ਦਾ ਕਿਲਾ
ਦੇਵ ਭੂਮੀ ਦੇ ਨਾਂ ਨਾਲ ਜਾਣਿਆ ਜਾਂਦਾ ਹਿਮਾਚਲ ਪ੍ਰਦੇਸ਼ ਦੇਸ਼ ਦੀਆਂ ਪ੍ਰਮੁੱਖ ਸੈਰਗਾਹਾਂ ਅਤੇ ਇਤਿਹਾਸਕ ਥਾਵਾਂ ਵਾਲਾ ਸੂਬਾ ਹੈ। ਸ਼ਿਮਲਾ, ਕੁਫਰੀ, ਚੈਲ, ਕਾਂਗੜਾ, ਪਾਲਮਪੁਰ, ਕੁੱਲੂ, ਮਨਾਲੀ, ਰੋਹਤਾਂਗ, ਡਲਹੌਜ਼ੀ, ਖਜਿਆਰ, ਚੰਬਾ ਆਦਿ ਸਥਾਨ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹਨ। ਅਪਰੈਲ ਤੋਂ ਲੈ ਕੇ ਜੁਲਾਈ ਤਕ ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਕੇਂਦਰਾਂ ਉੱਤੇ ਸੈਲਾਨੀਆਂ ਦੀ ਆਮਦ ਪੂਰੇ ਜ਼ੋਰਾਂ ਉੱਤੇ ਹੁੰਦੀ ਹੈ। ....

ਆਲੋਚਨਾ ਖੇਤਰ ਵਿੱਚ ਨਵੀਂਆਂ ਪਿਰਤਾਂ

Posted On January - 29 - 2017 Comments Off on ਆਲੋਚਨਾ ਖੇਤਰ ਵਿੱਚ ਨਵੀਂਆਂ ਪਿਰਤਾਂ
ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪੂਰਬੀ ਤੇ ਪੱਛਮੀ ਚਿੰਤਨ ਪ੍ਰਣਾਲੀਆਂ ਰਾਹੀਂ ਸਾਹਿਤਕ ਕਿਰਤਾਂ ਨੂੰ ਵਾਚਣ/ ਪੜਚੋਲਣ ਦੀ ਰੀਤ ਰਹੀ ਹੈ। ਕੁਝ ਅਜਿਹੇ ਆਲੋਚਕ ਵੀ ਹਨ ਜਿਨ੍ਹਾਂ ਨੇ ਪੰਜਾਬੀ ਆਲੋਚਨਾ ਸ਼ਾਸਤਰ ਦੇ ਘੇਰੇ ਵਿੱਚ ਰਚਨਾਵਾਂ ਦੇ ਨਿਕਟ ਅਧਿਐਨਾਂ ਰਾਹੀਂ ਕਿਰਤਾਂ ਨੂੰ ਵੱਖਰੇ ਅਤੇ ਨਵੇਂ ਆਯਾਮ ਦਿੱਤੇ ਹਨ। ਅਜਿਹੀ ਪਿਰਤ ਨੇ ਰਚਨਾਵਾਂ ਨੂੰ ਸਮਝਣ ਲਈ ਕਈ ਸੂਤਰ ਦਿੱਤੇ ਹਨ। ....

ਨਹੀਂ ਭੁੱਲਦੇ ਉਹ ਦਿਨ!

Posted On January - 29 - 2017 Comments Off on ਨਹੀਂ ਭੁੱਲਦੇ ਉਹ ਦਿਨ!
ਮੈਂ ਗਰੇਅ-ਹਾਊਂਡ ਦੇ ਮੁਖੀ ਤੇ ਆਈ.ਜੀ. ਅੰਜਨੀ ਕੁਮਾਰ ਨੂੰ ਫ਼ੋਨ ਲਾਇਆ, ਪਰ ਨਾ ਮਿਲਿਆ। ਫਿਰ ਮੈਂ ਡੀ.ਆਈ.ਜੀ. ਵੇਣੂੰ ਗੋਪਾਲ ਨੂੰ ਫ਼ੋਨ ਲਾਇਆ, ਨਹੀਂ ਮਿਲਿਆ। ਦੁਬਾਰਾ ਕੋਸ਼ਿਸ਼ ਕਰਨ ’ਤੇ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ। ਡੀ.ਆਈ.ਜੀ. ਕਹਿਣ ਲੱਗੇ, ‘‘ਤੁਸੀਂ ਇਹੋ ਸਾਰਾ ਹਾਲ ਆਈ.ਜੀ. ਸਾਹਿਬ ਨੂੰ ਦੱਸੋ।” ਮੈਂ ਫੋਨ ਦੀ ਮੁੱਕ ਰਹੀ ਬੈਟਰੀ ਵੱਲ ਵੇਖਿਆ ਹੀ ਸੀ ਕਿ ਆਈ.ਜੀ. ਦਾ ਫ਼ੋਨ ਆ ....

ਰਾਜਾ ਰੋਕੇਸ਼ਰ ਦਾ ਸ਼ਹਿਰ ਰੂਪਨਗਰ

Posted On January - 29 - 2017 Comments Off on ਰਾਜਾ ਰੋਕੇਸ਼ਰ ਦਾ ਸ਼ਹਿਰ ਰੂਪਨਗਰ
ਰੂਪਨਗਰ ਨੂੰ ਸਦੀਆਂ ਤੋਂ ਅਨੇਕਾਂ ਵਾਰ ਉੱਜੜ ਕੇ ਵਸਣਾ ਪਿਆ ਹੈ। ਗਿਆਰਵੀਂ ਸਦੀ ਵਿੱਚ ਰਾਜਾ ਰੋਕੇਸ਼ਰ ਦੇ ਪੁੱਤਰ ਰੂਪ ਸੇਨ ਦੇ ਨਾਂ ’ਤੇ ਵੱਸੇ ਸ਼ਹਿਰ ਰੂਪਨਗਰ ਨੂੰ ਸਾਡੇ ਪੂਰਵਜਾਂ ਦੀ ਹਜ਼ਾਰਾਂ ਸਾਲ ਪੁਰਾਣੀ ਨਿਵਾਸ ਭੂਮੀ ਮੰਨਿਆ ਗਿਆ ਹੈ। ਇਸ ਨੂੰ ਜ਼ਿਆਦਾਤਰ ਲੋਕ ਰੋਪੜ ਆਖਦੇ ਹਨ। ਆਧੁਨਿਕਤਾ ਦੇ ਦੌਰ ਵਿੱਚ ਰੋਪੜ ਦਾ ਰੂਪ ਨਿਖਰ ਗਿਆ ਹੈ, ਪਰ ਇਸ ਦੀ ਮੌਜੂਦਾ ਭੂਗੋਲਿਕ ਸਥਿਤੀ ਅਤੇ ਕੁਦਰਤੀ ਸੁਹੱਪਣ ਅੱਜ ....

ਭਾਰਤ ਜਿੱਤ ਗਿਆ, ਪਾਕਿਸਤਾਨ ਜਿੱਤ ਗਿਆ, …ਹਿੰਦੋਸਤਾਨ ਹਾਰ ਗਿਆ

Posted On January - 29 - 2017 Comments Off on ਭਾਰਤ ਜਿੱਤ ਗਿਆ, ਪਾਕਿਸਤਾਨ ਜਿੱਤ ਗਿਆ, …ਹਿੰਦੋਸਤਾਨ ਹਾਰ ਗਿਆ
ਇਹ ਕਹਾਣੀ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਦਿੱਲੀ ਨੂੰ ਹਿੰਦੋਸਤਾਨ ਦੀ ਰਾਜਧਾਨੀ ਬਣਿਆਂ ਅਜੇ ਕੁਝ ਸਾਲ ਹੀ ਬੀਤੇ ਸਨ। ਅਜੇ ਰਾਏਸੀਨਾ ਹਿੱਲ ’ਤੇ ਵਾਇਸਰਾਏ ਹਾਊਸ ਨਹੀਂ ਸੀ ਬਣਿਆ। ਨਾ ਹੀ ਬਣੇ ਸਨ ਅਜੋਕੇ ਲੋਕ ਸਭਾ ਅਤੇ ਰਾਜ ਸਭਾ। ਉਦੋਂ ਤਾਂ ਅਜੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਦਫ਼ਤਰ ਵਾਇਸਰਾਏ ਦਾ ਦਰਬਾਰ ਹਾਲ ਸੀ ਅਤੇ ਉਸ ਦੇ ਪਿੱਛੇ ਜੋ ਹੁਣ ਦਿੱਲੀ ਯੂਨੀਵਰਸਟੀ ਟੀਚਰਜ਼ ਐਸੋਸੀਏਸ਼ਨ ਦਾ ....

ਕਾਵਿ ਕਿਆਰੀ

Posted On January - 29 - 2017 Comments Off on ਕਾਵਿ ਕਿਆਰੀ
ਮੇਰੀ ਮਾਂ ਕਹਿੰਦੀ ਐ… ਮੇਰੀ  ਮਾਂ ਕਹਿੰਦੀ ਐ… ਧੀਆਂ ਰੌਣਕ ਵਿਹੜੇ ਦੀ ਤੇ ਧੀਆਂ ਦੀ ਮਾਂ ਰਾਣੀ, ਧੀ ਨੂੰ ਦਿੱਤਿਆਂ ਕੁਝ ਨਹੀਂ ਘਟਦਾ… ਉਹਦਾ ਦਾਣਾ ਪਾਣੀ। ਇੰਜ ਮੇਰੀ  ਮਾਂ ਕਹਿੰਦੀ ਐ… ਸੇਰ ਸ਼ੱਕਰ ਮਾਪਿਆਂ ਦੀ ਨਾਲ ਘਰ ਭਰ ਜਾਂਦਾ, ਇਹ ਤਾਂ ਮੋਹ ਦੀ ਤਾਣੀ। ਇੰਜ ਮੇਰੀ  ਮਾਂ ਕਹਿੰਦੀ ਐ… ਨਾ ਹੱਕਾਂ ਨਾ ਹਿੱਸਿਆਂ ਦਾ ਹੋਵੇ, ਧੀ ਦੀ ਅੱਖ ’ਚ ਪਿਆਰਾਂ ਵਾਲਾ ਪਾਣੀ। ਮੇਰੀ  ਮਾਂ ਕਹਿੰਦੀ ਐ… ਘਰੋਂ ਮਾਪਿਆਂ ਦੇ ਧੀ ਸਦਾ ਭਰੀ ਅੱਖ ਨਾਲ ਜਾਵੇ, ਭਾਵੇਂ ਹੋਵੇ ਆਪਣੇ ਘਰ ਦੀ ਰਾਣੀ। ਇੰਜ ਮੇਰੀ  
Page 7 of 249« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.