ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਦਸਤਕ › ›

Featured Posts
ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ

 ਕਰਮਜੀਤ ਸਿੰਘ ਚਿੱਲਾ ਦੋ ਪੁਸਤਕਾਂ - ਦੋ ਅਨੁਭਵ ਹਰਕੇਸ਼ ਸਿੰਘ ਕਹਿਲ, ਪੰਜਾਬ ਦੀ ਲੋਪ ਹੋ ਰਹੀ ਵਿਰਾਸਤ ਨੂੰ ਖੋਜ ਭਰਪੂਰ ਢੰਗ ਨਾਲ ਕਿਤਾਬੀ ਰੂਪਾਂ ਰਾਹੀਂ ਸੱਭਿਆਚਾਰਕ ਪਰਿਪੇਖ ਤੋਂ ਸਾਂਭਣ ਦਾ ਯਤਨ ਕਰ ਰਿਹਾ ਹੈ। ਉਸ ਦੀਆਂ ਦੋ ਨਵੀਆਂ ਪੁਸਤਕਾਂ ‘ਅਲੋਪ ਹੋ ਰਹੀਆਂ ਵਿਰਾਸਤੀ ਫ਼ਸਲਾਂ’ ਅਤੇ ‘ਅਲੋਪ ਹੋ ਰਹੇ ਰੁੱਖ ਬੂਟੇ’ ਬਹੁਪੱਖੀ ਜਾਣਕਾਰੀ ...

Read More

ਕਾਵਿ ਕਿਆਰੀ

ਕਾਵਿ ਕਿਆਰੀ

ਮਨੀਪੁਰ ਮਲਵਿੰਦਰ ਮਨੀਪੁਰ! ਤੂੰ ਸੰਘਰਸ਼ ਦੇ ਅਰਥ ਬਦਲ ਦਿੱਤੇ ਜਿੱਤ ਦੇ ਨਕਸ਼ ਵਿਗਾੜ ਦਿੱਤੇ ਦੁੱਖ ਨਹੀਂ ਕਿ ਤੂੰ ਹਾਰ ਗਿਆ ਏਂ ਦੁੱਖ ਹੈ ਕਿ ਤੈਨੂੰ ਹਾਰ ਨਜ਼ਰ ਨਹੀਂ ਆ ਰਹੀ ਹਾਰੀ ਹੋਈ ਇਰੋਮ ਦਾ ਕੱਦ ਜਿੱਤੇ ਦੰਭ ਦੇ ਕੱਦ ਤੋਂ ਵੱਡਾ ਹੈ ਸੱਤਾ ਕੋਲ ਜਿੱਤ ਹੈ ਇਰੋਮ ਕੋਲ ਸੰਘਰਸ਼ ਇੱਕ ਹੋਰ ਸੰਘਰਸ਼। ਸੰਪਰਕ: 97795-91344 ਗ਼ਜ਼ਲ ਅਮਰ ਸੂਫ਼ੀ ਨਜ਼ਰ ਝੁਕਾਅ ਕੇ ਤੱਕਣ ਵਾਲੀ, ਤੇਰੀ ਆਦਤ ਦੇ ...

Read More

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ

 ਡਾ. ਮੇਘਾ ਸਿੰਘ ਪੁਸਤਕ ਪੜਚੋਲ ਪੁਸਤਕ ‘ਚੁਰਾਸੀ ਦੇ ਚੱਕਰ’ ਵਿੱਚ  ਨ੍ਰਿਪਇੰਦਰ ਸਿੰਘ ਰਤਨ ਨੇ ਆਪਣੇ ਜੀਵਨ ਦੌਰਾਨ ਹੱਡੀਂ ਹੰਢਾਈਆਂ ਕੁਝ ਅਹਿਮ ਤੇ ਤਲਖ਼ ਯਾਦਾਂ ਨੂੰ  ਕਤਰਨ ਕਤਰਨ ਯਾਦਾਂ ਤਹਿਤ ਕਲਮਬੰਦ ਕੀਤਾ ਹੈ। ਲੇਖਕ ਨੇ ਇਸ ਤੋਂ ਪਹਿਲਾਂ ਵੀ ਆਪਣੇ ਜੀਵਨ ਦੇ ਅਭੁੱਲ ਮੌਕਿਆਂ ਨੂੰ ਦੋ ਪੁਸਤਕਾਂ - ‘ਮੇਰੀ ਪਹਿਲੀ ਕਮਾਈ’ ਅਤੇ ‘ਇੱਕ ...

Read More

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ

 ਡਾ. ਅਮਰ ਕੋਮਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉੱਘੇ ਸਾਹਿਤਕਾਰਾਂ ਦੀਆਂ ਜੀਵਨੀਆਂ ਤੇ ਰਚਨਾਵਾਂ  ਉਪਰ ਪੁਸਤਕਾਂ ਲਿਖਵਾਉਣ ਦੀ ਲੜੀ ਵਿੱਚ ਇਹ ਪੁਸਤਕ ਮਨਮੋਹਨ ਸਿੰਘ ਦਾਊਂ ਕੋਲੋਂ ਲਿਖਵਾਈ ਗਈ ਹੈ। ਕਰਤਾਰ ਸਿੰਘ ਬਲੱਗਣ (5 ਅਗਸਤ 1904 - 7 ਦਸੰਬਰ 1969) ਪੰਜਾਬੀ ਦੇ ਅਜਿਹੇ ਕਵੀ ਹੋਏ ਹਨ ਜਿਨ੍ਹਾਂ ਨੇ ਵੀਹਵੀਂ ਸਦੀ ਦੇ ਤੀਜੇ ਦਹਾਕੇ ...

Read More

ਸੰਜੀਦਾ ਹਾਲਾਤ ਦਾ ਬਿਆਨ

ਸੰਜੀਦਾ ਹਾਲਾਤ ਦਾ ਬਿਆਨ

 ਡਾ. ਜਸਵਿੰਦਰ ਕੌਰ ਸੱਗੂ ਡਾ. ਸਰਬਜੀਤ ਕੌਰ ਸੋਹਲ ਪੰਜਾਬੀ ਦੀ ਸਮਰੱਥ ਕਵਿੱਤਰੀ ਹੈ। ਉਸ ਦੇ ਕਾਵਿ ਸੰਗ੍ਰਹਿ ‘ਮੁਹੱਬਤਗਿਰੀ’ ਵਿੱਚ ਕੁੱਲ 96 ਕਵਿਤਾਵਾਂ ਹਨ। ਇਹ ਕਵਿਤਾਵਾਂ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੀ ਖ਼ੂਬਸੂਰਤ ਕਾਵਿਕ ਪੇਸ਼ਕਾਰੀ ਕਰਦੀਆਂ ਹਨ। ਡਾ. ਸੋਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਪਿਆਰ ਦੇ ਅਨੁਭਵ, ਕੁੜੀਆਂ ਵੱਲੋਂ ਝੱਲੀਆਂ ਜਾ ਰਹੀਆਂ ਦੁਸ਼ਵਾਰੀਆਂ ਤੇ ...

Read More

ਨਰਕਵਾਸੀ ਮੇਰਾ ਬਾਪ

ਨਰਕਵਾਸੀ ਮੇਰਾ ਬਾਪ

ਡਾ. ਜਵਾਹਰ ਚੌਧਰੀ ਕਥਾ ਪ੍ਰਵਾਹ ਇੱਕ ਵੱਡਾ ਸਾਰਾ ਮਕਾਨ ਹੈ ਜਿਸ ਨੂੰ  ਆਦਤਨ ਲੋਕ ਹਵੇਲੀ ਕਹਿੰਦੇ ਹਨ। ਵਰਾਂਡੇ ਵਿੱਚ ਇੱਕ ਤਖ਼ਤਪੋਸ਼ ਪਿਆ ਹੈ ਜਿਸ ’ਤੇ ਅੱਜ ਵੀ ਹਜ਼ੂਰ ਉਦਾਂ ਹੀ ਬੈਠੇ ਹਨ ਜਿਵੇਂ ਸਦੀਆਂ ਤੋਂ ਪਿਉ-ਦਾਦੇ ਬੈਠਦੇ ਆਏ ਹਨ। ਉਹ ਵੀ ਹਜ਼ੂਰ ਸਨ ਤੇ ਇਹ ਵੀ ਹਜ਼ੂਰ ਹੀ ਹਨ। ਉਹ ਸਵੇਰ ਤੋਂ ...

Read More

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ

 ਡਾ. ਕੁਲਦੀਪ ਸਿੰਘ ਧੀਰ ਪੁਸਤਕ ਚਰਚਾ ‘ਰੰਗਾਂ ਦੀ ਗਾਗਰ’ ਵਿੱਚ ਜੀਵਨ ਦੇ ਉਹ ਰੰਗ ਹਨ ਜੋ ਮਾਣਮੱਤੀਆਂ ਪ੍ਰਾਪਤੀਆਂ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਵੇਖੇ ਅਤੇ ਮਾਣੇ ਹਨ। ਉਹ ਆਪਣੀ ਇਸ ਸਵੈ-ਜੀਵਨੀ ਨੂੰ ਜੀਵਨ ਝਲਕਾਂ ਕਹਿੰਦਾ ਹੈ ਅਤੇ ਨਿਰੋਲ ਸਵੈ-ਜੀਵਨੀ ਤੋਂ ਇਸ ਨੁਕਤੇ ਉੱਤੇ  ਵਖਰਾਉਂਦਾ ਹੈ ਕਿ ਇਸ ...

Read More


ਨਹੀਂ ਭੁੱਲਦੇ ਉਹ ਦਿਨ!

Posted On January - 22 - 2017 Comments Off on ਨਹੀਂ ਭੁੱਲਦੇ ਉਹ ਦਿਨ!
ਦੋ ਸਤੰਬਰ 2009 ਦੀ ਗੱਲ ਹੈ। ਮੈਂ ਆਂਧਰਾ ਪ੍ਰਦੇਸ਼ ਦੀ ਗਰੇਅ-ਹਾਊਂਡ ਕਮਾਂਡੋ ਫੋਰਸ ਦਾ ਅਸਾਲਟ ਕਮਾਂਡਰ ਸਾਂ। ਮੇਰੀ ਕਮਾਂਡੋ ਟੁਕੜੀ ਨੂੰ ਸੂਚਨਾ ਮਿਲੀ ਕਿ ਅਸੀਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਵਾਈ.ਐੱਸ. ਰਾਜਸ਼ੇਖਰ ਰੈੱਡੀ ਦੇ ਗੁਆਚੇ ਹੋਏ ਹੈਲੀਕਾਪਟਰ ਦੀ ਭਾਲ ਅਤੇ ਬਚਾਓ ਲਈ 35,000 ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਨੱਲਾ-ਮੱਲਾ ਦੇ ਜੰਗਲਾਂ ਵੱਲ ਜਾਣਾ ਹੈ। ਸਾਡੀ 25 ਜਣਿਆਂ ਦੀ ਟੁਕੜੀ ਇਨ੍ਹਾਂ ਜੰਗਲਾਂ ਕਿਨਾਰੇ ਵੱਸਦੇ ਜ਼ਿਲ੍ਹਾ ....

ਦੌਣ

Posted On January - 22 - 2017 Comments Off on ਦੌਣ
ਆਲੇ ਦੁਆਲੇ ਵੇਖ ਕੇ, ਜਿਵੇਂ ਮੈਂ ਕੋਈ ਚੋਰੀ ਕਰ ਰਿਹਾ ਹੋਵਾਂ, ਖ਼ਸਤਾ ਹਾਲ ਹੋਈ ਰੱਸੀ ਦਾ ਵਲ ਮੰਜੇ ਦੇ ਸੇਰਵੇ ਨਾਲ ਮਾਰ ਕੇ ਮੈਂ ਉੱਤੇ ਦਰੀ ਸਿੱਧੀ ਕਰ ਦਿੱਤੀ। ਬਿਸਤਰਾ ਸਿੱਧਾ ਜਿਹਾ ਹੋ ਗਿਆ ਅਤੇ ਉੱਤੇ ਇੰਜ ਪਰਦਾ ਕੱਜਿਆ ਗਿਆ ਜਿਵੇਂ ਹੇਠਾਂ ਵੀ ਸਭ ਠੀਕ ਹੀ ਹੋਵੇ। ਮੇਰੇ ਮਨ ਨੂੰ ਤਸੱਲੀ ਹੋਈ ਅਤੇ ਮੈਂ ਰੇਹੜਾ ਜੋੜ ਕੇ ਕੱਖ ਲੈਣ ਖੇਤਾਂ ਵੱਲ ਜਾਣ ਲਈ ਤੁਰਨ ਹੀ ....

ਕਾਵਿ ਕਿਆਰੀ

Posted On January - 22 - 2017 Comments Off on ਕਾਵਿ ਕਿਆਰੀ
ਗੀਤ ਜਦੋਂ ਕਦੇ ਵੀ ਸ਼ਹਿਰ ਤੇਰੇ ’ਚੋਂ ਲੰਘਾਗੇ। ਤੇਰੀ ਸੁਖ ਤੇ ਖ਼ੈਰ ਸੱਜਣ ਜੀ ਮੰਗਾਂਗੇ। ਧੁੱਪ ਵਰਗੇ ਦਿਨ – ਤੇਰੇ ਸ਼ਹਿਰ ਗੁਆ ਬੈਠੇ, ਆਪਣੇ ਪੱਲੇ ਗ਼ਮ ਉਮਰਾਂ ਦਾ ਪਾ ਬੈਠੇ, ਯਾਦ ਤੇਰੀ ਦਾ ਦੀਵਾ ਦੇਹਲੀ ਡੰਗਾਂਗੇ, ਜਦੋਂ ਕਦੇ ਵੀ… ਤੈਨੂੰ ਹੋਣ ਮੁਬਾਰਕ ਗਲੀਆਂ ਸ਼ਹਿਰ ਦੀਆਂ, ਸਾਨੂੰ ਹੋਣ ਮੁਬਾਰਕ ਘੜੀਆਂ ਕਹਿਰ ਦੀਆਂ, ਹਿਜਰ ਤੇਰੇ ਦੀ ਸੂਲ – ਦਿਲ ਨੂੰ ਟੰਗਾਂਗੇ, ਜਦੋਂ ਕਦੇ ਵੀ… ਅਸੀਂ ਤਾਂ ਟੁੱਟੇ ਹੋਏ – ਅੰਬਰ ’ਚੋਂ ਤਾਰੇ ਹਾਂ, ਇਸ ਧਰਤੀ ’ਤੇ ਰੁਲਦੇ – ਕਰਮਾਂ ਮਾਰੇ ਹਾਂ, ਦਰ 

ਮਿਨੀ ਕਹਾਣੀਆਂ

Posted On January - 22 - 2017 Comments Off on ਮਿਨੀ ਕਹਾਣੀਆਂ
ਪਹਿਲੀ ਆਵਾਜ਼ ‘‘ਮੁਆਫ ਕਰਨਾ ਭੈਣ ਜੀ, ਯਹਾਂ ਤੋ ਹਮ ਬੈਠੇ ਥੇ,’’ ਉਨ੍ਹਾਂ ਦੋਵਾਂ ਨੇ ਤਰਲੇ ਭਰੀ ਆਵਾਜ਼ ਵਿੱਚ ਉਸ ਆਦਮੀ ਤੇ ਔਰਤ ਨੂੰ ਕਿਹਾ, ਜਿਨ੍ਹਾਂ ਨੂੰ ਕੰਡਕਟਰ ਇਨ੍ਹਾਂ ਦੋਵਾਂ ਦੀ ਸੀਟ ’ਤੇ ਬਿਠਾ ਗਿਆ ਸੀ। ਬਠਿੰਡਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਬੱਸ ਸੰਗਰੂਰ ਬੱਸ ਅੱਡੇ ’ਤੇ ਰੁਕੀ ਤਾਂ ਮੇਰੇ ਅੱਗੇ ਵਾਲੀ ਸੀਟ ’ਤੇ ਬੈਠੇ ਤਿੰਨ ਪਰਵਾਸੀ ਮਜ਼ਦੂਰਾਂ ਵਿੱਚੋਂ ਦੋ ਪਾਣੀ ਵਗੈਰਾ ਪੀਣ ਲਈ ਉਤਰ ਗਏ ਤੇ ਤੀਜੇ ਪਰਵਾਸੀ ਮਜ਼ਦੂਰ ਦੇ ਵਿਰੋਧ ਕਰਨ ਦੇ ਬਾਵਜੂਦ ਕੰਡਕਟਰ ਉਨ੍ਹਾਂ ਦੀ ਸੀਟ ’ਤੇ 

ਪੰਨੂੰ ਪਰਵਾਜ਼ ਦੀ ਚੁਗ਼ਲੀ ਦੇ ਕਾਰੇ

Posted On January - 15 - 2017 Comments Off on ਪੰਨੂੰ ਪਰਵਾਜ਼ ਦੀ ਚੁਗ਼ਲੀ ਦੇ ਕਾਰੇ
ਡਾ. ਬੀ.ਕੇ. ਪੰਨੂੰ ਪਰਵਾਜ਼ ਰਚਿਤ ਪੁਸਤਕ ‘ਚੁਗ਼ਲੀ ਦੇ ਕਾਰੇ’ ਵਿੱਚ ਬਾਰਾਂ ਇਕਾਂਗੀ ਨਾਟਕ ਹਨ। ਲੇਖਿਕਾ ਦੇ ਸਵੈ- ਕਥਨ ਮੁਤਾਬਿਕ: ‘‘ਸ਼ਾਇਰੀ ਤੋਂ ਇਲਾਵਾ ਮੈਂ ਪੰਜਾਬੀ ਅਤੇ ਉਰਦੂ ਸਕਿੱਟ ਅਤੇ ਕਹਾਣੀਆਂ ਵੀ ਲਿਖੀਆਂ ਹਨ। ਹੱਥਲੀ ਕਿਤਾਬ ਵਿਚਲੇ ਸਾਰੇ ਸਕਿੱਟ ਅਤੇ ਡਰਾਮੇ ਮੈਂ ਸੀਨੀਅਰ ਸਿਟੀਜਨਜ਼ ਨੂੰ ਐਂਟਰਟੇਨ ਕਰਨ ਲਈ ਲਿਖੇ, ਖੇਡੇ ਅਤੇ ਡਾਇਰੈਕਟ ਕੀਤੇ ਹਨ। ...ਇਹ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਵੀ ਕਰਆਮਦ ਹੋਣਗੇ...।’’ ....

ਕੋਹਿਨੂਰ ਤੇ ਦਲੀਪ ਸਿੰਘ ਦੀ ਇੰਗਲੈਂਡ ਵੱਲ ਰੁਖ਼ਸਤਗੀ

Posted On January - 15 - 2017 Comments Off on ਕੋਹਿਨੂਰ ਤੇ ਦਲੀਪ ਸਿੰਘ ਦੀ ਇੰਗਲੈਂਡ ਵੱਲ ਰੁਖ਼ਸਤਗੀ
ਕੋਹਿਨੂਰ ਦੀ ਰਾਖੀ ਤੇ ਸੰਭਾਲ ਦੀ ਜ਼ਿੰਮੇਵਾਰੀ ਨੂੰ ਭਾਵੇਂ ਜੌਹਨ ਸਪੈਂਸਰ ਲੌਗਿਨ ਇੱਕ ਵੱਡਾ ਮਾਣ ਸਮਝਦਾ ਸੀ, ਪਰ ਅੰਤਰਮਨ ਤੋਂ ਉਸ ਨੂੰ ਇਸ ਕਾਰਜ ਤੋਂ ਕੋਈ ਤਸੱਲੀ ਨਹੀਂ ਸੀ ਮਿਲ ਰਹੀ। ਉਸ ਤੋਂ ਪਹਿਲਾਂ ਕੋਹਿਨੂਰ ਦੀ ਜ਼ਿੰਮੇਵਾਰੀ ਨਾਲ ਜੁੜੇ ਮਿਸਰ ਬੇਲੀ ਰਾਮ ਤੇ ਉਸ ਦੇ ਸਹਾਇਕ ਮਿਸਰ ਮਕਰਾਜ ਨੇ ਇਸ ਬੇਸ਼ਕੀਮਤੀ ਹੀਰੇ ਨਾਲ ਜੁੜੀਆਂ ਤ੍ਰਾਸਦੀਆਂ ਤੇ ਬਦਕਿਸਮਤੀਆਂ ਦਾ ਜ਼ਿਕਰ ਕਈ ਵਾਰ ਦਬੀ ਜ਼ੁਬਾਨ ਨਾਲ ਕੀਤਾ ....

ਮਿਨੀ ਕਹਾਣੀਆਂ

Posted On January - 15 - 2017 Comments Off on ਮਿਨੀ ਕਹਾਣੀਆਂ
ਉਜਾਗਰ ਸਿੰਘ ਅਕਸਰ ਹੀ ਸੋਚਦਾ ਕਿ ਭਲਿਆਂ ਵੇਲਿਆਂ ਵਾਂਗ ਕਦੇ ਹੁਣ ਵੀ ਕੋਈ ਸਮਾਂ ਕੱਢ ਕੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਣ ਤਾਂ ਕਿੰਨਾ ਚੰਗਾ ਲੱਗੇ। ਸਬੱਬੀਂ ਪੋਤਰੇ ਦੇ ਵਿਆਹ ਦਾ ਮੌਕਾ ਆ ਬਣਿਆ। ਸਾਦਗੀ ਨਾਲ ਕੀਤੇ ਵਿਆਹ ਤੋਂ ਬਾਅਦ ਖ਼ਾਸ ਰਿਸੈਪਸ਼ਨ ਪਾਰਟੀ ਰੱਖ ਲਈ ਗਈ। ਪਾਰਟੀ ਦੇ ਦਿਨ ਨੇੜੇ ਆ ਰਹੇ ਸਨ। ....

ਜੰਗਾਲਿਆ ਸਰੀਆ

Posted On January - 15 - 2017 Comments Off on ਜੰਗਾਲਿਆ ਸਰੀਆ
‘‘ਜੇ ਆਹ ਜੱਟਾਂ ਵਰਗੀ ਦੇਹ ਹੋਵੇ ਨਾ, ਧਰਤੀ ਨੂੁੰ ਪਾੜ ਲਾ ਦਿਆਂ।’’ ਚਾਹ ਪੀਂਦਿਆਂ ਉਸ ਨੇ ਮੈਨੂੰ ਦੇਖ ਕੇ ਨਾਲ ਦੇ ਮਜ਼ਦੂਰ ਦੇ ਕੂਹਣੀ ਮਾਰੀ। ਉਸ ਦੇ ਬੋਲਾਂ ਵਿੱਚ ਲੋਹੜੇ ਦਾ ਆਤਮ-ਵਿਸ਼ਵਾਸ ਸੀ। ਮੈਨੂੰ ਕੋਈ ਜਵਾਬ ਨਾ ਸੁੱਝਿਆ। ....

ਕਾਵਿ ਕਿਆਰੀ

Posted On January - 15 - 2017 Comments Off on ਕਾਵਿ ਕਿਆਰੀ
ਰੰਗਮੰਚ-ਏ-ਜ਼ਿੰਦਗੀ ਜ਼ਿੰਦਗੀ ਵੀ ਇੱਕ ਅਜੀਬ ਜਿਹੀ ਸ਼ੈਅ ਹੈ ਨਾ ਸਮਝ ਆਵੇ ਨਾ ਪਕੜੀ ਜਾਵੇ। ਰੱਬ ਵਾਂਗੂ ਬਹੁਤ ਗੁੰਝਲਦਾਰ ਬੁਝਾਰਤ। ਨਾ ਪਾਈ ਜਾਵੇ ਨਾ ਸੁਲਝਾਈ ਜਾਵੇ। ਕਦੇ-ਕਦੇ ਇਹ ਜ਼ਿੰਦਗੀ ਮੈਨੂੰ ਲੱਗਦੀ ਹੈ ਮਿੱਟੀ ਦੇ ਵਾਂਗੂੰ ਥੋੜ੍ਹੀ-ਥੋੜ੍ਹੀ ਨਿੱਤ ਖੁਰਦੀ ਤੇ ਪਾਣੀ ਵਿੱਚ ਸਮਾਈ ਜਾਵੇ। ਕਦੇ ਇਹ ਜ਼ਿੰਦਗੀ ਮੈਨੂੰ ਰੰਗਮੰਚ ਵਰਗੀ ਲੱਗਦੀ ਰੌਸ਼ਨੀਆਂ ਦੀ ਚਮਕ ਵਿੱਚ ਅਸੀਂ ਕਰਦੇ ਰੋਜ਼ ਡਰਾਮੇ ਚਾਨਣ ਜਦ ਮੁੱਕਦਾ ਤੇ ਨਾਟਕ ਹੁੰਦਾ ਅੰਤ ਕਿਨਾਰੇ ਮਖੌਟਿਆਂ ਤੋਂ ਬਾਹਰ ਹੁੰਦੇ ਤੇ 

ਪਾਕਿਸਤਾਨ ਵਿੱਚ ਉੱਠਿਆ ਸ਼ਾਸਤਰੀ ਸੰਗੀਤ ਦਾ ਜਨਾਜ਼ਾ

Posted On January - 15 - 2017 Comments Off on ਪਾਕਿਸਤਾਨ ਵਿੱਚ ਉੱਠਿਆ ਸ਼ਾਸਤਰੀ ਸੰਗੀਤ ਦਾ ਜਨਾਜ਼ਾ
ਚਾਰ ਜਨਵਰੀ ਨੂੰ ਸ਼ਾਸਤਰੀ ਸੰਗੀਤ ਦੇ ਪਟਿਆਲਾ ਘਰਾਣੇ ਦੇ ਉਸਤਾਦ ਫ਼ਤਹਿ ਅਲੀ ਖ਼ਾਨ ਦਾ ਦੇਹਾਂਤ ਹੋ ਗਿਆ। ਪਾਕਿਸਤਾਨ ਵਿੱਚ ਸ਼ਾਸਤਰੀ ਸੰਗੀਤ ਦਾ ਜਨਾਜ਼ਾ ਇਸ ਤੋਂ ਪਹਿਲਾਂ ਹੀ ਉੱਠ ਚੁੱਕਿਆ ਸੀ। ਖ਼ਬਰਾਂ ਆਧਾਰਿਤ ਇੱਕ ਪ੍ਰਮੁੱਖ ਵੈੱਬਸਾਈਟ ਉੱਤੇ ਇਸ ਸੁਰਖ਼ੀ ਤੋਂ ਵੱਧ ਹੋਰ ਕੁਝ ਨਹੀਂ ਸੀ: ‘ਉੱਘੇ ਕੱਵਾਲ ਉਸਤਾਦ ਫ਼ਤਹਿ ਅਲੀ ਖ਼ਾਨ ਦਾ ਦੇਹਾਂਤ।’ ....

ਅੰਡੇਮਾਨ ਦੀ ਸੈਲਿਊਲਰ ਜੇਲ੍ਹ

Posted On January - 15 - 2017 Comments Off on ਅੰਡੇਮਾਨ ਦੀ ਸੈਲਿਊਲਰ ਜੇਲ੍ਹ
ਹਿੰਦੋਸਤਾਨ ’ਚ ਕੁਝ ਅਜਿਹੇ ਸਥਾਨ ਵੀ ਹਨ ਜੋ ਅੰਗਰੇਜ਼ਾਂ ਦੀ ਹਕੂਮਤ ਦੌਰਾਨ ਉਨ੍ਹਾਂ ਦੇ ਜ਼ੁਲਮਾਂ, ਅਤਿ ਦੇ ਨਿਰਦਈਪੁਣੇ ਅਤੇ ਕਾਲੇ ਕਾਰਨਾਮਿਆਂ ਦੀ ਯਾਦ ਦਿਵਾਉਂਦੇ ਹਨ। ਉਨ੍ਹਾਂ ’ਚੋਂ ਅੰਡੇਮਾਨ ਦੀ ਸੈਲਿਊਲਰ ਜੇਲ੍ਹ ਵੀ ਇੱਕ ਹੈ। ਵਿਡੰਬਨਾ ਇਹ ਹੈ ਕਿ ਅੰਡੇਮਾਨ ਜਿੱਥੇ ਕ੍ਰਾਂਤੀਕਾਰੀਆਂ ਨੇ ਅਸਹਿ ਤੇ ਅਕਹਿ ਤਸੀਹੇ ਸਹੇ, ਉਹ ਹੁਣ ਸੈਲਾਨੀਆਂ ਲਈ ਮੌਜ-ਮੇਲੇ ਤੇ ਸੈਰ-ਸਪਾਟੇ ਦਾ ਕੇਂਦਰ ਬਣ ਗਿਆ ਹੈ। ....

ਵਿਲੱਖਣ ਤੇ ਅਦਭੁੱਤ ਇਮਾਰਤ ਰਾਸ਼ਟਰਪਤੀ ਭਵਨ

Posted On January - 15 - 2017 Comments Off on ਵਿਲੱਖਣ ਤੇ ਅਦਭੁੱਤ ਇਮਾਰਤ ਰਾਸ਼ਟਰਪਤੀ ਭਵਨ
ਦੁਨੀਆਂ ਦੇ ਸਭ ਤੋਂ ਵੱਡੇ ਜਮਹੂਰੀ ਮੁਲਕ ਭਾਰਤ ਦੇ ਪ੍ਰਥਮ ਨਾਗਰਿਕ ਦਾ ਨਿਵਾਸ ਰਾਸ਼ਟਰਪਤੀ ਭਵਨ ਰਾਇਸੀਨਾ ਪਹਾੜੀ ’ਤੇ ਬਣਿਆ ਹੋਇਆ ਹੈ। ਇਹ ਬੇਮਿਸਾਲ ਇਮਾਰਤ ਹੋਣ ਦੇ ਨਾਲ-ਨਾਲ ਦੇਸ਼ ਦੇ ਮਾਣਮੱਤੇ ਇਤਿਹਾਸ ਦਾ ਗਵਾਹ ਵੀ ਰਿਹਾ ਹੈ। ਰਾਸ਼ਟਰਪਤੀ ਭਵਨ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਰ ਮੰਜ਼ਿਲਾ ਇਸ ਭਵਨ ’ਚ 340 ਕਮਰੇ ਹਨ ਤੇ ਸਾਰੇ ਕਮਰਿਆਂ ਦਾ ਇਸਤੇਮਾਲ ਕੀਤਾ ਜਾ ....

ਇਸ ਤਰ੍ਹਾਂ ਢਾਲੋ ਮੇਰੇ ਬੱਚੇ ਨੂੰ…

Posted On January - 15 - 2017 Comments Off on ਇਸ ਤਰ੍ਹਾਂ ਢਾਲੋ ਮੇਰੇ ਬੱਚੇ ਨੂੰ…
ਅਬਰਾਹਿਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਸੀ। ਰਾਸ਼ਟਰਪਤੀ ਬਣਨ ਲਈ ਉਹ ਸੱਤ ਵਾਰ ਚੋਣ ਹਾਰਿਆ ਸੀ। ਪਤਨੀ ਦਾ ਸਦੀਵੀ ਸਾਥ ਟੁੱਟ ਜਾਣ ’ਤੇ ਵੀ ਇਸ ਮਹਾਨ ਵਿਅਕਤੀ ਨੇ ਆਪਣੇ-ਆਪ ਨੂੰ ਟੁੱਟਣ ਨਹੀਂ ਸੀ ਦਿੱਤਾ। ਅੱਠਵੀਂ ਚੋਣ ਸ਼ਾਨਦਾਰ ਢੰਗ ਨਾਲ ਜਿੱਤ ਕੇ ਉਹ ਰਾਸ਼ਟਰਪਤੀ ਬਣਿਆ। ਉਸ ਦਾ ਪਾਲਣ-ਪੋਸ਼ਣ ਗ਼ਰੀਬ ਪਰਿਵਾਰ ਵਿੱਚ ਹੋਇਆ। ਆਪਣੀ ਭੈਣ ਨਾਲ ਰੋਜ਼ ਸੋਲਾਂ ਮੀਲ ਦਾ ਰਸਤਾ ਪੈਦਲ ਤੈਅ ਕਰ ਕੇ ਸਕੂਲ ਪਹੁੰਚਦਾ ਸੀ। ....

ਸਿਰੜੀ ਅੰਬੋ

Posted On January - 15 - 2017 Comments Off on ਸਿਰੜੀ ਅੰਬੋ
ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਘਰ ਜਿਵੇਂ ਮੂਧਾ ਵੱਜ ਗਿਆ। ਘਰ ਦੇ ਵਿਹੜੇ ਵਿੱਚ ਫਿਰਦੀਆਂ ਤਿੰਨ ਵਿਧਵਾਵਾਂ ਵੇਖ ਮੇਰਾ ਰੱਬ ਤੋਂ ਯਕੀਨ ਉੱਠ ਗਿਆ। ਮੇਰੀ ਮਾਤਾ, ਦਾਦੀ ਅਤੇ ਮੇਰੀ ਪੜਦਾਦੀ ਇੱਕ ਦੂਜੀ ਤੋਂ ਆਪਾ ਛੁਪਾਉਂਦੀਆਂ, ਘਰ ਦੇ ਖੱਲਾਂ-ਖੂੰਜਿਆਂ ’ਚ ਲੁਕ-ਲੁਕ ਕੇ ਰੋਂਦੀਆਂ ਰਹਿੰਦੀਆਂ। ਇਨ੍ਹਾਂ ਵਿੱਚ ਸਭ ਤੋਂ ਔਖੀ ਹਾਲਤ ਮੈਨੂੰ ਮੇਰੀ ਅੰਬੋ (ਮੇਰੀ ਪੜਦਾਦੀ) ਭਾਨ ਕੌਰ ਦੀ ਲੱਗਦੀ। ....

ਅਨੁਭਵ ਤੇ ਅਧਿਐਨ ਦੀ ਗਵਾਹ ਕਵਿਤਾ

Posted On January - 15 - 2017 Comments Off on ਅਨੁਭਵ ਤੇ ਅਧਿਐਨ ਦੀ ਗਵਾਹ ਕਵਿਤਾ
ਡਾ. ਮਨਦੀਪ ਕੌਰ ਦੇ ਹੁਣ ਤਕ ਤਿੰਨ ਕਾਵਿ ਸੰਗ੍ਰਹਿ ਅਤੇ ਛੇ ਅਧਿਐਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੇ ਹਨ। ਰੀਵਿਊ ਅਧੀਨ ਦੋ ਕਾਵਿ ਸੰਗ੍ਰਹਿ ਹਨ। ਪਹਿਲਾ ‘ਰੂਹ ਤੋਂ ਕਾਇਨਾਤ ਤਕ’ ਅਤੇ ਦੂਜਾ ਕਾਵਿ ਸੰਗ੍ਰਹਿ ‘ਤੈਨੂੰ ਮੁਖ਼ਾਤਿਬ ਬੋਲ’ ਹੈ। ਚੰਗਾ ਕਾਵਿ ਹਮੇਸ਼ਾਂ ਹੀ ਪਾਠਕ ਨੂੰ ਕੀਲਣ ਦੇ ਸਮੱਰਥ ਹੁੰਦਾ ਹੈ। ਚੰਗਾ ਕਾਵਿ ਚੰਗੇ ਅਨੁਭਵ ਅਤੇ ਲੰਬੇ ਅਧਿਐਨ ਦਾ ਗਵਾਹ ਹੁੰਦਾ ਹੈ। ....

ਗ਼ਜ਼ਲਾਂ ਦੀ ਅਰਦਾਸ ਤੇ ਸਿਜਦਾ

Posted On January - 15 - 2017 Comments Off on ਗ਼ਜ਼ਲਾਂ ਦੀ ਅਰਦਾਸ ਤੇ ਸਿਜਦਾ
ਆਤਮਾ ਰਾਮ ਰੰਜਨ ਪੰਜਾਬੀ ਸ਼ਾਇਰੀ ਲਈ ਅਸਲੋਂ ਨਵਾਂ ਨਾਂ ਜਾਪਦਾ ਹੈ। ਗ਼ਜ਼ਲ ਦੇ ਖੇਤਰ ਵਿੱਚ ਉਸ ਦੀ ਆਮਦ ਸ਼ਲਾਘਾਯੋਗ ਹੈ। ਸਮਾਜ, ਦੇਸ਼ ਤੇ ਮਨੁੱਖਤਾ ਦੇ ਦਰਦ ਨੂੰ ਬਿਆਨ ਕਰਦੀਆਂ ਉਸ ਵੱਲੋਂ ਰਚੀਆਂ ਰਚਨਾਵਾਂ ‘ਸੁਪਨਿਆਂ ਦੀ ਸਰਦਲ’ ਵਿੱਚ ਹਾਜ਼ਰ ਹਨ। ‘ਆਰਾਧਨਾ’ ਤੇ ‘ਸਿਜਦਾ’ ਕਰਦਾ ਰੰਜਨ ਮਨੁੱਖ ਨੂੰ ਅੰਦਰ ਤਕ ਪੜ੍ਹ ਰਿਹਾ ਹੈ। ਉਸ ਨੇ ਸਮੇਂ ਦੇ ਸਾਰ ਨੂੰ ਪਛਾਣਿਆ ਹੈ। ਵਿਅੰਗ ਦੇ ਅੰਦਾਜ਼ ਵਿੱਚ ਸ਼ਾਇਰ ਆਖਦਾ ....
Page 9 of 249« First...567891011121314...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.